ਸਰਕਾਰ ਖਿਲਾਫ ਪੂਰਾ ਹਫਤਾ ਪ੍ਰਦਰਸ਼ਨ ਕਰੇਗਾ ਭਾਰਤੀ ਮਜ਼ਦੂਰ ਸੰਘ

Wednesday, Jul 08, 2020 - 10:37 PM (IST)

ਸਰਕਾਰ ਖਿਲਾਫ ਪੂਰਾ ਹਫਤਾ ਪ੍ਰਦਰਸ਼ਨ ਕਰੇਗਾ ਭਾਰਤੀ ਮਜ਼ਦੂਰ ਸੰਘ

ਨਵੀਂ ਦਿੱਲੀ- ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜੇ ਭਾਰਤੀ ਮਜ਼ਦੂਰ ਸੰਘ (ਬੀ. ਐੱਮ. ਐੱਸ.) ਨੇ ਬੁੱਧਵਾਰ ਨੂੰ ਕਿਹਾ ਕਿ ਉਹ 24 ਤੋਂ 30 ਜੁਲਾਈ ਤਕ ਸਰਕਾਰ ਜਗਾਓ ਹਫਤੇ ਦਾ ਪ੍ਰਬੰਧ ਕਰੇਗਾ। ਇਸ ਤਹਿਤ ਮਜ਼ਦੂਰਾਂ ਦੇ ਮਸਲਿਆਂ ਨੂੰ ਸਾਹਮਣੇ ਲਿਆਉਣ ਲਈ ਦੇਸ਼ ਵਿਆਪੀ ਮੁਜ਼ਾਹਰੇ ਕੀਤੇ ਜਾਣਗੇ। ਬੀ. ਐੱਮ. ਐੱਸ. ਨੇ ਇਕ ਬਿਆਨ ਵਿਚ ਕਿਹਾ ਕਿ ਇਹ ਫੈਸਲਾ ਮੰਗਲਵਾਰ ਨੂੰ ਇਸ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਇਕ ਵਰਚੁਅਲ ਮੀਟਿੰਗ ਵਿਚ ਲਿਆ ਗਿਆ।

ਬੈਠਕ  ਦੀ ਪ੍ਰਧਾਨਗੀ ਬੀ. ਐੱਮ. ਐੱਸ. ਦੇ ਕੌਮੀ ਪ੍ਰਧਾਨ ਸੀ. ਕੇ. ਸਾਜੀ ਨਾਰਾਇਣਨ ਨੇ ਕੀਤੀ ਅਤੇ ਜਨਰਲ ਸਕੱਤਰ ਵਿਰਜੇਸ਼ ਉਪਾਧਿਆਏ ਨੇ ਬੈਠਕ ਕੀਤੀ।

ਬਿਆਨ ਵਿਚ ਕਿਹਾ ਗਿਆ ਹੈ, ‘‘ ਭਾਰਤੀ ਮਜ਼ਦੂਰ ਸੰਘ ਨੇ ਰਾਸ਼ਟਰੀ, ਸੂਬੇ, ਉਦਯੋਗ ਅਤੇ ਸਥਾਨਕ ਪੱਧਰਾਂ ‘ਤੇ ਕੰਮ ਕਰਨ ਵਾਲੀਆਂ ਸਮੱਸਿਆਵਾਂ ਬਾਰੇ 24-30 ਜੁਲਾਈ ਦੌਰਾਨ ਰਾਸ਼ਟਰ ਵਿਆਪੀ ਸਰਕਾਰ ਜਗਾਓ ਹਫਤੇ ਦਾ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।  ਬਿਆਨ ਵਿਚ ਕਿਹਾ ਗਿਆ ਕਿ "ਸੂਬੇ ਦੀਆਂ ਰਾਜਧਾਨੀਆਂ, ਜ਼ਿਲ੍ਹਾ ਹੈੱਡਕੁਆਰਟਰਾਂ, ਤਹਿਸੀਲ / ਬਲਾਕ ਕੇਂਦਰਾਂ ਅਤੇ ਸਾਰੇ ਵੱਡੇ ਉਦਯੋਗਿਕ ਕੰਪਲੈਕਸਾਂ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।"

ਬੈਠਕ ਵਿਚ ਰਾਸ਼ਟਰੀ ਅਧਿਕਾਰੀਆਂ ਨੇ ਮੁਲਾਂਕਣ ਕੀਤਾ ਕਿ ਕੋਲਾ ਮਜ਼ਦੂਰਾਂ ਵਲੋਂ ਕੀਤੀ ਗਈ ਤਿੰਨ ਰੋਜ਼ਾ ਹੜਤਾਲ ਨੇ ਖੇਤਰ ਵਿਚ 95 ਫੀਸਦੀ ਗਤੀਵਿਧੀਆਂ ਨੂੰ ਪ੍ਰਭਾਵਤ ਕੀਤਾ ਹੈ। ਉਨ੍ਹਾਂ ਹੜਤਾਲ ਨੂੰ ਸਫਲ ਬਣਾਉਣ ਅਤੇ ਮਜ਼ਦੂਰਾਂ ਵਿਚਕਾਰ ਨਵੀਂ ਆਸ ਪੈਦਾ ਕਰਨ ਲਈ ਕੋਲਾ ਸੰਘਾਂ ਨੂੰ ਵਧਾਈ ਦਿੱਤੀ। 


author

Sanjeev

Content Editor

Related News