‘ਭਾਰਤ ਦੇ ਵਿਕਾਸ ਦਾ ਅਗਲਾ ਪੜਾਅ ਪੂੰਜੀ-ਸਮਰਥਿਤ, MSME ਪ੍ਰੇਰਿਤ’

Monday, Feb 02, 2026 - 05:25 PM (IST)

‘ਭਾਰਤ ਦੇ ਵਿਕਾਸ ਦਾ ਅਗਲਾ ਪੜਾਅ ਪੂੰਜੀ-ਸਮਰਥਿਤ, MSME ਪ੍ਰੇਰਿਤ’

ਨਵੀਂ ਦਿੱਲੀ - ਪੀ. ਬੀ. ਫਿਨਟੈੱਕ ਦੇ ਜੁਆਇੰਟ ਗਰੁੱਪ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸਰਬਵੀਰ ਸਿੰਘ ਨੇ ਕਿਹਾ ਕਿ ਕੇਂਦਰੀ ਬਜਟ ਵਿੱਤੀ ਅਨੁਸ਼ਾਸਨ ’ਤੇ ਆਧਾਰਿਤ ਹੈ ਅਤੇ ਇਹ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਭਾਰਤ ਦੇ ਵਿਕਾਸ ਦਾ ਅਗਲਾ ਪੜਾਅ ਪੂੰਜੀ-ਸਮਰਥਿਤ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮ. ਐੱਸ. ਐੱਮ. ਈ.)-ਪ੍ਰੇਰਿਤ ਹੋਵੇਗਾ।

ਇਹ ਵੀ ਪੜ੍ਹੋ :    ਡਰਾਈਵਰਾਂ ਲਈ 45-ਦਿਨਾਂ ਦਾ ਗੋਲਡਨ ਪੀਰੀਅਡ, ਨਹੀਂ ਭੁਗਤਣੇ ਪੈਣਗੇ ਗਲਤ ਟ੍ਰੈਫਿਕ ਚਲਾਨ
ਇਹ ਵੀ ਪੜ੍ਹੋ :      ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ

ਉਨ੍ਹਾਂ ਕਿਹਾ ਕਿ ਬਜਟ ’ਚ ਮਜ਼ਬੂਤ ਢਾਂਚਾਗਤ ਸੁਧਾਰਾਂ ਦੇ ਨਾਲ-ਨਾਲ ਲੋਕ-ਕੇਂਦਰਿਤ ਪਹੁੰਚ ਵੀ ਸਪੱਸ਼ਟ ਤੌਰ ’ਤੇ ਦਿਖਾਈ ਦਿੰਦੀ ਹੈ। ਸ਼੍ਰੀ ਸਿੰਘ ਅਨੁਸਾਰ ਜਨਤਕ ਪੂੰਜੀਗਤ ਖਰਚੇ ਨੂੰ ਵਿੱਤੀ ਸਾਲ 2026-27 ’ਚ 12.2 ਲੱਖ ਕਰੋੜ ਰੁਪਏ ਤੱਕ ਲੈ ਜਾਣ ਦਾ ਨਿਰੰਤਰ ਯਤਨ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਲਈ ਮਜ਼ਬੂਤ ਅਤੇ ਅਗਾਊਂ-ਅਨੁਮਾਨਿਤ ਮੰਗ ਦੀ ਪਾਈਪਲਾਈਨ ਤਿਆਰ ਕਰੇਗਾ।

ਇਹ ਵੀ ਪੜ੍ਹੋ :    ਕਾਰੋਬਾਰੀਆਂ ਲਈ ਖ਼ੁਸ਼ਖ਼ਬਰੀ, ਬਿਨਾਂ ਕਿਸੇ ਗਾਰੰਟੀ ਤੇ ਘੱਟ ਵਿਆਜ 'ਤੇ ਮਿਲੇਗਾ 2 ਕਰੋੜ ਤੱਕ ਦਾ ਲੋਨ!  
ਇਹ ਵੀ ਪੜ੍ਹੋ :     7 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਜਾਵੇਗੀ ਚਾਂਦੀ, ਮਾਹਰਾਂ ਨੇ ਭਵਿੱਖਬਾਣੀ 'ਚ ਕਰ ਦਿੱਤੇ ਵੱਡੇ ਦਾਅਵੇ

