ਦੀਪਿਕਾ ਅਤੇ ਪ੍ਰਿਯੰਕਾ ਤੋਂ ਬਹੁਤ ਕੁਝ ਸਿੱਖਿਆ : ਰਣਵੀਰ ਸਿੰਘ
Tuesday, Dec 22, 2015 - 09:30 AM (IST)

ਮੁੰਬਈ— ਫਿਲਮ ''ਬਾਜੀਰਾਓ ਮਸਤਾਨੀ'' ਵਿਚ ਦੀਪਿਕਾ, ਰਣਵੀਰ ਸਿੰਘ ਅਤੇ ਪ੍ਰਿਯੰਕਾ ਦੇ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਇਹ ਅਦਾਕਾਰ ਇਕ ਦੂਜੇ ਦੀਆਂ ਤਾਰੀਫ਼ਾਂ ਕਰਦੇ ਵੀ ਨਹੀਂ ਥੱਕਦੇ। ਅਦਾਕਾਰ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੁਕੋਣ ਨਾਲ ਇਕੱਠੇ ਕੰਮ ਕਰਕੇ ਬਹੁਤ ਕੁਝ ਸਿੱਖਿਆ।
ਰਣਵੀਰ ਸਿੰਘ ਨੇ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ''ਚ ਬਣੀ ਫਿਲਮ ''ਬਾਜੀਰਾਓ ਮਸਤਾਨੀ'' ਵਿਚ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੁਕੋਣ ਨਾਲ ਕੰਮ ਕੀਤਾ ਹੈ।
ਪ੍ਰਿਯੰਕਾ ਦੀ ਤਾਰੀਫ ਕਰਦਿਆਂ ਰਣਵੀਰ ਨੇ ਕਿਹਾ ਕਿ ਪ੍ਰਿਯੰਕਾ ਵਿਦੇਸ਼ ''ਚ ਆਪਣੇ ਸ਼ੋਅ ਕਰਦਿਆਂ ਆਪਣੀਆਂ ਭਾਰਤੀ ਫਿਲਮਾਂ ਦੀ ਪ੍ਰਮੋਸ਼ਨ ਨੂੰ ਵੀ ਬਹੁਤ ਸਹਿਜਤਾ ਨਾਲ ਲੈਂਦੀ ਹੈ ਅਤੇ ਦੀਪਿਕਾ ਇਕੱਠੇ ਫਿਲਮਾਂ ਅਤੇ ਵਿਗਿਆਪਨਾਂ ਵਿਚ ਕੰਮ ਕਰਦੀ ਲੈਂਦੀ ਹੈ।