ਅਜਿਹਾ ਨਹੀਂ ਸੀ ਸਾਡੀ ਕਲਪਨਾ ਦਾ ਭਾਰਤ

05/18/2021 3:26:16 AM

ਰਾਜੀਵ ਨਈਅਰ (ਸੀਨੀਅਰ ਐਡਵੋਕੇਟ, ਦਿੱਲੀ ਹਾਈਕੋਰਟ)

ਜੇਕਰ ਅਸੀਂ ਪਿਛਲੇ ਡੇਢ ਸਾਲ ਦੌਰਾਨ ਹੋਈਅਾਂ ਘਟਨਾਵਾਂ ’ਤੇ ਨਜ਼ਰ ਮਾਰੀਏ ਤਾਂ ਅਸੀਂ ਮਹਿਸੂਸ ਕਰਾਂਗੇ ਕਿ ਕੋਵਿਡ ਸੰਕਟ ਦੇ ਘਟੀਆ ਪ੍ਰਬੰਧਾਂ ਨੇ ਸਾਡੇ ਸਮਾਜ ਦੇ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਲਗਾਤਾਰ 14 ਮਹੀਨਿਅਾਂ ਲਈ ਅਸੀਂ ਹਸਪਤਾਲਾਂ ’ਚ ਬੈੱਡਾਂ, ਆਕਸੀਜਨ, ਦਵਾਈਅਾਂ ਅਤੇ ਵੈਂਟੀਲੇਟਰਾਂ ਲਈ ਜੱਦੋ-ਜਹਿਦ ਕਰ ਰਹੇ ਹਾਂ। ਉਹ ਸਭ ਅਜਿਹਾ ਨਹੀਂ ਹੈ। ਮਰਨ ਵਾਲਿਅਾਂ ਦੀ ਅਣਗਿਣਤ ਗਿਣਤੀ, ਹਸਪਤਾਲਾਂ ’ਚ ਲਾਸ਼ਾਂ ਦਾ ਇਧਰ-ਓਧਰ ਪਏ ਰਹਿਣਾ, ਸ਼ਮਸ਼ਾਨਘਾਟਾਂ ’ਚ ਸੜਦੀਅਾਂ ਲਾਸ਼ਾਂ ਅਤੇ ਕਬਰਿਸਤਾਨਾਂ ’ਤੇ ਆਸ ਦੀ ਘਾਟ ਦੇਖੀ ਜਾ ਰਹੀ ਹੈ। ਹਾਲਾਂਕਿ ਪੂਰੇ ਵਿਸ਼ਵ ਭਰ ਤੋਂ ਸਾਡੇ ਤਕ ਮਦਦ ਪਹੁੰਚ ਰਹੀ ਹੈ ਪਰ ਜਿਹੜੇ ਲੋਕਾਂ ਨੇ ਆਪਣੇ ਪਿਆਰੇ ਜੀਅਾਂ ਨੂੰ ਗੁਆ ਦਿੱਤਾ, ਹੁਣ ਉਨ੍ਹਾਂ ਨੂੰ ਹੋਰਨਾਂ ਦੇ ਮਾਰੇ ਜਾਣ ਦਾ ਡਰ ਸਤਾ ਰਿਹਾ ਹੈ।

ਲਾਕਡਾਊਨ ਆਉਣ ਦੇ ਨਾਲ ਇਕ ਪ੍ਰਵਾਸੀ ਸੰਕਟ ਵੀ ਖੜ੍ਹਾ ਹੋ ਗਿਆ। ਕਿਰਤੀ-ਕਾਮੇ ਆਪਣੇ ਸ਼ਹਿਰਾਂ ਨੂੰ ਛੱਡ ਸੈਂਕੜੇ ਮੀਲ ਦੀ ਯਾਤਰਾ ਕਰ ਕੇ ਆਪਣੇ ਪਿੰਡਾਂ ’ਚ ਪਹੁੰਚੇ, ਜਿਥੇ ਹਾਲਤ ਹੋਰ ਵੀ ਭੈੜੀ ਸੀ ਕਿਉਂਕਿ ਕਿਸੇ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦੀ ਗੈਰ-ਹਾਜ਼ਰੀ ਸੀ। ਪ੍ਰਵਾਸੀਅਾਂ ਲਈ ਕੋਈ ਰੇਲ ਗੱਡੀਆਂ ਨਹੀਂ ਸਨ। ਪੈਸੇ ਦੇ ਲਈ ਉਨ੍ਹਾਂ ਨੇ ਖੂਨ ਵਹਾਇਆ। ਉਨ੍ਹਾਂ ਲਈ ਇਹ ਲਾਜ਼ਮੀ ਸੀ ਕਿ ਉਹ ਟਿਕਟ ਖਰੀਦਣ।

