ਇਕ ਵਾਰ ਫਿਰ ਬੇਬੀ ਬੰਪ 'ਚ ਨਜ਼ਰ ਆਉਣਗੇ ਕਰੀਨਾ ਕਪੂਰ ਖ਼ਾਨ, ਸਾਂਝੀ ਕੀਤੀ ਖੁਸ਼ਖਬਰੀ

06/09/2020 11:04:50 AM

ਮੁੰਬਈ : ਅਦਾਕਾਰਾ ਕਰੀਨਾ ਕਪੂਰ ਖ਼ਾਨ ਇਕ ਵਾਰ ਫਿਰ ਤੋਂ ਬੇਬੀ ਬੰਪ ਨਾਲ ਇਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਦਰਅਸਲ, 'ਗੁੱਡ ਨਿਊਜ਼' ਫਿਲਮ ਮੁਡ਼ ਤੋਂ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਦੁਬਈ 'ਚ ਰਿਲੀਜ਼ ਹੋ ਰਹੀ ਹੈ।

ਇਸ ਸਬੰਧੀ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਦੀ ਸਟੋਰੀ 'ਚ ਪੋਸਟ ਪਾ ਕੇ ਇਸ ਬਾਰੇ ਖੁਸ਼ਖਬਰੀ ਦਿੱਤੀ ਹੈ। ਉਨ੍ਹਾਂ ਨੇ ਹਿੰਦੀ ਫ਼ਿਲਮ 'ਗੁੱਡ ਨਿਊਜ਼' ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਫ਼ਿਲਮ 11 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਦੱਸ ਦੇਈਏ ਕਿ ਗੁੱਡ ਨਿਊਜ਼ ਫ਼ਿਲਮ ਦੀ ਤਾਂ ਅਕਸ਼ੇ ਕੁਮਾਰ, ਦਿਲਜੀਤ ਦੋਸਾਂਝ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ । ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਫ਼ਿਲਮ 'ਚ ਬੇਬੀ ਬੰਪ ਦੇ ਨਾਲ ਦਿਖਾਈ ਦਿੱਤੇ ਸਨ । ਇਸ ਫ਼ਿਲਮ ਨੂੰ ਰਾਜ ਮਹਿਤਾ ਵਲੋਂ ਡਾਇਰੈਕਟ ਅਤੇ ਕਰਨ ਜੌਹਰ ਵਲੋਂ ਪ੍ਰੋਡਿਊਸ ਕੀਤਾ ਗਿਆ ਸੀ । ਇਹ ਫ਼ਿਲਮ ਪਿਛਲੇ ਸਾਲ 27 ਦਸੰਬਰ ਨੂੰ ਰਿਲੀਜ਼ ਹੋਈ ਸੀ ਤੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰਨ 'ਚ ਕਾਮਯਾਬ ਰਹੀ ਸੀ ।


Baljeet Kaur

Content Editor

Related News