ਤਣਾਅ ਇਕ ‘ਖਾਮੋਸ਼’ ਮੌਤ ਹੈ

06/17/2020 3:55:06 AM

ਦੇਵੀ ਐੱਮ. ਚੇਰੀਅਨ

ਮੇਰੇ ਲਈ ਇਸ ਲੇਖ ਨੂੰ ਲਿਖਣਾ ਇਕ ਦਰਦ ਭਰਿਆ ਕੰਮ ਹੈ। ਪਰਿਵਾਰ ਦੇ ਕਿਸੇ ਮੈਂਬਰ ਨੂੰ ਗੁਆ ਦੇਣਾ ਇਕ ਦੁਖਦਾਇਕ ਸਥਿਤੀ ਹੈ, ਫਿਰ ਭਾਵੇਂ ਉਹ ਅਮੀਰ ਹੋਵੇ ਜਾਂ ਫਿਰ ਗਰੀਬ। ਖਾਸ ਤੌਰ ’ਤੇ ਨੌਜਵਾਨ ਫਿਲਮ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਇਕ ਵਾਰ ਫਿਰ ਤਣਾਅ ’ਤੇ ਬਹਿਸ ਨੂੰ ਜਨਮ ਦੇ ਦਿੱਤਾ ਹੈ। ਅੱਜਕਲ ਤਣਾਅ ਬੱਚਿਆਂ ’ਚ, ਸਕੂਲਾਂ ’ਚ, ਘਰੇਲੂ ਔਰਤਾਂ, ਵਪਾਰੀ ਲੋਕਾਂ ਅਤੇ ਸਫਲ ਲੋਕਾਂ ’ਚ ਵੀ ਪਾਇਆ ਜਾ ਰਿਹਾ ਹੈ। ਤਣਾਅ ਇਕ ਹੌਲੀ-ਹੌਲੀ ਮਾਰਨ ਵਾਲੀ ਬੀਮਾਰੀ ਹੈ ਜੋ ਕਿ ਬੇਹੱਦ ਖਤਰਨਾਕ ਹੈ। ਇਹ ਇਕ ਕੰਧ ’ਤੇ ਚੜ੍ਹਨ ਵਾਲੀ ਵ੍ਹੇਲ ਵਾਂਗ ਕੋਰੋਨਾ ਵਾਇਰਸ ਕਾਰਨ ਤੇਜ਼ੀ ਨਾਲ ਵਧ ਰਹੀ ਹੈ। ਹਰੇਕ ਵਿਅਕਤੀ ਚਾਰਾਂ ਪਾਸਿਅਾਂ ਤੋਂ ਸੰਕਟ ’ਚੋਂ ਲੰਘ ਰਿਹਾ ਹੈ। ਅਖ਼ਬਾਰਾਂ ਨੂੰ ਪੜ੍ਹਨਾ ਜਾਂ ਖਬਰਾਂ ਦੇਖਣਾ ਅੱਜ ਮੁਸ਼ਕਲ ਹੈ। ਇਹ ਸਭ ਅੱਜਕਲ ਬਹੁਤ ਤਣਾਅ ਭਰਪੂਰ ਹੋ ਚੁੱਕਾ ਹੈ। ਹਰੇਕ ਸਕੂਲ ਜਾਣ ਵਾਲਾ ਬੱਚਾ ਕੁਝ ਅਸ਼ਲੀਲ ਵੀਡੀਓ ਦੇ ਵਾਇਰਲ ਹੋਣ ਕਾਰਨ ਆਤਮ-ਹੱਤਿਆ ਕਰ ਰਿਹਾ ਹੈ। ਇਸ ਦੀਅਾਂ ਖਬਰਾਂ ਅਖਬਾਰਾਂ ’ਚ ਛਪਦੀਅਾਂ ਹਨ। ਇਕ ਪਿਤਾ ਆਪਣੇ ਪਰਿਵਾਰ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਆਤਮ-ਹੱਤਿਆ ਕਰ ਲੈਂਦਾ ਹੈ ਕਿਉਂਕਿ ਉਸ ਨੂੰ ਕਾਰੋਬਾਰ ’ਚ ਕੁਝ ਘਾਟਾ ਹੋਇਆ ਹੈ। ਕੁਝ ਦਬਾਅ ਦੇ ਕਾਰਨ ਤੇ ਕੁਝ ਇਕੱਲੇਪਨ ਦੇ ਕਾਰਨ ਤਣਾਅ ਨੂੰ ਝੱਲ ਰਹੇ ਹਨ। ਇਸ ਲਈ ਸਾਰੇ ਪਰਿਵਾਰਾਂ, ਦੋਸਤਾਂ ਅਤੇ ਡਾਕਟਰੀ ਮਦਦ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ। ਡਾਕਟਰ ਕੋਲ ਇਲਾਜ ਲਈ ਜਾਣ ਵਾਲੇ ਅੱਧੇ ਮਰੀਜ਼ ਮਰ ਜਾਂਦੇ ਹਨ। ਇਹ ਸਭ ਇਕ ਲਾਹਨਤ ਹੈ ਜੋ ਗਲਤ ਹੈ।

