ਮੀਡੀਆ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਉਣ ਵਾਲੀ ਕੈਟਰੀਨਾ ਨਾਲ ਏਅਰਪੋਰਟ ''ਤੇ ਹੋਇਆ ਦੁਰਵਿਵਹਾਰ

Saturday, May 28, 2016 - 10:29 AM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੂੰ ਅਕਸਰ ਮੀਡੀਆ ਨਾਲ ਪਿਆਰ ਨਾਲ ਪੇਸ਼ ਆਉਂਦੇ ਦੇਖਿਆ ਗਿਆ ਹੈ ਫਿਰ ਭਾਵੇਂ ਮੀਡੀਆ ਉਨ੍ਹਾਂ ਤੋਂ ਅਜੀਬ ਸਵਾਲ ਹੀ ਕਿਉਂ ਨਾ ਪੁੱਛਣ। ਬੀਤੇ ਦਿਨੀਂ ਕੁਝ ਇਸ ਤਰ੍ਹਾਂ ਹੀ ਦੇਖਣ ਨੂੰ ਮਿਲਿਆ ਹੈ। ਇਸ ਵਾਰ ਵੀ ਮੀਡੀਆ ਨੇ ਕੈਟਰੀਨਾ ਨੂੰ ਪਬਲਿਕ ਪਲੇਸ ''ਤੇ ਅਸਹਿਜ ਮਹਿਸੂਸ ਕਰਵਾਇਆ ਪਰ ਉਹ ਇਸ ਦਾ ਵਿਰੋਧ ਕੀਤੇ ਬਿਨਾਂ ਹੀ ਉਥੋਂ ਚਲੀ ਗਈ।
ਜਾਣਕਾਰੀ ਅਨੁਸਾਰ ਬੀਤੀ ਦਿਨੀਂ ਕੈਟਰੀਨਾ ਕੈਫ ਮੋਰੋਕੋ ਤੋਂ ਆਪਣੀ ਆਉਣ ਵਾਲੀ ਫਿਲਮ ''ਜੱਗਾ ਜਾਸੂਸ'' ਦੀ ਸ਼ੂਟਿੰਗ ਪੂਰੀ ਕਰ ਕੇ ਮੁੰਬਈ ਵਾਪਸ ਆਈ। ਜਿਵੇਂ ਹੀ ਕੈਟਰੀਨਾ ਏਅਰਪੋਰਟ ''ਤੇ ਪਹੁੰਚੀ, ਮੀਡੀਆ ਨੇ ਉਨ੍ਹਾਂ ਦੀਆਂ ਤਸਵੀਰਾਂ ਖਿਚਣੀਆਂ ਅਤੇ ਰਾਹ ਰੋਕਣਾਂ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੈਟਰੀਨਾ ਆਪਣੇ ਬਾਡੀਗਾਰਡਸ ਨਾਲ ਨਹੀਂ ਸੀ ਅਤੇ ਉਨ੍ਹਾਂ ਦੇ ਡਰਾਈਵਰ ਹੀ ਉਨ੍ਹਾਂ ਨੂੰ ਮੀਡੀਆਂ ਤੋਂ ਦੂਰ ਰੱਖ ਰਿਹਾ ਸੀ। ਕੈਟਰੀਨਾ ਦਾ ਕੋਈ ਜਵਾਬ ਨਾ ਦੇਣ ਕਾਰਨ ਮੀਡੀਆ ਤੋਂ ਕਿਸੇ ਇਕ ਦੀ ਆਵਾਜ਼ ਆਈ, ਜੋ ਕਹਿ ਰਿਹਾ ਸੀ ਕਿ ''ਸਾਨੂੰ ਇੱਥੇ ਕਿਉਂ ਸੱਦਿਆਂ''। ਕੈਟਰੀਨਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, ''''ਮੈਂ ਤੁਹਾਨੂੰ ਨਹੀਂ ਸੱਦਿਆ''। ਇਹ ਕਹਿ ਕੇ ਕੈਟਰੀਨਾ ਆਪਣੀ ਗੱਡੀ ''ਚ ਬੈਠ ਕੇ ਚੱਲੀ ਗਈ।


Related News