ਨਵੀਂ ਯੂਨੀਕੋਰਨ ਕੰਪਨੀਆਂ ਤੋਂ ਭਾਰਤੀ ਅਰਥਵਿਵਸਥਾ ''ਚ 1 ਟ੍ਰਿਲੀਅਨ ਜੁੜਨ ਦੀ ਸੰਭਾਵਨਾ: CII

Friday, Mar 15, 2024 - 02:08 PM (IST)

ਨਵੀਂ ਯੂਨੀਕੋਰਨ ਕੰਪਨੀਆਂ ਤੋਂ ਭਾਰਤੀ ਅਰਥਵਿਵਸਥਾ ''ਚ 1 ਟ੍ਰਿਲੀਅਨ ਜੁੜਨ ਦੀ ਸੰਭਾਵਨਾ: CII

ਨਵੀਂ ਦਿੱਲੀ : ਨਵੀਆਂ ਯੂਨੀਕੋਰਨ ਕੰਪਨੀਆਂ ਭਾਰਤੀ ਅਰਥਵਿਵਸਥਾ ਵਿੱਚ ਇੱਕ ਟ੍ਰਿਲੀਅਨ ਡਾਲਰ ਜੋੜਨ ਦੀ ਸੰਭਾਵਨਾ ਹੈ ਅਤੇ ਇਹ ਕੰਪਨੀਆਂ ਪੰਜ ਕਰੋੜ ਨਵੇਂ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਨਗੀਆਂ। ਉਦਯੋਗਿਕ ਸੰਗਠਨ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਨੇ ਵੀਰਵਾਰ ਨੂੰ ਜਾਰੀ ਇਕ ਅਧਿਐਨ ਰਿਪੋਰਟ 'ਚ ਇਹ ਅਨੁਮਾਨ ਲਗਾਇਆ ਹੈ। ਇਹ ਰਿਪੋਰਟ ਮੈਕਿੰਸੀ ਐਂਡ ਕੰਪਨੀ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ :     ਥਾਣਿਆਂ 'ਚ ਜ਼ਬਤ ਵਾਹਨਾਂ ਨੂੰ ਲੈ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਛੁਡਵਾਓ ਨਹੀਂ ਤਾਂ ਹੋਵੇਗਾ ਸਕ੍ਰੈਪ

1 ਅਰਬ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੀਆਂ ਸਟਾਰਟਅੱਪ ਕੰਪਨੀਆਂ ਨੂੰ 'ਯੂਨੀਕੋਰਨ' ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਸੀਆਈਆਈ ਦੀ ਰਿਪੋਰਟ ਵਿੱਚ ਵਿੱਤੀ ਸਾਲ 2029-30 ਤੱਕ ਭਾਰਤ ਦੀ ਆਰਥਿਕਤਾ 7 ਟ੍ਰਿਲੀਅਨ ਡਾਲਰ ਤੱਕ ਪਹੁੰਚਣ ਦੀ ਕਲਪਨਾ ਕੀਤੀ ਗਈ ਹੈ ਅਤੇ ਇਸ ਵਿੱਚ ਸਟਾਰਟਅੱਪ ਕੰਪਨੀਆਂ ਦਾ ਯੋਗਦਾਨ 1 ਟ੍ਰਿਲੀਅਨ ਡਾਲਰ ਹੋਵੇਗਾ।

ਇਹ ਵੀ ਪੜ੍ਹੋ :     ਚੈਰਿਟੀ ਦੀ ਆੜ 'ਚ 500 ਕਰੋੜ ਦੀ ਧੋਖਾਧੜੀ, UP 'ਚ ਇਨਕਮ ਟੈਕਸ ਨੇ ਫੜਿਆ ਵੱਡਾ ਘਪਲਾ

ਇਸ ਨਾਲ ਦੇਸ਼ ਵਿੱਚ ਪੰਜ ਕਰੋੜ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਿਟੇਲ ਅਤੇ ਈ-ਕਾਮਰਸ, ਅਗਲੀ ਪੀੜ੍ਹੀ ਦੀਆਂ ਵਿੱਤੀ ਸੇਵਾਵਾਂ, ਨਿਰਮਾਣ ਅਤੇ ਸਾਫਟਵੇਅਰ ਸੇਵਾਵਾਂ ਅਤੇ ਡਿਜੀਟਲ ਵਰਗੇ ਖੇਤਰਾਂ ਵਿੱਚ ਆਉਣ ਵਾਲੇ ਸਾਲਾਂ ਵਿੱਚ ਭਾਰੀ ਵਾਧਾ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ :    Credit-Debit ਕਾਰਡ ਧਾਰਕਾਂ ਲਈ ਵੱਡੀ ਰਾਹਤ, RBI ਨੇ ਕਾਰਡ ਰੀਨਿਊ ਕਰਨ ਸਮੇਤ ਹੋਰ ਨਵੇਂ ਨਿਯਮ ਕੀਤੇ ਲਾਗੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News