ਇਸ ਤੋਂ ਬਾਅਦ ਦੋਸ਼-ਪ੍ਰਤੀਦੋਸ਼ ਦੀ ਖੇਡ ਰੇਲਵੇ ਅਤੇ ਸੂਬਾ ਸਰਕਾਰਾਂ ਦਰਮਿਆਨ ਸ਼ੁਰੂ ਹੋ ਗਈ। ਅਸੀਂ ਇਸ ਗੱਲ ਨੂੰ ਆਸਾਨੀ ਨਾਲ ਭੁਲਾ ਨਹੀਂ ਸਕਦੇ। ਹਾਲਾਂਕਿ ਰੇਲ ਗੱਡੀਆਂ ਨੂੰ ਦੇਰੀ ਨਾਲ ਸ਼ੁਰੂ ਕੀਤਾ ਗਿਆ ਪਰ ਕੁੰਭ ਮੇਲੇ ਲਈ ਟਰੇਨਾਂ ਆਸਾਨੀ ਨਾਲ ਮੁਹੱਈਅਾ ਸਨ।

ਕੁੰਭ ਮੇਲਾ ਇਕ ਬਹੁਤ ਵੱਡੀ ਭੁੱਲ ਸੀ, ਜਿਸ ਨੂੰ ਆਪਣੇ ਸਮੇਂ ਤੋਂ ਪਹਿਲਾਂ ਇਕ ਸਾਲ ਪਹਿਲਾਂ ਆਯੋਜਿਤ ਕੀਤਾ ਗਿਆ, ਜਿਸ ’ਚ ਕਰੋੜਾਂ ਦੀ ਗਿਣਤੀ ’ਚ ਲੋਕ ਹਾਜ਼ਰ ਹੋਏ। ਪਿਛਲੇ ਸਾਲ ਇਹ ਤਬਲੀਗੀ ਜਮਾਤ ਸੀ, ਜਿਸ ’ਤੇ ਲੋਕਾਂ ਦੇ ਇਕ ਵਰਗ ਨੇ ਇਸ ਲਈ ਹਮਲਾ ਕੀਤਾ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਹ ਕੋਰੋਨਾ ਦੇ ਪ੍ਰਸਾਰ ਲਈ ਜ਼ਿੰਮੇਵਾਰ ਹਨ। ਓਧਰ ਕੁੰਭ ਮੇਲੇ ’ਚ ਲੋਕਾਂ ਦੇ ਇਕ ਅੰਸ਼ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ। ਕੀ ਇਹ ਪ੍ਰਵਾਨਿਤ ਅੰਕੜਿਅਾਂ ਨਾਲ ਇਕ ਸੰਤੁਲਿਤ ਸਮਾਜ ਹੈ?

