ਆਖਿਰ ਕਿਉਂ ਸਲਮਾਨ ਨੇ ਆਮਿਰ ਲਈ ਦਿੱਤੀ ਇਹ ਕੁਰਬਾਨੀ

Thursday, Sep 10, 2015 - 05:03 PM (IST)

ਆਖਿਰ ਕਿਉਂ ਸਲਮਾਨ ਨੇ ਆਮਿਰ ਲਈ ਦਿੱਤੀ ਇਹ ਕੁਰਬਾਨੀ

ਮੁੰਬਈ: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਯਾਰਾਂ ਦੇ ਯਾਰ ਹਨ। ਇਕ ਵਾਰ ਫਿਰ ਉਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਸਲਈ ਦੋਸਤੀ ਸਭ ਤੋਂ ਉੱਪਰ ਹੈ। ਖਬਰਾਂ ਮੁਤਾਬਕ ਪਹਿਲਾਂ ਸਲਮਾਨ ਖਾਨ ਦੀ ਫਿਲਮ ''ਸੁਲਤਾਨ'' ਦੀ ਸ਼ੂਟਿੰਗ ਪੰਜਾਬ ਅਤੇ ਹਰਿਆਣਾ ''ਚ ਹੋਣ ਵਾਲੀ ਸੀ, ਜਿੱਥੇ ਇਨ੍ਹੀਂ ਦਿਨੀਂ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਆਪਣੀ ਫਿਲਮ ''ਦੰਗਲ'' ਦੀ ਸ਼ੂਟਿੰਗ ਕਰ ਰਹੇ ਹਨ। ਜਦੋਂ ਇਸ ਗੱਲ ਬਾਰੇ ਸਲਮਾਨ ਖਾਨ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣੀ ਫਿਲਮ ''ਸੁਲਤਾਨ'' ਦੀ ਸ਼ੂਟਿੰਗ ਕਰਜਤ (ਮਹਾਰਾਸ਼ਟਰ) ''ਚ ਰੱਖ ਲਈ ਤਾਂ ਕਿ ਆਮਿਰ ਖਾਨ ਨੂੰ ਇਸ ਨਾਲ ਕੋਈ ਪ੍ਰੇਸ਼ਾਨੀ ਨਾ ਹੋਵੇ।

ਜ਼ਿਕਰਯੋਗ ਹੈ ਕਿ ਆਮਿਰ ਖਾਨ ਅਤੇ ਸਲਮਾਨ ਖਾਨ ਦੀ ਦੋਸਤੀ ਬਹੁਤ ਗੂੜ੍ਹੀ ਹੈ। ਸਲਮਾਨ ਖਾਨ ਇਨ੍ਹੀਂ ਦਿਨੀਂ ਕਰਜਤ ''ਚ ਆਪਣੀ ਫਿਲਮ ''ਪ੍ਰੇਮ ਰਤਨ ਧਨ ਪਾਇਓ'' ਦੀ ਸ਼ੂਟਿੰਗ ''ਚ ਰੁਝੇ ਹੋਏ ਹਨ, ਜੋ ਇਸ ਸਾਲ ਦੀਵਾਲੀ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਸ਼ੂਟਿੰਗ ਦੇ ਖਤਮ ਹੋਣ ਤੋਂ ਬਾਅਦ ਸਲਮਾਨ ਆਪਣੀ ਅਗਲੀ ਫਿਲਮ ''ਸੁਲਤਾਨ'' ਦੀ ਸ਼ੂਟਿੰਗ ਸ਼ੁਰੂ ਕਰਨਗੇ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News