ਅਮਰੀਕਾ-ਈਰਾਨ ਤਣਾਅ: ਭਾਰਤ ਤੋਂ ਨਿਰਯਾਤ ਬੰਦ, ਡਿੱਗੀ ਬਾਸਮਤੀ ਚੌਲਾਂ ਦੀ ਕੀਮਤ

01/09/2020 3:32:26 PM

ਚੰਡੀਗੜ੍ਹ—ਅਮਰੀਕਾ ਅਤੇ ਈਰਾਨ ਦੇ ਵਿਚਕਾਰ ਵਧਦੇ ਤਣਾਅ ਨਾਲ ਭਾਰਤ ਦੇ ਚੌਲ ਨਿਰਯਾਤਕ ਪ੍ਰੇਸ਼ਾਨ ਹਨ। ਇਨ੍ਹਾਂ ਦਾ ਵੱਡੇ ਪੈਮਾਨੇ 'ਤੇ ਚੌਲ ਈਰਾਨ ਤੋਂ ਨਿਰਯਾਤ ਹੁੰਦਾ ਹੈ। ਈਰਾਨ ਦੇ ਜਨਰਲ ਕਾਮਿਸ ਸੁਲੇਮਾਨੀ ਦੀ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਇਰਾਕ ਦੀ ਰਾਜਧਾਨੀ ਬਗਦਾਦ 'ਚ ਅਮਰੀਕੀ ਡਰੋਨ ਹਮਲੇ 'ਚ ਮੌਤ ਦੇ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਹੁਤ ਖਰਾਬ ਦੌਰ 'ਚ ਪਹੁੰਚ ਗਏ ਹਨ।
ਬੁੱਧਵਾਰ ਨੂੰ ਈਰਾਨ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਈਰਾਕ 'ਚ ਅਮਰੀਕਾ ਦੇ ਦੋ ਫੌਜੀ ਠਿਕਾਣਿਆਂ ਨੂੰ ਮਿਜ਼ਾਈਲ ਹਮਲਿਆਂ ਨਾਲ ਤਬਾਅ ਕਰ ਦਿੱਤਾ ਹੈ। ਈਰਾਨ ਨੇ 80 ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਦਾ ਵੀ ਦਾਅਵਾ ਕੀਤਾ ਪਰ ਈਰਾਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਲੋਂ ਇਸ ਤੋਂ ਮਨ੍ਹਾ ਕੀਤਾ ਗਿਆ ਹੈ। ਚੌਲ ਨਿਰਯਾਤਕਾਂ ਨੇ ਈਰਾਨ ਨੂੰ ਚੌਲਾਂ ਦੀ ਖੇਪ ਭੇਜਣੀ ਬੰਦ ਕਰ ਦਿੱਤੀ ਹੈ।
ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਸੈਂਕੜਾਂ ਕੰਟੇਨਰਸ ਨੂੰ ਈਰਾਨ ਜਾਣ ਤੋਂ ਰੋਕ ਦਿੱਤਾ ਗਿਆ ਹੈ। ਕੈਥਲ ਸਥਿਤ ਚੌਲ ਨਿਰਯਾਤਕ ਨਰਿੰਦਰ ਮਿਗਲਾਨੀ ਨੇ ਇੰੰਡੀਆ ਟੁਡੇ ਨੂੰ ਦੱਸਿਆ ਕਿ ਜ਼ਿਆਦਾਤਰ ਨਿਰਯਾਤਕਾਂ ਨੇ ਇਸ ਸੀਜ਼ਨ ਲਈ ਚੌਲ ਦੀ ਪਹਿਲੀ ਖੇਪ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਜਿਸ ਨੂੰ ਹੁਣ ਰੋਕ ਦਿੱਤਾ ਗਿਆ ਹੈ।
ਮਿਗਲਾਨੀ ਨੇ ਕਿਹਾ ਕਿ ਚੌਲਾਂ ਦਾ ਨਿਰਯਾਤ ਆਮ ਤੌਰ 'ਤੇ ਹਰ ਸਾਲ ਜਨਵਰੀ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੁੰਦਾ ਹੈ ਅਤੇ ਜੂਨ ਤੱਕ ਜਾਰੀ ਰਹਿੰਦਾ ਹੈ। ਇਹ ਛੇ ਮਹੀਨੇ ਦਾ ਚੱਕਰ ਹੈ। ਭਾਰਤ 32,800 ਕਰੋੜ ਰੁਪਏ ਦਾ ਬਾਸਮਤੀ ਚੌਲ ਨਿਰਯਾਤ ਕਰਦਾ ਹੈ ਜਿਸ 'ਚ ਇਕੱਲੇ ਈਰਾਨ ਹੀ 10,800 ਕਰੋੜ ਰੁਪਏ ਦਾ ਚੌਲ ਮੰਗਵਾਉਂਦਾ ਹੈ।
ਮਿਗਲਾਨੀ ਮੁਤਾਬਕ ਈਰਾਨ ਨੇ ਕਰੰਸੀ ਦਾ ਮੁੱਦਾ ਦੱਸਦੇ ਹੋਏ ਚੌਲ ਦਾ ਭੁਗਤਾਨ ਕਰਨਾ ਰੋਕ ਦਿੱਤਾ ਹੈ। ਸਾਨੂੰ 80 ਫੀਸਦੀ ਭੁਗਤਾਨ ਹੀ ਮਿਲਿਆ ਹੈ। 20 ਫੀਸਦੀ ਭੁਗਤਾਨ ਹੁਣ ਵੀ ਰੁਕਿਆ ਹੋਇਆ ਹੈ ਜੋ ਕਿ ਕਰੀਬ 500 ਕਰੋੜ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਸੀਂ ਬਾਇਰਸ 'ਤੇ ਭਰੋਸਾ ਕਰਦੇ ਹੋਏ ਈਰਾਨ ਨੂੰ ਇਸ ਸਾਲ ਵੀ ਚੌਲਾਂ ਦੀ ਖੇਪ ਭੇਜਣੀ ਸ਼ੁਰੂ ਕਰ ਦਿੱਤੀ ਸੀ।


Aarti dhillon

Content Editor

Related News