ਹਿਮਾਲਿਆ ’ਚ ਰਿਸ਼ੀਗੰਗਾ ਦੀ ਤਬਾਹੀ

02/09/2021 2:33:55 AM

ਕੌਸ਼ਲ ਕਿਸ਼ੋਰ
ਐਤਵਾਰ ਦੀ ਸਵੇਰ ਹਿਮਾਲਿਆ ’ਚ ਨੰਦਾ ਦੇਵੀ ਬਰਫ ਦੀ ਚੋਟੀ ਦੇ ਕੁਝ ਹਿੱਸਿਆਂ ਦੇ ਖਿਸਕਣ ਦੇ ਕਾਰਨ ਜਾਨਮਾਲ ਦਾ ਭਾਰੀ ਨੁਕਸਾਨ ਹੋਇਆ। ਉੱਤਰਾਖੰਡ ਦੇ ਚਮੋਲੀ ਜ਼ਿਲੇ ’ਚ ਜੋਸ਼ੀਮੱਠ ਦੇ ਨੇੜੇ ਰਿਣੀ ਪਿੰਡ ’ਚ ਸ਼ੁਰੂ ਹੋਈ ਇਸ ਤਬਾਹੀ ਨਾਲ ਸੂਬਾ ਅਤੇ ਕੇਂਦਰ ਦੀਆਂ ਸਰਕਾਰਾਂ ਪ੍ਰੇਸ਼ਾਨ ਹੁੰਦੀਆਂ ਹਨ। ਰਿਸ਼ੀ ਗੰਗਾ ’ਤੇ ਉਸਾਰੀ ਅਧੀਨ ਪਣਬਿਜਲੀ ਪ੍ਰਾਜੈਕਟ ਇਕ ਝਟਕੇ ’ਚ ਨਕਸ਼ੇ ਤੋਂ ਗਾਇਬ ਹੋ ਗਿਆ ਹੈ।

ਇਹ ਛੋਟੀ ਨਦੀ ਧੌਲੀ ਗੰਗਾ ’ਚ ਮਿਲਦੀ ਹੈ। ਵਿਕਾਸ ਦੇ ਹੈਰਾਨ ਕਰਨ ਵਾਲੇ ਕਾਰਨਾਮੇ ਇਸ ਨਦੀ ਦੇ ’ਤੇ ਵੀ ਉਸਾਰੀ ਅਧੀਨ ਹਨ, ਜਿਸ ਨੂੰ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਨੂੰ ਕੁਦਰਤੀ ਆਫਤ ਐਲਾਨਿਆ ਜਾਂਦਾ ਹੈ। ਦੁਪਹਿਰ ਤਕ ਸਰਕਾਰੀ ਤੰਤਰ ਰਾਹਤ ਅਤੇ ਬਚਾਅ ਦੇ ਕਾਰਜਾਂ ’ਚ ਜੁਟ ਗਿਆ। ਚੌਕਸੀ ਵਜੋਂ ਭਾਗੀਰਥੀ ਨਦੀ ਦਾ ਪ੍ਰਵਾਹ ਰੋਕਣ ਅਤੇ ਕੰਢਿਆਂ ਦੇ ਨੇੜਲੇ ਇਲਾਕੇ ਨੂੰ ਖਾਲੀ ਕਰਨ ਦਾ ਐਲਾਨ ਕੀਤਾ ਗਿਆ। ਹਾਲਾਂਕਿ ਸ਼ਾਮ ਤਕ ਹੇਠਲੇ ਇਲਾਕਿਆਂ ’ਚ ਹੜ੍ਹ ਦੇ ਖਦਸ਼ੇ ’ਤੇ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਬਚਾਉਣ ’ਚ ਲੱਗੇ ਸੁਰੱਖਿਆ ਬਲਾਂ ਦੀ ਤਤਪਰਤਾ ਵੀ ਖੂਬ ਹੈ। ਨਾਲ ਹੀ ਮਨੁੱਖ ਵਲੋਂ ਤਿਆਰ ਕੀਤੀ ਇਸ ਤਬਾਹੀ ਨੂੰ ਆਫਤ ਕਰਾਰ ਦੇਣ ਦੀ ਸਿਆਸਤ ’ਤੇ ਚਰਚਾ ਵੀ ਜ਼ਰੂਰੀ ਹੈ।

