ਵਿਕਾਸ ਦੀ ਲਹਿਰ ਤੋਂ ਅਛੂਤਾ ਹੈ ਸ਼੍ਰੀਨਗਰ

06/17/2019 6:25:08 AM

ਕੁਝ ਸਾਲਾਂ ਬਾਅਦ ਪਿਛਲੇ ਹਫਤੇ ਮੈਂ ਸ਼੍ਰੀਨਗਰ ’ਚ ਕੁਝ ਦਿਨ ਗੁਜ਼ਾਰੇ। ਮੈਂ ਸਮਝਦਾ ਹਾਂ ਕਿ ਇਹ ਮਹੱਤਵਪੂਰਨ ਹੈ ਕਿ ਪਾਠਕ ਇਹ ਜਾਣਨ ਕਿ ਉਸ ਸੂਬੇ ’ਚ ਕੀ ਹੋ ਰਿਹਾ ਹੈ? ਕਿਉਂਕਿ ਇਹ ਪ੍ਰੇਸ਼ਾਨ ਕਰਨ ਵਾਲਾ ਹੈ। ਇਸ ਸੂਬੇ ਦਾ ਦੌਰਾ ਕਰਨਾ ਹਮੇਸ਼ਾ ਹੈਰਾਨੀਜਨਕ ਹੁੰਦਾ ਹੈ ਕਿਉਂਕਿ ਉਥੇ ਪਹੁੰਚ ਕੇ ਹੀ ਤੁਸੀਂ ਜਾਣ ਸਕਦੇ ਹੋ ਕਿ ਕਸ਼ਮੀਰ ਅਤੇ ਉਸ ਦੇ ਲੋਕਾਂ ਬਾਰੇ ਅਸਲੀਅਤ ਕੀ ਹੈ? ਜਦੋਂ ਤੁਸੀਂ ਉਥੋਂ ਦੂਰ ਹੁੰਦੇ ਹੋ ਤਾਂ ਤੁਸੀਂ ਉਹੀ ਸੱਚ ਮੰਨਦੇ ਹੋ, ਜੋ ਕੁਝ ਨਿਊਜ਼ ਚੈਨਲਾਂ ਵਲੋਂ ਦਿਖਾਇਆ ਜਾਂਦਾ ਹੈ।

ਸਭ ਤੋਂ ਪਹਿਲੀ ਗੱਲ ਜੋ ਇਥੇ ਪਹੁੰਚਣ ’ਤੇ ਦਿਸਦੀ ਹੈ, ਉਹ ਇਹ ਹੈ ਕਿ ਸ਼੍ਰੀਨਗਰ ’ਚ ਬਹੁਤ ਘੱਟ ਬਦਲਾਅ ਆਇਆ ਹੈ। ਪਿਛਲੇ 10-15 ਸਾਲਾਂ ’ਚ ਜਿਸ ਤਰ੍ਹਾਂ ਭਾਰਤੀ ਸ਼ਹਿਰਾਂ ਦੀ ਤਸਵੀਰ ਬਦਲੀ ਹੈ, ਉਹੋ ਜਿਹਾ ਸ਼੍ਰੀਨਗਰ ਵਿਚ ਨਹੀਂ ਹੋਇਆ ਹੈ। ਇਥੇ ਕੋਈ ਮਲਟੀਪਲੈਕਸ ਨਹੀਂ ਹੈ ਅਤੇ ਇਕ ਵੀ ਸਿਨੇਮਾਹਾਲ ਨਹੀਂ ਹੈ ਤੇ ਨਾ ਹੀ ਮਾਲਜ਼ ਹਨ। ਰੈਸਟੋਰੈਂਟ ਉਹੋ ਜਿਹੇ ਹੀ ਨਜ਼ਰ ਆਉਂਦੇ ਹਨ, ਜਿਹੋ ਜਿਹੇ ਦੋ-ਤਿੰਨ ਦਹਾਕੇ ਪਹਿਲਾਂ ਸਨ ਅਤੇ ਹਾਲਾਂਕਿ ਆਵਾਜਾਈ ਵਧ ਗਈ ਹੈ ਪਰ ਆਰਥਿਕ ਤਰੱਕੀ ਦੇ ਸੰਕੇਤ ਬਹੁਤ ਘੱਟ ਨਜ਼ਰ ਆਉਂਦੇ ਹਨ ਕਿਉਂਕਿ ਿਦੱਲੀ ਸਰਕਾਰ ਵਾਰ-ਵਾਰ ਮੋਬਾਇਲ ਸੇਵਾਵਾਂ ਕੱਟ ਦਿੰਦੀ ਹੈ, ਇਸ ਲਈ ਸ਼੍ਰੀਨਗਰ ’ਚ ਐਪ ਆਧਾਰਿਤ ਅਰਥਵਿਵਸਥਾ ਨਹੀਂ ਹੈ। ਇਥੇ ਉਬੇਰ ਜਾਂ ਓਲਾ ਨਹੀਂ ਮਿਲਦੀਆਂ, ਜਿਸ ਦੇ ਅਸੀਂ ਸਾਲਾਂ ਤੋਂ ਆਦੀ ਹੋ ਗਏ ਹਾਂ।

