ਅਲ ਕਾਇਦਾ ਦੀ ਵਾਪਸੀ

10/18/2019 1:45:24 AM

ਏ. ਗੁਪਤਾ

8 ਅਕਤੂਬਰ ਨੂੰ ਅਫਗਾਨ ਖੁਫੀਆ ਨੈਸ਼ਨਲ ਡਾਇਰੈਕਟੋਰੇਟ ਆਫ ਸਕਿਓਰਿਟੀ (ਐੱਨ.ਡੀ.ਐੱਸ.) ਨੇ ਐਲਾਨ ਕੀਤਾ ਕਿ ਅਲਕਾਇਦਾ ਦੇ ਭਾਰਤੀ ਉਪ-ਮਹਾਦੀਪ (ਏ.ਕਿਊ. ਆਈ.ਐੱਸ.) ਦਾ ਮੁਖੀ ਅਸੀਮ ਉਮਰ 23 ਸਤੰਬਰ ਨੂੰ ਹੇਲਮੰਡ ਸਥਿਤ ਇਕ ਤਾਲਿਬਾਨ ਟਿਕਾਣੇ ’ਤੇ ਅਮਰੀਕੀ-ਅਫਗਾਨ ਛਾਪੇ ’ਚ ਮਾਰਿਆ ਗਿਆ ਹੈ। ਅੱਜ ਤੱਕ ਏ. ਕਿਊ. ਆਈ. ਐੱਸ. ਦੇ ਅਧਿਕਾਰਕ ਮੀਡੀਆ ਜਾਂ ਉਨ੍ਹਾਂ ਦੇ ਗਿਆਤ ਸੋਸ਼ਲ ਮੀਡੀਆ ਖਾਤਿਆਂ ਨੇ ਇਸ ਦਾਅਵੇ ਦੀ ਨਾ ਤਾਂ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਸ ਨੂੰ ਪ੍ਰਵਾਨ ਕੀਤਾ ਹੈ। ਤਾਲਿਬਾਨ ਨੇ ਇਸ ਰਿਪੋਰਟ ਨੂੰ ‘ਮਨਘੜਤ ਪ੍ਰਚਾਰ’ ਕਰਾਰ ਦਿੱਤਾ ਹੈ ਅਤੇ ਏ.ਕਿਉ ਆਈ. ਐੱਸ. ਜਾਂ ਉਮਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਗੱਲ ਦੀ ਵਧੇਰੇ ਸੰਭਾਵਨਾ ਹੈ ਕਿ ਭਾਰਤ ’ਚ ਪੈਦਾ ਹੋਏ ਉਮਰ ਨੂੰ ਮਾਰ ਦਿੱਤਾ ਗਿਆ ਹੈ। ਹਾਲਾਂਕਿ ਉਸ ਦੀ ਮੌਤ ਅਲਕਾਇਦਾ (ਏ.ਕਿਉ.)/ਏ. ਿਕਊ. ਆਈ.ਐੱਸ. ਨੈੱਟਵਰਕ ਵਲੋਂ ਦੱਖਣੀ ਏਸ਼ੀਆ ਖਾਸ ਕਰ ਕੇ ਭਾਰਤ ’ਚ ਆਪਣੀਆਂ ਸਰਗਰਮੀਆਂ ਨੂੰ ਮੁੜ ਸੰਗਠਿਤ ਕਰਨ ਦੇ ਠੋਸ ਯਤਨਾਂ ਨੂੰ ਰੋਕਣ ਨਹੀਂ ਜਾ ਰਹੀ।

2011 ’ਚ ਪਾਕਿਸਤਾਨ ’ਚ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੇ 2013 ਦੀ ਸ਼ੁਰੂਆਤ ’ਚ ਇਰਾਕ ’ਚ ਅਲਕਾਇਦਾ (ਜੋ ਆਈ.ਐੱਸ.ਆਈ ਐੱਲ. ’ਚ ਤਬਦੀਲ ਹੋ ਗਿਆ) ਦੇ ਉਦੈ ਹੋਣ ਬਾਅਦ ਵਧੇਰੇ ਮਾਹਿਰਾਂ ਦਾ ਮੰਨਣਾ ਸੀ ਕਿ ਏ. ਕਿਊ ਨੈੱਟਵਰਕ ਨੇ ਵਿਸ਼ਵ ਪੱਧਰੀ ਜੇਹਾਦ ਖੜ੍ਹਾ ਕਰਨ ਦੀ ਆਪਣੀ ਸਮਰੱਥਾ ਗੁਆ ਦਿੱਤੀ ਹੈ। ਆਈ. ਐੱਸ. ਆਈ. ਐੱਲ. ਦੁਨੀਆ ਭਰ ’ਚ ਕੌਮਾਂਤਰੀ ਸੁਰੱਖਿਆ ਲਈ

