USA 'ਚ 'ਕੋਠੀ' ਖਰੀਦ ਰਹੇ ਭਾਰਤੀ, $30.4B ਨਾਲ ਚੀਨ ਟਾਪ 'ਤੇ
Saturday, Apr 27, 2019 - 01:52 PM (IST)

ਨਵੀਂ ਦਿੱਲੀ— ਵਿਸ਼ਵ ਦੀ ਸਭ ਤੋਂ ਵੱਡੀ ਇਕਨਾਮੀ ਵਾਲਾ ਦੇਸ਼ ਅਮਰੀਕਾ ਹੁਣ ਭਾਰਤ ਦੇ ਲੋਕਾਂ ਲਈ ਦੂਜਾ 'ਘਰ' ਬਣਦਾ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਭਾਰਤ ਉਨ੍ਹਾਂ ਟਾਪ 5 ਦੇਸ਼ਾਂ 'ਚ ਹੈ, ਜਿੱਥੋਂ ਦੇ ਲੋਕਾਂ ਨੇ ਯੂ. ਐੱਸ. 'ਚ ਸਭ ਤੋਂ ਵੱਧ ਪ੍ਰਾਪਰਟੀ ਖਰੀਦੀ ਹੈ। ਅਮਰੀਕਾ ਦੀ ਨੈਸ਼ਨਲ ਐਸੋਸੀਏਸ਼ਨ ਰਿਐਲਟਰ (ਐੱਨ. ਆਰ.) ਦੀ 2018 ਦੀ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।
ਰਿਪੋਰਟ ਮੁਤਾਬਕ, ਯੂ. ਐੱਸ. ਹੋਮ ਬਾਇਰਸ 'ਚ ਭਾਰਤ ਚੌਥਾ ਟਾਪ ਦੇਸ਼ ਹੈ। ਅਮਰੀਕਾ 'ਚ ਘਰ ਖਰੀਦਣ ਵਾਲੇ ਲੋਕਾਂ 'ਚ ਸਭ ਤੋਂ ਵੱਧ ਗਿਣਤੀ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਲੋਕਾਂ ਦੀ ਹੈ।
ਉੱਥੇ ਹੀ, 30.4 ਅਰਬ ਡਾਲਰ ਦੀ ਖਰੀਦ ਨਾਲ ਚੀਨ ਟਾਪ 'ਤੇ ਹੈ। ਕੈਨੇਡਾ 10 ਅਰਬ ਡਾਲਰ ਦੀ ਖਰੀਦ ਨਾਲ ਦੂਜੇ ਨੰਬਰ 'ਤੇ, 7.3 ਅਰਬ ਡਾਲਰ ਨਾਲ ਇੰਗਲੈਂਡ (ਯੂ. ਕੇ.) ਤੀਜੇ 'ਤੇ ਅਤੇ ਭਾਰਤ 7.2 ਅਰਬ ਡਾਲਰ ਦੀ ਖਰੀਦ ਨਾਲ ਚੌਥੇ ਨੰਬਰ 'ਤੇ ਹੈ। ਮੈਕਸੀਕੋ 4.2 ਅਰਬ ਡਾਲਰ ਨਾਲ 5ਵੇਂ ਤੇ ਹੈ। ਰਿਪੋਰਟ ਮੁਤਾਬਕ, ਭਾਰਤੀ ਖਰੀਦਦਾਰ ਅਮਰੀਕਾ 'ਚ ਉੱਥੋਂ ਦੇ ਸਰੋਤ ਨੂੰ ਗਿਰਵੀ ਰੱਖ ਕੇ ਰਿਹਾਇਸ਼ੀ ਪ੍ਰਾਪਰਟੀ ਖਰੀਦਦੇ ਹਨ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਵਿਆਜ ਦਰਾਂ ਬਹੁਤ ਘੱਟ ਹੋਣ ਕਾਰਨ ਖਰੀਦਦਾਰਾਂ ਨੇ ਯੂ. ਐੱਸ. ਪ੍ਰਾਪਰਟੀ 'ਚ ਜਾਂ ਤਾਂ ਨਿਵੇਸ਼ ਕੀਤਾ ਹੈ ਜਾਂ ਫਿਰ ਰਹਿਣ ਦੇ ਇਰਾਦੇ ਨਾਲ ਖਰੀਦ ਕੀਤੀ ਹੈ।