ਪੰਜਾਬ ''ਚ ਵਿਛਾਈ ਜਾਵੇਗੀ ਨਵੀਂ Railway Line, ਕਈ ਗੁਣਾ ਵਧੇਗਾ ਜ਼ਮੀਨਾਂ ਦਾ ਭਾਅ, ਜਲਦ ਹੋਣਗੀਆਂ ਐਕੁਆਇਰ

Thursday, Feb 20, 2025 - 01:40 PM (IST)

ਪੰਜਾਬ ''ਚ ਵਿਛਾਈ ਜਾਵੇਗੀ ਨਵੀਂ Railway Line, ਕਈ ਗੁਣਾ ਵਧੇਗਾ ਜ਼ਮੀਨਾਂ ਦਾ ਭਾਅ, ਜਲਦ ਹੋਣਗੀਆਂ ਐਕੁਆਇਰ

ਚੰਡੀਗੜ੍ਹ: ਰੇਲਵੇ ਵੱਲੋਂ ਦਿੱਲੀ ਤੋਂ ਜੰਮੂ-ਕਸ਼ਮੀਰ ਤਕ ਇਕ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ। ਇਹ ਰੇਲ ਲਾਈਨ ਪੰਜਾਬ ਵਿਚੋਂ ਲੰਘੇਗੀ, ਜਿਸ ਨਾਲ ਸੂਬਿਆਂ ਵਿਚਾਲੇ ਸੰਪਰਕ ਵਧੇਗਾ। ਇਸ ਪ੍ਰਾਜੈਕਟ ਦੇ ਲਈ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਵੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਪ੍ਰਾਜੈਕਟ ‘ਤੇ ਕੰਮ ਕਰ ਰਹੀ ਕੰਪਨੀ ਨੇ ਸਰਵੇਖਣ ਨਾਲ ਸਬੰਧਤ ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ

ਦਿੱਲੀ ਤੋਂ ਜੰਮੂ-ਕਸ਼ਮੀਰ ਤਕ ਰੇਲਵੇ ਲਾਈਨ ਵਿਛਾਉਣ ਲਈ ਕਈ ਸੂਬਿਆਂ ਦੇ ਵਿਚੋਂ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਹ ਵੀ ਆਖ਼ਿਆ ਜਾ ਰਿਹਾ ਹੈ ਕਿ ਜਿੱਥੇ ਇਸ ਜ਼ਮੀਨ ਦੇ ਮਾਲਕਾਂ ਨੂੰ ਕਈ ਗੁਣਾ ਕੀਮਤ ਮਿਲ ਸਕਦੀ ਹੈ, ਉੱਥੇ ਹੀ ਰੇਲਵੇ ਟਰੈਕ ਦੇ ਆਲੇ-ਦੁਆਲੇ ਜ਼ਮੀਨ ਦੇ ਰੇਟ ਵੀ ਕਈ ਗੁਣਾ ਵੱਧ ਜਾਣਗੇ। ਇਸ ਪ੍ਰੋਜੈਕਟ ‘ਤੇ ਅੰਤਿਮ ਪ੍ਰਵਾਨਗੀ ਰੇਲਵੇ ਬੋਰਡ ਵੱਲੋਂ ਦਿੱਤੀ ਜਾਵੇਗੀ ਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਪ੍ਰਾਜੈਕਟ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਦੇ ਲਈ ਰੇਲਵੇ ਬੋਰਡ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। 

ਰੇਲਵੇ ਨੇ ਇਸ ਪ੍ਰਾਜੈਕਟ ਦੇ ਨਿਰੀਖਣ ਦੀ ਜ਼ਿੰਮੇਵਾਰੀ ਪੁਣੇ ਦੀ ਇਕ ਕੰਪਨੀ ਨੂੰ ਸੌਂਪੀ ਸੀ, ਜਿਸ ਨੇ ਪਿਛਲੇ ਸਾਲ ਇਸ ਦਾ ਸਰਵੇਖਣ ਸ਼ੁਰੂ ਕੀਤਾ। ਕੰਪਨੀ ਵੱਲੋਂ ਇਹ ਸਰਵੇਖਣ ਤਿੰਨ ਪੜਾਵਾਂ ਵਿਚ ਕੀਤਾ ਗਿਆ ਸੀ। ਇਸ ਤਹਿਤ ਦਿੱਲੀ ਤੋਂ ਅੰਬਾਲਾ, ਅੰਬਾਲਾ ਤੋਂ ਜਲੰਧਰ ਅਤੇ ਜਲੰਧਰ ਤੋਂ ਜੰਮੂ ਲਈ ਵੱਖ-ਵੱਖ ਪੜਾਵਾਂ ਤਹਿਤ ਸਰਵੇਖਣ ਕੀਤਾ ਗਿਆ ਸੀ ਤੇ ਇਸ ਦੀ ਰਿਪੋਰਟ ਦਿੱਲੀ, ਅੰਬਾਲਾ ਅਤੇ ਜਲੰਧਰ ਡਵੀਜ਼ਨਾਂ ਨੂੰ ਭੇਜ ਦਿੱਤੀ ਗਈ ਹੈ। ਇਸ ਪ੍ਰਾਜੈਕਟ ਤਹਿਤ ਹਰ ਡਿਵੀਜ਼ਨ ਦੇ ਹਿੱਸੇ ਵਿਚ ਤਕਰੀਬਨ 200 ਕਿੱਲੋਮੀਟਰ ਨਵੀਂ ਰੇਲਵੇ ਲਾਈਨ ਵਿਛਾਈ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...

ਪ੍ਰਾਜੈਕਟ ਦੇ ਲਈ ਜਲਦੀ ਹੀ ਜ਼ਮੀਨਾਂ ਐਕੁਆਇਰ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਜ਼ਮੀਨ ਮਾਲਕਾਂ ਨਾਲ ਮੁਆਵਜ਼ੇ ਲਈ ਗੱਲਬਾਤ ਕੀਤੀ ਜਾਵੇਗੀ ਤੇ ਫ਼ਿਰ ਰੇਲਵੇ ਬੋਰਡ ਤੋਂ ਅੰਤਿਮ ਪ੍ਰਵਾਨਗੀਆਂ ਲਈਆਂ ਜਾਣਗੀਆਂ। ਇਹ ਸਭ ਕੁਝ ਹੋਣ ਤੋਂ ਬਾਅਦ ਸਰਕਾਰ ਪ੍ਰਾਜੈਕਟ ਦੇ ਨਿਰਮਾਣ ਕਾਰਜ ਲਈ ਟੈਂਡਰ ਕੱਢੇਗੀ ਤੇ ਫ਼ਿਰ ਠੇਕੇਦਾਰਾਂ ਦੀ ਚੋਣ ਮਗਰੋਂ ਕੰਮ ਸ਼ੁਰੂ ਕੀਤਾ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News