ਜ਼ੋਮੈਟੋ ਦੇ IPO ਲਈ ਉਮੜਿਆ ਨਿਵੇਸ਼ਕਾਂ ਦਾ ਹੜ੍ਹ,  10.7 ਗੁਣਾ ਵਧੇਰੇ ਅਰਜ਼ੀਆਂ ਮਿਲੀਆਂ

07/16/2021 6:25:47 PM

ਮੁੰਬਈ - ਜ਼ੋਮੈਟੋ ਦੇ ਆਈ.ਪੀ.ਓ. ਲਈ ਪੇਸ਼ਕਸ਼ ਦੇ ਤੀਜੇ ਅਤੇ ਆਖ਼ਰੀ ਦਿਨ 10.7 ਗੁਣਾ ਜ਼ਿਆਦਾ ਅਰਜ਼ੀਆਂ ਮਿਲੀਆਂ ਹਨ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਇਸ ਪੇਸ਼ਕਸ਼ ਦੇ ਤਹਿਤ ਸ਼ਾਮਲ 71.92 ਕਰੋੜ ਸ਼ੇਅਰਾਂ ਦੇ ਮੁਕਾਬਲੇ 770.07 ਕਰੋੜ ਸ਼ੇਅਰਾਂ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪ੍ਰਚੂਨ ਨਿਵੇਸ਼ਕਾਂ ਨੇ ਉਨ੍ਹਾਂ ਲਈ ਰਾਖਵੇਂ ਸ਼ੇਅਰ ਨਾਲੋਂ 6.09 ਗੁਣਾ ਜ਼ਿਆਦਾ ਅਰਜ਼ੀਆਂ ਦਿੱਤੀਆਂ।  ਰਿਟੇਲ ਵਿਅਕਤੀਗਤ ਨਿਵੇਸ਼ਕਾਂ ਲਈ ਰਾਖਵੇਂ 12.95 ਕਰੋੜ ਸ਼ੇਅਰਾਂ ਦੇ ਮੁਕਾਬਲੇ ਦੁਪਹਿਰ 1 ਵਜੇ ਤੱਕ 78.87 ਕਰੋੜ ਸ਼ੇਅਰਾਂ ਲਈ ਅਰਜ਼ੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਸਨ।

ਗੈਰ-ਸੰਸਥਾਗਤ ਨਿਵੇਸ਼ਕਾਂ ਨੇ ਆਪਣੇ ਰਿਜ਼ਰਵ ਹਿੱਸੇ ਦੇ 19.42 ਕਰੋੜ ਸ਼ੇਅਰਾਂ ਦੇ ਮੁਕਾਬਲੇ 109.82 ਕਰੋੜ ਸ਼ੇਅਰਾਂ ਲਈ ਅਰਜ਼ੀਆਂ ਦਿੱਤੀਆਂ, ਜਦੋਂ ਕਿ ਯੋਗ ਸੰਸਥਾਗਤ ਖਰੀਦਦਾਰਾਂ (ਕਿਯੂ.ਆਈ.ਬੀਜ਼) ਨੇ ਉਨ੍ਹਾਂ ਲਈ ਰਾਖਵੇਂ 38.8 ਕਰੋੜ ਸ਼ੇਅਰਾਂ ਲਈ 15 ਹੋਰ ਅਰਜ਼ੀਆਂ ਦਿੱਤੀਆਂ। ਕਰਮਚਾਰੀਆਂ ਲਈ ਰੱਖੇ ਗਏ ਹਿੱਸੇ ਲਈ 42 ਪ੍ਰਤੀਸ਼ਤ ਵਧੇਰੇ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਨੂੰ ਇਸ ਸਾਲ ਦਾ ਸਭ ਤੋਂ ਵੱਡਾ ਆਈਪੀਓ ਕਿਹਾ ਜਾ ਰਿਹਾ ਹੈ। ਆਈ.ਪੀ.ਓ. ਬੁੱਧਵਾਰ ਤੋਂ ਅਰਜ਼ੀਆਂ ਲਈ ਖੁੱਲਾ ਹੈ। ਆਈ ਪੀ ਓ ਦੀ ਕੀਮਤ ਸੀਮਾ 72-76 ਰੁਪਏ ਪ੍ਰਤੀ ਸ਼ੇਅਰ ਰੱਖੀ ਗਈ ਹੈ। ਜ਼ੋਮੈਟੋ ਪਹਿਲਾਂ ਹੀ 13 ਜੁਲਾਈ ਨੂੰ 186 ਐਂਕਰ ਨਿਵੇਸ਼ਕਾਂ ਤੋਂ 4,196.51 ਕਰੋੜ ਰੁਪਏ ਇਕੱਠੇ ਕਰ ਚੁੱਕਾ ਹੈ। ਆਈ.ਪੀ.ਓ. ਦਾ ਆਕਾਰ ਪਹਿਲਾਂ ਦੇ 9,375 ਕਰੋੜ ਰੁਪਏ ਤੋਂ ਘੱਟ ਕੇ 5,178.49 ਕਰੋੜ ਰੁਪਏ ਰਹਿ ਗਿਆ ਹੈ।


Harinder Kaur

Content Editor

Related News