ਬਿਨਾਂ ਬਰਸਾਤ ਦੇ ਅਚਾਨਕ ਆਏ ਹੜ੍ਹ ’ਚ 100 ਤੋਂ ਵੱਧ ਲੋਕ ਰੁੜ੍ਹ ਗਏ। 8 ਸਾਲ ਪਹਿਲਾਂ ਕੇਦਾਰਨਾਥ ਦੀ ਤਬਾਹੀ ਦੌਰਾਨ ਭਿਆਨਕ ਮੀਂਹ ਨਾਲ ਮੁਸ਼ਕਲਾਂ ਵਧ ਗਈਆਂ ਸਨ। ਇਸ ਵਾਰ ਮਰਨ ਵਾਲੇ ਜ਼ਿਆਦਾਤਰ ਲੋਕ 11 ਮੈਗਾਵਾਟ ਸਮਰੱਥਾ ਵਾਲੇ ਰਿਸ਼ੀਗੰਗਾ ਹਾਈਡ੍ਰੋ-ਪਾਵਰ ਪ੍ਰਾਜੈਕਟ ਦੀ ਉਸਾਰੀ ’ਚ ਸ਼ਾਮਲ ਮਜ਼ਦੂਰ ਹਨ। ਇਸੇ ਵਿਕਾਸ ਦੇ ਲਈ ਐੱਨ.ਪੀ.ਟੀ.ਸੀ. ਨੇ ਆਪਣੇ ਨਾਂ ਤੋਂ ਮੂੰਹ ਫੇਰ ਕੇ 520 ਮੈਗਾਵਾਟ ਸਮਰਥਾ ਵਾਲਾ ਤਪੋਵਨ ਵਿਸ਼ਨਗਾਰਡ ਪ੍ਰਾਜੈਕਟ ਇਸੇ ਇਲਾਕੇ ’ਚ ਧੌਲੀ ਗੰਗਾ ’ਤੇ ਬਣਾ ਰਹੀ ਹੈ। ਇਨ੍ਹਾਂ ਪ੍ਰਾਜੈਕਟਾਂ ਦੇ ਲਈ ਕੰਮ ਕਰਨ ਵਾਲੇ ਕਿਰਤੀਆਂ ਨੂੰ ਸੁਰੰਗਾਂ ’ਚ ਲੱਭਣ ਦਾ ਬੇਹੱਦ ਮੁਸ਼ਕਲ ਭਰਿਆ ਕੰਮ ਆਫਤ ਪ੍ਰਬੰਧਨ ਸੇਵਾ ਦੇ ਜਵਾਨਾ ਨੇ ਸੰਭਾਲਿਆ, ਫਿਲਹਾਲ ਯਾਤਰਾ ਸੀਜ਼ਨ ਦੂਰ ਹੈ।

ਇਸ ਲਈ ਇਸ ਦਾ ਸ਼ਿਕਾਰ ਹੋਏ ਯਾਤਰੀਆਂ ਦੀ ਗਿਣਤੀ ਘੱਟ ਹੀ ਹੈ। ਮੌਤ ਦਾ ਸ਼ਿਕਾਰ ਹੋਏ ਇਨ੍ਹਾਂ ਕਿਰਤੀਆਂ, ਪਿੰਡ ਵਾਲਿਆਂ ਅਤੇ ਯਾਤਰੀਅਾਂ ਦੇ ਵਿਨਾਸ਼ ਦਾ ਕਾਰਨ ਵਿਕਾਸ ਹੈ, ਜਿਸ ਨੇ ਇਸ ਨੂੰ ਸੱਦਾ ਦਿੱਤਾ ਹੈ। ਖੁਦ ਨੂੰ ਕੁਦਰਤ ਦਾ ਅੰਗ ਮੰਨ ਕੇ ਜਿਊਣ ਦੇ ਸਵਦੇਸ਼ੀ ਸੱਭਿਆਚਾਰ ਦੇ ਬਦਲੇ ਆਧੁਨਿਕ ਸੱਭਿਅਤਾ ਦੀ ਚਮਕ-ਦਮਕ ’ਚ ਡੁੱਬਣ ’ਤੇ ਅਜਿਹਾ ਹੀ ਹੋਵੇਗਾ।

