ਭਾਰਤ ਇਕ ਦਿਨ ’ਚ 4.1 ਕਰੋੜ ਰਿਅਲ ਟਾਈਮ ਵਿੱਤੀ ਲੈਣ-ਦੇਣ ਨਾਲ ਦੁਨੀਆ ’ਚ ਮੋਹਰੀ

10/07/2020 10:33:09 PM

ਮੁੰਬਈ– ਕੋਰੋਨਾ ਵਾਇਰਸ ਮਹਾਮਾਰੀ ਕਾਰਣ ਦੇਸ਼ ’ਚ ਰੋਜ਼ਾਨਾ ਰਿਅਲ ਟਾਈਮ ਵਿੱਤੀ ਲੈਣ-ਦੇਣ 4.1 ਕਰੋੜ ’ਤੇ ਪਹੁੰਚ ਗਿਆ ਹੈ। ਇਹ ਵਿਸ਼ਵ ’ਚ ਸਭ ਤੋਂ ਵੱਧ ਹੈ ਅਤੇ ਸਾਲ ਭਰ ਪਹਿਲਾਂ ਦੀ ਤੁਲਨਾ ’ਚ ਦੋ ਗੁਣਾ ਤੋਂ ਵੱਧ ਹੈ। ਇਕ ਕੌਮਾਂਤਰੀ ਰਿਪੋਰਟ ’ਚ ਇਸ ਦੀ ਜਾਣਕਾਰੀ ਦਿੱਤੀ ਗਈ।

ਦੁਨੀਆ ਭਰ ਦੇ ਵਪਾਰੀਆਂ, ਬੈਂਕਾਂ ਅਤੇ ਪੂੰਜੀ ਬਾਜ਼ਾਰਾਂ ਨੂੰ ਤਕਨਾਲੌਜੀ ਹੱਲ ਮੁਹੱਈਆ ਕਰਵਾਉਣ ਵਾਲੀ ਕੰਪਨੀ ਐੱਫ. ਆਈ. ਐੱਸ. ਦੀ ਹਾਲ ਹੀ ਦੀ ਰਿਪੋਰਟ ਮੁਤਾਬਕ ਛੇ ਹੋਰ ਦੇਸ਼ਾਂ ’ਚ ਵੀ ਰੋਜ਼ਾਨਾ ਰਿਅਲ ਟਾਈਮ ਲੈਣ-ਦੇਣ ਇਸ ਦੌਰਾਨ ਦੋ ਗੁਣਾ ਤੋਂ ਵੱਧ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਚਾਰ ਦੇਸ਼ਾਂ ’ਚ ਘੱਟ ਤੋਂ ਘੱਟ ਦੋ ਗੁਣਾ ਵਾਧਾ ਹੋਇਆ ਹੈ। ਹਾਲਾਂਕਿ ਵਾਧਾ ਦਰ ਦੇ ਹਿਸਾਬ ਨਾਲ ਬਹਿਰੀਨ ਚੋਟੀ ’ਤੇ ਰਿਹਾ ਹੈ।

ਬਹਿਰੀਨ ’ਚ ਰੋਜ਼ਾਨਾ ਰਿਅਲ ਟਾਈਮ ਵਿੱਤੀ ਲੈਣ-ਦੇਣ ਦੀ ਵਾਧਾ ਦਰ 657 ਫੀਸਦੀ ਰਹੀ ਹੈ। ਇਸ ਤੋਂ ਬਾਅਦ 488 ਫੀਸਦੀ ਦੇ ਨਾਲ ਘਾਨਾ, 309 ਫੀਸਦੀ ਦੇ ਨਾਲ ਫਿਲੀਪੀਂਸ, 214 ਫੀਸਦੀ ਦੇ ਨਾਲ ਆਸਟ੍ਰੇਲੀਆ ਅਤੇ 208 ਫੀਸਦੀ ਦੇ ਨਾਲ ਪੋਲੈਂਡ ਦਾ ਸਥਾਨ ਰਿਹਾ ਹੈ। ਭਾਰਤ ’ਚ ਇਹ ਦਰ 213 ਫੀਸਦੀ ਰਹੀ ਹੈ।


Sanjeev

Content Editor

Related News