ਆਨਲਾਈਨ ਸ਼ਾਪਿੰਗ ਕਰਦੇ ਸਮੇਂ ਆਪਣੀ ਪੇਮੈਂਟ ਡਿਟੇਲਸ ਇਸ ਤਰ੍ਹਾਂ ਰੱਖੋ ਸੇਫ

12/03/2019 1:43:34 PM

ਨਵੀਂ ਦਿੱਲੀ — ਤੁਸੀਂ ਕੁਝ ਦਿਨ ਪਹਿਲਾਂ ਵਨਪਲੱਸ ਸਟੋਰ ਦੀ ਵੈਬਸਾਈਟ ਹੈਕ ਹੋਣ ਬਾਰੇ ਸੁਣਿਆ ਹੀ ਹੋਵੇਗਾ। ਕੀ ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਕਿ ਉਸ ਹੈਕਿੰਗ ਵਿਚ ਹੈਕਰਾਂ ਨੇ ਕਿਹੜਾ ਡਾਟਾ ਹੈਕ ਕੀਤਾ ਸੀ? ਵਨ ਪਲੱਸ ਸਟੋਰ ਦੀ ਵੈਬਸਾਈਟ ਤੋਂ ਉਪਭੋਗਤਾਵਾਂ ਦੇ ਨਾਮ, ਈਮੇਲ ਆਈ.ਡੀ., ਸੰਪਰਕ ਨੰਬਰ ਅਤੇ ਸ਼ਿਪਿੰਗ ਪਤੇ ਲੀਕ ਕੀਤੇ ਗਏ ਸਨ। ਕੰਪਨੀ ਵਲੋਂ ਕਿਹਾ ਗਿਆ ਸੀ ਕਿ ਉਪਭੋਗਤਾਵਾਂ ਦੀ ਪੇਮੈਂਟ ਸਬੰਧੀ ਜਾਣਕਾਰੀ ਸੁਰੱਖਿਅਤ ਹੈ। ਹਾਲਾਂਕਿ ਸਾਈਬਰ ਮਾਹਰਾਂ ਵਲੋਂ ਇਕ ਟਿੱਪਣੀ ਆਈ ਹੈ ਕਿ ਜੇਕਰ ਹੈਕਰਾਂ ਨੇ ਬਾਕੀ ਦੇ ਸਾਰੇ ਵੇਰਵੇ ਚੋਰੀ ਕਰ ਲਏ ਹਨ ਤਾਂ ਭੁਗਤਾਨ ਸੰਬੰਧੀ ਜਾਣਕਾਰੀ ਸੁਰੱਖਿਅਤ ਹੈ, ਇਸ ਦੀ ਕੀ ਗਰੰਟੀ ਹੈ?

ਕ੍ਰਿਸਮਿਸ ਦੇ ਤਿਉਹਾਰ ਅਤੇ ਵਿਆਹ ਦੇ ਸੀਜ਼ਨ ਕਾਰਨ ਬਹੁਤ ਸਾਰੀਆਂ ਸੇਲ ਬਲੈਕ ਫ੍ਰਾਈਡੇ, ਪਿੰਕ ਫ੍ਰਾਈਡੇ ਆਦਿ ਚੱਲ ਰਹੇ ਹਨ। ਲੋਕ ਵੱਡੀ ਗਿਣਤੀ 'ਚ ਖਰੀਦਦਾਰੀ ਕਰ ਰਹੇ ਹਨ। ਅਜਿਹੀ ਸਥਿਤੀ 'ਚ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਡਾਟਾ ਨੂੰ ਸੁਰੱਖਿਅਤ ਰੱਖ ਸਕਦੇ ਹੋ।

- ਆਨਲਾਈਨ ਭੁਗਤਾਨ ਲਈ ਪਬਲਿਕ Wi-Fi ਦੀ ਵਰਤੋਂ ਨਾ ਕਰੋ

ਪਬਲਿਕ Wi-Fi  ਦੀ ਵਰਤੋਂ ਕਰਨਾ ਬਹੁਤ ਅਸੁਰੱਖਿਅਤ ਹੋ ਸਕਦਾ ਹੈ। ਪਬਲਿਕ ਵਾਈ-ਫਾਈ ਸਾਈਬਰ ਅਪਰਾਧੀਆਂ ਲਈ ਤੁਹਾਡੇ ਫੋਨ ਵਿਚ ਦਾਖਲ ਹੋਣ ਦਾ ਬਹੁਤ ਹੀ ਅਸਾਨ ਤਰੀਕਾ ਹੋ ਸਕਦਾ ਹੈ। ਇਸ ਦੇ ਜ਼ਰੀਏ ਉਹ ਤੁਹਾਡੇ ਕ੍ਰੈਡਿਟ-ਡੈਬਿਟ ਕਾਰਡ ਦੇ ਵੇਰਵੇ ਜਾਂ ਹੋਰ ਨਿੱਜੀ ਡਾਟੇ ਨੂੰ ਅਸਾਨੀ ਨਾਲ ਚੋਰੀ ਕਰ ਸਕਦੇ ਹਨ।

