ਭਵਿੱਖ ’ਚ ਚੰਦ ਦੇ ਡਾਵਾਂਡੋਲ ਹੋਣ ਨਾਲ ਆਵੇਗਾ ਦੁਨੀਆ ’ਤੇ ਵੱਡਾ ਖਤਰਾ

07/22/2021 3:31:54 AM

ਰੰਜਨਾ ਮਿਸ਼ਰਾ 
ਇਨ੍ਹੀਂ ਦਿਨੀਂ ਕੁਦਰਤ ਦੇ ਕਹਿਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਹੋਇਆ ਹੈ, ਕਿਤੇ ਭਿਆਨਕ ਹੜ੍ਹ ਤੇ ਕਿਤੇ ਭਿਆਨਕ ਗਰਮੀ। ਜਰਮਨੀ ਵਰਗੇ ਵਿਕਸਤ ਦੇਸ਼ ਭਿਆਨਕ ਹੜ੍ਹ ਦੀ ਲਪੇਟ ’ਚ ਹਨ, ਉੱਥੋਂ ਦੇ ਮੌਸਮ ਵਿਗਿਆਨੀ ਕਹਿ ਰਹੇ ਹਨ ਕਿ 1 ਹਜ਼ਾਰ ਸਾਲ ਦੇ ਇਤਿਹਾਸ ’ਚ ਇਹ ਸਭ ਤੋਂ ਵੱਧ ਤਬਾਹਕੁੰਨ ਹੜ੍ਹ ਹੈ। ਦੂਜੇ ਪਾਸੇ ਅਮਰੀਕਾ ਦੇ 12 ਸੂਬੇ ਜੰਗਲਾਂ ’ਚ ਲੱਗੀ ਅੱਗ ਤੋਂ ਪ੍ਰੇਸ਼ਾਨ ਹਨ, ਮਹਾਸ਼ਕਤੀ ਪੂਰੀ ਸ਼ਕਤੀ ਲਗਾਉਣ ਦੇ ਬਾਅਦ ਵੀ ਅੱਗ ਨਹੀਂ ਬੁਝਾ ਸਕੀ।

ਇਸੇ ਦਰਮਿਆਨ ਅਮਰੀਕਨ ਸਪੇਸ ਏਜੰਸੀ ‘ਨਾਸਾ’ ਨੇ ਇਕ ਹੋਰ ਚਿੰਤਾ ਵਧਾਉਣ ਵਾਲੀ ਖਬਰ ਦੁਨੀਆ ਨੂੰ ਦਿੱਤੀ ਹੈ। ਨਾਸਾ ਦੀ ਇਕ ਖੋਜ ’ਚ, ਜਿਸ ’ਚ ਉਸ ਨੇ ਸੂਰਜ, ਚੰਦ, ਧਰਤੀ ਅਤੇ ਦੂਸਰੇ ਗ੍ਰਹਿਾਂ ਦੀ ਮੂਵਮੈਂਟ ਦੀ ਸਟੱਡੀ ਕੀਤੀ ਹੈ, ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜੋ ਬੇਹੱਦ ਡਰਾਉਣ ਵਾਲੀ ਹੈ। ਨਾਸਾ ਨੇ ਦਾਅਵਾ ਹੈ ਕਿ ਪੁਲਾੜ ’ਚ ਅਜਿਹੀ ਤਬਦੀਲੀ ਹੋਣ ਵਾਲੀ ਹੈ, ਜਿਸ ਨਾਲ ਪੂਰੀ ਦੁਨੀਆ ’ਚ ਤਬਾਹੀ ਆ ਸਕਦੀ ਹੈ ਅਤੇ ਤਬਾਹੀ ਵੀ ਅਜਿਹੀ ਕਿ ਪ੍ਰਿਥਵੀ ਦੀ ਹੋਂਦ ’ਤੇ ਵੀ ਖਤਰਾ ਮੰਡਰਾਉਣ ਲੱਗੇਗਾ। ਇਸ ਤਬਾਹੀ ’ਚ ਪੂਰੀ ਦੁਨੀਆ ਸਮੁੰਦਰ ਦੇ ਪਾਣੀ ’ਚ ਡੁੱਬ ਸਕਦੀ ਹੈ ਅਤੇ ਇਹ ਖਤਰਾ 100-200 ਸਾਲ ਬਾਅਦ ਨਹੀਂ ਸਗੋਂ 9 ਸਾਲ ਬਾਅਦ ਹੀ ਆਉਣ ਵਾਲਾ ਹੈ।

