ਸੰਸਦੀ ਗੱਲਬਾਤ ਦੀ ਮਾਣਮੱਤੀ ਰਵਾਇਤ ਨੂੰ ਬਹਾਲ ਰੱਖਿਆ ਜਾਵੇ

Tuesday, Jul 16, 2024 - 08:32 PM (IST)

ਸੰਸਦੀ ਗੱਲਬਾਤ ਦੀ ਮਾਣਮੱਤੀ ਰਵਾਇਤ ਨੂੰ ਬਹਾਲ ਰੱਖਿਆ ਜਾਵੇ

ਨਵਾਂ ਸੰਸਦ ਭਵਨ ਨਵੀਂ ਲੋਕ ਸਭਾ ਦੇ ਪਹਿਲੇ ਦਿਨ ਤੋਂ ਹੀ ਵਿਰੋਧੀ ਧਿਰ ਦੇ ਨੇਤਾ ਨਾਲ ਸਜਿਆ ਹੋਣ ਲੱਗਾ ਹੈ। ਇਸ ਦੀ ਘਾਟ ਇਕ ਦਹਾਕੇ ਤੱਕ ਦੇਸ਼ ਨੇ ਝੱਲੀ ਹੈ। ਗਾਂਧੀਵਾਦੀ ਸਫੈਦ ਖਾਦੀ ਦੇ ਪਹਿਰਾਵੇ ’ਚ ਸਜੇ ਰਾਹੁਲ ਗਾਂਧੀ ਨਹਿਰੂ-ਗਾਂਧੀ ਪਰਿਵਾਰ ਦੀ ਰਵਾਇਤ ਦੀ ਯਾਦ ਦਿਵਾਉਂਦੇ ਹਨ।

ਫੋਟੋ ਸ਼ੂਟ ਦੇ ਪਹਿਲੇ ਸ਼ਾਈਨ ਸੈਸ਼ਨ ਦੇ ਬਾਅਦ ਧੂੰਆਂਧਾਰ ਪਾਰੀ ਦੀ ਸ਼ੁਰੂਆਤ ਕਰਦੇ ਜਾਪੇ। ਉਨ੍ਹਾਂ ਦੇ ਮੁਰੀਦ ਬਹੁਤ ਖੁਸ਼ ਹਨ। ਸਾਹਮਣੇ ਵਾਲੇ ਨੂੰ ਮੂਰਛਿਤ ਮੰਨ ਕੇ ਬੜੇ ਖੁਸ਼ ਵੀ। ਹਾਲਾਂਕਿ ਉਨ੍ਹਾਂ ਦੇ ਇਕ ਬਿਆਨ ਦੇ 13 ਟੁੱਕੜਿਆਂ ਨੂੰ ਸੰਸਦੀ ਕਾਰਵਾਈ ’ਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਇਸ ਦਾ ਵਿਰੋਧ ਕੀਤਾ। ਇਸ ’ਤੇ ਪ੍ਰੈੱਸ ਕਾਨਫਰੰਸ ਕਰ ਕੇ ਇਨ੍ਹਾਂ ਟੁੱਕੜਿਆਂ ਨੂੰ ਸਾਂਝਾ ਕਰਨ ਦੀ ਚੁਣੌਤੀ ਵੀ ਉਨ੍ਹਾਂ ਦੇ ਸਾਹਮਣੇ ਪੇਸ਼ ਹੈ।

ਪਰ ਅਗਲੇ ਹੀ ਦਿਨ ਰਾਹੁਲ ਆਮ ਪਹਿਰਾਵੇ ਅਤੇ ਵਿਵਾਦਿਤ ਮੁੱਦਿਆਂ ਦੀ ਲੜੀ ਦੇ ਨਾਲ ਆਪਣੇ ਮੂਲ ਸਵਰੂਪ ਵਿਚ ਪਰਤ ਆਏ। ਉਨ੍ਹਾਂ ਨੇ ਜੇਲ ਵਿਚ ਬੰਦ ਆਪਣੇ ਇਕ ਸਹਿਯੋਗੀ ਦਾ ਨਾਂ ਲਏ ਬਗੈਰ ਜ਼ਿਕਰ ਵੀ ਕੀਤਾ।

