ਅਮਰੀਕਾ ’ਚ ‘ਡੇ ਮਿਨੀਮਿਸ ਛੋਟ’ ਖਤਮ, ਛੋਟੀ ਸ਼ਿਪਮੈਂਟ ਦੀ ਬਰਾਮਦ ’ਤੇ ਕਾਰੋਬਾਰੀਆਂ ਨੂੰ ਦੇਣਾ ਹੋਵੇਗਾ ਟੈਰਿਫ

Saturday, Aug 30, 2025 - 02:41 PM (IST)

ਅਮਰੀਕਾ ’ਚ ‘ਡੇ ਮਿਨੀਮਿਸ ਛੋਟ’ ਖਤਮ, ਛੋਟੀ ਸ਼ਿਪਮੈਂਟ ਦੀ ਬਰਾਮਦ ’ਤੇ ਕਾਰੋਬਾਰੀਆਂ ਨੂੰ ਦੇਣਾ ਹੋਵੇਗਾ ਟੈਰਿਫ

ਵਾਸ਼ਿੰਗਟਨ (ਇੰਟ.) - ਅਮਰੀਕਾ ਵੱਲੋਂ ਲੰਬੇ ਸਮੇਂ ਤੋਂ ਚੱਲੀ ਆ ਰਹੀ ‘ਡੇ ਮਿਨੀਮਿਸ ਛੋਟ’ ਗਲੋਬਲ ਟੈਰਿਫ ਛੋਟ ਖਤਮ ਕਰਨ ਤੋਂ ਬਾਅਦ ਇਸਦਾ ਸਭ ਤੋਂ ਵੱਡਾ ਅਸਰ ਅਮਰੀਕੀ ਖਰੀਦਦਾਰਾਂ ’ਤੇ ਪਵੇਗਾ। ‘ਡੇ ਮਿਨੀਮਿਸ ਛੋਟ’ ਨੂੰ ਖਤਮ ਕਰਨ ਤੋਂ ਬਾਅਦ ਹੁਣ ਸ਼ੁੱਕਰਵਾਰ ਤੋਂ 800 ਡਾਲਰ (592 ਪੌਂਡ) ਜਾਂ ਉਸ ਤੋਂ ਘੱਟ ਮੁੱਲ ਦੇ ਸਾਮਾਨ ਦੀ ਦਰਾਮਦ ਅਮਰੀਕਾ ’ਚ ਡਿਊਟੀ-ਮੁਕਤ ਨਹੀਂ ਹੋਵੇਗੀ ਅਤੇ ਉਸ ’ਤੇ ਸਖ਼ਤ ਕਸਟਮ ਜਾਂਚ ਹੋਵੇਗੀ। ਓਧਰ ਟਰੰਪ ਪ੍ਰਸ਼ਾਸਨ ਵੱਲੋਂ ਛੋਟੀਆਂ ਦਰਾਮਦਾਂ ਨੂੰ ਡਿਊਟੀ ਮੁਕਤ ਕਰਨ ਦੇ ਨਿਯਮ ਨੂੰ ਖਤਮ ਕਰਨ ਦੇ ਕਦਮ ਕਾਰਨ ਦਰਜਨਾਂ ਦੇਸ਼ਾਂ ਨੇ ਅਮਰੀਕਾ ਲਈ ਸ਼ਿਪਿੰਗ ਰੋਕ ਦਿੱਤੀ ਹੈ। ਘੱਟ ਮੁੱਲ ਦੀਆਂ ਵਸਤੂਆਂ ’ਤੇ ਵੀ 80 ਤੋਂ 200 ਡਾਲਰ ਤੱਕ ਇਕਮੁਸ਼ਤ ਦੀਆਂ ਨਵੀਆਂ ਡਿਊਟੀਆਂ ਲੱਗਣਗੀਆਂ ਅਤੇ ਕਾਰੋਬਾਰੀਆਂ ਨੂੰ ਪੂਰੀ ਕਸਟਮ ਡਿਊਟੀ ਸੰਬਧੀ ਕਾਗਜ਼ੀ ਕਾਰਵਾਈ ’ਚੋਂ ਲੰਘਣਾ ਪਵੇਗਾ।

ਇਹ ਵੀ ਪੜ੍ਹੋ :     ਤਿਉਹਾਰਾਂ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ 24K-22K ਦੇ ਭਾਅ

