ਦੇਸ਼ ਦੀ ਆਰਥਿਕ ਸਥਿਤੀ ਨੇ ਸਿਆਸੀ ਨਤੀਜਿਆਂ ਨੂੰ ਪ੍ਰਭਾਵਿਤ ਕਿਉਂ ਨਹੀਂ ਕੀਤਾ

06/10/2019 4:53:14 AM

ਕਰਨ ਥਾਪਰ
ਇਹ ਫਿਰ ਪਰਟੀ ਦਾ ਫੋਨ ਸੀ। ਪਿਛਲੇ ਇਕ ਹਫਤੇ ਤੋਂ ਜ਼ਿਆਦਾ ਸਮੇਂ ਤੋਂ ਮੈਂ ਉਸ ਦੀਆਂ ਸਮਝਦਾਰੀ ਭਰੀਆਂ ਫੋਨ ਕਾਲਸ ਦਾ ਆਦੀ ਹੋ ਗਿਆ ਸੀ। ਈਮਾਨਦਾਰੀ ਨਾਲ ਕਹਾਂ ਤਾਂ ਉਹ ਕੁਝ ਹੱਦ ਤਕ ਸਰਵਗਿਆਤਾ ਬਣ ਗਿਆ ਹੈ। ਇਸ ਲਈ ਜਦੋਂ ਉਸ ਨੇ ਇਕ ਵਾਰ ਫਿਰ ਸਵਾਲ ਨਾਲ ਸ਼ੁਰੂਆਤ ਕੀਤੀ ਤਾਂ ਮੈਨੂੰ ਪਤਾ ਸੀ ਕਿ ਜਵਾਬ ਉਸ ਕੋਲ ਪਹਿਲਾਂ ਹੀ ਸੀ।

‘‘ਦਿਹਾਤੀ ਸੰਕਟ ਅਤੇ ਬੇਰੋਜ਼ਗਾਰੀ ਨਾਲ ਜੋ ਕੁਝ ਵੀ ਹੋਇਆ, ਸਾਨੂੰ ਦੱਸਿਆ ਗਿਆ ਸੀ ਕਿ ਉਹ ਤੈਅ ਕਰਨਗੇ ਕਿ ਲੋਕਾਂ ਨੇ ਵੋਟ ਕਿਵੇਂ ਦਿੱਤੀ ਪਰ ਅਜਿਹਾ ਹੋਇਆ ਦਿਖਾਈ ਨਹੀਂ ਦਿੱਤਾ। ਤਾਂ ਕੀ ਇਹ ਸਮੱਸਿਆਵਾਂ ਨਹੀਂ ਹਨ? ਜਾਂ ਉਨ੍ਹਾਂ ਦੀ ਕੋਈ ਮਹੱਤਤਾ ਨਹੀਂ ਹੈ?’’

ਸੱਚ ਇਹ ਹੈ ਕਿ ਦਿਹਾਤੀ ਸੰਕਟ ਤੇ ਬੇਰੋਜ਼ਗਾਰੀ ਮੌਜੂਦ ਹੈ। ਦੋਵੇਂ ਵੱਡੇ ਪੱਧਰ ’ਤੇ ਹਨ। ਜ਼ਰਾ ਤੱਥਾਂ ’ਤੇ ਨਜ਼ਰ ਮਾਰੋ :

