ਦੇਸ਼ ਦੇ 7 ਹੋਰ ਹਵਾਈ ਅੱਡਿਆਂ ’ਤੇ ਮਿਲੇਗੀ ‘ਫਾਸਟ ਟ੍ਰੈਕ ਇਮੀਗ੍ਰੇਸ਼ਨ’ ਸਹੂਲਤ
Thursday, Jan 16, 2025 - 10:43 AM (IST)
ਨਵੀਂ ਦਿੱਲੀ (ਭਾਸ਼ਾ) - ਪਹਿਲਾਂ ਹੀ ਤਸਦੀਕ ਕਰਾ ਚੁੱਕੇ ਭਾਰਤੀ ਨਾਗਰਿਕਾਂ ਅਤੇ ਪ੍ਰਵਾਸੀ ਭਾਰਤੀ ਨਾਗਰਿਕ (ਓ. ਸੀ. ਆਈ.) ਕਾਰਡ ਧਾਰਕਾਂ ਲਈ ਫਾਸਟ ਟ੍ਰੈਕ ਇਮੀਗ੍ਰੇਸ਼ਨ ਪ੍ਰਕਿਰਿਆ ਵੀਰਵਾਰ ਤੋਂ 7 ਪ੍ਰਮੁੱਖ ਹਵਾਈ ਅੱਡਿਆਂ ’ਤੇ ਸ਼ੁਰੂ ਕੀਤੀ ਜਾਵੇਗੀ। ਇਹ ਪ੍ਰੋਗਰਾਮ ਤੇਜ਼ੀ ਨਾਲ ਇਮੀਗ੍ਰੇਸ਼ਨ ਕਲੀਅਰੈਂਸ ਨੂੰ ਯਕੀਨੀ ਬਣਾਉਂਦਾ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਗ੍ਰੈਚੁਟੀ ਰਾਸ਼ੀ 'ਚ ਹੋਇਆ 25 ਫ਼ੀਸਦੀ ਦਾ ਵਾਧਾ
ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੰਬਈ, ਚੇਨਈ, ਕੋਲਕਾਤਾ, ਬੇਂਗਲੁਰੂ, ਹੈਦਰਾਬਾਦ, ਕੋਚੀਨ ਅਤੇ ਅਹਿਮਦਾਬਾਦ ਹਵਾਈ ਅੱਡਿਆਂ ’ਤੇ ‘ਫਾਸਟ ਟ੍ਰੈਕ ਇਮੀਗ੍ਰੇਸ਼ਨ-ਟਰੱਸਟਡ ਟ੍ਰੈਵਲਰ ਪ੍ਰੋਗਰਾਮ’ (ਐੱਫ. ਟੀ. ਅਾਈ.-ਟੀ. ਟੀ. ਪੀ.) ਦਾ ਉਦਘਾਟਨ ਕਰਨਗੇ। ਗ੍ਰਹਿ ਮੰਤਰੀ ਨੇ 22 ਜੂਨ, 2024 ਨੂੰ ਨਵੀਂ ਦਿੱਲੀ ਵਿਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਅਾਈ. ਜੀ. ਅਾਈ.) ਦੇ ਟਰਮੀਨਲ-3 ਤੋਂ ਐੱਫ. ਟੀ. ਅਾਈ.-ਟੀ. ਟੀ. ਪੀ. ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ : ਮਜਦੂਰਾਂ ਨੂੰ ਕੇਂਦਰ ਸਰਕਾਰ ਨੇ ਜਾਰੀ ਕੀਤੇ 1000-1000 ਰੁਪਏ, ਸੂਚੀ 'ਚ ਇੰਝ ਚੈੱਕ ਕਰੋ ਆਪਣਾ ਨਾਂ
ਸ਼ੁਰੂਆਤੀ ਪੜਾਅ ’ਚ ਇਸਨੂੰ ਭਾਰਤੀ ਨਾਗਰਿਕਾਂ ਅਤੇ ਓ. ਸੀ. ਅਾਈ. ਕਾਰਡ ਧਾਰਕਾਂ ਲਈ ਮੁਫਤ ਆਧਾਰ 'ਤੇ ਸ਼ੁਰੂ ਕੀਤਾ ਗਿਆ ਹੈ। ਐੱਫ. ਟੀ. ਅਾਈ.-ਟੀ. ਟੀ. ਪੀ. ਨੂੰ ਅਖੀਰ ’ਚ ਦੇਸ਼ ਭਰ ਦੇ 21 ਪ੍ਰਮੁੱਖ ਹਵਾਈ ਅੱਡਿਆਂ ’ਤੇ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : HDFC, ICICI, SBI ਨੇ ਦੁਨੀਆ ਦੇ ਸਭ ਤੋਂ ਵੱਡੇ ਬੈਂਕਾਂ ਦੀ ਸੂਚੀ 'ਚ ਬਣਾਈ ਥਾਂ, ਜਾਣੋ ਕਿਹੜਾ ਬੈਂਕ ਹੈ ਨੰਬਰ 1
ਇਹ ਵੀ ਪੜ੍ਹੋ : Fact Check : ਮਹਾਕੁੰਭ ਦੇ ਮੌਕੇ 'ਤੇ 749 ਦਾ ਰੀਚਾਰਜ ਬਿਲਕੁਲ ਮੁਫ਼ਤ... ਪੜ੍ਹੋ ਪੂਰਾ ਸੱਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8