ਪੁਲਾੜ ਦਾ ਹਰ ਗ੍ਰਹਿ ਇਕ ਨਵੀਂ ਸਪੀਡ ’ਚ ਆਪਣੇ-ਆਪਣੇ ਆਰਬਿਟ ’ਚ ਚੱਕਰ ਲਗਾਉਂਦਾ ਹੈ , ਜੇਕਰ ਉਨ੍ਹਾਂ ’ਚੋਂ ਕੋਈ ਆਪਣੀ ਸਪੀਡ ਬਦਲ ਦੇਵੇ, ਕੋਈ ਗ੍ਰਹਿ ਜਾਂ ਉਪਗ੍ਰਹਿ ਆਪਣੇ ਤੈਅ ਸਥਾਨ ਤੋਂ ਭਟਕ ਕੇ ਕਿਸੇ ਦੂਸਰੇ ਸਥਾਨ ’ਤੇ ਚਲਾ ਜਾਵੇ ਤਾਂ ਕੀ ਹੋਵੇਗਾ? ਨਾਸਾ ਨੇ ਅਜਿਹੇ ਹੀ ਕੁਝ ਸਵਾਲਾਂ ਦਾ ਜਵਾਬ ਲੱਭਿਆ ਹੈ। ਨਾਸਾ ਦੀ ਇਕ ਸਟੱਡੀ ਅਨੁਸਾਰ 2030 ’ਚ ਹਾਈ ਟਾਈਡ ਨਾਲ ਆਉਣ ਵਾਲੇ ਹੜ੍ਹ ਬੇਹੱਦ ਤਬਾਹਕੁੰਨ ਹੋਣਗੇ। ਇਸ ਕਾਰਨ ਚੰਦ ਆਪਣੇ ਗ੍ਰਹਿਪੰਧ ਤੋਂ ਡਾਵਾਂਡੋਲ ਹੋਵੇਗਾ।

ਧਰਤੀ ਤੋਂ ਲਗਭਗ 3 ਲੱਖ 50 ਹਜ਼ਾਰ ਕਿਲੋਮੀਟਰ ਦੂਰ ਸਥਿਤ ਚੰਦ ਅੱਜ ਤੋਂ 9 ਸਾਲ ਬਾਅਦ ਦੁਨੀਆ ਦੇ ਸਮੁੰਦਰੀ ਕੰਢਿਆ ਵਾਲੇ ਇਲਾਕਿਆਂ ’ਚ ਤਬਾਹੀ ਮਚਾਉਣ ਵਾਲਾ ਹੈ। ਇਹ ਚਿਤਾਵਨੀ ਨਾਸਾ ਵੱਲੋਂ ਦਿੱਤੀ ਗਈ ਹੈ। ਨਾਸਾ ਅਨੁਸਾਰ 2030 ਤੱਕ ਗਲੋਬਲ ਵਾਰਮਿੰਗ ਦੇ ਕਾਰਨ ਸਮੁੰਦਰੀ ਜਲ ਪੱਧਰ ਕਾਫੀ ਵਧ ਜਾਵੇਗਾ ਅਤੇ ਵਧਦੇ ਜਲ ਪੱਧਰ ’ਚ ਚੰਦ ਜਦੋਂ ਆਪਣੀ ਥਾਂ ਬਦਲੇਗਾ ਤਾਂ ਟਾਈਡ ਕਾਫੀ ਵਧ ਜਾਣਗੇ, ਜਿਸ ਨਾਲ ਤਬਾਹਕੁੰਨ ਹੜ੍ਹ ਆਉਣਗੇ ।