ਅਜਿਹੀ ਧਾਰਨਾ ਨਾਲ ਕਈ ਭੋਲੇ-ਭਾਲੇ ਮੌਤ ਹਾਸਲ ਕਰ ਲੈਂਦੇ ਹਨ। ਜਿਵੇਂ ਹੀ ਕੋਈ ਇਕੱਲਾਪਨ ਮਹਿਸੂਸ ਕਰਦਾ ਹੈ, ਉਸਨੂੰ ਮੈਡੀਕਲ ਇਲਾਜ ਦੀ ਲੋੜ ਹੁੰਦੀ ਹੈ। ਤੁਹਾਨੂੰ ਆਪਣੇ ਦੋਸਤਾਂ ਜਾਂ ਫਿਰ ਪਰਿਵਾਰਕ ਮੈਂਬਰਾਂ ਤਕ ਪਹੁੰਚ ਕਰਨੀ ਚਾਹੀਦੀ ਹੈ। ਜੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਕੋਈ ਪ੍ਰਤੀਕਿਰਿਆ ਨਹੀਂ ਮਿਲ ਰਹੀ ਤਾਂ ਤੁਹਾਨੂੰ ਤੁਰੰਤ ਹੀ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ। ਅੱਜਕਲ ਤਾਂ ਬਹੁਤ ਸਾਰੇ ਐੱਨ. ਜੀ.ਓ. ਹਨ, ਜੋ ਕਿ ਫੋਨ ’ਤੇ ਹੀ ਮੁਫਤ ਸਲਾਹ ਦਿੰਦੇ ਹਨ। ਤੁਸੀਂ ਗਤੀਸ਼ੀਲਤਾ ਬਣਾਈ ਰੱਖੋ ਅਤੇ ਖੁਦ ਨੂੰ ਰੁੱਝੇ ਰੱਖਣ ਦੀ ਕੋਸ਼ਿਸ਼ ਕਰੋ। ਅਫਵਾਹਾਂ ਫੈਲਾਉਣ ਵਾਲੇ ਲੋਕ ਗੈਰ-ਜ਼ਿੰਮੇਵਾਰਾਨਾ ਗੱਲਾਂ ਕਰਦੇ ਹਨ। ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਕ ਸੁਰੱਖਿਅਤ ਵਿਅਕਤੀ ਕਦੇ ਵੀ ਅਫਵਾਹਾਂ ਨਹੀਂ ਫੈਲਾਉਂਦਾ। ਕੁਝ ਲੋਕ ਖਬਰਾਂ ’ਚ ਰਹਿਣ ਲਈ ਅਫਵਾਹਾਂ ਫੈਲਾਉਂਦੇ ਹਨ। ਇਕ ਪ੍ਰਤਿਭਾਸ਼ਾਲੀ ਅਭਿਨੇਤਾ ਅਤੇ ਇਕ ਚੰਗੇ ਇਨਸਾਨ ਸੁਸ਼ਾਂਤ ਸਿੰਘ ਰਾਜਪੂਤ ਦਾ ਇਸ ਹਫਤੇ ਦਿਹਾਂਤ ਹੋ ਗਿਆ। ਉਹ ਕਥਿਤ ਤੌਰ ’ਤੇ ਤਣਾਅ ਤੋਂ ਪੀੜਤ ਸੀ ਅਤੇ ਉਸ ਨੇ ਆਪਣੀ ਜਾਨ ਗੁਆ ਲਈ। ਦੁਨੀਆ ਦੇ ਲਈ ਇਹ ਇਕ ਨਾ ਮੰਨਣਯੋਗ ਨੁਕਸਾਨ ਸੀ। ਇਕ ਚੰਗੇ ਵਿਅਕਤੀ ਦੀ ਮੌਤ ਬਹੁਤ ਗੱਲਾਂ ਕਹਿ ਜਾਂਦੀ ਹੈ। ਮੈਂ ਆਪਣੀ ਸੰਸਕ੍ਰਿਤੀ ’ਚ ਦੇਖਿਆ ਹੈ ਕਿ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਕਿਸੇ ਨੂੰ ਵੀ ਤਣਾਅ ਜਾਂ ਚਿੰਤਾ ਦੇ ਮਾਮੂਲੀ ਮਾਮਲੇ ’ਚ ਪਾਗਲ ਜਾਂ ਦੀਵਾਨਾ ਕਹਿ ਦਿੰਦੇ ਹਨ। ਮੈਂ ਇਥੇ ਨਾਂ ਅਤੇ ਸ਼ਰਮ ਦੀ ਗੱਲ ਕਰਦੀ ਹਾਂ ਕਿਉਂਕਿ ਮੈਂ ਅਜਿਹੇ ਲੋਕਾਂ ਨੂੰ ਜਾਣਦੀ ਹਾਂ ਜੋ ਅਜਿਹਾ ਕਰਦੇ ਹਨ। ਇਥੇ ਅਜਿਹੀ ਗੱਲ ਕਰਨ ਦਾ ਮੌਕਾ ਨਹੀਂ ਹੈ। ਮੈਂ ਇਸ ਨੂੰ ਗੰਦੀ ਰਵਾਇਤ ਦਾ ਨਾਂ ਦੇਵਾਂਗੀ, ਜੋ ਸਾਡੇ ਸਾਥੀ ਮਨੁੱਖਾਂ ਲਈ ਅਗਿਆਨਤਾ ਅਤੇ ਅਸੰਵੇਦਨਸ਼ੀਲਤਾ ਤੋਂ ਪੈਦਾ ਹੋਈ ਹੈ। ਜ਼ਿੰਦਗੀ ਮੁਸ਼ਕਲ ਹੈ ਅਤੇ ਕੁਝ ਲੋਕ ਦੂਜਿਅਾਂ ਦੇ ਮੁਕਾਬਲੇ ਪ੍ਰਯੋਗਾਂ ਅਤੇ ਕਲੇਸ਼ਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।