ਰਿਸ਼ੀ ਗੰਗਾ ਅਤੇ ਧੌਲੀ ਗੰਗਾ ਬਰਫ ਦੀਆਂ ਚੋਟੀਆਂ ਦੇ ਖਿਸਕਣ ’ਚ ਆਲ ਵੈਦਰ ਰੋਡ, ਪਣ-ਬਿਜਲੀ ਪ੍ਰਾਜੈਕਟਾਂ ਅਤੇ ਵਿਕਾਸ ਦੀਆਂ ਤਕਨੀਕਾਂ ਦਾ ਅਹਿਮ ਯੋਗਦਾਨ ਹੈ। ਸਰਹੱਦ ਪਾਰ ਤਿਬੱਤ ’ਚ ਚੱਲ ਰਹੇ ਵਿਕਾਸ ਦੇ ਕਾਰਜਾਂ ਦਾ ਵੀ ਇਸ ਘੇਰੇ ਤੋਂ ਬਾਹਰ ਰੱਖਣਾ ਉਚਿੱਤ ਨਹੀਂ ਹੈ। ਸਿੱਟਾ ਇਹ ਇਕ ਬਨਾਉਟੀ ਤਬਾਹੀ ਨੂੰ ਕੁਦਰਤੀ ਆਫਤ ਬਣਾਉਣ ਦੀ ਸਿਆਸਤ ਸਾਬਿਤ ਹੁੰਦੀ ਹੈ। ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਜੰਮੀਆਂ ਹੋਈਆਂ ਹਨ।

ਆਜ਼ਾਦੀ ਤੋਂ ਪਹਿਲਾਂ ਦੇਸ਼ ਬਸਤੀਵਾਦ ਦਾ ਸ਼ਿਕਾਰ ਸੀ। ਗਾਂਧੀ ਜੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਜ਼ਾਦੀ ਦੇ ਬਾਅਦ ਇਸ ਮਾਨਸਿਕਤਾ ਤੋਂ ਉਭਰਨ ਦਾ ਵਾਜਿਬ ਯਤਨ ਨਹੀਂ ਕੀਤਾ ਗਿਆ। ਨਤੀਜੇ ਵਜੋਂ ਹਿਮਾਲਿਆ ਅਤੇ ਹਿੰਦ ਮਹਾਸਾਗਰ ’ਚ ਵੀ ਇਸਦੀ ਗ੍ਰਿਫਤ ਕੱਸਣ ਲੱਗੀ। ਵਿਕਾਸ ਦੇ ਲਈ ਨਿਵੇਸ਼ ਦੀ ਆੜ ’ਚ ਬਸਤੀਵਾਦੀ ਮਾਨਸਿਕਤਾ ਹੀ ਹਾਵੀ ਹੈ। ਇਹ ਕੁਦਰਤ ਅਤੇ ਕਮਿਊਨਿਟੀ ਦਾ ਵਿਨਾਸ਼ ਕਰਕੇ ਹੀ ਸਾਹ ਲਵੇਗੀ।