ਨਾਸਾ ਦੀ ਇਹ ਸਟੱਡੀ ਕਲਾਈਮੇਟ ਚੇਂਜ ’ਤੇ ਆਧਾਰਤ ਜਰਨਲ ਨੇਚਰ ’ਚ 21 ਜੂਨ ਨੂੰ ਪ੍ਰਕਾਸ਼ਿਤ ਕੀਤੀ ਗਈ। ਜੇਕਰ ਨਾਸਾ ਦੀ ਇਹ ਭਵਿੱਖਵਾਣੀ ਸੱਚ ਸਾਬਤ ਹੋਈ ਤਾਂ ਹਰ ਸਮੁੰਦਰੀ ਕੰਢੇ ਵਾਲੇ ਇਲਾਕੇ ’ਚ ਆਉਣ ਵਾਲਾ ਹੜ੍ਹ ਇਕ ਜਾਂ ਦੋ ਵਾਰ ਨਹੀਂ ਸਗੋਂ ਹਰ ਮਹੀਨੇ ਆਵੇਗਾ ਅਤੇ ਉਹ ਵੀ ਪਹਿਲਾਂ ਨਾਲੋਂ ਕਿਤੇ ਵੱਧ ਤਬਾਹਕੁੰਨ ਕਿਉਂਕਿ ਜਦੋਂ ਵੀ ਚੰਦ ਦੀ ਆਰਬਿਟ ’ਚ ਹਲਕੀ ਫੁਲਕੀ ਤਬਦੀਲੀ ਆਵੇਗੀ ਤਾਂ ਇਹ ਹੜ੍ਹ ਜ਼ਿਆਦਾ ਨੁਕਸਾਨਦੇਹ ਹੋ ਜਾਵੇਗਾ। ਚੰਦ ’ਤੇ ਹਲਚਲ ਦੇ ਕਾਰਨ ਧਰਤੀ ’ਤੇ ਆਉਣ ਵਾਲੇ ਹੜ੍ਹ ਨੂੰ ਦੰਗਾਕਾਰੀ ਹੜ੍ਹ ਕਿਹਾ ਗਿਆ ਹੈ, ਇਸ ਤਰ੍ਹਾਂ ਦਾ ਹੜ੍ਹ ਸਮੁੰਦਰੀ ਕੰਢਿਆਂ ਦੇ ਇਲਾਕਿਆਂ ’ਚ ਹੁੰਦਾ ਹੈ, ਜਦੋਂ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਦੀ ਔਸਤ ਉਚਾਈ ਦੇ ਮੁਕਾਬਲੇ ਦੋ ਫੁੱਟ ਉੱਚੀਆਂ ਫੁਟਦੀਆਂ ਹਨ। ਸਮੁੰਦਰ ’ਚ ਉੱਠਣ ਵਾਲੀਆਂ ਲਹਿਰਾਂ ਤੋਂ ਘਰ ਅਤੇ ਸੜਕ ਪਾਣੀ ’ਚ ਡੁੱਬ ਜਾਂਦੇ ਹਨ ਅਤੇ ਰੋਜ਼ਾਨਾ ਦੇ ਕੰਮਕਾਜ ਪ੍ਰਭਾਵਿਤ ਹੁੰਦੇ ਹਨ ਪਰ ਗਲੋਬਲ ਵਾਰਮਿੰਗ ਅਤੇ ਚੰਦ ਦੇ ਕਾਰਨ ਤਬਦੀਲੀ ਇਨ੍ਹਾਂ ਲਹਿਰਾਂ ਨੂੰ ਹੋਰ ਉੱਚਾ ਉਠਾ ਸਕਦੀ ਹੈ।

ਚੰਦ ਹਰ 18.6 ਸਾਲ ’ਚ ਆਪਣੀ ਥਾਂ ’ਤੇ ਮਾਮੂਲੀ ਜਿਹੀ ਤਬਦੀਲੀ ਕਰਦਾ ਹੈ, ਇਸ ਪੂਰੇ ਸਮੇਂ ’ਚ ਅੱਧੇ ਸਮੇਂ ਚੰਦ ਧਰਤੀ ਦੀਆਂ ਲਹਿਰਾਂ ਨੂੰ ਦਬਾਉਂਦਾ ਹੈ ਪਰ ਅੱਧੇ ਸਮੇਂ ’ਚ ਚੰਦ ਲਹਿਰਾਂ ਨੂੰ ਤੇਜ਼ ਕਰ ਦਿੰਦਾ ਹੈ, ਉਨ੍ਹਾਂ ਦੀ ਉਚਾਈ ਵਧਾ ਿਦੰਦਾ ਹੈ, ਜੋ ਕਿ ਖਤਰਨਾਕ ਹੈ।