ਪ੍ਰਮੁੱਖ ਚੁਣੌਤੀ ਬਣ ਗਿਆ। ਅਲਕਾਇਦਾ ਦੀ ਚੋਟੀ ਦੀ ਲੀਡਰਸ਼ਿਪ ਜਿਸ ’ਚ ਮੁਖੀ ਆਇਮਾਨ ਅਲ ਜਵਾਹਿਰੀ ਸ਼ਾਮਲ ਸੀ, ਨੇ ਅਫਗਾਨ-ਪਾਕਿ ਇਲਾਕੇ ਤੋਂ ਕੰਮ ਕਰਨਾ ਜਾਰੀ ਰੱਖਿਆ। ਹਾਲਾਂਕਿ ਏ. ਕਿਊ ਮੀਡੀਆ ਨੇ ਦੱਖਣੀ ਏਸ਼ੀਆ ’ਚ ਆਡੀਓ, ਵੀਡੀਓ ਅਤੇ ਆਨਲਾਈਨ ਮੈਗਜ਼ੀਨਾਂ ਦਾ ਮੰਥਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਦੇ ਪ੍ਰਚਾਰ ਦੇ ਮੁੱਖ ਚਿਹਰੇ ਸਨ, ਉਮਰ। ਫਿਰ ਇਕ ਅਗਿਆਤ ਮੌਲਵੀ ਉਸਤਾਦ ਅਹਿਮਦ ਫਾਰੂਕ, ਜੋ ਇਸ ਇਲਾਕੇ ਦੇ ਜੇਹਾਦੀਆਂ ਦੇ ਦਰਮਿਆਨ ਠੋਸ ਰੂਪ ਨਾਲ ਖੜ੍ਹੇ ਸਨ।

ਉਨ੍ਹਾਂ ਦੇ ਉਪਦੇਸ਼ਾਂ ਨੇ ਭਾਰਤ, ਬੰਗਲਾਦੇਸ਼, ਮਿਆਂਮਾਰ, ਅਮਰੀਕਾ ਅਤੇ ਕੁਝ ਹੱਦ ਤਕ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ। ਇਸ ਸਮੂਹ ਨੇ ਪਹਿਲਾਂ ਤੋਂ ਹੀ ਦੱਖਣੀ ਏਸ਼ੀਆ ’ਚ ਏ. ਕਿਊ. ਵਜੋਂ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਕ ਦੱਖਣੀ ਏਸ਼ੀਆ ਕੇਂਦਰਿਤ ਏ.ਕਿਊ ਸ਼ਾਖਾ ਦਾ ਸੁਝਾਅ ਦਿੱਤਾ, ਜੋ ਇਨ੍ਹਾਂ ਦੇਸ਼ਾਂ ਦੇ ਮੁਸਲਮਾਨਾਂ ਨੂੰ ਪੱਛਮੀ ਸਰਕਾਰਾਂ ਵਿਰੁੱਧ ਆਪਣੇ ਹੀ ਦੇਸ਼ਾਂ ’ਚ ਜੇਹਾਦ ਛੇੜਨ ਲਈ ਪ੍ਰੇਰਿਤ ਕਰ ਰਹੀ ਸੀ।