ਅੱਜ ਰਾਹੁਲ ਗਾਂਧੀ ਲੋਕ ਪਾਲ ਅਤੇ ਸੀ. ਬੀ. ਆਈ. ਨਿਰਦੇਸ਼ਕ ਹੀ ਨਹੀਂ ਸਗੋਂ ਚੋਣ ਕਮਿਸ਼ਨਰ, ਸੂਚਨਾ ਕਮਿਸ਼ਨਰ ਅਤੇ ਵਿਜੀਲੈਂਸ ਕਮਿਸ਼ਨਰ ਵਰਗੇ ਅਹਿਮ ਅਹੁਦਿਆਂ ’ਤੇ ਨਿਯੁਕਤੀ ਕਰਨ ਵਾਲੇ ਪੈਨਲ ਦੇ ਮੈਂਬਰ ਹਨ। ਕੇਂਦਰੀ ਮੰਤਰੀ ਮੰਡਲ ਵਿਚ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲ ਗਿਆ ਹੈ। ਅਜਿਹਾ ਲੱਗਦਾ ਹੈ ਕਿ ਸੱਤਾ ਤੋਂ ਸਿਰਫ ਇਕ ਕਦਮ ਦੀ ਦੂਰੀ ’ਤੇ ਹਨ। ਅਗਲੇ 5 ਸਾਲ ਤੱਕ ਇਕ ਰਾਹ ਵਧਣਾ ਸੌਖਾ ਨਹੀਂ।

ਸੱਤਾ ਨੂੰ 2013 ਤੋਂ ਹੀ ਜ਼ਹਿਰ ਦੱਸਣ ਵਾਲੇ ਰਾਹੁਲ ਗਾਂਧੀ ਪਿਛਲੇ ਸਾਲ ਕਸ਼ਮੀਰ ਪਹੁੰਚ ਕੇ ਸੂਫੀ ਹੋ ਗਏ ਸਨ। ਕੇਂਦਰ ਸਰਕਾਰ ਦੀ ਲੇਖਾ ਪ੍ਰੀਖਿਆ ਅਤੇ ਖਰਚ ਕਮੇਟੀ ’ਚ ਸ਼ਾਮਲ ਹੋ ਕੇ ਉਨ੍ਹਾਂ ਨੇ ਆਪਣੇ ਕਦਮ ਪਿੱਛੇ ਖਿਚ ਲਏ ਹਨ। ਸਰਕਾਰ ਦੀ ਰਸਮੀ ਮਰਿਆਦਾ ’ਚ ਉਨ੍ਹਾਂ ਨੂੰ 7ਵਾਂ ਸਥਾਨ ਮਿਲਿਆ ਹੈ।

ਨਾਲ ਹੀ ਉਨ੍ਹਾਂ ਨੂੰ ਨਵੀਂ ਸੰਸਦ ’ਚ ਮੁਲਾਜ਼ਮਾਂ ਅਤੇ ਸਹੂਲਤਾਂ ਨਾਲ ਭਰਪੂਰ ਇਕ ਸਜਿਆ ਦਫਤਰ ਵੀ ਮਿਲਿਆ। ਵਿਰੋਧੀ ਧਿਰ ਦੇ ਨੇਤਾ ਵਜੋਂ ਉਨ੍ਹਾਂ ਨੂੰ ਬਹਿਸ ਸ਼ੁਰੂ ਕਰਨ ਅਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਜਵਾਬ ਦੇਣ ਦਾ ਵਿਸ਼ੇਸ਼ ਅਧਿਕਾਰ ਵੀ ਪ੍ਰਾਪਤ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਤੇ ਮਾਤਾ ਦੋਵੇਂ ਹੀ ਦੇਸ਼ ਦੇ ਚੋਟੀ ਦੇ ਜਨਤਕ ਦਫਤਰ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ ਚਲਾਉਣ ਤੋਂ ਪਹਿਲਾਂ ਇਸ ਅਹੁਦੇ ’ਤੇ ਬਿਰਾਜਮਾਨ ਸਨ।

ਉਨ੍ਹਾਂ ਦੇ ਪਹਿਲੇ ਭਾਸ਼ਣ ਦਾ ਅਸਰ ਜਨਤਾ ਅਤੇ ਮੀਡੀਆ ਵਿਚ ਸਾਫ ਤੌਰ ’ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਅਤੇ ਵੱਖ-ਵੱਖ ਪਾਰਟੀਆਂ ਦੇ ਹੋਰ ਸੰਸਦ ਮੈਂਬਰਾਂ ਨੂੰ ਮਜ਼ਬੂਤੀ ਨਾਲ ਖੜ੍ਹੇ ਹੋ ਕੇ ਆਪਣੀਆਂ ਚਿੰਤਾਵਾਂ ਨੂੰ ਉਠਾਉਣ ਲਈ ਮਜਬੂਰ ਕੀਤਾ।