ਸਮਾਨ ਤੌਰ ’ਤੇ ਪੱਛਮੀ ਬੰਗਾਲ ਦੇ ਲਈ ਭਾਰਤ ਦਾ ‘ਮਿਸ਼ਨ 200’ ਮਹਾਮਾਰੀ ਨਾਲ ਨਜਿੱਠਣ ਨਾਲੋਂ ਵੱਧ ਇਕ ਵੱਡਾ ਮਕਸਦ ਬਣ ਗਿਆ। ਇਸ ’ਚ ‘ਹੰਕਾਰ’ ਅਤੇ ਸ਼ਬਦਾਂ ਦੀ ਜੰਗ ਸਾਰੇ ਪਾਸੇ ਦੇਖੀ ਗਈ। ਸਿਆਸੀ ਮਹਾਰਥੀਆਂ ਦੀ ਸਾਰੀ ਊਰਜਾ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਹਰਾਉਣ ’ਤੇ ਲੱਗੀ ਹੋਈ ਸੀ ਅਤੇ ਇਹ ਅਸਫਲ ਰਹੀ, ਜਿਸ ’ਚ ਕੁਝ ਹੱਦ ਤਕ ਮਹਾਮਾਰੀ ਲਈ ਘਟੀਅਾ ਪ੍ਰਬੰਧ ਜ਼ਿੰਮੇਵਾਰ ਸੀ।

ਅਗਲੇ ਸਾਲ ਅਸੀਂ ਹੋਰ ਜ਼ਿਆਦਾ ਸੂਬਿਆਂ ਦੀਅਾਂ ਵਿਧਾਨ ਸਭਾ ਚੋਣਾਂ ਦੇਖਾਂਗੇ, ਜਿਨ੍ਹਾਂ ’ਚ ਯੂ. ਪੀ. ਵੀ ਸ਼ਾਮਲ ਹੈ ਅਤੇ ਹੁਣ ਟੀਚਾ ‘ਮਿਸ਼ਨ 300’ ਦਾ ਹੋਵੇਗਾ ਜਦਕਿ ਲੋਕ ਬੈੱਡਾਂ ਅਤੇ ਆਕਸੀਜਨ ਦੇ ਲਈ ਮਾਰਾਮਾਰੀ ਕਰ ਰਹੇ ਹੋਣਗੇ ਅਤੇ ਮਰਦੇ ਹੋਏ ਲੋਕਾਂ ਨੂੰ ਸਨਮਾਨਜਨਕ ਅੰਤਿਮ ਸੰਸਕਾਰ ਵੀ ਨਸੀਬ ਨਹੀਂ ਹੋਵੇਗਾ।

ਹੋਰ ਭਾਰੀਅਾਂ ਭੁੱਲਾਂ ਵੀ ਹੋਈਅਾਂ ਹਨ। ਵਿਸ਼ਵ ਭਰ ’ਚ ਲੋਕਾਂ ਨੇ ਮਹਿਸੂਸ ਕੀਤਾ ਕਿ ਵੈਕਸੀਨੇਸ਼ਨ ਦੀ ਸਿਰਫ ਖੇਡ ਬਦਲ ਸਕਦੀ ਹੈ। ਭਾਰਤ ਦੇਖਦਾ ਰਿਹਾ, ਵਿਚਾਰ ਕਰਦਾ ਰਿਹਾ ਅਤੇ ਰਾਏ ਦਿੰਦਾ ਰਿਹਾ ਜਦਕਿ ਹੋਰ ਦੇਸ਼ਾਂ ਨੇ ਵੈਕਸੀਨ ਨੂੰ ਵੱਡੇ ਪੱਧਰ ’ਤੇ ਖਰੀਦ ਲਿਆ। ਅਸੀਂ ਇਸ ਗੱਲ ’ਤੇ ਮਾਣ ਕਰ ਰਹੇ ਸੀ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਹੈ ਪਰ ਅਸੀਂ ਇਸ ਦੌਰ ਵਿਚੋਂ ਬਾਹਰ ਸੀ।