ਵਿਕਾਸ ਦੇ ਇਨ੍ਹਾਂ ਨਾਯਾਬ ਸੁਪਨਿਆਂ ਨੂੰ ਜ਼ਮੀਨੀ ਸਿਆਸੀ ਅਸਲੀਅਤਾਂ ਤੋਂ ਵੀ ਖਾਦ ਪਾਣੀ ਮਿਲਦਾ ਹੈ। ਚੀਨ ਦੇ ਹੱਥੋਂ 1959 ’ਚ ਤਿੱਬਤ ਦਾ ਪਤਨ ਇਸ ਦੀ ਉਦਾਹਰਣ ਹੈ। ਇਸ ਤੋਂ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਟਰੂਮੈਨ ਨੇ 1949 ’ਚ ਦੁਨੀਆ ਨੂੰ ਵਿਕਾਸਵਾਦ ਦਾ ਮੰਤਰ ਦਿੱਤਾ। ਇਸ ਦੇ ਕਾਰਨ ਅਗਲੇ 4 ਦਹਾਕਿਆਂ ’ਚ ਦੁਨੀਆ ਵਿਕਸਿਤ ਅਤੇ ਅਣਵਿਕਸਿਤ ਨਾਂ ਦੇ ਦੋ ਹਿੱਸਿਆਂ ’ਚ ਵੰਡੀ ਗਈ । ਹਾਲਾਂਕਿ ਇਸ ਦੇ ਤਿੰਨ ਸਾਲ ਬਾਅਦ 1952 ’ਚ ਮੇਡਲਿਨ ਸਲੇਡ (ਮੀਰਾ ਬੇਨ) ਨੇ ‘ਸਮਥਿੰਗ ਰਾਂਗ ਇਨ ਹਿਮਾਲਿਆ’ ਲਿਖ ਕੇ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਹਿਮਾਲਿਆ ’ਚ ਚਲ ਰਹੀ ਚੱਕ-ਥਲ ਵੱਲ ਦਿਵਾਇਆ। ਫਿਰ ਡਿਵੈਲਪਮੈਂਟ ਡੇਕੇਡਸ ਦੇ ਬਾਅਦ 1989 ’ਚ ਉੱਤਰ ਵਿਕਾਸਵਾਦ ਦੀ ਚਰਚਾ ਜ਼ਰੂਰ ਹੋਈ ਪਰ ਉਦਾਰੀਕਰਨ ਅਤੇ ਖਪਤਕਾਰਵਾਦ ਦੇ ਹੇਠਾਂ ਦੱਬ ਕੇ ਇਹ ਦਮ ਵੀ ਤੋੜ ਦਿੰਦੀ ਹੈ। ਗਾਂਧੀ ਦੇ ਸੁੰਦਰ ਲਾਲ ਬਹੁਗੁਣਾ ਅਤੇ ਚੰਡੀ ਪ੍ਰਸਾਦ ਭੱਟ ਵਰਗੇ ਪੈਰੋਕਾਰਾਂ ਨੇ ਹਿਮਾਲਿਆ ਦੇ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਹੈ। ਔਰਤਾਂ ਨੇ ਚਿਪਕੋ ਅੰਦੋਲਨ ’ਚ ਸ਼ਾਮਲ ਹੋ ਕੇ ਇਸ ਨੂੰ ਸਾਬਿਤ ਕੀਤਾ। 21ਵੀਂ ਸਦੀ ’ਚ ਇਸ ਦੇ ਪ੍ਰਤੀ ਸਨਮਾਨ ਦਾ ਭਾਵ ਵੀ ਰੋਸ ਵਿਖਾਵੇ ’ਚ ਸੁੰਘੜ ਕੇ ਰਹਿ ਗਿਆ। ਇਹ ਬਜ਼ਾਰੂਪਨ ਜਨਚੇਤਨਾ ’ਤੇ ਹਾਵੀ ਹੈ। ਹਾਕਮ ਵਰਗ ਦੇ ਸਾਹਮਣੇ ਨਤਮਸਤਕ ਰੀੜ੍ਹ ਤੋਂ ਵਿਹੂਣੇ ਸਿਆਸੀ ਵਰਗ ਦੀ ਹਿੰਮਤ ਵੀ ਜਵਾਬ ਦੇ ਚੁੱਕੀ ਹੈ। ਇਕ ਪਾਸੇ ਬਿਜਲੀ ਦੀ ਜਗਮਗਾਉਂਦੀ ਰੌਸ਼ਨੀ ਹੈ ਅਤੇ ਦੂਸਰੇ ਪਾਸੇ ਬਹੁਤ ਗੂੜ੍ਹਾ ਹਨੇਰਾ ਵੀ।

