ਪੱਛਮੀ ਬੰਗਾਲ ’ਚ ਹੁਣ ਚੌਲਾਂ ਦੇ ਨਾਲ ਸੱਤਾ ਹਥਿਆਉਣਾ ਚਾਹੁੰਦੀ ਹੈ ਭਾਜਪਾ

01/11/2021 2:30:43 AM

ਕਸ਼ਮਾ ਸ਼ਰਮਾ

9 ਜਨਵਰੀ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ ਨੱਢਾ ਨੇ ਪੱਛਮੀ ਬੰਗਾਲ ਦੇ ਪੂਰਬੀ ਵਰਧਮਾਨ ਜ਼ਿਲੇ ਤੋਂ ਇਕ ‘ਮੁੱਠੀ ਭਰ ਚਾਵਲ ਯਾਤਰਾ’ ਸ਼ੁਰੂ ਕੀਤੀ। 5 ਕਿਸਾਨਾਂ ਤੋਂ ਇਕ-ਇਕ ਮੁੱਠੀ ਚੌਲ ਇਕੱਠੇ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਥੋਂ ਦੇ ਸਦੀਆਂ ਪੁਰਾਣੇ ਰਾਧਾ-ਗੋਵਿੰਦ ਮੰਦਰ ’ਚ ਪੂਜਾ ਕੀਤੀ ਸੀ। ਮਥੁਰਾ ਮੰਡਲ ਨਾਂ ਦੇ ਕਿਸਾਨ ਦੇ ਇੱਥੇ ਭੋਜਨ ਵੀ ਕੀਤਾ। ਹੁਣ ਬੰਗਾਲ ਦੇ 40 ਹਜ਼ਾਰ ਪਿੰਡਾਂ ’ਚ ਭਾਜਪਾ ਵਰਕਰ 1-1 ਮੁੱਠੀ ਚੌਲ ਇਕੱਠੇ ਕਰਨਗੇ।

ਇਕੱਠੇ ਚੌਲਾਂ ਨਾਲ ਸਮੂਹਿਕ ਭੋਜ ਦਾ ਆਯੋਜਨ ਕੀਤਾ ਜਾਵੇਗਾ। ਸਾਰਿਆਂ ਦੇ ਘਰਾਂ ’ਚੋਂ ਮਿਲੇ ਚੌਲਾਂ ਨਾਲ ਭੋਜਨ ਪਕਾਉਣ ਦਾ ਅਰਥ ਹੈ ਸਾਰੀਆਂ ਜਾਤੀਆਂ, ਧਰਮਾਂ ਦੀ ਨਾ ਸਿਰਫ ਸਾਂਝੀਵਾਲਤਾ, ਸਗੋਂ ਊਚ-ਨੀਚ ਦੇ ਭਾਵਨਾ ਦਾ ਖਾਤਮਾ ਵੀ ਹੈ। ਇਸ ਦੇ ਇਲਾਵਾ ਕ੍ਰਿਸ਼ਨ ਅਤੇ ਕ੍ਰਿਸ਼ਨ ਭਗਤੀ ਧਾਰਾ ਨਾਲ ਜੋੜ ਕੇ ਵੈਸ਼ਣਵਾਂ ਅਤੇ ਸਨਾਤਨੀਆਂ ਦਾ ਸਮਰਥਨ ਹਾਸਲ ਕਰਨਾ ਹੈ। ਇਸ ਤਰ੍ਹਾਂ ਦੀ ਭਾਵੁਕ

ਸਿਅਾਸਤ ਭਾਜਪਾ ਦਾ ਹਮੇਸ਼ਾ ਤੋਂ ਹਿੱਸਾ ਰਹੀ ਹੈ। ਬੰਗਾਲ ਦੀਆਂ ਚੋਣਾਂ ’ਚ ਇਕ ਮੁੱਠੀ ਚੌਲ ਮੁਹਿੰਮ ਭਾਜਪਾ ਨੂੰ ਸਫਲਤਾ ਦਿਵਾ ਸਕਦੀ ਹੈ।