ਹਰ ਕੋਈ ਵਿਅਕਤੀ ਸਾਰੀਅਾਂ ਗੱਲਾਂ ਨੂੰ ਝੱਲ ਨਹੀਂ ਪਾਉਂਦਾ ਜਾਂ ਤੁਸੀਂ ਜਾਣਦੇ ਹੋ ਕਿ ਕੋਈ ਵਿਅਕਤੀ ਸੰਵੇਦਨਸ਼ੀਲ ਹੈ ਜਾਂ ਫਿਰ ਉਹ ਜ਼ਿੰਦਗੀ ’ਚ ਸੰਘਰਸ਼ ਕਰ ਰਿਹਾ ਹੈ ਤਾਂ ਤੁਸੀਂ ਉਸ ਲਈ ਦਿਆਲੂ ਬਣੋ ਅਤੇ ਉਸ ਦੀ ਗੱਲ ਸੁਣੋ। ਸਿਰਫ ਸੁਣਨ ਨਾਲ ਹੀ ਤੁਸੀਂ ਉਸ ਦੇ ਭਾਰ ਨੂੰ ਘੱਟ ਕਰਨ ’ਚ ਸਹਾਇਕ ਸਾਬਿਤ ਹੁੰਦੇ ਹੋ। ਪ੍ਰੇਮ ਸਭ ਤੋਂ ਪਰਮ ਵਿਸ਼ੇਸ਼ਤਾ ਹੈ। ਪਿਆਰ ਕਰਨ ਦਾ ਮਤਲਬ ਹੈ ਸਮਰਥਨ ਕਰਨਾ। ਕਿਸੇ ਨੂੰ ਉਦੋਂ ਮਹੱਤਵ ਦਿਓ ਜਦ ਉਹ ਤੁਹਾਡੇ ਨਾਲ ਹੋਵੇ ਕਿਉਂਕਿ ਜਦ ਉਹ ਚਲਾ ਗਿਆ ਤਾਂ ਸਮਝੋ ਚਲਾ ਗਿਆ। ਉਸ ਨੂੰ ਕੋਈ ਵਾਪਸ ਨਹੀਂ ਲਿਆ ਸਕਦਾ। ਸਾਨੂੰ ਸੰਵੇਦਨਸ਼ੀਲ ਅਤੇ ਦਿਆਲੂ ਹੋਣਾ ਚਾਹੀਦਾ ਹੈ। ਨਫਰਤ ਬੰਦ ਕਰੀਏ ਅਤੇ ਲੋਕਾਂ ਦਾ ਮਨੋਬਲ ਵਧਾਈਏ। ਮੇਰੇ ਪਿਆਰੇ ਦੋਸਤ ਦੀ ਇਕ ਪੋਸਟ ਨੇ ਮੇਰਾ ਦਿਲ ਜਿੱਤ ਲਿਆ। ‘‘ਮੈਂ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬੇਹੱਦ ਦੁਖੀ ਹਾਂ ਅਤੇ ਅਜਿਹੇ ਕਈ ਲੋਕ ਹਨ ਜੋ ਆਪਣੀ ਜ਼ਿੰਦਗੀ ਖਤਮ ਕਰ ਰਹੇ ਹਨ। ਮੈਂ ਅਸਲ ’ਚ ਨਹੀਂ ਜਾਣਦੀ ਕਿ ਲੋਕਾਂ ਨੂੰ ਅਜਿਹਾ ਕਰਨ ਲਈ ਕਿਹੜੇ ਵਿਚਾਰ ਉਕਸਾਉਂਦੇ ਹਨ। ਅਸੀਂ ਇਹ ਅਨੁਮਾਨ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਆਲੇ-ਦੁਆਲੇ ਦੂਜਿਅਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਹਰ ਕੋਈ ਕਦੇ ਵੀ ਅਸਲ ਕਹਾਣੀ ਜਾਣ ਨਹੀਂ ਸਕਦਾ ਕਿ ਕਿਸੇ ਦੇ ਜੀਵਨ ’ਚ ਕੀ ਹੋ ਰਿਹਾ ਹੈ। ਅਸੀਂ ਅਜਿਹੇ ਦੋਸਤ ਹਾਂ ਜੋ ਮਸਤੀ ’ਚ ਵੀ ਸਾਥੀ ਹਾਂ ਅਤੇ ਤਣਾਅ ’ਚ ਵੀ। ਤੁਸੀਂ ਖੁਦ ਨੂੰ ਇਕ ਚੰਗਾ ਦੋਸਤ ਮੰਨਦੇ ਹੋ?’’

