ਗਲੋਬਲ ਸੁਰੱਖਿਆ ਏਜੰਸੀ ਦਾ ਦਾਅਵਾ, ਖਤਰੇ 'ਚ 100 ਕਰੋੜ ਲੋਕਾਂ ਦਾ ਨਿੱਜੀ ਡਾਟਾ

10/17/2018 12:47:52 AM

ਨਵੀਂ ਦਿੱਲੀ—ਦੇਸ਼ ਭਰ 'ਚ ਕਰੀਬ 1 ਅਰਬ ਲੋਕਾਂ ਦੇ ਆਧਾਰ ਕਾਰਡ ਡਾਟਾ 'ਚ ਸੰਨ੍ਹ ਹੋਣ ਦਾ ਦਾਅਵਾ ਕੀਤਾ ਗਿਆ ਹੈ। ਡਿਜ਼ੀਟਲ ਸੁਰੱਖਿਆ ਕੰਪਨੀ ਜੇਮਾਲਟੋ ਨੇ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਇਸ ਸੰਨ੍ਹ 'ਚ ਲੋਕਾਂ ਦੀ ਕਾਫੀ ਵਿਅਕਤੀਗਤ ਜਾਣਕਾਰੀ ਨਾਲ ਛੇੜਛਾੜ ਕੀਤੀ ਗਈ ਹੈ।

ਇਨ੍ਹਾਂ ਜਾਣਕਾਰੀਆਂ ਨਾਲ ਹੋਈ ਛੇੜਛਾੜ
ਜੇਮਾਲਟੋ ਮੁਤਾਬਕ ਆਧਾਰ ਕਾਰਡ ਧਾਰਕਾਂ ਦਾ ਨਾਂ, ਪਤਾ ਅਤੇ ਈਮੇਲ ਆਈ.ਡੀ. ਅਤੇ ਫੋਨ ਨੰਬਰ ਦੀ ਵੀ ਜਾਣਕਾਰੀ ਲੀਕ ਹੋਈ ਹੈ। ਜੇਮਾਲਟੋ ਨੇ ਕਿਹਾ ਕਿ ਹਰੇਕ 12 ਮਾਮਲਿਆਂ 'ਚ 1 ਆਧਾਰ ਕਾਰਡ ਸੁਰੱਖਿਅਤ ਕੀਤਾ ਗਿਆ ਸੀ।

PunjabKesari

4.5 ਅਰਬ ਲੋਕਾਂ ਦੇ ਡਾਟਾ 'ਚ ਹੋਈ ਸੰਨ੍ਹ
ਰਿਪੋਰਟ ਮੁਤਾਬਕ 2018 ਦੇ ਪਹਿਲੇ 6 ਮਹੀਨਿਆਂ 'ਚ ਵਿਸ਼ਵ 'ਚ ਡਾਟਾ ਲੀਕ ਦੇ ਕੁਲ ਮਾਮਲਿਆਂ 'ਚੋਂ 57 ਫੀਸਦੀ ਤੋਂ ਜ਼ਿਆਦਾ ਘਟਨਾਵਾਂ ਅਮਰੀਕਾ 'ਚ ਹੋਈਆਂ। ਹਾਲਾਂਕਿ ਪਿਛਲੇ ਸਾਲ ਦੀ ਤੁਲਨਾ ਦੇਖੀਏ ਤਾਂ ਇਸ 'ਚ 17 ਫੀਸਦੀ ਦੀ ਕਮੀ ਆਈ ਹੈ। ਉੱਥੇ ਭਾਰਤ ਦੀ ਗੱਲ ਕਰੀਏ ਤਾਂ ਕੁਲ ਮਾਮਲਿਆਂ 'ਚੋਂ 37 ਫੀਸਦੀ ਡਾਟਾ ਲੀਕ ਦੀਆਂ ਘਟਨਾਵਾਂ ਸਾਹਮਣੇ ਆਈਆਂ। ਬ੍ਰੀਚ ਲੇਵਲ ਇੰਡੈਕਸ ਦੇ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਦੇ ਸ਼ੁਰੂਆਤੀ ਛੇਹ ਮਹੀਨਿਆਂ 'ਚ ਡਾਟਾ ਲੀਕ ਦੀਆਂ 945 ਘਟਨਾਵਾਂ ਹੋਈਆਂ, ਜਿਸ ਨਾਲ ਪੂਰੀ ਦੁਨੀਆ 'ਚ ਕਰੀਬ 4.5 ਅਰਬ ਡਾਟਾ ਰਿਕਾਰਡਸ 'ਚ ਸੰਨ੍ਹ ਲਗਾਈ ਗਈ। ਉੱਥੇ ਭਾਰਤ 'ਚ ਇਹ ਅੰਕੜਾ ਕਰੀਬ ਇਕ ਅਰਬ ਰਿਹਾ। ਫੇਸਬੁੱਕ 'ਚ 2 ਅਰਬ ਲੋਕਾਂ ਦਾ ਡਾਟਾ ਲੀਕ ਹੋਣ ਦੀ ਘਟਨਾ ਆਧਾਰ ਤੋਂ ਬਾਅਦ ਵਿਸ਼ਵ 'ਚ ਸਭ ਤੋਂ ਜ਼ਿਆਦਾ ਚਰਚਿਤ ਰਹੀ।

ਕੀ ਸੁਰੱਖਿਅਤ ਹੈ ਤੁਹਾਡਾ ਆਧਾਰ ਕਾਰਡ
ਇਸ ਖੁਲਾਸੇ ਤੋਂ ਬਾਅਦ ਇਹ ਵੱਡਾ ਸਵਾਲ ਸਾਹਮਣੇ ਆਇਆ ਹੈ ਕਿ ਕੀ ਯੂਨੀਕ ਆਈਡੈਂਨਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ ਦੇ ਆਧਾਰ ਦੀ ਜਾਣਕਾਰੀ ਸੁਰੱਖਿਅਤ ਹੋਣ ਦੀ ਗੱਲ ਠੀਕ ਹੈ। ਅਜਿਹਾ ਇਸ ਲਈ ਕਿਉਂਕਿ ਯੂ.ਆਈ.ਡੀ.ਏ.ਆਈ. ਹਮੇਸ਼ਾ ਤੋਂ ਇਹ ਕਹਿੰਦਾ ਆ ਰਿਹਾ ਹੈ ਕਿ ਆਧਾਰ ਡਾਟਾ 'ਚ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕਰਨਾ ਮੁਸ਼ਕਲ ਹੈ। ਰਿਪੋਰਟ ਮੁਤਾਬਕ ਯੂਰੋਪ 'ਚ 36 ਫੀਸਦੀ ਘਟਨਾਵਾਂ ਘੱਟ ਹੋਈਆਂ ਹਨ ਪਰ ਰਿਕਾਰਡ ਲੀਕ ਹੋਣ ਦੇ ਮਾਮਲਿਆਂ 'ਚ 28 ਫੀਸਦੀ ਵਾਧਾ ਹੋਇਆ ਹੈ। ਯੂਨਾਈਟੇਡ ਕਿੰਗਡਮ 'ਚ ਸਭ ਤੋਂ ਜ਼ਿਆਦਾ ਡਾਟਾ ਲੀਕ ਦੀਆਂ ਘਟਨਾਵਾਂ ਹੋਈਆਂ ਹਨ।
 


Related News