ਇਰੇਡਾ ਦਾ ਲਾਭ 41 ਫੀਸਦੀ ਵਧ ਕੇ 549 ਕਰੋੜ ਰੁਪਏ ਹੋਇਆ

Wednesday, Oct 15, 2025 - 12:50 AM (IST)

ਇਰੇਡਾ ਦਾ ਲਾਭ 41 ਫੀਸਦੀ ਵਧ ਕੇ 549 ਕਰੋੜ ਰੁਪਏ ਹੋਇਆ

ਨਵੀਂ ਦਿੱਲੀ, (ਭਾਸ਼ਾ)- ਜਨਤਕ ਖੇਤਰ ਦੀ ਕੰਪਨੀ ਇਰੇਡਾ ਦਾ ਲਾਭ ਜੁਲਾਈ-ਸਤੰਬਰ ਤਿਮਾਹੀ ’ਚ ਸਾਲਾਨਾ ਆਧਾਰ ’ਤੇ 41 ਫੀਸਦੀ ਵਧ ਕੇ 549 ਕਰੋੜ ਰੁਪਏ ਰਿਹਾ ਹੈ। ਇਰੇਡਾ ਨੇ ਇਹ ਜਾਣਕਾਰੀ ਦਿੱਤੀ।

ਕੰਪਨੀ ਦੀ ਸੰਚਾਲਨ ਕਮਾਈ ਚਾਲੂ ਵਿੱਤੀ ਸਾਲ 2025-26 ਦੀ ਦੂਜੀ (ਜੁਲਾਈ-ਸਤੰਬਰ) ਤਿਮਾਹੀ ’ਚ 26 ਫੀਸਦੀ ਵਧ ਕੇ 2,057 ਕਰੋੜ ਰੁਪਏ ਹੋ ਗਈ । ਸਮੀਖਿਆ ਅਧੀਨ ਮਿਆਦ ’ਚ ਕੰਪਨੀ ਕਰਜ਼ਾ ਸਾਲਾਨਾ ਆਧਾਰ ’ਤੇ 64,564 ਕਰੋੜ ਰੁਪਏ ਦੀ ਤੁਲਨਾ ’ਚ 31 ਫੀਸਦੀ ਵਧ ਕੇ 84,477 ਕਰੋੜ ਰੁਪਏ ਹੋ ਗਿਆ। ਕਰਜ਼ਾ ਪ੍ਰਵਾਨਗੀਆਂ 145 ਫੀਸਦੀ ਵਧ ਕੇ 21,408 ਕਰੋੜ ਰੁਪਏ ਹੋ ਗਈਆਂ। ਕਰਜ਼ਾ ਵੰਡ 4,462 ਕਰੋੜ ਰੁਪਏ ਤੋਂ 81 ਫੀਸਦੀ ਵਧ ਕੇ 8,062 ਕਰੋੜ ਰੁਪਏ ਹੋ ਗਈ। ਸਤੰਬਰ ਤੱਕ ਕੰਪਨੀ ਦੀ ਕੁਲ ਜਾਇਦਾਦ 12,920 ਕਰੋੜ ਰੁਪਏ ਸੀ, ਜੋ ਇਕ ਸਾਲ ਪਹਿਲਾਂ ਦੇ 9,336 ਕਰੋੜ ਰੁਪਏ ਤੋਂ 38 ਫੀਸਦੀ ਵੱਧ ਹੈ।


author

Rakesh

Content Editor

Related News