ਟਰੰਪ ਦਾ ਖ਼ਾਤਾ ਕਰਨ ਪਿੱਛੋਂ ਟਵਿੱਟਰ ਨੂੰ ਬਾਜ਼ਾਰ ਪੂੰਜੀਕਰਨ ''ਚ ਇੰਨਾ ਨੁਕਸਾਨ

01/11/2021 11:36:44 PM

ਵਾਸ਼ਿੰਗਟਨ- ਟਰੰਪ ਦਾ ਖ਼ਾਤਾ ਪੱਕੇ ਤੌਰ 'ਤੇ ਬੰਦ ਕਰਨ ਤੋਂ ਬਾਅਦ ਸੋਮਵਾਰ ਨੂੰ ਟਵਿੱਟਰ ਦੇ ਬਾਜ਼ਾਰ ਪੂੰਜੀਕਰਨ ਨੂੰ ਖ਼ਾਸਾ ਨੁਕਸਾਨ ਪੁੱਜਾ। ਇਸੇ ਦੇ ਸਟਾਕ ਕੀਮਤ ਕਾਰੋਬਾਰ ਦੌਰਾਨ ਤਕਰੀਬਨ 12 ਫ਼ੀਸਦੀ ਘੱਟ ਗਈ, ਜਿਸ ਕਾਰਨ ਇਸ ਦੇ ਬਾਜ਼ਾਰੂ ਪੂੰਜੀਕਰਨ ਨੂੰ 500 ਕਰੋੜ ਡਾਲਰ ਦਾ ਨੁਕਸਾਨ ਹੋਇਆ।

ਦੱਸ ਦੇਈਏ ਕਿ ਟਵਿੱਟਰ ਨੇ 6 ਜਨਵਰੀ ਨੂੰ ਵਾਸ਼ਿੰਗਟਨ ਦੇ ਕੈਪੀਟੋਲ ਵਿਚ ਹੋਈ ਭੰਨ-ਤੋੜ ਕਾਰਨ ਹਿੰਸਾ ਦੇ ਹੋਰ ਜੋਖ਼ਮ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਟਰੰਪ ਦੇ ਖ਼ਾਤੇ ਨੂੰ ਬੰਦ ਕਰ ਦਿੱਤਾ ਸੀ, ਜਿਸ ਦੇ 8.8 ਕਰੋੜ ਫਾਲੋਅਰਜ਼ ਸਨ। ਨਿਵੇਸ਼ਕ ਚਿੰਤਤ ਹਨ ਕਿ ਟਰੰਪ ਦਾ ਖ਼ਾਤਾ ਬੰਦ ਕਰਨ ਨਾਲ ਉਹ ਲੋਕ ਬਾਈਕਾਟ ਕਰ ਸਕਦੇ ਹਨ ਜੋ ਇਸ ਫ਼ੈਸਲੇ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਤੇ ਇਕ ਵੱਡੀ ਰੂੜੀਵਾਦੀ ਆਵਾਜ਼ ਨੂੰ ਚੁੱਪ ਕਰਾਉਣ ਦਾ ਤਰੀਕਾ ਸਮਝਦੇ ਹਨ।

ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ ਖ਼ਦਸ਼ਾ ਹੈ ਕਿ ਸੋਸ਼ਲ ਨੈੱਟਵਰਕ ਸਾਈਟਾਂ ਨੂੰ ਹੁਣ ਉਨ੍ਹਾਂ ਦੇ ਪਲੇਟਫਾਰਮ 'ਤੇ ਸਮੱਗਰੀ ਨੂੰ ਕੰਟਰੋਲ ਕਰਨ ਲਈ ਹੋਰ ਨਿਯਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਤਹਿਤ ਉਨ੍ਹਾਂ ਦੀ ਜਿੰਮੇਵਾਰੀ ਤੈਅ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ਕੰਪਨੀਆਂ ਲਈ ਗੈਰ-ਕਾਨੂੰਨੀ ਅਤੇ ਨੁਕਸਾਨਦੇਹ ਸਮੱਗਰੀ ਹਟਾਉਣ ਲਈ ਨਵੇਂ ਨਿਯਮ ਬਣਾਉਣ ਦਾ ਵਿਚਾਰ ਹੋ ਸਕਦਾ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ ਹੋ ਸਕਦਾ ਹੈ।


Sanjeev

Content Editor

Related News