ਪਤਾ ਨਹੀਂ, ਭਾਜਪਾ ਦੇ ਵਿਰੋਧੀ ਇਸ ਯਾਤਰਾ ਦਾ ਮਹੱਤਵ ਸਮਝਦੇ ਵੀ ਹਨ ਕਿ ਨਹੀਂ, ਪਰ ਇਸ ਦੇ ਜ਼ਬਰਦਸਤ ਅਰਥ ਇਕ ਮੁੱਠੀ ਚੌਲ ਦਾ ਭਾਵ ਬੰਗਾਲ ’ਚ ਓਹੀ ਹੈ ਜੋ ਉੱਤਰੀ ਭਾਰਤ ’ਚ ਇਕ ਮੁੱਠੀ ਛੋਲਿਆਂ ਦਾ। ਇਕ ਮੁੱਠੀ ਭਾਤ, ਜਿਵੇਂ ਪੇਟ ਭਰ ਖਾਣਾ ਹੈ। ਬੰਗਾਲ ਦਾ ਪ੍ਰਮੁੱਖ ਖੁਰਾਕੀ ਪਦਾਰਥ ਚੌਲ ਹੀ ਹਨ। ਚੌਲ, ਮੱਛੀ ਜਾਂ ਚੌਲ ਅਤੇ ਆਲੂਆਂ ਦਾ ਝੋਲ ਉੱਥੇ ਸਹਿਤ ’ਚ ਵੀ ਉਚਿਤ ਮਾਤਰਾ ’ਚ ਦਿਖਾਈ ਦਿੰਦਾ ਹੈ। ਇਸ ਦੇ ਇਲਾਵਾ ਰਾਧਾ ਗੋਵਿੰਦ ਮੰਦਰ ਤੋਂ ਯਾਤਰਾ ਦੀ ਸ਼ੁਰੂਆਤ, ਮਥੁਰਾ ਨਾਂ ਦੇ ਕਿਸਾਨ ਦੇ ਘਰ ਭੋਜਨ ਭਾਵ ਕਿ ਕ੍ਰਿਸ਼ਨ ਭਗਤੀ, ਚੈਤੰਨਿਆ ਮਹਾਪ੍ਰਭੂ ਦੇ ਪ੍ਰੇਮ ਦੀ ਸ਼ਕਤੀ ਨੂੰ ਭਾਜਪਾ ਅਤੇ ਉਸ ਦੀ ਸੱਤਾ ’ਚ ਭਾਈਵਾਲੀ ਨਾਲ ਜੋੜਣਾ। ਅਸੀਂ ਜਾਣਦੇ ਹਾਂ ਕਿ ਰਵਾਇਤੀ ਤੌਰ ’ਤੇ ਬੰਗਾਲ ਦੇ ਲੋਕ ਸ਼ਕਤੀ ਦੇ ਉਪਾਸਕ ਹਨ ਜਦਕਿ ਵੈਸ਼ਣਵ ਭਾਈਚਾਰਾ ਪ੍ਰੇਮ ਦੀ ਗੱਲ ਕਰਦਾ ਹੈ। ਕ੍ਰਿਸ਼ਨ ਭਗਤੀ ਅਤੇ ਪ੍ਰੇਮ ਦੀ ਵੀ ਪਰੰਪਰਾ ਹੈ ਬੰਗਾਲ ’ਚ ।

