10 ਸਰਕਾਰੀ ਬੈਂਕਾਂ ਦਾ ਹੋਵੇਗਾ ਮਰਜਰ, 3 ਲੱਖ ਤੋਂ ਜ਼ਿਆਦਾ ਕਰਮਚਾਰੀਆਂ ’ਤੇ ਪਵੇਗਾ ਅਸਰ
Saturday, Aug 31, 2019 - 06:35 PM (IST)

ਮੁੰਬਈ — GDP ਗ੍ਰੋਥ ਰੇਟ ਵਧਾਉਣ ਅਤੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਵੱਲ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਸਰਕਾਰ ਨੇ 10 ਸਰਕਾਰੀ ਬੈਂਕਾਂ ਦਾ ਮਰਜਰ(merger) ਕਰਕੇ ਚਾਰ ਵੱਡੇ ਬੈਂਕ ਬਣਾਉਣ ਦਾ ਐਲਾਨ ਕੀਤਾ ਹੈ। ਮੌਜੂਦਾ ਸਮੇਂ ’ਚ ਇਨ੍ਹਾਂ ਸਾਰੇ 10 ਬੈਂਕਾਂ ’ਚ 3087002 ਕਰਮਚਾਰੀ ਕੰਮ ਕਰ ਰਹੇ ਹਨ। ਇਸ ਮਰਜਰ ਤੋਂ ਬਾਅਦ ਇਨ੍ਹਾਂ ਕਰਮਚਾਰੀਆਂ ’ਤੇ ਵੀ ਅਸਰ ਪੈਣਾ ਤੈਅ ਹੈ।
ਕਰਮਚਾਰੀਆਂ ’ਤੇ ਅਸਰ
- ਮਰਜਰ ਦੇ ਬਾਅਦ ਜ਼ਰੂਰਤ ਦੇ ਅਨੁਸਾਰ ਕਰਮਚਾਰੀਆਂ ਦਾ ਟਰਾਂਸਫਰ ਹੋ ਸਕਦਾ ਹੈ।
- ਮਰਜਰ ਦੇ ਬਾਅਦ ਬੈਂਕ ਦੇ ਕਰਮਚਾਰੀਆਂ ਦਾ ਪੀ.ਐਫ. ਖਾਤਾ ਬਦਲ ਜਾਵੇਗਾ
- ਮਰਜਰ ਦੇ ਬਾਅਦ ਕਰਮਚਾਰੀਆਂ ਦਾ ਪੈਨਸ਼ਨ ਖਾਤਾ ਵੀ ਬਦਲ ਜਾਵੇਗਾ।
- ਜਿਹੜੇ ਬੈਂਕਾਂ ਦਾ ਰਲੇਵਾਂ ਹੋਵੇਗਾ ਉਨ੍ਹਾਂ ਨੇ ਨਵੇਂ ਬੈਂਕਾਂ ਦੇ ਤਹਿਤ ਨਿਯਮ ਲਾਗੂ ਹੋਣਗੇ।
- ਖੇਤਰੀ ਆਧਾਰ ’ਤੇ ਬੈਂਕ ਕਰਮਚਾਰੀਆਂ ਦੀਆਂ ਛੁੱਟੀਆਂ ’ਚ ਵੀ ਬਦਲਾਅ ਹੋਵੇਗਾ।
- ਜੇਕਰ ਮਰਜਰ ਦੇ ਬਾਅਦ ਨਵਾਂ ਬੈਂਕ ਹੋਂਦ ’ਚ ਆਉਂਦਾ ਹੈ ਤਾਂ ਇਹ ਸਾਰੇ ਬਦਲਾਅ ਮਰਜਰ ਹੋਣ ਵਾਲੇ ਸਾਰੇ ਬੈਂਕਾਂ ਦੇ ਕਰਮਚਾਰੀਆਂ ’ਤੇ ਲਾਗੂ ਹੋਣਗੇ।
- ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੁਨਾਇਟਿਡ ਬੈਂਕ ਦੇ ਰਲੇਵੇਂ ਨਾਲ ਬਣਨ ਵਾਲੇ ਬੈਂਕ ਕੋਲ 17.95 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ ਅਤੇ ਇਸ ਦੀਆਂ 11,437 ਸ਼ਾਖਾਵਾਂ ਹੋਣਗੀਆਂ।
- ਕੈਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦਾ ਰਲੇਵਾਂ ਹੋਵੇਗਾ ਅਤੇ ਇਸ ਨਾਲ 15.20 ਲੱਖ ਕੋਰੜ ਰੁਪਏ ਦਾ ਕਾਰੋਬਾਰ ਹੋਵੇਗਾ। ਇਹ ਚੌਥਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣੇਗਾ।
- ਯੂਨੀਅਨ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਹੋਵੇਗਾ ਰਲੇਵਾਂ। ਇਸ ਰਲੇਵੇਂ ਨਾਲ ਇਹ ਦੇਸ਼ ਦਾ 5ਵਾਂ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੋਵੇਗਾ ਜਿਸਦਾ ਕੁੱਲ ਕਾਰੋਬਾਰ 14.59 ਲੱਖ ਕਰੋੜ ਰੁਪਏ ਦਾ ਹੋਵੇਗਾ।
- ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਦੇ ਰਲੇਵੇਂ ਨਾਲ 8.08 ਲੱਖ ਕਰੋੜ ਰੁਪਏ ਦੇ ਕਾਰੋਬਾਰ ਦੇ ਨਾਲ ਜਨਤਕ ਖੇਤਰ ਦਾ 7ਵਾਂ ਵੱਡਾ ਬੈਂਕ ਬਣੇਗਾ।
- ਬੈਂਕ ਆਫ ਇੰਡੀਆ ਅਤੇ ਸੈਂਟਰਲ ਬੈਂਕ ਆਫ ਇੰਡੀਆ ਪਬਲਿਕ ਖੇਤਰ ਦੇ ਬੈਂਕ ਦੇ ਰੂਪ ’ਚ ਬਣੇ ਰਹਿਣਗੇ।
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
