ਯੈੱਸ ਬੈਂਕ 'ਚ ਹਿੱਸੇਦਾਰੀ ਖਰੀਦ ਸਕਦਾ ਹੈ : ਰਿਪੋਰਟਾਂ

03/05/2020 3:56:31 PM

ਨਵੀਂ ਦਿੱਲੀ— ਬਲੂਮਬਰਗ ਮੀਡੀਆ ਦੀ ਰਿਪੋਰਟ ਮੁਤਾਬਕ, ਭਾਰਤੀ ਸਟੇਟ ਬੈਂਕ ਯੈੱਸ ਬੈਂਕ 'ਚ ਹਿੱਸੇਦਾਰੀ ਖਰੀਦ ਸਕਦਾ ਹੈ। ਰਿਪੋਰਟਾਂ ਮੁਤਾਬਕ, ਸਰਕਾਰ ਨੇ ਯੈੱਸ ਬੈਂਕ 'ਚ ਸ਼ੇਅਰ ਖਰੀਦਣ ਦੀ ਐੱਸ. ਬੀ. ਆਈ. ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਅਧਿਕਾਰਤ ਐਲਾਨ ਜਲਦ ਕੀਤਾ ਜਾ ਸਕਦਾ ਹੈ।

ਕਿਹਾ ਜਾ ਰਿਹਾ ਹੈ ਕਿ ਯੈੱਸ ਬੈਂਕ 'ਚ ਹਿੱਸੇਦਾਰੀ ਖਰੀਦਣ ਵਾਲੇ ਸੰਘ ਨੂੰ ਐੱਸ. ਬੀ. ਆਈ. ਲੀਡ ਕਰੇਗਾ। ਹਾਲਾਂਕਿ, ਦੂਜੇ ਪਾਸੇ ਰਿਪੋਰਟਾਂ ਇਹ ਵੀ ਹਨ ਕਿ ਐੱਸ. ਬੀ. ਆਈ. ਚੇਅਰਮੈਨ ਨੇ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਅਟਕਲਾਂ ਬਰਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐੱਸ. ਬੀ. ਆਈ. ਚੇਅਰਮੈਨ ਰਜਨੀਸ਼ ਕੁਮਾਰ ਨੇ ਜਨਵਰੀ 'ਚ ਇਕ ਇੰਟਰਵਿਊ 'ਚ ਕਿਹਾ ਸੀ ਕਿ ਯੈੱਸ ਬੈਂਕ ਨੂੰ ਅਸਫਲ ਨਹੀਂ ਹੋਣ ਦਿੱਤਾ ਜਾਵੇਗਾ। ਬਲੂਮਬਰਗ ਦੀ ਰਿਪੋਰਟ ਯੈੱਸ ਬੈਂਕ ਦੇ ਸ਼ੇਅਰਾਂ 'ਚ 26 ਫੀਸਦੀ ਤੱਕ ਦੀ ਤੇਜ਼ੀ ਦਰਜ ਕੀਤੀ ਗਈ। ਦੂਜੇ ਪਾਸੇ ਐੱਸ. ਬੀ. ਆਈ. ਦੇ ਸ਼ੇਅਰ 'ਚ 5 ਫੀਸਦੀ ਦੀ ਗਿਰਾਵਟ ਆਈ।


Related News