ਕਸ਼ਮੀਰ ’ਚ ਬਹੁਤ ਘੱਟ ਸਮਾਚਾਰ ਚੈਨਲ

ਭਾਰਤ ’ਚ 403 ਸਮਾਚਾਰ ਚੈਨਲ ਹਨ ਪਰ ਕਸ਼ਮੀਰ ’ਚ ਕੋਈ ਨਹੀਂ ਹੈ। ਸਰਕਾਰ ਵਲੋਂ ਇਥੇ ਕਿਸੇ ਵੀ ਲੋਕਲ ਚੈਨਲ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕਿਉਂਕਿ ਇਸ ਨਾਲ ਉਸ ਨੂੰ ਸਮੱਸਿਆ ਪੈਦਾ ਹੋਣ ਦਾ ਡਰ ਰਹਿੰਦਾ ਹੈ। ਇਥੋਂ ਦੀ ਅਰਥਵਿਵਸਥਾ ਕਮਜ਼ੋਰ ਹੋਣ ਦੇ ਕਾਰਨ ਕਾਰਪੋਰੇਟ ਵਿਗਿਆਪਨ ਜ਼ਿਆਦਾ ਨਹੀਂ ਹੈ। ਇਸ ਦਾ ਅਰਥ ਇਹ ਹੈ ਕਿ ਕਸ਼ਮੀਰੀ ਅਖਬਾਰਾਂ ਦਿੱਲੀ ਸਰਕਾਰ ਵਲੋਂ ਦਿੱਤੇ ਗਏ ਇਸ਼ਤਿਹਾਰਾਂ ’ਤੇ ਨਿਰਭਰ ਹਨ, ਜੋ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਗਾਹਕ ਹੈ। ਜ਼ਾਹਿਰ ਹੈ ਕਿ ਕੋਈ ਵੀ ਅਖ਼ਬਾਰ ਆਪਣੇ ਸਭ ਤੋਂ ਵੱਡੇ ਗਾਹਕ ਵਿਰੁੱਧ ਨਹੀਂ ਲਿਖੇਗੀ ਅਤੇ ਇਸ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਅਖਬਾਰਾਂ ਦੇ ਮੁੱਖ ਸਫਿਆਂ ’ਤੇ ਜਗ੍ਹਾ ਨਹੀਂ ਮਿਲਦੀ।