ਉਨ੍ਹਾਂ ਦੇ ਭਾਸ਼ਣ ’ਚੋਂ ਗੈਰ-ਸੰਸਦੀ ਸੰਦਰਭ ਲੋਕ ਸਭਾ ਦੀ ਕਾਰਵਾਈ ਦੇ ਰਿਕਾਰਡ ਤੋਂ ਹਟਾ ਦਿੱਤੇ ਗਏ ਪਰ ਅਜੇ ਵੀ ਇਹ ਸੰਸਦ ਟੀ.ਵੀ. ਅਤੇ ਕਈ ਹੋਰ ਮੀਡੀਆ ਚੈਨਲਾਂ ਦੇ ਰਿਕਾਰਡ ’ਚ ਮੌਜੂਦ ਹੈ।

ਉਨ੍ਹਾਂ ਨੇ ਭਗਵਾਨ ਸ਼ਿਵ ਦੇ ਅਹਿੰਸਕ ਤ੍ਰਿਸ਼ੂਲ ਨੂੰ ਪ੍ਰਭਾਸ਼ਿਤ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ, ਈਸਾ ਮਸੀਹ ਆਦਿ ਦੀ ਅਭੈ ਮੁਦਰਾ ਦਾ ਵਰਣਨ ਕਰ ਕੇ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਨਾਲ ਇਸ ਦੀ ਤੁਲਨਾ ਕਰ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਸ਼ਿਵ ਜੀ ਕਹਿੰਦੇ ਹਨ ਕਿ ਡਰੋ ਨਾ ਅਤੇ ਦੂਜਿਆਂ ਨੂੰ ਡਰਾਓ ਨਾ, ਅਭੈ ਮੁਦਰਾ ਦਿਖਾਉਂਦੇ ਹਨ। ਅਹਿੰਸਾ ਦੀ ਗੱਲ ਕਰਦੇ ਹਨ ਅਤੇ ਆਪਣਾ ਤ੍ਰਿਸ਼ੂਲ ਜ਼ਮੀਨ ’ਚ ਗੱਡ ਦਿੰਦੇ ਹਨ। ਜੋ ਲੋਕ ਖੁਦ ਨੂੰ ਹਿੰਦੂ ਕਹਿੰਦੇ ਹਨ, ਉਹ 24 ਘੰਟੇ ਹਿੰਸਾ, ਨਫਰਤ ਅਤੇ ਝੂਠ ਦੀ ਗੱਲ ਕਰਦੇ ਰਹਿੰਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੂਆਂ ਵੱਲੋਂ ਇਸ ਦਾ ਜਵਾਬ ਦਿੱਤਾ। ਫਿਰ ਰਾਹੁਲ ਗਾਂਧੀ ਨੇ ਕਿਹਾ, ‘‘ਤੁਸੀਂ ਹਿੰਦੂ ਹੋ ਹੀ ਨਹੀਂ। ਹਿੰਦੂ ਧਰਮ ’ਚ ਸਾਫ ਲਿਖਿਆ ਹੈ ਕਿ ਤੁਹਾਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਉਸ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਸੱਚ ਨੂੰ ਡਰਨਾ ਨਹੀਂ ਚਾਹੀਦਾ ਅਤੇ ਅਹਿੰਸਾ ਸਾਡਾ ਪ੍ਰਤੀਕ ਹੈ।’’

ਅਹਿੰਸਕ ਤ੍ਰਿਸ਼ੂਲ ਅਤੇ ਨਿਡਰਤਾ ਦੇ ਇਸ ਵਿਚਾਰ ਨੂੰ 1909 ਨੂੰ ਦੁਸਹਿਰੇ ਵਾਲੇ ਦਿਨ ਲੰਡਨ ਸਥਿਤ ਇੰਡੀਆ ਹੋਮ ’ਚ ਰਾਮਾਇਣ ਅਤੇ ਮਹਾਭਾਰਤ ਦੇ ਸੰਦਰਭ ਵਿਚ ਸਾਵਰਕਰ ਅਤੇ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਬਹਿਸ ਦਾ ਵਿਸਤਾਰ ਮੰਨਿਆ ਜਾ ਸਕਦਾ ਹੈ। ਇਸੇ ਖਿਚਾਈ ਦੀ ਪ੍ਰਕਿਰਿਆ ’ਚ ਅਯੁੱਧਿਆ ਮੱਖਣ ਵਾਂਗ ਉਭਰਦਾ ਹੈ।