ਪਹਿਲਾਂ ਦਿਹਾਤੀ ਸੰਕਟ ਦੀ ਗੱਲ। ਪਿਛਲੀ ਮੋਦੀ ਸਰਕਾਰ ਦੇ ਪਹਿਲੇ ਤਿੰਨ ਸਾਲਾਂ ’ਚ ਕੌਮੀ ਅਪਰਾਧ ਰਿਕਾਰਡ ਬਿਊਰੋ ਵਲੋਂ ਅੰਕੜੇ ਜਾਰੀ ਕਰਨੇ ਬੰਦ ਕਰਨ ਤੋਂ ਪਹਿਲਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ’ਚ 42 ਫੀਸਦੀ ਵਾਧਾ ਹੋਇਆ ਸੀ। ਮਹਾਰਾਸ਼ਟਰ ’ਚ ਫੜਨਵੀਸ ਸਰਕਾਰ ਦੇ 5 ਸਾਲਾਂ ਦੌਰਾਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਪਿਛਲੇ ਪੰਜਾਂ ਸਾਲਾਂ ਦੇ ਮੁਕਾਬਲੇ ਲਗਭਗ ਦੁੱਗਣੀਆਂ ਹੋ ਗਈਆਂ। ਇਸ ਦਾ ਇਕ ਚੰਗਾ ਸਪੱਸ਼ਟੀਕਰਨ ਲੇਬਰ ਬਿਊਰੋ ਡਾਟਾ ਤੋਂ ਮਿਲਦਾ ਹੈ। ਉਸ ਤੋਂ ਪਤਾ ਲੱਗਦਾ ਹੈ ਕਿ ਪਿਛਲੀ ਮੋਦੀ ਸਰਕਾਰ ਦੌਰਾਨ ਦਿਹਾਤੀ ਆਮਦਨ ’ਚ ਸਿਰਫ 0.5 ਫੀਸਦੀ ਸਾਲਾਨਾ ਵਾਧਾ ਹੋਇਆ ਅਤੇ ਉਨ੍ਹਾਂ ’ਚੋਂ ਦੋ ਸਾਲਾਂ ਦੌਰਾਨ ਮੁਦਰਾਸਫੀਤੀ ਬਹੁਤ ਜ਼ਿਆਦਾ ਸੀ।

ਇਸ ਤੋਂ ਖਰਾਬ ਗੱਲ ਇਹ ਕਿ ਕਾਰੋਬਾਰ ਦੀਆਂ ਸਥਿਤੀਆਂ ਜ਼ਿਕਰਯੋਗ ਤੌਰ ’ਤੇ ਕਿਸਾਨਾਂ ਦੇ ਵਿਰੁੱਧ ਹੋ ਗਈਆਂ। ਜਿਥੇ ਉਨ੍ਹਾਂ ਵਲੋਂ ਵੇਚੀਆਂ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਗਿਰਾਵਟ ਆਈ, ਉਥੇ ਹੀ ਉਨ੍ਹਾਂ ਵਲੋਂ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਦੀ ਲਾਗਤ ਕਾਫੀ ਵਧ ਗਈ। ਸਿੱਟੇ ਵਜੋਂ ਜਾਂ ਤਾਂ ਕਿਸਾਨ ਗਰੀਬ ਹੋ ਰਹੇ ਹਨ ਜਾਂ ਗਰੀਬ ਮਹਿਸੂਸ ਕਰ ਰਹੇ ਹਨ।

ਬੇਰੋਜ਼ਗਾਰੀ ਦੀ ਸੱਚਾਈ ਦੱਸਣ ਵਾਲੇ ਤੱਥ ਵੀ ਓਨੇ ਹੀ ਪ੍ਰਭਾਵਸ਼ਾਲੀ ਹਨ। ਹੁਣ ਸਰਕਾਰ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੀ ਕਿ 2017-18 ਤਕ ਬੇਰੋਜ਼ਗਾਰੀ ਦੀ ਦਰ 6.1 ਫੀਸਦੀ ਤਕ ਵਧ ਗਈ, ਜੋ 45 ਸਾਲਾਂ ’ਚ ਸਭ ਤੋਂ ਜ਼ਿਆਦਾ ਹੈ। ਅੱਜ ਜਿਸ ਸਥਿਤੀ ਦਾ ਸਾਹਮਣਾ ਨੌਜਵਾਨ ਕਰ ਰਹੇ ਹਨ, ਉਹ ਬਹੁਤ ਬੁਰੀ ਹੈ। ਨੈਸ਼ਨਲ ਸੈਂਪਲ ਸਰਵੇ ਆਫਿਸ ਦੀ ਰਿਪੋਰਟ ਕਹਿੰਦੀ ਹੈ ਕਿ ਨੌਜਵਾਨਾਂ ’ਚ ਬੇਰੋਜ਼ਗਾਰੀ ਦੀ ਦਰ 2011-12 ਅਤੇ 2017-18 ਦਰਮਿਆਨ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ ਅਤੇ ਅਜਿਹਾ ਦਿਹਾਤੀ ਅਤੇ ਸ਼ਹਿਰੀ ਭਾਰਤ, ਦੋਹਾਂ ’ਚ ਹੋਇਆ।

