‘ਹੁਣ ਵੀ ਚੱਲ ਰਹੇ 5,884 ਕਰੋੜ ਰੁਪਏ ਕੀਮਤ ਦੇ 2000 ਰੁਪਏ ਦੇ ਨੋਟ’
Thursday, Oct 02, 2025 - 12:17 AM (IST)

ਮੁੰਬਈ (ਭਾਸ਼ਾ)-ਬੰਦ ਕੀਤੇ ਜਾ ਚੁੱਕੇ 2,000 ਰੁਪਏ ਦੇ 5,884 ਕਰੋੜ ਰੁਪਏ ਕੀਮਤ ਦੇ ਨੋਟ ਹੁਣ ਵੀ ਚੱਲ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 19 ਮਈ, 2023 ਨੂੰ 2000 ਰੁਪਏ ਕੀਮਤ ਦੇ ਬੈਂਕ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ 2000 ਰੁਪਏ ਦੇ ਬੈਂਕ ਨੋਟ ਹੁਣ ਵੀ ਵੈਲਿਡ ਕਰੰਸੀ ਬਣੇ ਹੋਏ ਹਨ।
ਕੇਂਦਰੀ ਬੈਂਕ ਨੇ ਕਿਹਾ ਕਿ ਹੁਣ ਵੀ ਚੱਲ ਰਹੇ 2000 ਰੁਪਏ ਦੇ ਬੈਂਕ ਨੋਟਾਂ ਦੀ ਕੁਲ ਕੀਮਤ 30 ਸਤੰਬਰ, 2025 ਨੂੰ ਕਾਰੋਬਾਰ ਦੇ ਆਖਿਰ ’ਤੇ ਘੱਟ ਕੇ 5,884 ਕਰੋੜ ਰੁਪਏ ਰਹਿ ਗਈ ਹੈ। 19 ਮਈ, 2023 ਨੂੰ ਹਟਾਏ ਜਾਣ ਸਮੇਂ ਕਾਰੋਬਾਰ ਦੇ ਆਖਿਰ ’ਤੇ ਇਨ੍ਹਾਂ ਨੋਟਾਂ ਦੀ ਕੁਲ ਕੀਮਤ 3.56 ਲੱਖ ਕਰੋੜ ਰੁਪਏ ਸੀ।
ਇਸ ਦਾ ਮਤਲਬ ਹੈ ਕਿ 19 ਮਈ, 2023 ਤਕ ਚੱਲ ਰਹੇ 2000 ਰੁਪਏ ਦੇ ਕੁਲ ਬੈਂਕ ਨੋਟਾਂ ’ਚੋਂ 98.35 ਫੀਸਦੀ ਹੁਣ ਵਾਪਸ ਆ ਚੁੱਕੇ ਹਨ।