ਹਿਮਾਲਿਆ ਦੀ ਸ਼ਿਵਾਲਿਕ ਰੇਂਜ ’ਚ ਜ਼ਮੀਨ ਦਾ ਖਿਸਕਣਾ ਗੰਭੀਰ ਸਮੱਸਿਆ ਹੈ। ਘੱਟ ਰਹੇ ਜੰਗਲ ਅਤੇ ਵਨਸਪਤੀਆਂ ਦੀਆਂ ਬਦਲਦੀਆਂ ਪ੍ਰਜਾਤੀਆਂ ਇਸ ਦੀ ਜੜ੍ਹ ’ਚ ਹਨ। ਅਜਿਹੇ ਹੀ ਬਰਫੀਲੇ ਇਲਾਕਿਆਂ ’ਚ ਬਰਫ ਦੇ ਤੋਦਿਆਂ ਦੇ ਡਿੱਗਣ ਨਾਲ ਸਮੱਸਿਆ ਖੜ੍ਹੀ ਹੁੰਦੀ ਹੈ। ਆਬਾਦੀ ਤੋਂ ਦੂਰ ਹੋਣ ਦੇ ਕਾਰਨ ਅਕਸਰ ਇਸ ਦੇ ਕਾਰਨ ਜਾਨਮਾਲ ਦਾ ਨੁਕਸਾਨ ਨਹੀਂ ਹੁੰਦਾ ਰਿਹਾ ਪਰ ਵਿਕਾਸ ਹੁਣ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਹਿਮਾਲਿਆ ’ਚ ਸੁਰੰਗਾਂ ਦਾ ਜੰਜਾਲ ਫੈਲਦਾ ਹੀ ਜਾ ਰਿਹਾ ਹੈ। 21ਵੀਂ ਸਦੀ ’ਚ ਲੋਕ ਉਥੇ ਵੀ ਰੇਲਗੱਡੀ ਦੀ ਸਵਾਰੀ ਕਰਨ ਵਾਲੇ ਹਨ, ਜਿਥੇ ਉਨ੍ਹਾਂ ਦੇ ਵੱਡੇ-ਵਢੇਰਿਆਂ ਨੇ ਕਦੇ ਟਰੇਨ ਨਹੀਂ ਦੇਖੀ ਸੀ। ਇਸ ਦੇ ਕਾਰਨ ਸਮੱਸਿਆਵਾਂ ਤਾਂ ਖੜ੍ਹੀਆਂ ਹੋਣਗੀਆਂ। ਅਜਿਹੀ ਦਿਸ਼ਾ ’ਚ ਬਰਫ ਦੀ ਚੋਟੀ ਦੇ ਖਿਸਕਣ ਨਾਲ ਘਟੋਤਕਚ ਦੇ ਅੰਤ ਦੀ ਕਹਾਣੀ ਯਾਦ ਆਉਂਦੀ ਰਹੇਗੀ। ਅੱਜ ਬਚਾਅ ਅਤੇ ਰਾਹਤ ਤਕ ਸਿਮਟਣ ਦੇ ਬਦਲੇ ਇਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਵੱਲ ਧਿਆਨ ਦੇਣਾ ਹੋਵੇਗਾ ਨਹੀਂ ਤਾਂ ਆਮ ਜਨਤਾ ਇਸ ਨੂੰ ਬਾਬੂਆਂ , ਸਿਆਸੀ ਆਗੂਆਂ ਅਤੇ ਵਿਧਵਾ-ਵਿਰਲਾਪ ਹੀ ਸਮਝੇਗੀ।

ਉੱਤਰਾਖੰਡ ’ਚ ਮਹਾਂਕੁੰਭ ਦਾ ਮਹਾਮੰਥਨ ਸ਼ੁਰੂ ਹੋਣ ਤੋਂ ਪਹਿਲਾਂ ਰਿਸ਼ੀ ਗੰਗਾ ਅਤੇ ਧੌਲੀ ਗੰਗਾ ਨੇ ਕੁਦਰਤ ਦੇ ਸੰਦੇਸ਼ ਨੂੰ ਪ੍ਰਗਟ ਕੀਤਾ ਹੈ। ਹਾਲਾਂਕਿ ਮਹਾਮਾਰੀ ਦੇ ਪ੍ਰਕੋਪ ਦੇ ਕਾਰਨ ਇਸ ਪ੍ਰਾਚੀਨ ਪ੍ਰੰਪਰਾ ਦਾ ਸੰਕੇਤਕ ਪ੍ਰਦਰਸ਼ਨ ਹੀ ਮੁਮਕਿਨ ਹੈ। ਆਧੁਨਿਕਤਾ ਦੇ ਸਾਹਮਣੇ ਆਤਮ-ਸਮਰਪਣ ਕਰ ਰਹੇ ਜੰਮੂਦੀਪ ’ਚ ਪੱਛਮ ਦੀ ਹਵਾ ਚੱਲ ਰਹੀ ਹੈ। ਸਾਧੂ-ਸੰਤਾਂ ਦੀਆਂ ਪੰਚਾਇਤਾਂ ਸਮੱਸਿਆਵਾਂ ਨੂੰ ਦੂਰ ਕਰ ਕੇ ਅਰਥਪੂਰਨ ਅਤੇ ਪ੍ਰਭਾਵੀ ਯਤਨ ਕਰਨ ’ਚ ਹੀ ਅੱਜ ਸਮਰੱਥ ਹਨ?

ਇਹ ਸਵਾਲ ਮੂੰਹ ਅੱਡੀ ਖੜ੍ਹਾ ਹੈ, ਨਾਲ ਹੀ ਪੂਰਬ ਦੀ ਹਵਾ ਦੇ ਵਗਣ ਦੀ ਸੰਭਾਵਨਾ ਵੀ ਇਸੇ ਲੜੀ ’ਚ ਲੁਕੀ ਹੋਈ ਹੈ।


Bharat Thapa

Content Editor

Related News