ਏ.ਕਿਊ. ਆਈ.ਐੱਸ. ਨੂੰ ਰਸਮੀ ਤੌਰ ’ਤੇ 3 ਸਤੰਬਰ 2014 ਨੂੰ ਇਕ ਵੀਡੀਓ ਰਾਹੀਂ ਐਲਾਨਿਆ ਗਿਆ ਸੀ, ਜਿਸ ’ਚ ਜਵਾਹਿਰੀ ਨੇ ਉਮਰ ਨੂੰ ਮੁਖੀ ਐਲਾਨਿਆ ਸੀ, ਉਸ ਨੂੰ ਬਯਾਤ (ਨਿਸ਼ਠਾ) ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਅਤੀਤ ’ਚ ਕਿਸੇ ਵੀ ਏ.ਕਿਊ ਨੇਤਾ ਨੂੰ ਕਿਸੇ ਵੀ ਖੇਤਰੀ ਸ਼ਾਖਾ ’ਚ ਪੇਸ਼ ਨਹੀਂ ਕੀਤਾ ਗਿਆ ਸੀ। ਇਸ ਦੇ ਇਲਾਵਾ ਭਾਰਤੀ ਉਪ ਮਹਾਦੀਪ ’ਚ ਇਕ ਸੀਨੀਅਰ ਅਲਕਾਇਦਾ ਦੇ ਆਗੂ ਉਸਮਾ ਮਹਿਮੂਦ ਨੂੰ ਵੀ ਸਮੂਹ ਦਾ ਬੁਲਾਰਾ ਐਲਾਨਿਆ ਗਿਆ।

ਜਲਦ ਹੀ ਸਮੂਹ ਨੇ ਬੰਗਲਾ ਦੇਸ਼ ’ਚ ਪ੍ਰਮੁੱਖ ਬੁੱਧੀਜੀਵੀਆਂ ਦੀ ਹੱਤਿਆ ਅਤੇ ਤਾਲਿਬਾਨ ਦੇ ਨਾਲ ਅਫਗਾਨ ਜੇਹਾਦ ’ਚ ਹਿੱਸਾ ਲੈਣ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ। ਅਕਤੂਬਰ 2015 ’ਚ ਹੇਲਮੰਡ ਸੂਬੇ ਦੇ ਸ਼ੋਰਬਾਕ ’ਚ ਇਕ ਅਮਰੀਕੀ-ਅਫਗਾਨ ਛਾਪੇ ’ਚ ਕਈ ਪੰਜਾਬੀ ਪਾਕਿਸਤਾਨੀਆਂ ਸਮੇਤ ਬਹੁਤ ਸਾਰੇ ਆਈ. ਕਿਊ. ਏ. ਐੱਸ. ਲੋਕਾਂ ਦੇ ਮਾਰੇ ਜਾਣ ਜਾਂ ਗ੍ਰਿਫਤਾਰ ਹੋਣ ਦੀ ਸੂਚਨਾ ਮਿਲੀ ਸੀ।

2015 ਦੇ ਅੰਤ ’ਚ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਵਲੋਂ ਸੰਬਲ ਨਿਵਾਸੀ ਮੁਹੰਮਦ ਆਸਿਫ ਅਤੇ ਕਟਕ ਸਥਿਤ ਮੌਲਾਨਾ ਅਬਦੁਲ ਰਹਿਮਾਨ ਦੀ ਗ੍ਰਿਫਤਾਰੀ ਦੀ ਸਥਾਪਨਾ ਕੀਤੀ ਗਈ ਕਿ ਉਮਰ ਮੂਲ ਤੌਰ ’ਤੇ ਸੰਬਲ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਨਾਂ ਸੁਨਾਉਲ ਹੱਕ ਸੀ। ਉਸ ਨੇ ਰਹਿਮਾਨ ਦੇ ਨਾਲ ਕੁਝ ਸਮੇਂ ਲਈ ਦੇਵਬੰਦ ’ਚ ਅਧਿਐਨ ਕੀਤਾ ਅਤੇ ਬਾਅਦ ’ਚ ਪਾਕਿਸਤਾਨ ਭੱਜ ਗਏ, ਜਿਥੇ ਉਹ ਹਰਕਤ-ਉਲ-ਮੁਜ਼ਾਹਿਦੀਨ ’ਚ ਸ਼ਾਮਲ ਹੋ ਗਏ। ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਦੱਸਿਆ ਕਿ ਏ. ਕਿਊ. ਆਈ.ਐੱਸ. ਪਾਕਿਸਤਾਨ ’ਚ ਸਿਖਲਾਈ ਲਈ ਭਾਰਤ ’ਚ ਕੈਡਰਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਰਹਿਮਾਨ ਇਸ ਪ੍ਰਕਿਰਿਆ ਦਾ ਸਮਰਥਨ ਕਰ ਰਿਹਾ ਸੀ।