ਡਾਕ ਅਤੇ ਈ-ਕਾਮਰਸ ਰਾਹੀਂ ਜਾਂਦੇ ਸਨ 90 ਫੀਸਦੀ ਸ਼ਿਪਮੈਂਟ

ਅਮਰੀਕੀ ਕਸਟਮ ਅਨੁਸਾਰ ਛੋਟ ਤਹਿਤ ਦੇਸ਼ ’ਚ ਦਾਖਲ ਹੋਣ ਵਾਲੀਆਂ ਸਾਰੀਆਂ ਸ਼ਿਪਮੈਂਟਸ ਮਾਲ ਦਾ 90 ਫੀਸਦੀ ਤੋਂ ਵੱਧ ਹਿੱਸਾ ਹਨ ਅਤੇ ਇਨ੍ਹਾਂ ਵਿਚ ਡਾਕ ਰਾਹੀਂ ਭੇਜੇ ਜਾਣ ਵਾਲੇ ਸਾਮਾਨ ਵੀ ਸ਼ਾਮਲ ਹਨ। ਯੂ. ਕੇ. ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਲਈ ਇਹ ਡਿਊਟੀ 10 ਫੀਸਦੀ ਤੱਕ ਘੱਟ ਹੋ ਸਕਦੀ ਹੈ, ਜਦੋਂ ਕਿ ਬ੍ਰਾਜ਼ੀਲ ਅਤੇ ਭਾਰਤ ਤੋਂ ਆਉਣ ਵਾਲੀਆਂ ਵਸਤਾਂ ’ਤੇ ਸਭ ਤੋਂ ਵੱਧ 50 ਫੀਸਦੀ ਡਿਊਟੀ ਲੱਗਦੀ ਹੈ। ਮੈਕਸੀਕੋ, ਬ੍ਰਿਟੇਨ, ਜਰਮਨੀ, ਫਰਾਂਸ, ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਦੀਆਂ ਡਾਕ ਸੇਵਾਵਾਂ ਦਾ ਕਹਿਣਾ ਹੈ ਕਿ ਉਹ ਇਸ ਬਦਲਾਅ ਲਈ ਤਿਆਰ ਨਹੀਂ ਸਨ, ਇਸ ਲਈ ਉਨ੍ਹਾਂ ਅਸਥਾਈ ਤੌਰ ’ਤੇ ਨੇ ਅਮਰੀਕਾ ਜਾਣ ਵਾਲੇ ਪਾਰਸਲਾਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ। ਇਹ ਵਿਘਨ ਮੁੱਖ ਤੌਰ ’ਤੇ ਟੀਮੂ, ਸ਼ੀਨ ਅਤੇ ਹੋਰ ਵਿਦੇਸ਼ੀ ਪ੍ਰਚੂਨ ਵਿਕਰੇਤਾਵਾਂ ਵਰਗੀਆਂ ਸਾਈਟਾਂ ਤੋਂ ਆਨਲਾਈਨ ਆਰਡਰਾਂ ’ਤੇ ਅਸਰ ਪੈ ਰਿਹਾ ਹੈ, ਜਦੋਂ ਕਿ ਵੱਡੇ ਵਪਾਰਕ ਮਾਲ ਦੀ ਆਵਾਜਾਈ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਅਤੇ ਡਿਊਟੀ ਕੁਲੈਕਸ਼ਨ ਲਾਗੂ ਹੋਣ ਤੋਂ ਬਾਅਦ ਕੈਰੀਅਰ ਸ਼ਿਪਮੈਂਟ ਮੁੜ ਸ਼ੁਰੂ ਕਰ ਸਕਦੇ ਹਨ।

ਇਹ ਵੀ ਪੜ੍ਹੋ :    ਪੰਜਾਬ ਸਮੇਤ 8 ਸੂਬਿਆਂ ਨੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਤੋਂ ਕੀਤੀ ਮੰਗ