ਹੁਣ ਅਸੀਂ ਵਿਦੇਸ਼ੀ ਨਿਰਮਾਤਾਵਾਂ ਤੋਂ ਵੈਕਸੀਨ ਨੂੰ ਭਾਰਤ ਭੇਜਣ ਦੀ ਭੀਖ ਮੰਗ ਰਹੇ ਹਾਂ। ਇਹ ਇਕ ਮੁੱਢਲਾ ਅਤੇ ਗੈਰ-ਹਿਸਾਬ ਸੀ। ਅਸੀਂ ਜਾਣਦੇ ਸੀ ਕਿ ਅਸੀਂ ਇਕ ਬਿਲੀਅਨ ਤੋਂ ਵੱਧ ਲੋਕਾਂ ਨੂੰ ਕੋ-ਵੈਕਸੀਨ ਦੇਣੀ ਹੈ, ਫਿਰ ਵੀ ਅਸੀਂ ਉਲਝੇ ਰਹੇ। ਜਦੋਂ ਸਰਕਾਰ ਨੇ ਇਹ ਮਹਿਸੂਸ ਕਰ ਲਿਆ ਕਿ ਦੇਸ਼ ’ਚ ਵੈਕਸੀਨ ਦੀ ਭਾਰੀ ਕਿੱਲਤ ਹੈ ਤਾਂ ਉਸ ਨੇ ਲੋਕਾਂ ਨੂੰ ਦੂਜੀ ਖੁਰਾਕ ਦੇਣੀ ਮੁਲਤਵੀ ਕਰ ਦਿੱਤੀ ਅਤੇ ਐਲਾਨ ਕੀਤਾ ਕਿ 18 ਸਾਲ ਤੋਂ ਉੱਪਰ ਉਮਰ ਵਰਗ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ। ਵਿਸ਼ਵ ਪੱਧਰੀ ਵੈਕਸੀਨੇਸ਼ਨ ਪ੍ਰੋਗਰਾਮ ਹਾਲਾਂਕਿ ਰੇਗਿਸਤਾਨ ’ਚ ਇਕ ਮ੍ਰਿਗਤ੍ਰਿਸ਼ਨਾ ਵਰਗਾ ਹੈ।

ਸਿਹਤ ਮੰਤਰਾਲਾ ਨੇ ਹਾਲ ਹੀ ’ਚ ਕਿਹਾ ਕਿ ਵੈਕਸੀਨ ਦੀ ਕੋਈ ਕਮੀ ਨਹੀਂ ਹੋਵੇਗੀ। ਹਾਲਾਂਕਿ ਇਹ ਸਪੱਸ਼ਟ ਹੈ ਕਿ ਇਸ ਬਿਆਨ ’ਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਇਥੇ ਕੋਈ ਸਟਾਕ ਨਹੀਂ ਹੈ। ਕਈ ਸੂਬਿਅਾਂ ਨੇ ਸਰਕਾਰ ਨੂੰ ਵੈਕਸੀਨ ਦੀ ਕਮੀ ਲਈ ਕਿਹਾ ਹੈ ਪਰ ਇਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਪਹਿਲੀ ਖੁਰਾਕ ਲੈਣ ਵਾਲਿਅਾਂ ਨੂੰ ਲਗਾਤਾਰਤਾ ਦੀ ਲੋੜ ਹੈ ਅਤੇ ਲੋਕ ਜਦੋਂ ਤਕ ਕਿ ਵੈਕਸੀਨੇਸ਼ਨ ਹੋ ਨਹੀਂ ਜਾਂਦੀ, ਉਦੋਂ ਤਕ ਰੱਬ ਦੇ ਅੱਗੇ ਦੁਆ ਕਰ ਰਹੇ ਹਨ।

ਆਯੁਸ਼ਮਾਨ ਭਾਰਤ ਸਕੀਮ ਨੂੰ 2018 ’ਚ ਲਾਂਚ ਕੀਤਾ ਗਿਆ। ਹਸਪਤਾਲਾਂ ਨੂੰ ਟੀਅਰ-2 ਅਤੇ ਟੀਅਰ-3 ਸ਼ਹਿਰਾਂ ’ਚ ਸਥਾਪਤ ਕੀਤਾ ਜਾ ਰਿਹਾ ਹੈ। ਕਿਸੇ ਇਕ ਨੂੰ ਜਵਾਬ ਦੇਣਾ ਹੋਵੇਗਾ ਕਿ ਕਿੰਨੇ ਹਸਪਤਾਲ ਅਸਲ ’ਚ ਬਣੇ ਹਨ। ਜੇਕਰ ਰਾਜਧਾਨੀ ਸਮੇਤ ਮੈਟਰੋ ਸ਼ਹਿਰ ਸਿਹਤ ਸੇਵਾਵਾਂ ਦੀ ਕਮੀ ਨਾਲ ਜੂਝ ਰਹੇ ਹਨ ਤਾਂ ਛੋਟੇ ਕਸਬਿਅਾਂ ਅਤੇ ਪਿੰਡਾਂ ’ਚ ਹਾਲਾਤ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ।