ਜਿਸ ਦਿਨ ਮੈਂ ਉਥੋਂ ਵਾਪਿਸ ਆਉਣ ਲੱਗਾ, ਅਖਬਾਰਾਂ ’ਚ ਇਕ ਹੈੱਡਲਾਈਨ ਛਪੀ ਸੀ : ‘‘ਨਾ ਤਾਂ ਆਜ਼ਾਦੀ ਸੰਭਵ ਹੈ, ਨਾ ਹੀ ਖ਼ੁਦਮੁਖਤਿਆਰੀ–ਜੰਮੂ ਕਸ਼ਮੀਰ ਦੇ ਗਵਰਨਰ ਨੇ ਕਿਹਾ।’’ ਰਾਜਪਾਲ ਸੱਤਿਆਪਾਲ ਮਲਿਕ ਨੇ ਕਸ਼ਮੀਰ ਦੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਸ਼ਮੀਰ ਦੇ ਨੌਜਵਾਨ ਬੰਦੂਕ ਛੱਡ ਕੇ ਉਨ੍ਹਾਂ ਦੇ ਨਾਲ ਡਿਨਰ ’ਚ ਸ਼ਾਮਿਲ ਹੋਣ।

ਜੇਕਰ ਆਜ਼ਾਦੀ ਅਤੇ ਖ਼ੁਦਮੁਖਤਿਆਰੀ ਪਹਿਲਾਂ ਹੀ ਗੱਲਬਾਤ ’ਚੋਂ ਬਾਹਰ ਹਨ ਤਾਂ ਉਹ ਉਨ੍ਹਾਂ ਨਾਲ ਕੀ ਗੱਲ ਕਰਨਾ ਚਾਹੁੰਦੇ ਹਨ? ਅਸਲੀਅਤ ਇਹ ਹੈ ਕਿ ਇਸ ਸਰਕਾਰ ਨੂੰ ਇਹ ਪਤਾ ਹੀ ਨਹੀਂ ਹੈ ਕਿ ਕਸ਼ਮੀਰ ’ਚ ਕੀ ਕਰਨਾ ਹੈ ਅਤੇ ਲੋਕਤੰਤਰ ਨੂੰ ਨਕਾਰ ਕੇ ਇਥੋਂ ਦੀ ਜਨਤਾ ’ਤੇ ਤਾਕਤ ਦੇ ਬਲ ’ਤੇ ਸ਼ਾਸਨ ਕਰਨਾ ਚਾਹੁੰਦੀ ਹੈ।

ਨੀਮ ਫੌਜੀ ਬਲਾਂ ਦੀ ਮੌਜੂਦਗੀ

ਸ਼੍ਰੀਨਗਰ ਦੀਆਂ ਗਲੀਆਂ ’ਚ ਨੀਮ ਫੌਜੀ ਬਲਾਂ ਦੀ ਮੌਜੂਦਗੀ ਆਮ ਗੱਲ ਹੋ ਗਈ ਹੈ। ਤਾਮਿਲ, ਬੰਗਾਲੀ, ਹਿੰਦੀ ਅਤੇ ਪੰਜਾਬੀ ਬੋਲਣ ਵਾਲੇ ਅਸਾਲਟ ਰਾਈਫਲਾਂ ਨਾਲ ਲੈਸ ਵਰਦੀਧਾਰੀ ਲੋਕ ਸਥਾਨਕ ਲੋਕਾਂ ’ਤੇ ਨਜ਼ਰ ਰੱਖਦੇ ਹਨ। ਕਸ਼ਮੀਰ ’ਚ ਪਹਿਲਾਂ ਨਾਲੋਂ ਵੱਧ ਸੁਰੱਖਿਆ ਬਲਾਂ ਦੇ ਜਵਾਨ ਮਾਰੇ ਜਾ ਰਹੇ ਹਨ। 2015 ’ਚ 41 ਜਵਾਨ ਮਾਰੇ ਗਏ ਸਨ, ਜਦਕਿ 2016 ’ਚ 88, ਫਿਰ 81, ਫਿਰ 2017 ’ਚ 83 ਅਤੇ ਪਿਛਲੇ ਸਾਲ 95, ਅਜੇ ਇਹ ਅੱਧਾ ਹੀ ਸਾਲ ਬੀਤਿਆ ਹੈ, ਅਸੀਂ ਆਪਣੇ 67 ਜਵਾਨ ਗੁਆ ਦਿੱਤੇ ਹਨ। ਸਪੱਸ਼ਟ ਤੌਰ ’ਤੇ ਚੋਣਾਂ ਜਿੱਤਣ ’ਚ ਪੁਲਵਾਮਾ ਅਤੇ ਬਾਲਾਕੋਟ ਦੀ ਕਾਫੀ ਭੂਮਿਕਾ ਰਹੀ ਪਰ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਕੀ ਸਾਡੇ ’ਚੋਂ ਬਹੁਤ ਸਾਰੇ ਲੋਕ ਇਸ ਗੱਲ ਨੂੰ ਸਮਝਦੇ ਹਨ ਕਿ ਇਸ ਸਾਰੇ ਨਾਟਕ ਦਾ ਨਤੀਜਾ ਕੀ ਸੀ? ਜਦੋਂ ਤਕ ਮੌਤਾਂ ਸਾਡੇ ਤੋਂ ਕਾਫੀ ਦੂਰ ਹੁੰਦੀਆਂ ਹਨ ਤਾਂ ਅਸੀਂ ਪ੍ਰਭਾਵਿਤ ਨਹੀਂ ਹੁੰਦੇ।