ਆਖਿਰ ਸੈਂਟਰ ਫਾਰ ਮਾਨੀਟਰਿੰਗ ਦਿ ਇੰਡੀਅਨ ਇਕਾਨਮੀ ਦਾ ਕਹਿਣਾ ਹੈ ਕਿ ਬੇਰੋਜ਼ਗਾਰੀ ਹੋਰ ਵੀ ਵਧ ਗਈ ਹੈ। ਇਸ ਮਈ ’ਚ ਬੇਰੋਜ਼ਗਾਰੀ ਦੀ ਔਸਤਨ ਦਰ 7 ਫੀਸਦੀ ਸੀ। ਕੋਈ ਹੈਰਾਨੀ ਨਹੀਂ ਹੋਈ, ਜਦੋਂ ਰੇਲਵੇ ਨੇ 89400 ਨੌਕਰੀਆਂ ਲਈ ਇਸ਼ਤਿਹਾਰ ਦਿੱਤਾ ਤਾਂ 2.30 ਕਰੋੜ ਤੋਂ ਜ਼ਿਆਦਾ ਬਿਨੈਕਾਰਾਂ ਨੇ ਅਪਲਾਈ ਕੀਤਾ।

ਇਨ੍ਹਾਂ ਕਠੋਰ ਤੱਥਾਂ ਨੂੰ ਦੇਖਦਿਆਂ ਪਰਟੀ ਦਾ ਸਵਾਲ ਖਾਸ ਤੌਰ ’ਤੇ ਜਾਇਜ਼ ਸੀ। ਆਖਿਰ ਦਿਹਾਤੀ ਸੰਕਟ ਅਤੇ ਬੇਰੋਜ਼ਗਾਰੀ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸੰਨ 2018 ਅਤੇ 2019 ਦੀ ਪਹਿਲੀ ਤਿਮਾਹੀ ਦੌਰਾਨ ਵਿਕਾਸ ਦਰ ਦੇ ਲਗਾਤਾਰ ਘਟਣ ਦੇ ਬਾਵਜੂਦ ਉਸ ਨੇ ਵੋਟਾਂ ਨੂੰ ਪ੍ਰਭਾਵਿਤ ਕਿਉਂ ਨਹੀਂ ਕੀਤਾ? ਕਿਉਂ ਆਰਥਿਕ ਸਥਿਤੀ ਨੇ ਸਿਆਸੀ ਨਤੀਜਿਆਂ ਨੂੰ ਪ੍ਰਭਾਵਿਤ ਨਹੀਂ ਕੀਤਾ?

ਪਾਰਟੀ ਨੇ ਕਿਹਾ, ‘‘ਮੋਦੀ ਇਸ ਦਾ ਆਸਾਨ ਜਵਾਬ ਹਨ’’। ਉਸ ਨੇ ਇਹ ਇੰਨੇ ਯਕੀਨ ਨਾਲ ਕਿਹਾ ਕਿ ਮੈਂ ਉਸ ਤੋਂ ਹੋਰ ਸੁਣਨ ਦੀ ਉਡੀਕ ਕਰਨ ਲੱਗਾ। ਮੈਂ ਨਹੀਂ ਕਹਿ ਸਕਦਾ ਕਿ ਉਸ ਦਾ ਸਪੱਸ਼ਟੀਕਰਨ ਪ੍ਰਭਾਵਿਤ ਕਰਨ ਵਾਲਾ ਨਹੀਂ ਸੀ।

‘‘ਅਜਿਹਾ ਨਹੀਂ ਹੈ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਹੀਂ ਹੋਈ। ਉਹ ਪ੍ਰੇਸ਼ਾਨ ਹੋਏ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੋਦੀ ’ਚ ਭਰੋਸਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਮੋਦੀ ਨੂੰ ਦੂਜਾ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਗੇ। ਆਖਿਰ ਮੋਦੀ ਨੇ ਉਨ੍ਹਾਂ ਨੂੰ ਪਖਾਨੇ, ਬਿਜਲੀ, ਰਸੋਈ ਗੈਸ ਅਤੇ ਪਿੰਡਾਂ ’ਚ ਸੜਕਾਂ ਦਿੱਤੀਆਂ ਹਨ। ਮੈਂ ਇਹ ਮੰਨਦਾ ਹਾਂ ਕਿ ਇਹ ਬਹੁਤ ਵਧੀਆ ਢੰਗ ਨਾਲ ਜਾਂ ਕੁਸ਼ਲਤਾਪੂਰਵਕ ਕੀਤਾ ਗਿਆ ਪਰ ਇਕ ਸ਼ੁਰੂਆਤ ਤਾਂ ਕੀਤੀ ਗਈ ਹੈ। ਇਸ ਲਈ ਲੋਕਾਂ ਦਾ ਮੰਨਣਾ ਹੈ ਕਿ ਜੇ ਇਕ ਹੋਰ ਮੌਕਾ ਦਿੱਤਾ ਜਾਂਦਾ ਹੈ ਤਾਂ ਮੋਦੀ ਹੋਰ ਜ਼ਿਆਦਾ ਕੰਮ ਕਰਨਗੇ। ਇਹ ਮੋਦੀ ’ਚ ਭਰੋਸਾ ਹੀ ਹੈ, ਜੋ ਉਨ੍ਹਾਂ ਨੂੰ ਪਾਈਆਂ ਗਈਆਂ ਵੋਟਾਂ ਦਾ ਸਪੱਸ਼ਟੀਕਰਨ ਦਿੰਦਾ ਹੈ।’’

