ਸਰਕਾਰ ਨੇ ਦਿੱਤੀ ਸੌਗਾਤ, ਦੀਵਾਲੀ ''ਤੇ ਦਿਲ ਖੋਲ੍ਹ ਕੇ ਖਰਚ ਕਰਨਗੇ ਮੁਲਾਜ਼ਮ

Monday, Oct 12, 2020 - 11:53 PM (IST)

ਸਰਕਾਰ ਨੇ ਦਿੱਤੀ ਸੌਗਾਤ, ਦੀਵਾਲੀ ''ਤੇ ਦਿਲ ਖੋਲ੍ਹ ਕੇ ਖਰਚ ਕਰਨਗੇ ਮੁਲਾਜ਼ਮ

ਨਵੀਂ ਦਿੱਲੀ— ਸਰਕਾਰ ਨੇ ਆਰਥਿਕਤਾ 'ਚ ਖਪਤਕਾਰ ਮੰਗ ਨੂੰ ਉਤਸ਼ਾਹਤ ਕਰਨ ਲਈ ਦੀਵਾਲੀ ਤੋਂ ਪਹਿਲਾਂ ਲੱਖਾਂ ਸਰਕਾਰੀ ਮੁਲਾਜ਼ਮਾਂ ਲਈ ਵੱਡੇ ਤੋਹਫ਼ੇ ਦਾ ਐਲਾਨ ਕੀਤਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੋਮਵਾਰ ਨੂੰ ਇਕ ਵਿਸ਼ੇਸ਼ ਤਿਉਹਾਰੀ ਅਡਵਾਂਸ ਸਕੀਮ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਤਹਿਤ ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮ ਤਿਉਹਾਰੀ ਮੌਸਮ 'ਚ ਖਰਚ ਲਈ 10,000 ਰੁਪਏ ਤੱਕ ਦੀ ਰਕਮ ਅਗਾਊਂ ਲੈ ਸਕਣਗੇ। ਇਸ ਵਿਸ਼ੇਸ਼ ਸਕੀਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਲਈ ਉਨ੍ਹਾਂ ਨੂੰ ਵਿਆਜ ਦੇ ਰੂਪ 'ਚ ਕੋਈ ਵਾਧੂ ਰਕਮ ਨਹੀਂ ਭਰਨੀ ਪਵੇਗੀ।

ਇਸ ਸਕੀਮ ਤਹਿਤ ਲਈ ਰਾਸ਼ੀ ਦਾ ਇਸਤੇਮਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 31 ਮਾਰਚ 2021 ਤੱਕ ਖਰਚ ਕਰਨਾ ਹੋਵੇਗਾ।

ਪ੍ਰੀ-ਲੋਡਿਡ ਰੁਪੈ ਕਾਰਡ 'ਚ ਮਿਲੇਗਾ ਪੈਸਾ-

PunjabKesariਇਹ ਰਕਮ ਪ੍ਰੀਪੇਡ ਰੁਪੈ ਕਾਰਡ ਜ਼ਰੀਏ ਦਿੱਤੀ ਜਾਵੇਗੀ, ਜਿਸ ਦੀ ਵਰਤੋਂ ਪੁਆਇੰਟ ਆਫ਼ ਸੇਲ ਮਸ਼ੀਨ (ਪੀ. ਓ. ਐੱਸ.) 'ਤੇ ਕੀਤੀ ਜਾ ਸਕੇਗੀ ਅਤੇ ਇਹ ਪੈਸੇ ਏ. ਟੀ. ਐੱਮ. ਜ਼ਰੀਏ ਨਹੀਂ ਕਢਾਏ ਜਾ ਸਕਦੇ, ਯਾਨੀ ਇਹ ਸਿਰਫ ਇਲੈਕਟ੍ਰਾਨਿਕ ਰੂਪ 'ਚ ਹੀ ਖਰਚ ਕੀਤੇ ਜਾ ਸਕਦੇ ਹਨ। ਸਰਕਾਰ ਨੇ ਕਿਹਾ ਹੈ ਕਿ ਇਹ ਰਕਮ 10 ਮਹੀਨਾਵਾਰ ਕਿਸ਼ਤਾਂ 'ਚ ਵਾਪਸ ਕਰਨੀ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰੀਪੇਡ ਰੁਪੈ ਕਾਰਡ 31 ਮਾਰਚ 2021 ਤੱਕ ਚਾਲੂ ਰਹੇਗਾ। ਉਨ੍ਹਾਂ ਕਿਹਾ ਕਿ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ ਸਵੀਕਾਰ ਕਰਨ ਤੋਂ ਬਾਅਦ ਇਸ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ, ਜੋ ਦੁਬਾਰਾ ਇਕ ਵਾਰ ਲਈ ਸ਼ੁਰੂ ਕੀਤੀ ਗਈ ਹੈ। ਸੀਤਾਰਮਨ ਨੇ ਅੱਗੇ ਕਿਹਾ ਕਿ ਪਿਛਲੀ ਵਿਸ਼ੇਸ਼ ਫੈਸਟੀਵਲ ਐਡਵਾਂਸ ਸਕੀਮ ਤਹਿਤ ਸਿਰਫ ਗੈਰ-ਗਜ਼ਟਿਡ ਅਧਿਕਾਰੀ ਹੀ ਇਸ ਸਕੀਮ ਦਾ ਲਾਭ ਸਕਦੇ ਸਨ ਪਰ ਇਸ ਵਾਰ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀ ਇਸ ਦਾ ਫਾਇਦਾ ਲੈ ਸਕਣਗੇ।

8,000 ਕਰੋੜ ਰੁਪਏ ਵਧੇਗੀ ਖ਼ਪਤਕਾਰ ਮੰਗ
ਸਰਕਾਰ ਨੂੰ ਇਸ ਸਕੀਮ ਤਹਿਤ 4,000 ਕਰੋੜ ਰੁਪਏ ਦੀ ਵੰਡ ਹੋਣ ਦਾ ਅੰਦਾਜ਼ਾ ਹੈ। ਉੱਥੇ ਹੀ, ਜੇਕਰ ਕੁਝ ਸੂਬਾ ਸਰਕਾਰਾਂ ਵੀ ਇਸ ਨੂੰ ਲਾਗੂ ਕਰਦੀਆਂ ਹਨ ਤਾਂ 4,000 ਕਰੋੜ ਰੁਪਏ ਹੋਰ ਖਰਚ ਹੋਣ ਦੀ ਸੰਭਾਵਨਾ ਹੈ। ਇਸ ਕਦਮ ਨਾਲ 8,000 ਕਰੋੜ ਰੁਪਏ ਦੀ ਵਾਧੂ ਖਪਤਕਾਰ ਮੰਗ ਪੈਦਾ ਹੋਵੇਗੀ।


author

Sanjeev

Content Editor

Related News