ਦਿੱਲੀ ਪੁਲਸ ਦੀ ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਰਹਿਮਾਨ ਨੇ ਖੁਲਾਸਾ ਕੀਤਾ ਕਿ ਮੁਜ਼ੱਫਰਾਬਾਦ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ’ਚ ਇਕ ਲਸ਼ਕਰ ਕੈਂਪ ’ਚ ਟ੍ਰੇਨਿੰਗ ਦੇ ਬਾਅਦ ਉਸ ਨੂੰ ਲਸ਼ਕਰ ਦਾ ਆਪ੍ਰੇਟਿਵ ਫਰਹਤੁੱਲਾ ਗੌਰੀ ਰਾਵਲਪਿੰਡੀ ਜੇਲ ’ਚ ਲੈ ਗਿਆ। ਉਥੇ ਉਨ੍ਹਾਂ ਨੇ ਲਸ਼ਕਰ ਦੇ ਆਪ੍ਰੇਸ਼ਨਲ ਚੀਫ ਜਕੀ-ਉਰ ਰਹਿਮਾਨ ਲਖਵੀ ਨਾਲ ਮੁਲਾਕਾਤ ਕੀਤੀ। ਰਹਿਮਾਨ ਦੇ ਲਸ਼ਕਰ-ਏ-ਤੋਇਬਾ ਲਿੰਕ ਨੇ ਇਹ ਸਪਸ਼ਟ ਕਰ ਦਿੱਤਾ ਿਕ ਏ.ਕਿਊ, ਲਸ਼ਕਰ ਅਤੇ ਪਾਕਿਸਤਾਨੀ ਆਈ.ਐੱਸ.ਆਈ. ਲਿੰਕ ਬਰਕਰਾਰ ਸੀ। ਏ.ਕਿਊ. ਆਈ.ਐੱਸ. ਜੇਹਾਦੀਆਂ ਦੇ ਉਸੇ ਸਮੂਹ ਲਈ ਇਕ ਨਵਾਂ ਨਾਂ ਸੀ, ਜੋ ਪੱਛਮੀ ਬੰਗਲਾਦੇਸ਼, ਮਿਆਂਮਾਰ ਅਤੇ ਅਫਗਾਨਿਸਤਾਨ ਦੇ ਇਲਾਵਾ ਭਾਰਤੀ ਹਿਤਾਂ ਨੂੰ ਨਿਸ਼ਾਨੇ ’ਤੇ ਲਿਆਉਣ ’ਤੇ ਕੇਂਦਰਿਤ ਸੀ।