ਉਨ੍ਹਾਂ ਦਾ ਕਹਿਣਾ ਹੈ ਕਿ ਸੁਣਨਾ ਇਕ ਅਜਿਹੀ ਕਲਾ ਹੈ ਜਿਸ ’ਚ ਕੰਮ, ਆਤਮ ਅਨੁਸ਼ਾਸਨ ਅਤੇ ਕੌਸ਼ਲ ਦੀ ਲੋੜ ਹੁੰਦੀ ਹੈ। ਅਸੀਂ ਅਕਸਰ ਦੋਸਤਾਂ ਨਾਲ ਗੱਲ ਕਰਦੇ ਹਾਂ। ਉਸ ਦੇ ਵਿਚਾਲੇ ਹੀ ਗੱਲਬਾਤ ਕਈ ਵਾਰ ਕਿਸੇ ਜ਼ਰੂਰੀ ਕੰਮ ਦੇ ਕਾਰਨ ਰੋਕ ਦਿੱਤੀ ਜਾਂਦੀ ਹੈ। ਇਸ ’ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਕਦੇ-ਕਦਾਈਂ ਅਸੀਂ ਇਸ ਨੂੰ ਪਛਾਣਨ ਤੋਂ ਬਿਨਾਂ ਹੀ ਇਸ ’ਤੇ ਧਿਆਨ ਦਿੰਦੇ ਹਾਂ। ਅੱਜ ਜ਼ਿੰਦਗੀ ਇਕ ਤੇਜ਼ ਟ੍ਰੈਕ ’ਤੇ ਦੌੜ ਰਹੀ ਹੈ। ਅਸੀਂ ਸਾਰੇ ਅੱਗੇ ਦੀ ਸੋਚਦੇ ਹਾਂ ਅਤੇ ਕਈ ਤਰ੍ਹਾਂ ਦੇ ਕੰਮਾਂ ’ਚ ਲੱਗੇ ਹੁੰਦੇ ਹਾਂ। ਅਸੀਂ ਫੋਨ ’ਤੇ ਕਿਸੇ ਨਾਲ ਗੱਲ ਕਰਦੇ ਸਮੇਂ 10 ਹੋਰ ਚੀਜ਼ਾਂ ਕਰ ਰਹੇ ਹੁੰਦੇ ਹਨ। ਜਦ ਅਸੀਂ ਇਹ ਤੈਅ ਕਰਦੇ ਹਾਂ ਕਿ ਇਕ ਬੁਲਾਰਾ ਜੋ ਬੋਲ ਰਿਹਾ ਹੈ ਉਬਾਊ ਜਾਂ ਬੇਕਾਰ ਹੈ ਤਾਂ ਅਸੀਂ ਅਕਸਰ ਸੁਣਨ ਦਾ ਦਿਖਾਵਾ ਕਰਦੇ ਹਾਂ। ਮੈਨੂੰ ਅਹਿਸਾਸ ਹੋਇਆ ਹੈ ਕਿ ਹਰ ਕਿਸੇ ਕੋਲ ਇਕ ਕਹਾਣੀ ਹੈ ਪਰ ਮੈਂ ਇਨ੍ਹਾਂ ਦੀ ਪੂਰੀ ਕਹਾਣੀ ਕਦੇ ਵੀ ਨਹੀਂ ਸੁਣ ਸਕਦੀ। ਜੇ ਤੁਹਾਡੀ ਜ਼ਿੰਦਗੀ ’ਚ ਕੋਈ ਅਜਿਹਾ ਵਿਅਕਤੀ ਹੈ ,ਜਿਸ ਦੇ ਪ੍ਰਤੀ ਤੁਸੀਂ ਨਾਰਾਜ਼ ਹੋ ਜਾਂ ਫਿਰ ਕੋਈ ਫੈਸਲਾ ਲੈਣ ਬਾਰੇ ਮਹਿਸੂਸ ਕਰਦੇ ਹੋ ਤਾਂ ਤੁਸੀਂ ਉਸ ਦੇ ਨਾਲ ਸਨਮਾਨ ਅਤੇ ਦਇਆ ਦਾ ਰਵੱਈਆ ਰੱਖੋ। ਕਿਸੇ ਇਕ ਵਿਅਕਤੀ ਨੂੰ ਜ਼ਿਆਦਾ ਮਹੱਤਵ ਦਿਓ, ਜਦਕਿ ਤੁਸੀਂ ਉਸ ਦੀ ਕਹਾਣੀ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਜਾਣਦੇ। ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਲਈ ਹੋਰ ਵੀ ਜ਼ਿਆਦਾ ਦਇਆ ਦਿਖਾਉਣ ਦੀ ਕੁੰਜੀ ਇਹ ਹੈ ਕਿ ਤੁਸੀਂ ਇਸ ਨੂੰ ਰੋਜ਼ਾਨਾ ਦੇ ਅਭਿਆਸ ਦਾ ਹਿੱਸਾ ਬਣਾਓ। ਜਿਵੇਂ ਕਿ ਦਲਾਈਲਾਮਾ ਨੇ ਕਿਹਾ ਹੈ ਕਿ ਇਹ ਮੇਰਾ ਸਰਲ ਧਰਮ ਹੈ, ਮੰਦਿਰਾਂ ਦੀ ਕੋਈ ਲੋੜ ਨਹੀਂ, ਗੁੰਝਲਦਾਰ ਫਿਲਾਸਫੀ ਦੀ ਲੋੜ ਨਹੀਂ, ਸਾਡਾ ਆਪਣਾ ਦਿਮਾਗ, ਸਾਡਾ ਆਪਣਾ ਦਿਲ, ਸਾਡਾ ਆਪਣਾ ਮੰਦਿਰ ਹੈ। ਫਿਲਾਸਫੀ ਦਿਆਲੂ ਜੀਵਨ ਦੇਣ ਵਾਲੀ ਅਤੇ ਜ਼ਿੰਮੇਵਾਰ ਹੈ। ਪਿਆਰ ਨਾਲ ਸ਼ੁਰੂ ਕਰੋ, ਪਿਆਰ ਦਿਵਯਾ ਹੈ ਅਤੇ ਸਭ ਵਧੀਆ ਬਣੋ।


Bharat Thapa

Content Editor

Related News