ਉਸੇ ਸਾਲ ਲੰਡਨ ਤੋਂ ਪਰਤਦੇ ਸਮੇਂ ਯਾਤਰਾ ਦੇ ਦੌਰਾਨ ਮਹਾਤਮਾ ਗਾਂਧੀ ਬ੍ਰਿਟਿਸ਼ ਸੰਸਦ ਨੂੰ ਵੇਸਵਾ ਦੇ ਰੂਪ ’ਚ ਪ੍ਰਭਾਸ਼ਿਤ ਕਰਦੇ ਹਨ। ਉਨ੍ਹਾਂ ਨੇ ਸੱਤਿਆਗ੍ਰਹਿ ਬ੍ਰਿਗੇਡ ਦੀ ਮਹਿਲਾ ਪਾਰਟੀ ਨੂੰ ਖੁਸ਼ ਕਰਨ ਲਈ ਆਪਣੀ ਕਿਤਾਬ ‘ਹਿੰਦ ਸਵਰਾਜ’ ਦੇ ਸੋਧੇ ਹੋਏ ਐਡੀਸ਼ਨ ’ਚ ਇਸੇ ਨੂੰ ਸੰਪਾਦਕ ਕੀਤਾ ਸੀ ਪਰ ਵੇਸਵਾਪੁਣੇ ਦੇ ਉਨ੍ਹਾਂ ਦੇ ਸੰਦਰਭ ਨੂੰ ਜਾਣਨ ਲਈ ਇਸ ਦੀ ਪਿੱਛੇ ਦੀ ਕਹਾਣੀ ਸਮਝਣ ਦੀ ਲੋੜ ਹੈ।

ਬ੍ਰਿਟਿਸ਼ ਕਾਨੂੰਨ ਘਾੜਿਆਂ ਨੇ ਬੈਰਿਸਟਰ ਐੱਮ.ਕੇ. ਗਾਂਧੀ ਅਤੇ ਉਨ੍ਹਾਂ ਦੀ ਜੀਵਨੀ ਲੇਖਕ ਜੋਸੇਫਡੋਕ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ? ਇਸ ਸਵਾਲ ਦਾ ਜਵਾਬ ਵੀ ਇਸ ਪੜਤਾਲ ਵਿਚ ਹੈ। 20ਵੀਂ ਸਦੀ ’ਚ ਮਹਾਤਮਾ ਗਾਂਧੀ ਨੇ ਇਕ ਔਸਤ ਹਿੰਦੂ ਨੂੰ ਕਾਇਰ ਅਤੇ ਇਕ ਔਸਤ ਮੁਸਲਮਾਨ ਨੂੰ ਗੁੰਡਾ ਦੱਸਿਆ ਸੀ। ਇਸ ’ਤੇ ਰਾਹੁਲ ਦਾ ਗਾਂਧੀ ਦੇ ਨਾਲ ਵਿਰੋਧਾਭਾਸ ਸਾਫ ਹੈ।

ਆਪਣੇ ਇਨ੍ਹਾਂ ਸਿੱਟਿਆਂ ਦੇ ਪੱਖ ਵਿਚ ਰਾਹੁਲ ਕੋਈ ਵੀ ਕਾਰਨ ਅਤੇ ਸਪੱਸ਼ਟੀਕਰਨ ਨਹੀਂ ਦਿੰਦੇ ਹਨ।

ਭਾਰਤੀ ਤੋਕਤੰਤਰ ਦੀ ਖੂਬਸੂਰਤੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ’ਚ ਦੋਵੇਂ ਹੱਥ ਜੋੜ ਕੇ ਸੁਰੱਖਿਆ ਦੀ ਮੰਗ ਕਰਦੇ ਹਨ।

