''ਕਿਊਟ ਅਕਸ'' ਨੂੰ ਤੋੜਨ ਲਈ ਇਸ ਅਦਾਕਾਰਾ ਨੇ ਕਰਵਾਇਆ ਹੌਟ ਫੋਟੋਸ਼ੂਟ

Monday, Nov 02, 2015 - 05:25 PM (IST)

''ਕਿਊਟ ਅਕਸ'' ਨੂੰ ਤੋੜਨ ਲਈ ਇਸ ਅਦਾਕਾਰਾ ਨੇ ਕਰਵਾਇਆ ਹੌਟ ਫੋਟੋਸ਼ੂਟ

ਮੁਬੰਈ— ਬਾਲੀਵੁੱਡ ਦੀ ਕਿਊਟ ਅਦਾਕਾਰਾ ਈਲੀਆਨਾ ਡੀਕਰੂਜ਼ ਐਤਵਾਰ 1 ਨਵੰਬਰ ਨੂੰ 27 ਸਾਲ ਦੀ ਹੋ ਗਈ ਹੈ। ਮੁੰਬਈ ''ਚ ਸਮੀਰਾ ਡੀਕਰੂਜ਼ ਅਤੇ ਰੋਨਾਲਡੋ ਡੀਕਰੂਜ਼ ਦੇ ਘਰ ਪੈਦਾ ਹੋਈ ਈਲੀਆਨਾ ਨੂੰ ''ਕਿਊਟ ਗਰਲ'' ਦੇ ਰੂਪ ''ਚ ਜਾਣਿਆ ਜਾਂਦਾ ਹੈ। ਪਰ ਇਸ ਕਿਊਟ ਗਰਲ ਨੇ ਆਪਣਾ ਅਕਸ ਤੋੜਨ ਲਈ ਕਈ ਬੋਲਡ ਫੋਟੋਸ਼ੂਟ ਕਰਵਾਏ ਹਨ। ਈਲੀਆਨਾ ਤਾਂ ''ਪੀਟਾ'' ਲਈ ਵੀ ਟਾਪਲੈੱਸ ਫੋਟੋਸ਼ੂਟ ਕਰਵਾ ਚੁੱਕੀ ਹੈ। 19 ਸਾਲ ਦੀ ਉਮਰ ''ਚ ਤੇਲਗੂ ਫਿਲਮ ''ਦੇਵਦਾਸੂ'' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਈਲੀਆਨਾ ਨੇ ਨਿਰਦੇਸ਼ਕ ਅਨੁਰਾਗ ਬਾਸੂ ਦੀ ਫਿਲਮ ''ਬਰਫ਼ੀ'' ਦੇ ਰਾਹੀਂ  ਬਾਲੀਵੁੱਡ ''ਚ ਕਦਮ ਰੱਖਿਆ ਸੀ। ਬਰਫ਼ੀ ਦੇ ਬਾਅਦ ਈਲੀਆਨਾ ਨੇ ''ਫਟਾ ਪੋਸਟਰ ਨਿਰਲਾ ਹੀਰੋ'', ਮੈਂ ਤੇਰਾ ਹੀਰੋ'' ਅਤੇ ''ਹੈਪੀ ਐਂਡਿੰਗ'' ਜਿਹੀਆਂ ਫਿਲਮਾਂ ''ਚ ਕੰਮ ਕੀਤਾ ਹੈ ਅਤੇ ਆਪਣੇ ਅਕਸ ਨੂੰ ਦਰਸ਼ਕਾਂ ''ਚ ਬਣਾਏ ਰੱਖਣ ''ਚ ਕਾਮਯਾਬੀ ਹਾਸਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਅੱਖਾਂ ''ਚ ਅਜੀਬ ਜਿਹੀ ਕਸ਼ਿਸ਼ ਰੱਖਣ ਵਾਲੀ ਈਲੀਆਨਾ ਅਸਲ ਜ਼ਿੰਦਗੀ ''ਚ ਕਾਫ਼ੀ ਬੋਲਡ ਹੈ। ਫ਼ਿਲਮਾਂ ਦੇ ਇਲਾਵਾ ਉਹ ਸੋਸ਼ਲ ਮੀਡੀਆ ''ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸੈਕਸੀ ਅਕਸ ਨੂੰ ਬਰਕਰਾਰ ਰੱਖਣ ਲਈ ਉਹ ਆਪਣੇ ਸੋਸ਼ਲ ਅਕਾਉਂਟ ''ਤੇ ਕਈ ਗਲੈਮਰਸ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਅੱਜ ਵੀ ਅਸੀਂ ਉਸ ਦੇ ਜਨਮ ਦਿਨ ਦੇ ਮੌਕੇ ''ਤੇ ਤੁਹਾਨੂੰ ਉਨ੍ਹਾਂ ਦੀਆਂ ਚੋਣਵੀਆਂ ਗਲੈਮਰਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News