ਤਾਮਿਲਨਾਡੂ ਸਰਕਾਰ ਨੇ ਦੁੱਧ ਦੀ ਕੀਮਤ ਛੇ ਰੁਪਏ ਪ੍ਰਤੀ ਲੀਟਰ ਵਧਾਈ

08/18/2019 9:32:42 AM

ਚੇਨਈ—ਤਾਮਿਲਨਾਡੂ ਸਰਕਾਰ ਨੇ ਸ਼ਨੀਵਾਰ ਨੂੰ ਦੁੱਧ ਉਤਪਾਦਕਾਂ ਤੋਂ ਖਰੀਦ ਮੁੱਲ ਵਧਾਉਣ ਦੀ ਮੰਗ ਦੇ ਬਾਅਦ ਦੁੱਧ ਦੀਆਂ ਕੀਮਤਾਂ 'ਚ ਛੇ ਰੁਪਏ ਪ੍ਰਤੀ ਲੀਟਰ ਦੇ ਵਾਧੇ ਦੀ ਘੋਸ਼ਣਾ ਕੀਤੀ ਹੈ। ਇਹ ਕਹਿੰਦੇ ਹੋਏ ਕਿ ਦੁੱਧ ਉਤਪਾਦਨ ਪੇਂਡੂ ਖੇਤਰਾਂ 'ਚ ਅਰਥਵਿਵਸਥਾ ਨੂੰ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਸਰਕਾਰ ਨੇ ਕਿਹਾ ਕਿ ਗਾਂ ਅਤੇ ਮੱਝ ਦੇ ਦੁੱਧ ਲਈ ਖਰੀਦ ਮੁੱਲ 'ਚ ਕ੍ਰਮਵਾਰ ਚਾਰ ਰੁਪਏ ਅਤੇ ਛੇ ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਸੂਬੇ 'ਚ 4.60 ਲੱਖ ਤੋਂ ਜ਼ਿਆਦਾ ਦੁੱਧ ਵਾਲੇ ਉਤਪਾਦਕ ਲਾਭਦਾਇਕ ਹੋਣਗੇ। ਸੰਸ਼ੋਧਿਤ ਸੰਰਚਨਾ ਦੇ ਅਨੁਸਾਰ ਗਾਂ ਦਾ ਦੁੱਧ ਹੁਣ ਪਹਿਲਾਂ ਤੋਂ 28 ਰੁਪਏ ਤੋਂ ਵਧ ਕੇ 32 ਰੁਪਏ ਅਤੇ ਮੱਝ ਦੇ ਦੁੱਧ ਦ ਮੁੱਲ ਪਹਿਲਾਂ ਦੇ 35 ਰੁਪਏ ਦੇ ਮੁਕਾਬਲੇ ਹੁਣ 41 ਰੁਪਏ ਪ੍ਰਤੀ ਲੀਟਰ ਹੋਵੇਗਾ। ਦੁੱਧ ਦੀਆਂ ਸਭ ਕਿਸਮਾਂ 'ਚ ਛੇ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਵੇਗਾ। ਨਵੀਂਆਂ ਦਰਾਂ 19 ਅਗਸਤ ਤੋਂ ਪ੍ਰਭਾਵੀ ਹੋਣਗੀਆਂ।


Aarti dhillon

Content Editor

Related News