- google authenticator ਦਾ ਕਰੋ ਇਸਤੇਮਾਲ

ਆਪਣੇ ਕਿਸੇ ਵੀ ਆਨਲਾਈਨ ਖਾਤੇ ਨੂੰ ਵਧੇਰੇ ਸੁੱਰਖਿਅਤ ਬਣਾਉਣ ਲਈ, ਹਮੇਸ਼ਾ google authenticator ਕੋਡ ਦੀ ਵਰਤੋਂ ਕਰੋ। ਇਸਦੇ ਲਈ, ਤੁਸੀਂ ਗੂਗਲ ਪ੍ਰਮਾਣੀਕਰਤਾ ਜਾਂ Authy  ਵਰਗੇ ਐਪਸ ਦੀ ਸਹਾਇਤਾ ਲੈ ਸਕਦੇ ਹੋ। ਇਸ ਵਿਚ ਤੁਹਾਨੂੰ ਆਮ ਤੌਰ 'ਤੇ ਕਿਸੇ ਵੀ ਸੁਰੱਖਿਆ ਪ੍ਰਸ਼ਨ ਦਾ ਉੱਤਰ ਦੇਣਾ ਪੈਂਦਾ ਹੈ ਜਿਸ ਬਾਰੇ ਸਿਰਫ ਤੁਸੀਂ ਹੀ ਜਾਣਦੇ ਹੋਵੋ, ਜਾਂ ਫਿਰ ਤੁਹਾਡੇ ਕੋਲ ਈਮੇਲ ਜਾਂ ਟੈਕਸਟ ਸੰਦੇਸ਼ ਜ਼ਰੀਏ ਕੋਡ ਆਵੇਗਾ। ਇਸ ਤਰੀਕੇ ਨਾਲ ਤੁਹਾਡਾ ਖਾਤਾ ਦੁਗਣਾ ਸੁਰੱਖਿਅਤ ਹੋ ਜਾਵੇਗਾ।

- ਤੁਹਾਨੂੰ ਹਮੇਸ਼ਾਂ ਇੱਕ ਸੁਰੱਖਿਅਤ ਬ੍ਰਾਊਜ਼ਰ ਅਤੇ ਵੈਬਸਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾਹਰ ਮੰਨਦੇ ਹਨ ਕਿ ਤੁਹਾਨੂੰ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਫਾਇਰਫਾਕਸ ਬ੍ਰਾਊਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਕੁਝ ਫੀਚਰਜ਼ ਇਸ ਨੂੰ ਵਧੇਰੇ ਸੁਰੱਖਿਅਤ ਬਣਾਉਂਦੇ ਹਨ। ਇਸ ਵਿਚ ਇਨਹੈਂਸਡ ਟ੍ਰੈਕਿੰਗ ਪ੍ਰੋਟੈਕਸ਼ਨ ਇਨ-ਬਿਲਟ ਹੈ, ਫੇਸਬੁੱਕ ਕੰਟੇਨਰ ਹੈ ਜਿਹੜਾ ਕਿ ਤੁਹਾਡੀ ਵੈੱਬ ਐਕਟਿਵਿਟੀ ਨੂੰ ਫੇਸਬੁੱਕ ਤੋਂ ਲੁਕਾ ਕੇ ਰੱਖਦਾ ਹੈ। ਇਸ ਦੇ ਨਾਲ ਹੀ ਇਸ ਦੇ ਐਕਸਟੈਂਸ਼ਨ ਵੀ ਵਧੇਰੇ ਸੁਰੱਖਿਅਤ ਹਨ। ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਆਪਣੀਆਂ ਫਰਜ਼ੀ ਫਾਈਲਾਂ ਨੂੰ ਡਿਲੀਟ ਕਰਨ ਦੀ ਸਹੂਲਤ ਵੀ ਮਿਲਦੀ ਹੈ।