ਭਾਰਤੀ ਰਾਸ਼ਟਰ ਦੇ ਸੰਸਥਾਪਕਾਂ ਨੂੰ ਮਾਣਮੱਤੀ ਰਵਾਇਤ ਰੌਲੇ ਅਤੇ ਖੱਪ-ਖਾਨੇ ਦੇ ਦਰਮਿਆਨ ਇਕ ਹੀ ਸ਼ਬਦ ਦੀ ਰਟ ਲਾਏ ਜਾਣ ਦੀ ਅੰਤਹੀਣ ਲੜੀ ’ਚ ਸੁੰਗੜ ਗਈ। ਇੰਟਰਨੈੱਟ ਮੀਡੀਆ ਦੀ ਖੁਰਾਕ ਲਈ ਸੰਸਦ ਵਿਚ ਅੱਜ ਗੱਲਬਾਤ ਦੇ ਇਲਾਵਾ ਸਭ ਕੁਝ ਸੰਭਵ ਹੈ।

ਭਾਜਪਾ ਦੀ ਟਿਕਟ ’ਤੇ ਪਹਿਲੀ ਵਾਰ ਸੰਸਦ ਮੈਂਬਰ ਬਣੀ ਬਾਂਸੁਰੀ ਸਵਰਾਜ ਨੇੇ ਸੰਸਦ ਵਿਚ ਰਾਹੁਲ ਗਾਂਧੀ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਵਿਰੋਧੀ ਧਿਰ ਦੇ ਨੇਤਾ ਨੇ ਸਪੀਕਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਪਹਿਲੇ ਰਸਮੀ ਭਾਸ਼ਣ ਦੇ ਹਟਾਏ ਗਏ ਹਿੱਸਿਆਂ ’ਤੇ ਇਤਰਾਜ਼ ਪ੍ਰਗਟਾਇਆ।

ਇਸ ਰਣਨੀਤੀ ਦੇ ਨਾਲ ਰਾਹੁਲ ਪ੍ਰਤੀਕਾਂ ਦੇ ਨਾਲ ਖੇਡ ਰਹੇ ਹਨ। ਅਜਿਹਾ ਜਾਰੀ ਰੱਖ ਕੇ ਕੀ ਵਿਆਪਕ ਜ਼ਮੀਨ ਹਾਸਲ ਕਰ ਸਕਦੇ ਹਨ? ਇਹ ਸਵਾਲ ਹੁਣ ਦੇਸ਼ ਦੇ ਸਾਹਮਣੇ ਹੈ।

ਸੰਸਦ ਦੇ 8 ਤੋਂ 10 ਫੀਸਦੀ ਮੈਂਬਰ ਸਾਰਥਕ ਅਤੇ ਸਿਆਣੀਆਂ ਗੱਲਾਂ ਕਰਨ ਲਈ ਜਾਣੇ ਜਾਂਦੇ ਹਨ ਪਰ ਅਜਿਹੀਆਂ ਵਧੇਰੇ ਆਵਾਜ਼ਾਂ ਕਾਫੀ ਹੱਦ ਤੱਕ ਅਣਡਿੱਠ ਅਤੇ ਅਣਸੁਣੀਆਂ ਹੋ ਸਕਦੀਆਂ ਹਨ। ਅੱਜ ਇਹ ਲੋਕ ਕਾਨੂੰਨ ਘਾੜਿਆਂ ਦੇ ਕਲੱਬ ਦੇ ਮੂਕਦਰਸ਼ਕ ਬਣ ਕੇ ਰਹਿ ਗਏ ਹਨ।

ਅਜਿਹੀ ਸਥਿਤੀ ਵਿਚ ਸੱਤਾ ਧਿਰ ਤੇ ਵਿਰੋਧੀ ਧਿਰ ਦੋਵਾਂ ਨੂੰ ਇਕੱਠੇ ਬੈਠ ਕੇ ਤਣਾਅ ਦੂਰ ਕਰਨ ਲਈ ਸੰਸਦੀ ਗੱਲਬਾਤ ਦੀ ਮਾਣਮੱਤੀ ਰਵਾਇਤ ਨੂੰ ਬਹਾਲ ਕਰਨਾ ਚਾਹੀਦਾ ਹੈ। ਇਸ ਵਿਸ਼ੇ ਵਿਚ ਕੋਸ਼ਿਸ਼ ਕਰਦੇ ਹੋਏ ਨੈਸ਼ਨਲ ਹੇਰਾਲਡ ਦੇ ਸੰਪਾਦਕ ਚੇਲਾਪਤੀ ਰਾਓ ਦਾ ਦੁਖਾਂਤ ਯਾਦ ਰੱਖਣਾ ਚਾਹੀਦਾ ਹੈ।

ਕੌਸ਼ਲ ਕਿਸ਼ੋਰ


author

Rakesh

Content Editor

Related News