ਅਮਰੀਕਾ ਨੂੰ ਪੈਕੇਜ ਕੈਰੀਅਰ ਸ਼ਿਪਮੈਂਟ ਰੱਦ ਕਰਨ ਵਾਲੇ ਦੇਸ਼

ਯੂਨਾਈਟਿਡ ਕਿੰਗਡਮ

ਲਿਕਟੇਂਸਟੀਨ

ਐਸਟੋਨੀਆ

ਬੋਸਨੀਆ

ਹਰਜ਼ੇਗੋਵੀਨਾ

ਫਰਾਂਸ

ਇਟਲੀ

ਨੀਦਰਲੈਂਡ

ਪੋਲੈਂਡ

ਸਵਿਟਜ਼ਰਲੈਂਡ

ਥਾਈਲੈਂਡ

ਸਿੰਗਾਪੁਰ

ਦੱਖਣੀ ਕੋਰੀਆ

ਜਰਮਨੀ

ਲਿਥੁਆਨੀਆ

ਚੈੱਕ ਗਣਰਾਜ ਸਲੋਵੇਨੀਆ

ਆਸਟ੍ਰੀਆ

ਨਾਰਵੇ

ਸਵੀਡਨ

ਡੈਨਮਾਰਕ

ਬੈਲਜੀਅਮ

ਫਿਨਲੈਂਡ

ਭਾਰਤ

ਆਸਟ੍ਰੇਲੀਆ

ਜਾਪਾਨ

ਲਾਤਵੀਆ

ਗ੍ਰੀਸ ਸਪੇਨ

ਅੰਡੋਰਾ ਪੁਰਤਗਾਲ

ਮਾਲਟਾ

ਨਿਊਜ਼ੀਲੈਂਡ

ਇਹ ਵੀ ਪੜ੍ਹੋ :     PF ਖਾਤਾ ਧਾਰਕਾਂ ਲਈ ਖੁਸ਼ਖ਼ਬਰੀ, ਹੁਣ ਆਸਾਨੀ ਨਾਲ ਕਢਵਾ ਸਕੋਗੇ ਆਪਣਾ PF ਦਾ ਪੈਸਾ

64 ਅਰਬ ਡਾਲਰ ਤੋਂ ਵੱਧ ਦਾ ਕਾਰੋਬਾਰ

ਇਸ ਕਦਮ ਨਾਲ ਰੋਜ਼ਾਨਾ ਲੱਖਾਂ ਸ਼ਿਪਮੈਂਟਸ ਪ੍ਰਭਾਵਿਤ ਹੋਣਗੇ। ਅਮਰੀਕੀ ਕਸਟਮ ਡਿਊਟੀ ਵਿਭਾਗ ਅਨੁਸਾਰ ਪਿਛਲੇ ਸਾਲ ‘ਡੇ ਮਿਨੀਮਿਸ ਛੋਟ’ ਦੇ 64 ਅਰਬ ਡਾਲਰ ਤੋਂ ਵੱਧ ਦੇ ਲੱਗਭਗ 1.4 ਅਰਬ ਪੈਕੇਜ ਬਿਨਾਂ ਕਿਸੇ ਟੈਕਸ ਦੇ ਅਮਰੀਕਾ ’ਚ ਆਏ ਸਨ। ਟਰੰਪ ਪ੍ਰਸ਼ਾਸਨ ਨੇ ਹੁਣ ਇਸ ਨਿਯਮ ਨੂੰ ਹੀ ਖਤਮ ਕਰ ਦਿੱਤਾ ਹੈ। ਮਾਹਿਰਾਂ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨੀਤੀਗਤ ਬਦਲਾਅ ਦਾ ਸਭ ਤੋਂ ਵੱਧ ਅਸਰ ਅਮਰੀਕਾ ਦੇ ਛੋਟੇ ਕਾਰੋਬਾਰਾਂ ’ਤੇ ਪਵੇਗਾ ਅਤੇ ਖਰੀਦਦਾਰਾਂ ਨੂੰ ਘੱਟ ਤੋਂ ਘੱਟ ਉਦੋਂ ਤੱਕ ਵਧ ਕੀਮਤਾਂ ਅਤੇ ਘੱਟ ਬਦਲਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਜਦੋਂ ਤੱਕ ਕਿ ਹਾਲਤ ਪੂਰੀ ਤਰ੍ਹਾਂ ਆਮ ਨਹੀਂ ਹੋ ਜਾਣ।

ਕੀ ਹੈ ‘ਡੇ ਮਿਨੀਮਿਸ ਨਿਯਮ?

