ਅਨਿਲ ਕਪੂਰ ਮਾਲਾਬਾਰ ਗੋਲਡ ਐਂਡ ਡਾਇਮੰਡਸ ਦੇ ਨਵੇਂ ਬ੍ਰਾਂਡ ਅੰਬੈਸਡਰ ਬਣੇ

Tuesday, Aug 06, 2019 - 05:42 PM (IST)

ਅਨਿਲ ਕਪੂਰ ਮਾਲਾਬਾਰ ਗੋਲਡ ਐਂਡ ਡਾਇਮੰਡਸ ਦੇ ਨਵੇਂ ਬ੍ਰਾਂਡ ਅੰਬੈਸਡਰ ਬਣੇ

ਦਿੱਲੀ — 250 ਸ਼ੋਅਰੂਮਾਂ ਵਾਲੇ ਸਭ ਤੋਂ ਵੱਡੇ ਕੌਮਾਂਤਰੀ ਜਿਊਲਰੀ ਰਿਟੇਲਰ ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਬਾਲੀਵੁੱਡ ਆਈਕਾਨ ਅਨਿਲ ਕਪੂਰ ਨੂੰ ਆਪਣੇ ਬ੍ਰਾਂਡ ਅੰਬੈਸਡਰ ਦੀ ਸਟਾਰ ਸੂਚੀ ’ਚ ਸ਼ਾਮਲ ਕਰ ਲਿਆ। ਅਨਿਲ ਕਪੂਰ ਆਪਣੀ ਬਹੁਮੁਖੀ ਅਤੇ ਸਵੈ-ਭਾਵਕ ਐਕਟਿੰਗ ਲਈ ਜਾਣੇ ਜਾਂਦੇ ਹਨ, ਕਈ ਹਾਲੀਵੁੱਡ, ਬਾਲੀਵੁੱਡ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਸ ’ਚ ਵਿਖਾਈ ਦਿੰਦੇ ਹਨ। ਉਨ੍ਹਾਂ ਦਾ ਕੈਰੀਅਰ ਲਗਭਗ 40 ਸਾਲ ਐਕਟਰ ਦੇ ਰੂਪ ’ਚ ਅਤੇ 2005 ਤੋਂ ਨਿਰਮਾਤਾ ਦੇ ਰੂਪ ’ਚ ਵਿਸਤ੍ਰਿਤ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ’ਚ 2 ਨੈਸ਼ਨਲ ਫਿਲਮ ਅੈਵਾਰਡ, ਇਕ ਸਕ੍ਰੀਨ ਐਕਟਰ ਗਿਲਡ ਅੈਵਾਰਡ ਅਤੇ 6 ਫਿਲਮ ਫੇਅਰ ਐਵਾਰਡਾਂ ਸਮੇਤ ਕਈ ਅੈਵਾਰਡ ਪ੍ਰਾਪਤ ਕੀਤੇ।

ਅਨਿਲ ਕਪੂਰ ਮਾਲਾਬਾਰ ਗੋਲਡ ਐਂਡ ਡਾਇਮੰਡਸ ਵਲੋਂ ਨਵੇਂ ਟੀ. ਵੀ. ਕਮਰਸ਼ੀਅਲ ਸੀਰੀਜ਼ ‘ਮਾਲਾਬਾਰ ਪ੍ਰੋਮਿਸਿਜ਼’ ’ਚ ਵਿਖਾਈ ਦੇਣਗੇ, ਜੋ ਕਿ ਜਲਦ ਹੀ ਆਉਣ ਵਾਲਾ ਹੈ। ਮਾਲਾਬਾਰ ਗੋਲਡ ਐਂਡ ਡਾਇਮੰਡਸ ਕੋਲ ਆਪਣੇ ਬ੍ਰਾਂਡ ਅੰਬੈਸਡਰ ਦੇ ਰੂਪ ’ਚ ਕਰੀਨਾ ਕਪੂਰ ਖਾਨ, ਤਮੰਨਾ ਭਾਟੀਆ ਅਤੇ ਮਿਸ ਵਰਲਡ ਮਾਨੁਸ਼ੀ ਛਿੱਲਰ (2017) ਪਹਿਲਾਂ ਤੋਂ ਹੀ ਮੌਜੂਦ ਹਨ।


Related News