ਰਿਜ਼ਰਵ ਬੈਂਕ ਮੁਤਾਬਕ ਪਿਛਲੇ ਵਿੱਤੀ ਸਾਲ ’ਚ 1,41,800 ਕਰੋੜ ਰੁਪਏ ਖਰਚ ਕੀਤੇ

07/02/2024 1:57:15 PM

ਨਵੀਂ ਦਿੱਲੀ (ਵਿਸ਼ੇਸ਼) : ਪਿਛਲੇ ਪੰਜ ਸਾਲਾਂ ਵਿਚ ਭਾਰਤੀਆਂ ਦਾ ਵਿਦੇਸ਼ੀ ਦੌਰਿਆਂ ’ਤੇ ਖਰਚ 3.5 ਗੁਣਾ ਵੱਧ ਗਿਆ ਹੈ। ਇਹ ਪੂੰਜੀ ਦੇ ਵਹਾਅ ਯਾਨੀ ਦੇਸ਼ ਤੋਂ ਬਾਹਰ ਟਰਾਂਸਫਰ ਦਾ ਇਕ ਵੱਡਾ ਸਰੋਤ ਬਣ ਗਿਆ ਹੈ।

ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2023-24 ’ਚ ਭਾਰਤੀਆਂ ਨੇ ਵਿਦੇਸ਼ੀ ਦੌਰਿਆਂ ’ਤੇ 141800 ਰੁਪਏ ਖਰਚ ਕੀਤੇ। ਇਹ ਖਰਚ ਪਿਛਲੇ ਵਿੱਤੀ ਸਾਲ ਤੋਂ 24.4 ਫੀਸਦੀ ਵੱਧ ਹੈ। ਵਿਦੇਸ਼ੀ ਦੌਰਿਆਂ ’ਤੇ ਭਾਰਤੀਆਂ ਦੇ ਖਰਚੇ ਵਧਣ ਕਾਰਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਵਿਦੇਸ਼ੀ ਮੁਦਰਾ ’ਚ ਵੀਪ੍ਰਤੀ ਮਹੀਨਾ ਔਸਤਨ 12,500 ਕਰੋੜ ਰੁਪਏ ਦਾ ਵਾਧਾ ਹੋਇਆ ਹੈ।


Harinder Kaur

Content Editor

Related News