ਸਗੋਂ ਇਕ ਤਰ੍ਹਾਂ ਸੁਦਾਮਾ ਦੀ ਕਥਾ ਨਾਲ ਵੀ ਭਾਜਪਾ ਖੁਦ ਨੂੰ ਜੋੜ ਰਹੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਮਮਤਾ ਬੈਨਰਜੀ ਨੇ ਭਾਜਪਾ ਨੂੰ ਬਾਹਰੀ ਲੋਕਾਂ ਦੀ ਪਾਰਟੀ ਕਿਹਾ ਸੀ। ਇਕ ਤਰ੍ਹਾਂ ਮਮਤਾ ਬੰਗਾਲ ’ਚ ਸਿਧਾਰਥ ਸ਼ੰਕਰ ਰੇਅ ਦੇ ਜ਼ਮਾਨੇ ਤੋਂ ਚਲੇ ਆ ਰਹੇ ਪੁਰਾਣੇ ਨਾਅਰੇ ‘ਸਨ ਆਫ ਦਿ ਸੋਇਲ’ ਨੂੰ ਦੁਬਾਰਾ ਜ਼ਿੰਦਾ ਕਰਨਾ ਚਾਹੁੰਦੀ ਹੈ। ਜਦਕਿ ਭਾਜਪਾ ਖੁਦ ਨੂੰ ਸਮੁੱਚੇ ਭਾਰਤ ਦੀ ਪਾਰਟੀ ਕਹਿੰਦੀ ਹੈ। ਸੁਦਾਮਾ ਦੀ ਕਥਾ ’ਚ ਇਹੀ ਤਾਂ ਹੈ ਕਿ ਕ੍ਰਿਸ਼ਨ ਵ੍ਰਿੰਦਾਵਨ-ਮਥੁਰਾ ਨੂੰ ਛੱਡ ਕੇ ਚਲੇ ਗਏ ਹਨ, ਉਹ ਹੁਣ ਦਵਾਰਕਾ ਦੇ ਰਾਜਾ ਹਨ। ਦਵਾਰਕਾ ਦੇ ਮੁਖੀ ਹਨ। ਉੱਤਰ ਪ੍ਰਦੇਸ਼ ਦੇ ਬ੍ਰਿਜਮੰਡਲ ਦੇ ਸੁਦਾਮਾ ਪਤਨੀ ਦੇ ਕਹਿਣ ’ਤੇ ਕ੍ਰਿਸ਼ਨ ਨੂੰ ਮਿਲਣ ਦਵਾਰਕਾ ਜਾਂਦੇ ਹਨ। ਉਨ੍ਹਾਂ ਵਰਗਾ ਗਰੀਬ ਬ੍ਰਾਹਮਣ ਭਲਾ ਕ੍ਰਿਸ਼ਨ ਵਰਗੇ ਰਾਜਾ ਨੂੰ ਕੀ ਦੇ ਸਕਦਾ ਹੈ। ਉਹ ਆਪਣੀ ਪੋਟਲੀ ’ਚ ਥੋੜ੍ਹੇ ਜਿਹੇ ਚਾਵਲ ਬੰਨ੍ਹ ਕੇ ਲੈ ਜਾਂਦੇ ਹਨ।

ਜਦੋਂ ਪਹਿਰੇਦਾਰ ਆ ਕੇ ਕ੍ਰਿਸ਼ਨ ਨੂੰ ਸੂਚਨਾ ਦਿੰਦਾ ਹੈ ਕਿ ਇਕ ਗਰੀਬ ਬ੍ਰਾਹਮਣ ਆਇਆ ਹੈ ਜੋ ਖੁਦ ਨੂੰ ਸੁਦਾਮਾ ਦੱਸ ਰਿਹਾ ਹੈ ਤਾਂ ਕ੍ਰਿਸ਼ਨ ਭੱਜੇ-ਦੌੜੇ ਆਉਂਦੇ ਹਨ। ਸੁਦਾਮਾ ਨੂੰ ਆਪਣੇ ਸਿੰਘਾਸਨ ’ਤੇ ਬਿਠਾਉਂਦੇ ਹਨ। ਖੁਦ ਉਨ੍ਹਾਂ ਦੇ ਪੈਰ ਧੋਂਦੇ ਹਨ। ਕ੍ਰਿਸ਼ਨ ਦੀ ਮਨੋਦਸ਼ਾ ਨੂੰ ਇਨ੍ਹਾਂ ਸਤਰਾਂ ਨਾਲੋਂ ਵਧੀਆ ਿਬਆਨ ਨਹੀਂ ਕੀਤਾ ਜਾ ਸਕਦਾ ਕਿ ਦੇਖ ਸੁਦਾਮਾ ਦੀ ਦੀਨ-ਦਸ਼ਾ ਕਰੁਣਾ ਕਰ ਕੇ ਕਰੁਣਾਨਿਧੀ ਰੋਏ। ਉਹ ਕ੍ਰਿਸ਼ਨ ਜੋ ਪ੍ਰੇਮ ਦੇਵਤਾ ਹਨ। ਜਿਨ੍ਹਾਂ ਦੀ ਬੰਸਰੀ ਦੀ ਜਾਦੂਮਈ ਧੁੰਨ ਨਾਲ ਵੱਡੇ ਤੋਂ ਵੱਡੇ ਲੋਕ ਖਿੱਚੇ ਚਲੇ ਆਉਂਦੇ ਹਨ, ਉਹ ਆਪਣੇ ਮਿੱਤਰ ਦੀ ਦੁਰਦਸ਼ਾ ’ਤੇ ਹੰਝੂ ਵਹਾ ਰਹੇ ਹਨ।

