ਸਪਾਈਸ ਮਨੀ ਅਤੇ ਵਨ ਮੋਬੀਕੁਇਕ ਨੂੰ ਝਟਕਾ, RBI ਨੇ ਠੋਕਿਆ ਜੁਰਮਾਨਾ

12/24/2021 1:28:46 PM

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ 2 ਪੇਮੈਂਟ ਸਿਸਟਮ ਆਪ੍ਰੇਟਰ ਵਨ ਮੋਬੀਕੁਇਕ ਸਿਸਟਮਸ ਅਤੇ ਸਪਾਈਸ ਮਨੀ ਲਿਮਟਿਡ ਨੂੰ ਵੱਡਾ ਝਟਕਾ ਲੱਗ ਹੈ। ਦਰਅਸਲ ਭਾਰਤੀ ਰਿਜ਼ਰਵ ਬੈਂਕ ਯਾਨੀ ਆਰ. ਬੀ. ਆਈ. ਨੇ ਨਿਯਮਾਂ ਦੀ ਉਲੰਘਣਾ ਲਈ ਦੋਹਾਂ ’ਤੇ ਜੁਰਮਾਨਾ ਲਗਾਇਆ ਹੈ। ਆਰ. ਬੀ. ਆਈ. ਨੇ ਜਾਣਕਾਰੀ ਦਿੱਤੀ ਹੈ ਕਿ ਵਨ ਮੋਬੀਕੁਇਕ ਅਤੇ ਸਪਾਈਸ ਮਨੀ ਦੋਹਾਂ ’ਤੇ 1-1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਕੇਂਦਰੀ ਬੈਂਕ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਵਨ ਮੋਬੀਕੁਇਕ ਅਤੇ ਸਪਾਈਸ ਮਨੀ ਨੇ ਭਾਰਤ ਬਿੱਲ ਪੇੇਮੈਂਟ ਆਪ੍ਰੇਟਿੰਗ ਯੂਨਿਟ ਲਈ ਨੈੱਟਵਰਥ ਨਾਲ ਜੁੜੀਆਂ ਲੋੜਾਂ ਨੂੰ ਲੈ ਕੇ ਰਿਜ਼ਰਵ ਬੈਂਕ ਵਲੋਂ ਦਿੱਤੀਆਂ ਗਈਆਂ ਗਾਈਡਲਾਈਨਜ਼ ਨੂੰ ਪੂਰਾ ਨਹੀਂ ਕੀਤਾ।

ਆਰ. ਬੀ. ਆਈ. ਨੇ ਕਿਹਾ ਕਿ ਦੋਵੇਂ ਆਪ੍ਰੇਟਰ ਨੂੰ ਇਸ ਲਈ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋਹਾਂ ਨੇ ਆਪਣਾ ਜਵਾਬ ਵੀ ਦਾਖਲ ਕੀਤਾ। ਹਾਲਾਂਕਿ ਉਨ੍ਹਾਂ ਦੇ ਜਵਾਬਾਂ ਤੋਂ ਬਾਅਦ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਦੀ ਪੁਸ਼ਟੀ ਕੀਤੀ।

ਆਰ. ਬੀ. ਆਈ. ਮੁਤਾਬਕ ਉਸ ਨੇ ਦੋਵੇਂ ਪੇਮੈਂਟ ਸਿਸਟਮ ਆਪ੍ਰੇਟਰਸ ’ਤੇ ਪੇਮੈਂਟ ਐਂਡ ਸੈਟਲਮੈਂਟ ਸਿਸਟਮ ਐਕਟ 2007 ਦੇ ਸੈਕਸ਼ਨ 26 (6) ਦੇ ਆਧਾਰ ’ਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ : ਭਾਰਤੀ ਰੇਲਵੇ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇਤਿਹਾਸ ’ਚ ਪਹਿਲੀ ਵਾਰ ਰੇਲਵੇ ਨੂੰ ਪਿਆ 26 ਹਜ਼ਾਰ ਕਰੋੜ ਦਾ ਘਾਟਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News