‘ਮਹਾਵਤਾਰ ਨਰਸਿਮ੍ਹਾ’ ਨੇ ਦੇਸ਼ ਭਰ ’ਚ ਮੰਦਰਾਂ ਅਤੇ ਰੱਥ ਯਾਤਰਾਵਾਂ ਤੋਂ ਸ਼ੁਰੂ ਕੀਤੀ ਆਪਣੀ ਪ੍ਰਮੋਸ਼ਨ !
Saturday, Jul 05, 2025 - 01:44 PM (IST)

ਮੁੰਬਈ- ‘ਮਹਾਵਤਾਰ ਨਰਸਿਮ੍ਹਾ’ ਹੌਲੀ-ਹੌਲੀ ਅਜਿਹੀ ਸਿਨੇਮੈਟਿਕ ਸ਼ਾਨ ਦਾ ਰੂਪ ਲੈ ਰਹੀ ਹੈ, ਜੋ ਪਹਿਲਾਂ ਕਦੇ ਨਹੀਂ ਦੇਖੀ ਗਈ। ਮਹਾਵਤਾਰ ਸਿਨੇਮੈਟਿਕ ਯੂਨੀਵਰਸ ਦੇ ਪਹਿਲੇ ਅਧਿਆਏ ਦੇ ਰੂਪ ’ਚ ਫਿਲਮ ਨੇ ਹੁਣ ਤੱਕ ਆਪਣੇ ਦਮਦਾਰ ਪੋਸਟਰ ਅਤੇ ਸ਼ਕਤੀਸ਼ਾਲੀ ਗੀਤਾਂ ਨਾਲ ਦਰਸ਼ਕਾਂ ਦੀ ਕਲਪਨਾ ਨੂੰ ਪੂਰੀ ਤਰ੍ਹਾਂ ਬੰਨ੍ਹ ਲਿਆ ਹੈ। ਹਾਲ ਹੀ ’ਚ ਨਿਰਮਾਤਾਵਾਂ ਨੇ ਭਗਵਾਨ ਵਿਸ਼ਨੂੰ ਦੇ ਸੱਤ ਅਵਤਾਰਾਂ ’ਤੇ ਆਧਾਰਿਤ ਫਿਲਮਾਂ ਦਾ ਇਕ ਸ਼ਾਨਦਾਰ ਐਲਾਨ ਕੀਤਾ ਹੈ, ਜਿਸ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਗਿਆ ਹੈ।
ਇਸ ਦਰਮਿਆਨ ਮਹਾਵਤਾਰ ਨਰਸਿਮ੍ਹਾ ਨੇ ਨੋਇਡਾ ’ਚ ਰੱਥ ਯਾਤਰਾ ’ਚ ਵੀ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਫਿਲਮ ਦਾ ਪ੍ਰਮੋਸ਼ਨਲ ਸਫਰ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਭਰ ਦੇ ਕਈ ਮੰਦਰਾਂ ’ਚ ਪੋਸਟਰ ਲਾਏ ਜਾ ਰਹੇ ਹਨ। ਹਾਲ ਹੀ ’ਚ ਫਿਲਮ ਦਾ ਪੋਸਟਰ ਨੋਇਡਾ ਦੇ ਇਕ ਮੰਦਰ ’ਚ ਵੀ ਦੇਖਿਆ ਗਿਆ, ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਨਿਰਮਾਤਾ ਹੁਣ ਵਿਦੇਸ਼ਾਂ ਦੇ ਮੰਦਰਾਂ ’ਚ ਵੀ ਫਿਲਮ ਦੇ ਪੋਸਟਰ ਲਾਉਣ ਦੀ ਤਿਆਰੀ ਕਰ ਰਹੇ ਹਨ।