ਏ.ਕਿਊ ਮੀਡੀਆ ਨੈੱਟਵਰਕ ਪਿਛਲੇ ਕਈ ਮਹੀਨਿਆਂ ਤੋਂ ਕਾਫੀ ਪ੍ਰਚਾਰ-ਪ੍ਰਸਾਰ ਕਰ ਰਿਹਾ ਹੈ, ਜਿਸ ’ਚ ਆਪਣੇ ਦੁਸ਼ਮਣਾਂ ਦੇ ਖਿਲਾਫ ਆਪਣੇ ਰੋਜ਼ਾਨਾ ਦੇ ਕੰਮਾਂ ’ਚ ਆਈ.ਐੱਸ.ਆਈ.ਐੱਲ. ਸ਼ੈਲੀ ਅਪਡੇਟ ਸ਼ਾਮਲ ਕਰਨਾ ਹੈ। ਉਨ੍ਹਾਂ ਦੇ ਚੈਨਲ ਹੁਣ ਇਕੱਠੇ ਸਾਰੀਆਂ ਸ਼ਾਖਾਵਾਂ ਦੀਆਂ ਸਰਗਰਮੀਆਂ ਦੀ ਰਿਪੋਰਟਿੰਗ ਕਰ ਰਹੇ ਹਨ। ਜਿਨ੍ਹਾਂ ’ਚ ਏ. ਕਿਊ. ਆਈ.ਐੱਸ. ਵਲੋਂ ਪੁਰਾਣੇ ਅਤੇ ਨਵੇਂ ਪ੍ਰਚਾਰ ਸ਼ਾਮਲ ਹਨ। ਬ੍ਰਾਂਡ ਨਾਮ ਅਸ ਸਹਾਬ ਮੀਡੀਆ ਦੇ ਤਹਿਤ ਅਤੇ ਇਨ੍ਹਾਂ ਚੈਨਲਾਂ ’ਤੇ ਹਾਲੀਆ ਜੋੜ ਕਸ਼ਮੀਰ : ਏ. ਕਿਊ ਮੁਖੀ ਜਵਾਹਿਰੀ ਨੇ ਇਸ ਸਾਲ ਜੁਲਾਈ ’ਚ ਕਸ਼ਮੀਰ ’ਚ ਜੇਹਾਦ ਦਾ ਸੱਦਾ ਦਿੰਦੇ ਹੋਏ ਇਕ ਵੀਡੀਓ ਪੋਸਟ ਕੀਤੀ ਸੀ ਅਤੇ ਇਹ ਕਿਹਾ ਸੀ ਕਿ ਪਾਕਿਸਤਾਨ ਨੇ ਅਰਬ ਮੁਜ਼ਾਹਿਦੀਨ ਨੂੰ ਅਫਗਾਨਿਸਤਾਨ ਤੋਂ ਰੂਸ ਦੀ ਵਾਪਸੀ ਦੇ ਬਾਅਦ ਕਸ਼ਮੀਰ ਆਉਣ ਤੋਂ ਰੋਕਿਆ ਸੀ ਅਤੇ ਸਿਰਫ 2 ਦਿਨ ਪਹਿਲਾਂ, ਇਕ ਏ. ਕਿਊ. ਆਈ.ਐੱਸ. ਵੀਡੀਓ ’ਚ ਉਸਮਾ ਮਹਿਮੂਦ ਨੇ ਪਾਕਿਸਤਾਨ ਨੂੰ ਕਸ਼ਮੀਰੀਆਂ ਨੂੰ ਧੋਖਾ ਦੇਣ ਲਈ ਕੋਸਦੇ ਹੋਏ ਪਰ ਭਾਰਤੀ ਹਿਤਾਂ ’ਤੇ ਹਮਲਾ ਕਰਨ ਲਈ ਕਿਹਾ। ਮਾਰੇ ਗਏ ਕਸ਼ਮੀਰੀ ਕਮਾਂਡਰਾਂ ਜਿਵੇਂ ਕਿ ਜ਼ਾਕਿਰ ਮੂਸਾ ਅਤੇ ਸਫਦਰ ਅਹਿਮਦ ਭੱਟ, ਨਾਇਕ ਵਜੋਂ ਪੇਸ਼ ਕੀਤੇ ਗਏ। ਵੀਡੀਓ ’ਚ ਸਪੱਸ਼ਟ ਤੌਰ ’ਤੇ ਕੱਟੜਪੰਥੀ ਅਤੇ ਕੈਡਰ ਨੂੰ ਭਰਤੀ ਕਰਨ ਦਾ ਟੀਚਾ ਕਸ਼ਮੀਰ ਦੇ ਅੰਦਰ ਹੀ ਨਹੀਂ ਸਗੋਂ ਮੁੱਖ ਭੂਮੀ ਭਾਰਤ ਅਤੇ ਦੱਖਣੀ ਏਸ਼ੀਆ ’ਚ ਵੀ ਹੈ।