- ਸੁਰੱਖਿਅਤ ਵੈਬਸਾਈਟ

ਸੁਰੱਖਿਅਤ ਵੈਬਸਾਈਟ ਬਾਰੇ ਗੱਲ ਕਰਦਿਆਂ ਆਮ ਤੌਰ ਤੇ ਵੱਡੀਆਂ ਪ੍ਰਚੂਨ ਵੈਬਸਾਈਟਾਂ ਛੋਟੀਆਂ ਵੈਬਸਾਈਟਾਂ ਨਾਲੋਂ ਵਧੇਰੇ ਸੁਰੱਖਿਅਤ ਹੁੰਦੀਆਂ ਹਨ। ਤੁਸੀਂ ਅਨਸਕਿਓਰ ਵੈਬਸਾਈਟਾਂ ਦੀ ਪਛਾਣ ਕਰ ਸਕਦੇ ਹੋ। ਉਹ ਵੈਬਸਾਈਟਾਂ ਜਿਨ੍ਹਾਂ ਦੇ URL ਦੇ ਅੱਗੇ ਪੈਡਲੌਕ ਯਾਨੀ ਕਿ ਤਾਲੇ ਦਾ ਚਿੰਨ੍ਹ(ਸਿੰਬਲ) ਨਾ ਬਣਿਆ ਹੋਵੇ ਉਹ ਸਾਈਟ ਸੁਰੱਖਿਅਤ ਨਹੀਂ ਹੁੰਦੀ। ਜੇਕਰ ਕਿਸੇ ਸਾਈਟ ਦੇ ਯੂਆਰਐਲ(URL) ਸਟ੍ਰਿੰਗ 'ਚ ਜੇਕਰ URL ਦੇ ਨਾਲ ਐੱਸ(S) ਵੀ ਲੱਗਾ ਹੋਵੇ ਤਾਂ ਉਨ੍ਹਾਂ ਵੈਬਸਾਈਟ ਦੀ ਏਨਕ੍ਰਿਪਸ਼ਨ ਨੂੰ ਵਧੇਰੇ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵੈਬਸਾਈਟ ਬਾਰ-ਬਾਰ ਕਰੈਸ਼ ਹੋ ਰਹੀ ਹੈ ਜਾਂ ਵਧੇਰੇ ਪੌਪ-ਅੱਪਸ ਭੇਜ ਰਹੀ ਹੈ, ਤਾਂ ਸਮਝੋ ਜਾਓ ਕਿ ਵੈਬਸਾਈਟ ਸੁਰੱਖਿਅਤ ਨਹੀਂ ਹੈ।

ਕਿਹੜਾ ਕਾਰਡ ਹੁੰਦਾ ਹੈ ਵਧੇਰੇ ਸੁਰੱਖਿਅਤ

ਹਮੇਸ਼ਾਂ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰੋ ਨਾ ਕਿ ਡੈਬਿਟ ਕਾਰਡ ਨਾਲ। ਡੈਬਿਟ ਕਾਰਡ ਦੇ ਮੁਕਾਬਲੇ ਕ੍ਰੈਡਿਟ ਕਾਰਡਾਂ ਦੀ ਜ਼ੀਰੋ ਦੇਣਦਾਰੀ ਹੁੰਦੀ ਹੈ, ਜਦੋਂ ਕਿ ਇਸਦਾ ਡੇਟਾ ਚੋਰੀ ਹੋਣ ਨਾਲ ਤੁਹਾਨੂੰ ਜ਼ਿਆਦਾ ਵੱਡਾ ਨੁਕਸਾਨ ਨਹੀਂ ਹੁੰਦੇ ਹੈ।

- ਪੇਮੈਂਟ ਦੇ ਵੇਰਵੇ ਨਾ ਕਰੋ ਸੇਵ

ਕਦੇ ਵੀ ਕਿਸੇ ਵੀ ਸਾਈਟ ਤੇ ਆਪਣੇ ਭੁਗਤਾਨ ਦੇ ਵੇਰਵੇ ਨੂੰ ਸੇਵ ਨਾ ਕਰੋ। ਆਪਣੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਨੰਬਰ ਕਿਤੇ ਵੀ ਸੁਰੱਖਿਅਤ ਕਰਕੇ ਨਾ ਰੱਖੋ। ਨੈੱਟਫਲਿਕਸ, ਐਮਾਜ਼ਾਨ, ਫਲਿੱਪਕਾਰਟ, ਉਬੇਰ ਅਤੇ ਓਲਾ ਵਰਗੇ ਐਪਸ 'ਤੇ ਤੁਹਾਨੂੰ ਆਪਣੀ ਪੇਮੈਂਟ ਡਿਟੇਲਜ਼ ਸੇਵ ਕਰਨ ਦਾ ਆਪਸ਼ਨ ਮਿਲਦਾ ਹੈ, ਪਰ ਇਸ ਦੇ ਵੇਰਵੇ ਸੇਵ ਕਰਨ ਤੋਂ ਬਚੋ।


Related News