ਕ੍ਰਿਸ਼ਨ, ਸੁਦਾਮਾ ਨੂੰ ਕਹਿੰਦੇ ਹਨ ਕਿ ਭਾਬੀ ਨੇ ਜੋ ਕੁਝ ਮੇਰੇ ਲਈ ਭੇਜਿਆ ਹੈ, ਦਿਓ। ਪਰ ਸੁਦਾਮਾ ਸੰਕੋਚ ਦੇ ਕਾਰਨ ਆਪਣੇ ਚੌਲਾਂ ਦੀ ਪੋਟਲੀ ਲਕਾਉਣ ਲੱਗਦੇ ਹਨ। ਕ੍ਰਿਸ਼ਨ ਼ਜ਼ਬਰਦਸਤੀ ਪੋਟਲੀ ’ਚੋਂ ਇਕ ਮੁੱਠੀ ਚੌਲ ਖੋਹ ਕੇ ਖਾ ਲੈਂਦੇ ਹਨ। ਦੂਸਰੀ ਮੁੱਠੀ ਵੀ ਖਾ ਜਾਂਦੇ ਹਨ ਜਿਓਂ ਹੀ ਤੀਸਰੀ ਮੁੱਠੀ ਖਾਣ ਦੀ ਕੋਸ਼ਿਸ਼ ਕਰਦੇ ਹਨ, ਰੁਕਮਣੀ ਉਨ੍ਹਾਂ ਦਾ ਹੱਥ ਫੜ ਲੈਂਦੀ ਹੈ। ਕਹਿੰਦੀ ਹੈ ਕਿ ਤੁਸੀਂ ਦੋ ਲੋਕ ਪਹਿਲਾਂ ਹੀ ਆਪਣੇ ਮਿੱਤਰ ਨੂੰ ਦੇ ਚੁੱਕੇ ਹੋ। ਤੀਸਰੀ ਵੀ ਦੇ ਦਿੱਤੀ ਹੈ, ਤਾਂ ਅਸੀਂ ਕਿੱਥੇ ਜਾਵਾਂਗੇ। ਸੋਚੋਗੇ ਕਿ ਸੁਦਾਮਾ ਦੇ ਸਿਰਫ ਚੌਲ ਖਾਣ ਨਾਲ ਕ੍ਰਿਸ਼ਨ ਉਨ੍ਹਾਂ ਨੂੰ ਦੋ ਲੋਕ ਦੇ ਦਿੰਦੇ ਹਨ। ਇਸ ’ਚ ਕ੍ਰਿਸ਼ਨ ਦੀ ਉਦਾਰਤਾ ਤਾਂ ਹੈ ਹੀ ਆਪਣੇ ਮਿੱਤਰ ਦੇ ਪ੍ਰਤੀ ਨਾ ਸਿਰਫ ਲਗਾਅ ਸਗੋਂ ਉਸ ਨੂੰ ਸਭ ਕੁਝ ਸੌਂਪ ਦੇਣ ਦੀ ਮਨ ਦੀ ਰੀਝ ਵੀ ਹੈ। ਇਸੇ ਕਥਾ ਨੂੰ ਭਾਰਤੀ ਜਨਤਾ ਪਾਰਟੀ ਬੰਗਾਲ ’ਚ ਆਪਣੇ ਢੰਗ ਨਾਲ ਲਿਖ ਰਹੀ ਹੈ। ਉਹ ਬੰਗਾਲ ਦੇ ਚੌਲਾਂ ਨਾਲ ਹੀ ਖੁਦ ਦੀ ਸੱਤਾ ਆਪਣੇ ਨਾਂ ਲਿਖ ਲੈਣਾ ਚਾਹੁੰਦੀ ਹੈ।


Bharat Thapa

Content Editor

Related News