ਡੇ ਮਿਨੀਮਿਸ ਇਕ ਲੈਟਿਨ ਸ਼ਬਦ ਹੈ, ਜਿਸ ਦਾ ਵਿਆਪਕ ਮਤਲਬ ‘ਛੋਟੀਆਂ-ਛੋਟੀਆਂ ਗੱਲਾਂ ਬਾਰੇ’ ਹੁੰਦਾ ਹੈ, ਜਿਸ ਦੀ ਵਰਤੋਂ ਅਕਸਰ ਕਾਨੂੰਨੀ ਸੰਦਰਭਾਂ ’ਚ ਉਨ੍ਹਾਂ ਮਾਮਲਿਆਂ ਲਈ ਕੀਤੀ ਜਾਂਦੀ ਹੈ, ਜੋ ਚਿੰਤਾ ਦੇ ਲਾਇਕ ਨਹੀਂ ਹੁੰਦੇ। ਡੇ ਮਿਨੀਮਿਸ ਛੋਟ 1938 ’ਚ ਅਮਰੀਕਾ ’ਚ ਇੰਪੋਰਟ ਡਿਊਟੀ ਦੀ ਸਿਰਫ ਥੋੜ੍ਹੀ ਮਾਤਰਾ ਵਸੂਲਣ ਦੇ ਖਰਚ ਤੋਂ ਬਚਣ ਲਈ ਸ਼ੁਰੂ ਕੀਤੀ ਗਈ ਸੀ। ਇਸ ਨਿਯਮ ਦੀ ਹੱਦ ਸਾਲਾਂ ’ਚ ਵਧਦੀ ਗਈ, ਜਿਸ ਨਾਲ ਈ-ਕਾਮਰਸ ਕੰਪਨੀਆਂ ਅਤੇ ਅਮਰੀਕਾ ’ਚ ਛੋਟੇ ਪੈਕੇਜ ਭੇਜਣ ਵਾਲੇ ਗਲੋਬਲ ਪ੍ਰਚੂਨ ਵਿਕ੍ਰੇਤਾਵਾਂ ਨੂੰ ਵਧਣ-ਫੁੱਲਣ ਦਾ ਮੌਕਾ ਮਿਲਿਆ। ਇਹ ਛੋਟ ਅਕਸਰ ਚੀਨੀ ਈ-ਕਾਮਰਸ ਧਾਕੜ ਸ਼ੀਨ ਅਤੇ ਟੇਮੂ ਵਰਗੀਆਂ ਕੰਪਨੀਆਂ ਨਾਲ ਜੁਡ਼ੀ ਹੁੰਦੀ ਸੀ, ਜੋ ਅਮਰੀਕੀਆਂ ਨੂੰ ਸਸਤੇ ਸਾਮਾਨ ਮੁਹੱਈਆ ਕਰਵਾਉਂਦੀ ਸੀ।

ਇਹ ਵੀ ਪੜ੍ਹੋ :     ਲਓ ਜੀ ਨਵੇਂ ਸਿਖਰ 'ਤੇ ਪਹੁੰਚ ਗਈ ਚਾਂਦੀ ਤੇ ਸੋਨਾ ਵੀ ਹੋ ਗਿਆ ਮਹਿੰਗਾ, ਜਾਣੋ 24K-22K ਦੀ ਕੀਮਤ

ਡਾਕ ਸੇਵਾਵਾਂ ਨਾਲ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ

ਮੌਜੂਦਾ ਰਾਸ਼ਟਰਪਤੀ ਅਤੇ ਸਾਬਕਾ ਰਾਸ਼ਟਰਪਤੀ ਬਾਈਡੇਨ ਨੇ ਇਸ ਨੀਤੀ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਅਮਰੀਕੀ ਕਾਰੋਬਾਰਾਂ ਲਈ ਨੁਕਸਾਨਦਾਇਕ ਦੱਸਿਆ ਅਤੇ ਕਿਹਾ ਕਿ ਇਸ ਦੀ ਦੁਰਵਰਤੋਂ ਫੇਂਟੇਨਾਈਲ ਵਰਗੀਆਂ ਦਵਾਈਆਂ ਸਮੇਤ ਗੈਰ-ਕਾਨੂੰਨੀ ਸਾਮਾਨਾਂ ਦੀ ਸਮੱਗਲਿੰਗ ਲਈ ਕੀਤੀ ਗਈ ਹੈ। ਹਾਲਾਂਕਿ ਟਰੰਪ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਕਿਹਾ ਕਿ ਇਸ ਕਦਮ ਨਾਲ ਡਾਕ ਜ਼ਰੀਏ ਨਸ਼ੀਲੇ ਪਦਾਰਥਾਂ ਦੇ ਪ੍ਰਵਾਹ ਨੂੰ ਰੋਕ ਕੇ ਹਜ਼ਾਰਾਂ ਅਮਰੀਕੀਆਂ ਦੀ ਜਾਨ ਬਚੇਗੀ ਅਤੇ ਨਾਲ ਹੀ ਅਮਰੀਕੀ ਖਜ਼ਾਨੇ ’ਚ ਸਾਲਾਨਾ 10 ਅਰਬ ਡਾਲਰ ਦਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ 100 ਡਾਲਰ ਤੋਂ ਘੱਟ ਮੁੱਲ ਦੇ ਪੱਤਰ ਅਤੇ ਨਿੱਜੀ ਤੋਹਫੇ ਅਜੇ ਵੀ ਡਿਊਟੀ-ਫ੍ਰੀ ਰਹਿਣਗੇ। ਟਰੰਪ ਨੇ ਇਸ ਸਾਲ ਇਕ ਕਾਰਜਕਾਰੀ ਆਦੇਸ਼ ਰਾਹੀਂ ਇਸ ਨਿਯਮ ਨੂੰ ਜਲਦੀ ਨਾਲ ਰੱਦ ਕਰ ਦਿੱਤਾ, ਜੋ 2027 ਦੀ ਨਿਰਧਾਰਤ ਆਖਰੀ ਤਰੀਕ ਤੋਂ ਕਾਫੀ ਪਹਿਲਾਂ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News