‘‘ਤਾਂ ਇਸ ਨੇ ਸਾਨੂੰ ਕਿੱਥੇ ਲਿਆ ਖੜ੍ਹਾ ਕੀਤਾ?’’ ‘ਸਾਨੂੰ’ ਤੋਂ ਮੇਰਾ ਮਤਲਬ ਯਕੀਨੀ ਤੌਰ ’ਤੇ ਖਾਨ ਮਾਰਕੀਟ ਗੈਂਗ ਅਤੇ ਲੁਟੀਅਨਜ਼ ਦਿੱਲੀ ਤੋਂ ਸੀ। ਜੇ ਮੋਦੀ ਅਜਿਹੀਆਂ ਆਰਥਿਕ ਚੁਣੌਤੀਆਂ ਦੇ ਬਾਵਜੂਦ ਸ਼ਾਨਦਾਰ ਜਿੱਤ ਹਾਸਲ ਕਰ ਸਕਦੇ ਹਨ ਤਾਂ ਉਨ੍ਹਾਂ ਦੇ ਵਿਰੋਧੀਆਂ ਦਾ ਕੀ ਭਵਿੱਖ ਹੈ?

ਪਾਰਟੀ ਹੱਸ ਪਿਆ, ਮੈਂ ਸਮਝ ਸਕਦਾ ਸੀ ਕਿ ਉਸ ਨੇ ਕੁਝ ਮਜ਼ਾਕੀਆ ਕਹਿਣ ਲਈ ਸੋਚਿਆ ਹੈ। ‘‘ਕੀ ਤੈਨੂੰ ਸਕੂਲ ’ਚ ਪਾਨ-ਬੀੜੀ ਗੈਂਗ ਬਾਰੇ ਯਾਦ ਹੈ?’’ ਇਹ ਕਹਿਣਾ ਨਾ ਮੰਨਣ ਵਾਲੇ ਮਾਸਟਰਾਂ ਦੇ ਇਕ ਸਮੂਹ ਦਾ ਸਾਡੇ ਵਲੋਂ ਦਿੱਤਾ ਗਿਆ ਛੋਟਾ ਮਜ਼ਾਕੀਆ ਨਾਮ ਸੀ, ਜੋ ਅੰਗਰੇਜ਼ ਹੈੱਡਮਾਸਟਰ ਕ੍ਰਿਸਟੋਫਰ ਮਿਲਰ ਦੇ ਵਿਰੁੱਧ ਸਨ। ਇਹ ਇਸ ਤੱਥ ਨੂੰ ਰੇਖਾਂਕਿਤ ਕਰਦਾ ਹੈ ਕਿ ਮਿਲਰ ਪੱਛਮੀ ਸਨ ਤੇ ਬਾਕੀ ਮਾਸਟਰ ਦੇਸੀ।

‘‘ਮੈਂ ਇਸ ਨੂੰ ਇਸ ਤਰ੍ਹਾਂ ਕਹਾਂਗਾ ਕਿ ਪਾਨ-ਬੀੜੀ ਗੈਂਗ ਸੱਤਾ ’ਚ ਆ ਗਿਆ ਹੈ। ਸ੍ਰੇਸ਼ਠਤਾ ਅਤੇ ਜਿਮਖਾਨਾ ਕਲੱਬ ’ਚ ਡਿਨਰ ਦੇ ਦਿਨ ਖਤਮ ਹੋ ਗਏ ਹਨ।’’
 


Bharat Thapa

Content Editor

Related News