ਬੀਜਿੰਗ ''ਚ ਲਗਾਤਾਰ ਦੂਜੇ ਮਹੀਨੇ ਕਾਰਖਾਨਾ ਗਤੀਵਧੀ ''ਚ ਸੁਧਾਰ

12/31/2019 1:59:44 PM

ਬੀਜਿੰਗ— ਯੂ. ਐੱਸ. ਨਾਲ ਯੁੱਧ ਵਪਾਰ ਠੰਡਾ ਪੈਣ ਦਰਮਿਆਨ ਦਸੰਬਰ ਮਹੀਨੇ ਦੌਰਾਨ ਚੀਨ ਵਿਚ ਫੈਕਟਰੀ ਗਤੀਵਿਧੀਆਂ ਵਿਚ ਵਾਧਾ ਲਗਭਗ ਸਥਿਰ ਰਿਹਾ ਹੈ। ਗਤੀਵਿਧੀਆਂ ਨਵੰਬਰ ਦੇ ਪੱਧਰ 'ਤੇ ਹਨ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਗਤੀਵਿਧੀਆਂ ਵਿਚ ਵਾਧਾ ਹੋਇਆ ਹੈ।

ਚੀਨ ਦੇ ਰਾਸ਼ਟਰੀ ਅੰਕੜਾ ਬਿਊਰੋ (ਐੱਨ. ਬੀ. ਅੱੈਸ.) ਦੇ ਅੰਕੜਿਆਂ ਅਨੁਸਾਰ ਖਰੀਦ ਪ੍ਰਬੰਧਨ ਸੂਚਕਾਂਕ (ਪੀ. ਐੱਮ. ਆਈ.) ਦਸੰਬਰ ਦੇ ਮਹੀਨੇ ਵਿੱਚ 50.2 ਤੱਕ ਪਹੁੰਚ ਗਿਆ। ਪਿਛਲੇ ਮਹੀਨੇ (ਨਵੰਬਰ) ਵਿਚ ਵੀ ਇਹ 50.2 ਸੀ। 50 ਤੋਂ ਉੱਪਰ ਦਾ ਸੂਚਕਾਂਕ ਦਾ ਅਰਥ ਹੈ ਗਤੀਵਿਧੀਆਂ ਵਿੱਚ ਵਾਧਾ, ਜਦੋਂ ਕਿ 50 ਤੋਂ ਹੇਠਾਂ ਸੂਚਕਾਂਕ ਕਮਜ਼ੋਰੀ ਦਾ ਸੰਕੇਤ ਦਿੰਦਾ ਹੈ। ਨਵੰਬਰ ਵਿਚ ਚੀਨ ਦੇ ਨਿਰਮਾਣ ਕਾਰਜਾਂ ਵਿਚ ਲਗਾਤਾਰ ਛੇ ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਸੁਧਾਰ ਦੇਖਣ ਨੂੰ ਮਿਲਿਆ। ਐੱਨ. ਬੀ. ਐੱਸ. ਨੇ ਕਿਹਾ ਕਿ ਚੀਨ 'ਚ ਨਵੇਂ ਸਾਲ ਦੀ ਛੁੱਟੀ ਤੋਂ ਪਹਿਲਾਂ ਦੀ ਮੰਗ ਵਿਚ ਵਾਧਾ ਹੋਇਆ ਹੈ। ਗੈਰ-ਨਿਰਮਾਣ ਗਤੀਵਿਧੀ ਸੂਚਕਾਂਕ ਨਵੰਬਰ ਵਿਚ 54.4 ਤੋਂ ਡਿੱਗ ਕੇ ਦਸੰਬਰ ਵਿਚ 53.5 ਰਹਿ ਗਿਆ।


Related News