ਐਮਾਜ਼ੋਨ ਦੇ CEO ਜੇਫ ਬੇਜੋਸ ਗਰੀਬਾਂ ਨੂੰ ਦਾਨ ਕਰਨਗੇ 14500 ਕਰੋੜ ਰੁਪਏ

09/15/2018 1:13:04 PM

ਨਵੀਂ ਦਿੱਲੀ — ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਦਿੱਗਜ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੀ.ਈ.ਓ. ਜੇਫ ਬੇਜੋਸ ਜ਼ਰੂਰਤਮੰਦ ਲੋਕਾਂ ਦੀ ਭਲਾਈ ਲਈ 14500 ਕਰੋੜ ਰੁਪਏ(2 ਅਰਬ ਡਾਲਰ) ਦਾਨ ਕਰਨਗੇ। ਉਨ੍ਹਾਂ ਨੇ ਡੇਅ ਵਨ ਫੰਡ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਬੇਘਰ ਲੋਕਾਂ ਅਤੇ ਗਰੀਬ ਸਕੂਲੀ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇਗੀ।

2 ਹਿੱਸਿਆਂ ਵਿਚ ਵੰਡਿਆ ਜਾਵੇਗਾ ਫੰਡ

ਫੰਡ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ-ਡੇ ਵਨ ਫੈਮਲੀਜ਼ ਫੰਡ ਅਤੇ ਡੇ ਵਨ ਅਕੈਡਮੀਜ਼ ਫੰਡ

- ਡੇ ਵਨ ਫੈਮਿਲੀਜ਼ ਫੰਡ ਨਾਲ ਸਮਾਜਿਕ ਕੰਮਾਂ ਵਿਚ ਲੱਗੀਆਂ ਸੰਸਥਾਵਾਂ, ਨਾਗਰਿਕ ਸੰਗਠਨਾਂ ਨੂੰ ਸਾਲਾਨਾ ਐਵਾਰਡ ਵੀ ਦਿੱਤਾ ਜਾਵੇਗਾ।
- ਡੇ ਵਨ ਅਕੈਡਮੀਜ਼ ਫੰਡ ਦੁਆਰਾ ਇਕ ਉੱਚ ਪੱਧਰੀ ਸਕਾਲਰਸ਼ਿਪ ਵਾਲੇ ਮੌਂਨਟੇਸਰੀ ਅਧਾਰਿਤ ਪ੍ਰੀ-ਸਕੂਲਾਂ ਦਾ ਨੈੱਟਵਰਕ ਖੜ੍ਹਾ ਕੀਤਾ ਜਾਵੇਗਾ।

ਗਰੀਬ ਲੋਕਾਂ ਦੀ ਕਰਨਗੇ ਸਹਾਇਤਾ

ਬੇਜੋਸ ਨੇ ਟਵੀਟ ਕਰਕੇ ਕਿਹਾ,'ਬੇਜੋਸ ਡੇ ਵਨ ਫੰਡ ਦਾ ਐਲਾਨ ਕਰਦੇ ਹੋਏ ਮੈਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਦੀ ਸ਼ੁਰੂਆਤ 'ਚ ਹੀ 2 ਅਰਬ ਡਾਲਰ ਦੇਣ ਦਾ ਭਰੋਸਾ ਹੈ ਅਤੇ ਇਸ ਵਿਚ ਦੋ ਪ੍ਰਮੁੱਖ ਖੇਤਰਾਂ 'ਤੇ ਫੋਕਸ ਕੀਤਾ ਜਾਵੇਗਾ।

ਬੇਜੋਸ ਦੀ ਜਾਇਦਾਦ 

ਐਮਾਜ਼ੋਨ ਦੇ ਸ਼ੇਅਰ 'ਚ ਤੇਜ਼ੀ ਨਾਲ ਬੇਜੋਸ ਦੀ ਜਾਇਦਾਦ 9 ਮਹੀਨੇ 'ਚ 64.5 ਅਰਬ ਡਾਲਰ ਵਧੀ ਹੈ। ਉਹ ਲੰਮੇ ਸਮੇਂ ਤੋਂ ਦੁਨੀਆ ਦੇ ਅਮੀਰ ਕਾਰੋਬਾਰੀਆਂ ਦੀ ਸੂਚੀ ਵਿਚ ਟਾਪ 'ਤੇ ਬਣੇ ਹੋਏ ਹਨ। ਐਮਾਜ਼ੋਨ 4 ਸਤੰਬਰ ਨੂੰ 1 ਟ੍ਰਿਲੀਅਨ ਡਾਲਰ(71 ਲੱਖ ਕਰੋੜ ਰੁਪਏ) ਮਾਰਕਿਟ ਕੈਪ ਵਾਲੀ ਅਮਰੀਕਾ ਦੀ ਦੂਜੀ ਅਤੇ ਦੁਨੀਆਂ ਦੀ ਤੀਜੀ ਕੰਪਨੀ ਬਣ ਗਈ ਹੈ। ਐਮਾਜ਼ੋਨ ਦੇ ਸ਼ੇਅਰ ਨੇ ਪਿਛਲੇ ਸਾਲ 99 ਫੀਸਦੀ ਰਿਟਰਨ ਦਿੱਤਾ ਸੀ।


Related News