ਉੱਥੇ ਹੀ, 10,000 ਕਰੋੜ ਰੁਪਏ ਦੇ ਐੱਮ. ਐੱਸ. ਐੱਮ. ਈ. ਗ੍ਰੋਥ ਫੰਡ ਦੇ ਐਲਾਨ ਨਾਲ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਜ਼ਰੂਰੀ ਫੰਡਿੰਗ ਅਤੇ ਤਰਲਤਾ ਸਹਾਇਤਾ ਮਿਲੇਗੀ, ਜਿਸ ਨਾਲ ਵਿਸਤਾਰ ਅਤੇ ਰੋਜ਼ਗਾਰ ਸਿਰਜਣ ਨੂੰ ਰਫਤਾਰ ਮਿਲੇਗੀ।

ਉਨ੍ਹਾਂ ਕਿਹਾ ਕਿ ਵਿਦੇਸ਼ੀ ਨਿਵਾਸੀਆਂ ਲਈ ਨਿਵੇਸ਼ ਹੱਦ ਨੂੰ ਵਧਾ ਕੇ 24 ਫੀਸਦੀ ਕੀਤੇ ਜਾਣ ਨਾਲ ਭਾਰਤੀ ਪੂੰਜੀ ਬਾਜ਼ਾਰਾਂ ’ਚ ਨਿਵੇਸ਼ਕਾਂ ਦੀ ਭਾਈਵਾਲੀ ਵਧੇਗੀ ਅਤੇ ਲੰਬੇ ਸਮੇਂ ਦੇ ਪੂੰਜੀ ਪ੍ਰਵਾਹ ਨੂੰ ਮਜ਼ਬੂਤੀ ਮਿਲੇਗੀ।

ਇਹ ਵੀ ਪੜ੍ਹੋ :     Nestle ਦੇ ਪ੍ਰੋਡਕਟਸ 'ਚ ਜ਼ਹਿਰੀਲਾ ਤੱਤ ਮਿਲਣ ਦਾ ਖ਼ਦਸ਼ਾ, ਦੁਨੀਆ ਭਰ ਦੇ 25 ਦੇਸ਼ਾਂ 'ਚ ਮਚੀ ਹਾਹਾਕਾਰ

ਉਨ੍ਹਾਂ ਕਿਹਾ ਕਿ ਸਰਲ ਕੀਤੇ ਟੈਕਸ-ਫਾਈਲਿੰਗ ਮਾਪਦੰਡ ਪਾਲਣਾ ਨੂੰ ਆਸਾਨ ਬਣਾਉਣਗੇ ਅਤੇ ‘ਈਜ਼ ਆਫ ਡੂਇੰਗ ਬਿਜ਼ਨੈੱਸ’ ਨੂੰ ਹੋਰ ਮਜ਼ਬੂਤ ਕਰਨਗੇ। ਨਾਲ ਹੀ ਸਵੈ-ਸਹਾਇਤਾ ਆਧਾਰਿਤ ਉੱਦਮੀਆਂ ’ਤੇ ਵਿਸ਼ੇਸ਼ ਫੋਕਸ ਨਾਲ ਮਹਿਲਾ-ਲੀਡਰਸ਼ਿਪ ਵਾਲੇ ਕਾਰੋਬਾਰਾਂ ਅਤੇ ਜ਼ਮੀਨੀ ਪੱਧਰ ਦੀ ਉੱਦਮਤਾ ਨੂੰ ਨਵੀਂ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News