ਬੇਸ਼ੱਕ ਹੀ ਚੰਦ ਪ੍ਰਿਥਵੀ ਦਾ ਉਪਗ੍ਰਹਿ ਹੈ ਪਰ ਚੰਦ ਦੀ ਹਰ ਮੂਵਮੈਂਟ ਦਾ ਅਸਰ ਧਰਤੀ ’ਤੇ ਪੈਂਦਾ ਹੈ। ਚੰਦ ਦੀ ਗਰੂਤਾ ਖਿੱਚ ਦੇ ਕਾਰਨ ਚੰਦ ਦੇ ਗ੍ਰਹਿਪੰਧ ’ਤੇ ਵੀ ਅਸਰ ਪੈਂਦਾ ਹੈ ਪਰ 9 ਸਾਲ ਬਾਅਦ ਭਾਵ 2030 ’ਚ ਚੰਦ ਦੇ ਆਪਣੀ ਥਾਂ ਤੋਂ ਖਿੱਸਕਣ ਨਾਲ ਧਰਤੀ ’ਤੇ ਹੋਰ ਵੀ ਜ਼ਿਆਦਾ ਅਸਰ ਹੋਵੇਗਾ। ਹਾਈ ਟਾਈਡ ਦੇ ਸਮੇਂ ਆਉਣ ਵਾਲੀਆਂ ਲਹਿਰਾਂ ਦੀ ਉਚਾਈ ਲਗਭਗ 3 ਤੋਂ 4 ਗੁਣਾ ਵੱਧ ਹੋ ਜਾਵੇਗੀ। ਨਾਸਾ ਨੇ ਚਿਤਾਵਨੀ ਦਿੱਤੀ ਹੈ ਕਿ ਨਿਊਸੈਂਸ ਫਲੱਡ ਸਾਲ 2030 ਤੱਕ ਬਹੁਤ ਜ਼ਿਆਦਾ ਵੱਧ ਜਾਣਗੇ, ਇਹ ਸਾਲ ’ਚ 1 ਜਾਂ 2 ਵਾਰ ਨਹੀਂ ਸਗੋਂ ਹਰ ਮਹੀਨੇ ਆਉਣਗੇ ਕਿਉਂਕਿ ਜਦੋਂ ਵੀ ਚੰਦ ਦੇ ਆਰਬਿਟ ’ਚ ਹਲਕਾ ਫੁਲਕਾ ਬਦਲਾਅ ਆਵੇਗਾ ਤਾਂ ਹੜ੍ਹ ਜ਼ਿਆਦਾ ਨੁਕਸਾਨ ਦੇਹ ਹੋ ਜਾਵੇਗਾ। ਸਮੁੰਦਰੀ ਕੰਢਿਆਂ ਦੇ ਇਲਾਕਿਆਂ ’ਚ ਹੜ੍ਹ ਹਰ ਮਹੀਨੇ 2 ਜਾਂ 3 ਵਾਰ ਆਵੇਗਾ। ਨਾਸਾ ਦੀ ਸਟੱਡੀ ’ਚ ਕਿਹਾ ਗਿਆ ਹੈ ਕਿ ਜਿਵੇਂ-ਜਿਵੇਂ ਚੰਦ ਦੀ ਸਥਿਤੀ ਬਦਲਦੀ ਜਾਵੇਗੀ ਓਵੇਂ-ਓਵੇਂ ਕੰਢਿਆਂ ਵਾਲੇ ਇਲਾਕਿਆਂ ’ਤੇ ਆਉਣ ਵਾਲੇ ਨਿਊਸੈਂਸ ਫਲੱਡ ਉੱਥੇ ਰਹਿਣ ਵਾਲਿਆਂ ਲਈ ਖਤਰਨਾਕ ਸਾਬਤ ਹੋਣਗੇ। ਨੈਸ਼ਨਲ ਓਸ਼ਨਿਕ ਐਂਡ ਐਟਮੌਸਫੇਰਿਕ ਐਡਮਿਨਿਸਟ੍ਰੇਸ਼ਨ (ਐੱਨ.ਓ.ਏ.ਏ.) ਦੇ ਮੁਤਾਬਕ ਸਾਲ 1880 ਤੋਂ ਹੁਣ ਤੱਕ ਸਮੁੰਦਰ ’ਚ ਪਾਣੀ ਦਾ ਪੱਧਰ 8 ਤੋਂ 9 ਇੰਚ ਤੱਕ ਵੱਧ ਚੁੱਕਾ ਹੈ ਅਤੇ ਇਸ ’ਚੋਂ ਇਕ ਤਿਹਾਈ ਭਾਵ ਲਗਭਗ 3 ਇੰਚ ਵਾਧਾ ਪਿਛਲੇ 25 ਸਾਲਾਂ ’ਚ ਹੋਇਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2100 ਤੱਕ ਸਮੁੰਦਰ ਦਾ ਪਾਣੀ ਦਾ ਪੱਧਰ 12 ਇੰਚ 8.2 ਫੁੱਟ ਤੱਕ ਵੱਧ ਸਕਦਾ ਹੈ ਅਤੇ ਇਹ ਦੁਨੀਆ ਦੇ ਲਈ ਕਾਫੀ ਖਤਰਨਾਕ ਹੋਵੇਗਾ।


Bharat Thapa

Content Editor

Related News