ਸਮੋਕਿੰਗ ਕਰਦੇ ਫੜੇ ਗਏ ਕਿੰਗ ਖ਼ਾਨ
Monday, Dec 21, 2015 - 03:15 PM (IST)

ਮੁੰਬਈ : ਬੀਤੀ ਰਾਤ ਟੈਲੀਕਾਸਟ ਹੋਏ ''ਬਿੱਗ ਬੌਸ'' ਦੇ ਐਪੀਸੋਡ ਵਿਚ ਸੁਪਰਸਟਾਰ ਸਲਮਾਨ ਖਾਨ ਅਤੇ ਸ਼ਾਹਰੁਖ ਖ਼ਾਨ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਹ ਬਾਲੀਵੁੱਡ ਦੇ ''ਕਰਨ-ਅਰਜੁਨ'' ਹਨ। ਇਸ ਦੌਰਾਨ ਜਿਥੇ ਦੋਵਾਂ ਨੇ ਕਾਫੀ ਮਸਤੀ ਕੀਤੀ ਉਥੇ ਸ਼ਾਹਰੁਖ ਸਿਗਰਟ ਪੀਂਦੇ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਸ਼ਾਹਰੁਖ ਸਿਗਰਟ ਪੀਣ ਦੀ ਆਪਣੀ ਆਦਤ ਕਰਕੇ ਕਈ ਵਾਰ ਆਲੋਚਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇਕ ਵਾਰ ਫਿਰ ਜਨਤਕ ਥਾਂ ''ਤੇ ਸਮੋਕਿੰਗ ਕਰਨ ਕਰਕੇ ਉਹ ਵਿਵਾਦਾਂ ਵਿਚ ਘਿਰ ਸਕਦੇ ਹਨ। ਵੈਸੇ ਵੀ ਜਨਤਕ ਥਾਂ ''ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਅਪਰਾਧ ਹੈ।