ਦੱਖਣੀ ਏਸ਼ੀਆ ’ਚ ਸੁਰੱਖਿਆ ਲਈ ਪ੍ਰਮੁੱਖ ਚੁਣੌਤੀ ਹਮੇਸ਼ਾ ਅਲਕਾਇਦਾ ਨੈੱਟਵਰਕ ਰਿਹਾ ਹੈ, ਜਿਸ ’ਚ ੇਅਫਗਾਨ ਤਾਲਿਬਾਨ, ਟੀ. ਟੀ. ਪੀ.,ਲਸ਼ਕਰ, ਜੈਸ਼, ਹੂਜੀ ਦੇ ਧੜੇ ਸ਼ਾਮਲ ਹਨ। ਇਕ ਪਾਸੇ ਅਮਰੀਕਾ ਦੇ ਨਾਲ ਆਪਣੇ ਸਬੰਧਾਂ ਨੂੰ ਤੋੜਨ ਦੇ ਸਬੰਧ ’ਚ ਤਾਲਿਬਾਨ ਅਮਰੀਕਾ ਨੂੰ ਅੱਤਵਾਦੀ ਵਿਰੋਧੀ ਭਰੋਸਾ ਦੇਣ ਲਈ ਆਸਨ ਸੀ, ਦੂਜੇ ਪਾਸੇ ਅਲਕਾਇਦਾ ਨੈੱਟਵਰਕ ਆਪਣੇ ਪ੍ਰਚਾਰ ਦੇ ਨਾਲ ਜ਼ਿਆਦਾ ਹਮਲਾਵਰ ਹੋ ਗਿਆ ਹੈ ਅਤੇ ਅਫਗਾਨਿਸਤਾਨ ਸਮੇਤ ਪੂਰੇ ਦੱਖਣੀ ਏਸ਼ੀਆ ’ਚ ਹਮਲਿਆਂ ਦਾ ਸੱਦਾ ਦੇ ਰਿਹਾ ਹੈ। ਏ. ਕਿਊ. ਅਤੇ ਏ. ਕਿਊ. ਆਈ.ਐੱਸ.ਦੀਆਂ ਸਾਰੀਆਂ ਤਾਜ਼ਾ ਸਰਗਰਮੀਆਂ ਵਿਸ਼ੇਸ਼ ਤੌਰ ’ਤੇ ਕਸ਼ਮੀਰ ’ਤੇ ਧਿਆਨ ਕੇਂਦਰਿਤ ਕਰਨ ਵਾਲੇ ਸੁਝਾਅ ਦਿੰਦੀਆਂ ਹਨ ਕਿ ਸਮੂਹ ਨਾ ਕੇਵਲ ਕਸ਼ਮੀਰ ਦੇ ਅੰਦਰ ਸਗੋਂ ਪੂਰੇ ਦੱਖਣੀ ਏਸ਼ੀਆ ਤੋਂ ਕਸ਼ਮੀਰ ਦੇ ਮੁੱਦੇ ਦੀ ਵਰਤੋਂ ਕਰਦੇ ਹੋਏ ਕੈਡਰ ਦੀ ਭਰਤੀ ਲਈ ਸਾਰੇ ਯਤਨ ਕਰ ਰਿਹਾ ਹੈ। ਦੱਖਣੀ ਏਸ਼ੀਆ ਦੇ ਜੇਹਾਦੀਆਂ ਨੂੰ ਇਕਜੁੱਟ ਕਰਨ ਵਾਲੀ ਕਸ਼ਮੀਰ ਦੀ ਤਹਿਰੀਕ ਦਾ ਸੱਦਾ ਬੜਾ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ ਪਰ ਇਸ ’ਚ ਇਕ ਭਾਵਨਾਤਮਕ ਮੱੁਦੇ ਨੂੰ ਖਿੱਚਣ ਦੀ ਸਮਰੱਥਾ ਹੈ। ਇਸ ਨੇ ਨਾ ਕੇਵਲ ਭਾਰਤ ’ਚ ਸਗੋਂ ਭਾਰਤ ਤੋਂ ਪਰੇ ਭਾਰਤੀ ਹਿਤਾਂ ’ਤੇ ਵੀ ਹਮਲੇ ਕਰਨ ਦਾ ਸੱਦਾ ਦਿੱਤਾ ਹੈ। ਇਸ ਦੇ ਪ੍ਰਸਾਰ ਦੀ ਤੀਬਰਤਾ ਅਤੇ ਦੁਨੀਆ ਦੇ ਕਈ ਹਿੱਸਿਆਂ ’ਚ ਸਮੂਹ ਦੀ ਮੌਜੂਦਾ ਤਾਕਤ ਇਸ ਨੂੰ ਇਕ ਸ਼ਕਤੀਸ਼ਾਲੀ ਨੈੱਟਵਰਕ ਬਣਾਉਂਦੀ ਹੈ। (ਆਈ.ਈ.)


Bharat Thapa

Content Editor

Related News