ਇਨਕਮ ਟੈਕਸ ਵਿਭਾਗ ਨੇ 41.25 ਲੱਖ ਟੈਕਸਦਾਤਾਵਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

Wednesday, Nov 25, 2020 - 06:20 PM (IST)

ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਹੁਣ ਤੱਕ 41.25 ਲੱਖ ਟੈਕਸਦਾਤਾਵਾਂ ਨੂੰ 1.36 ਲੱਖ ਕਰੋੜ ਰੁਪਏ ਤੋਂ ਵੱਧ ਦੇ ਰਿਫੰਡ ਜਾਰੀ ਕੀਤੇ ਹਨ।

 

ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਵਿਚ ਨਿੱਜੀ ਆਮਦਨੀ ਟੈਕਸ (ਪੀ. ਆਈ. ਟੀ.) ਰਿਫੰਡ ਦੀ ਰਕਮ ਵਜੋਂ 36,028 ਕਰੋੜ ਰੁਪਏ ਸ਼ਾਮਲ ਹਨ, ਜਦੋਂ ਕਿ 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਾਰਪੋਰੇਟ ਟੈਕਸ ਰਿਫੰਡ ਜਾਰੀ ਕੀਤੇ ਗਏ ਸਨ। 

 

ਇਨਕਮ ਟੈਕਸ ਵਿਭਾਗ ਨੇ ਟਵੀਟ ਕੀਤਾ, “ਸੀ. ਬੀ. ਡੀ. ਟੀ. ਨੇ 1 ਅਪ੍ਰੈਲ 2020 ਅਤੇ 24 ਨਵੰਬਰ, 2020 ਵਿਚਕਾਰ 41.25 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ 1,36,962 ਕਰੋੜ ਰੁਪਏ ਤੋਂ ਵੱਧ ਦੇ ਰਿਫੰਡ ਜਾਰੀ ਕੀਤੇ ਹਨ। ਕੁੱਲ 39,28,067 ਮਾਮਲਿਆਂ ਵਿਚ 36,028 ਕਰੋੜ ਰੁਪਏ ਦੇ ਇਨਕਮ ਟੈਕਸ ਰਿਫੰਡ ਅਤੇ ਕੁੱਲ 1,96,880 ਮਾਮਲਿਆਂ ਵਿੱਚ 1,00,934 ਕਰੋੜ ਰੁਪਏ ਦੇ ਕਾਰਪੋਰੇਟ ਟੈਕਸ ਰਿਫੰਡ ਜਾਰੀ ਕੀਤੇ ਗਏ ਹਨ।''


Sanjeev

Content Editor

Related News