ਮੈਟਰੋ ''ਚ ਨਿਕਲੀਆਂ ਭਰਤੀਆਂ, ਤੁਰੰਤ ਕਰੋ ਅਪਲਾਈ, ਮਿਲੇਗੀ ਮੋਟੀ ਤਨਖ਼ਾਹ
Saturday, Mar 08, 2025 - 09:55 AM (IST)

ਨਵੀਂ ਦਿੱਲੀ- ਜੇਕਰ ਤੁਸੀਂ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਇਕ ਸ਼ਾਨਦਾਰ ਅਸਾਮੀ ਨਿਕਲੀ ਹੈ। ਨੋਇਡਾ ਮੈਟਰੋ ਨੇ ਜਨਰਲ ਮੈਨੇਜਰ ਸੰਚਾਲਨ ਅਤੇ ਸਿਵਲ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਲਈ ਫਾਰਮ ਨੋਇਡਾ ਮੈਟਰੋ ਦੀ ਅਧਿਕਾਰਤ ਵੈੱਬਸਾਈਟ 'ਤੇ ਭਰੇ ਜਾ ਰਹੇ ਹਨ। ਉਮੀਦਵਾਰ ਇਸ ਮੈਟਰੋ ਭਰਤੀ ਲਈ ਆਖਰੀ ਤਾਰੀਖ਼ 10 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ਐਪਲੀਕੇਸ਼ਨ ਵਿੰਡੋ ਬੰਦ ਹੋ ਜਾਵੇਗੀ।
ਯੋਗਤਾ
ਨੋਇਡਾ ਮੈਟਰੋ 'ਚ ਜਨਰਲ ਮੈਨੇਜਰ ਸੰਚਾਲਨ ਦੇ ਅਹੁਦੇ 'ਤੇ ਕੰਮ ਕਰਨ ਲਈ ਉਮੀਦਵਾਰਾਂ ਕੋਲ ਇਲੈਕਟ੍ਰੀਕਲ/ਮਕੈਨੀਕਲ/ਇਲੈਕਟ੍ਰੋਨਿਕਸ ਅਤੇ ਟੈਲੀਕਮਿਊਨੀਕੇਸ਼ਨ/ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ/ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਜਨਰਲ ਮੈਨੇਜਰ ਸਿਵਲ ਲਈ ਸਿਵਲ ਇੰਜੀਨੀਅਰਿੰਗ ਜਾਂ ਇਸਦੇ ਬਰਾਬਰ ਦੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਕੋਲ ਸਬੰਧਤ ਖੇਤਰ ਵਿਚ 17 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ।
ਉਮਰ ਹੱਦ
ਨੋਇਡਾ ਮੈਟਰੋ ਦੀ ਇਸ ਭਰਤੀ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 56 ਸਾਲ ਹੋਣੀ ਚਾਹੀਦੀ ਹੈ। ਇਹ ਡੈਪੂਟੇਸ਼ਨ ਲਈ ਹੈ। ਜਦੋਂ ਕਿ ਸਿੱਧੀ ਭਰਤੀ ਲਈ ਉਮਰ ਸੀਮਾ 52 ਸਾਲ ਨਿਰਧਾਰਤ ਕੀਤੀ ਗਈ ਹੈ। ਉਮਰ ਸੀਮਾ ਦੀ ਗਣਨਾ ਅਰਜ਼ੀ ਦੀ ਆਖਰੀ ਤਾਰੀਖ਼ ਅਨੁਸਾਰ ਕੀਤੀ ਜਾਵੇਗੀ।
ਤਨਖਾਹ
ਇਸ ਪੋਸਟ 'ਤੇ ਚੁਣੇ ਗਏ ਉਮੀਦਵਾਰਾਂ ਨੂੰ 1,20,000 ਰੁਪਏ ਤੋਂ ਲੈ ਕੇ 2,80,000 ਰੁਪਏ ਪ੍ਰਤੀ ਮਹੀਨਾ ਤੱਕ ਤਨਖਾਹ ਮਿਲ ਸਕਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਅਨੁਭਵ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਚੋਣ ਪ੍ਰਕਿਰਿਆ ਵਿਚ ਲਿਖਤੀ ਪ੍ਰੀਖਿਆ ਜਾਂ ਨਿੱਜੀ ਇੰਟਰਵਿਊ ਸ਼ਾਮਲ ਹੋ ਸਕਦੀ ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।