ਆਫਤ ਦੇ ਇਸ ਸਮੇਂ ’ਚ ਜਦਕਿ ਰਾਸ਼ਟਰੀ ਸਿਹਤ ਐਮਰਜੈਂਸੀ ਦਾ ਐਲਾਨ ਕਰਨਾ ਚਾਹੀਦਾ ਹੈ, ਕੀ ਇਥੇ ਕੋਈ ਕਿਸੇ ਦੀ ਸੁਣ ਰਿਹਾ ਹੈ? ਮਹਾਮਾਰੀ ਦੇ ਵਧਦੇ ਪ੍ਰਸਾਰ ਨੂੰ ਵੀ ਸਮਝਿਆ ਨਹੀਂ ਗਿਆ, ਕੀ ਇਹ ਸਰਕਾਰ ਦਾ ਫਰਜ਼ ਨਹੀਂ ਸੀ ਕਿ ਉਹ ਅੱਗੇ ਆ ਕੇ ਇਹ ਜ਼ਿਕਰ ਕਰੇ ਕਿ ਕਿੱਥੇ ਗਲਤੀ ਹੋਈ ਅਤੇ ਇਸ ਗੈਰ-ਪ੍ਰਸੰਗਿਕ ਹਾਨੀ ਦੀ ਜ਼ਿੰਮੇਵਾਰੀ ਲੈਣ? ਜਵਾਬ ਦੇਣ ਦੀ ਬਜਾਏ ਅਸੀਂ ਭਾਜਪਾ ਵਲੋਂ ਪ੍ਰੈੱਸ ਕਾਨਫਰੰਸ ਸੁਣੀ, ਜਿਸ ’ਚ ਕਿਹਾ ਗਿਆ ਕਿ ਕੁਝ ਵੀ ਗਲਤ ਨਹੀਂ ਹੋਇਆ।

ਸਰਕਾਰ ਦੇ ਸਾਇੰਟੀਫਿਕ ਐਡਵਾਈਜ਼ਰ ਨੇ ਸਾਨੂੰ ਦੱਸਿਆ ਕਿ ਤੀਸਰੀ ਲਹਿਰ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਅਗਲੇ ਦਿਨ ਕਿਹਾ ਗਿਆ ਕਿ ਇਕ ਤੀਸਰੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ।

ਗੋਲ-ਮੋਲ ਗੱਲਾਂ ਬੰਦ ਹੋਣੀਅਾਂ ਚਾਹੀਦੀਅਾਂ ਹਨ ਅਤੇ ਸਾਨੂੰ ਇਕ ਨਿਸ਼ਚਿਤ ਅਗਲੀ ਲਹਿਰ ਲਈ ਸਟਾਕ ਤਿਆਰ ਰੱਖਣਾ ਚਾਹੀਦਾ ਹੈ। ਮੇਰੇ ਪਿਤਾ ਸਵ. ਸ਼੍ਰੀ ਕੁਲਦੀਪ ਨਈਅਰ ਜੀ ਨੇ ਦੇਸ਼ ਦੀ ਵੰਡ ਦੌਰਾਨ ਵਾਹਗਾ ਬਾਰਡਰ ਨੂੰ ਪਾਰ ਕੀਤਾ। ਉਹ ਯਕੀਨਨ ਸਵਰਗ ਤੋਂ ਸਾਨੂੰ ਨਮ ਅੱਖਾਂ ਨਾਲ ਦੇਖ ਰਹੇ ਹੋਣਗੇ ਕਿ ਅਸੀਂ ਆਪਣੇ ਆਪ ਨੂੰ ਕੀ ਕਰ ਦਿੱਤਾ।


Bharat Thapa

Content Editor

Related News