ਜਿਸ ਦਿਨ ਮੈਂ ਇਥੇ ਪਹੁੰਚਿਆ, ਮੈਂ 10 ਰਿਪੋਰਟਾਂ ਨੂੰ ਮਿਲਿਆ। ਮੈਂ ਉਨ੍ਹਾਂ ਲੋਕਾਂ ਨਾਲ ਇਥੋਂ ਦੀ ਸਥਿਤੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਨ ਲਈ ਸਰਕਾਰ ਦੇ ਨਿਰਦੇਸ਼ਾਂ ਦੀ ਲੋੜ ਨਹੀਂ ਹੁੰਦੀ ਕਿ ਕਿਹੜੇ ਮਸਲਿਆਂ ’ਤੇ ਨਹੀਂ ਲਿਖਣਾ ਹੈ। ਉਨ੍ਹਾਂ ਨੂੰ ਖ਼ੁਦ ਹੀ ਇਸ ਗੱਲ ਦਾ ਅਹਿਸਾਸ ਰਹਿੰਦਾ ਹੈ। ਮੈਂ ਇੰਨੇ ਡਰੇ ਹੋਏ ਭਾਰਤੀ ਰਿਪੋਰਟਾਂ ਦਾ ਸਮੂਹ ਕਦੇ ਨਹੀਂ ਦੇਖਿਆ। ਏਅਰਪੋਰਟ ’ਤੇ ਇਕ ਬੂਥ ਬਣਿਆ ਹੋਇਆ ਹੈ, ਜਿਸ ’ਤੇ ਵਿਦੇਸ਼ੀ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ, ਇਸ ਤਰ੍ਹਾਂ ਦਾ ਬੂਥ ਹੋਰ ਕਿਸੇ ਵੀ ਸੂਬੇ ’ਚ ਨਹੀਂ ਹੈ। ਕਸ਼ਮੀਰ ’ਚ ਵਿਦੇਸ਼ੀ ਪੱਤਰਕਾਰਾਂ ’ਤੇ ਪਾਬੰਦੀ ਵਰਗੀ ਸਥਿਤੀ ਹੈ। ਇਥੋਂ ਅਲ ਜ਼ਜੀਰਾ ਅਤੇ ਨਿਊਜ਼ ਟੀ. ਵੀ. (ਈਰਾਨ ਸਰਕਾਰ ਦੀ ਮਾਲਕੀ ਵਾਲਾ) ਦਿੱਲੀ ਸਰਕਾਰ ਵਲੋਂ ਹਟਾ ਦਿੱਤੇ ਗਏ ਹਨ।

ਕਸ਼ਮੀਰ ’ਤੇ ਇਸ ਸਮੇਂ ਸਿੱਧਾ ਦਿੱਲੀ ਤੋਂ ਸ਼ਾਸਨ ਕੀਤਾ ਜਾ ਰਿਹਾ ਹੈ ਅਤੇ ਨਿਰਦੇਸ਼ ਇਹ ਹੈ ਕਿ ਸਖਤੀ ਵਰਤੀ ਜਾਵੇ। ਅਸੀਂ ਜਾਣਦੇ ਹਾਂ ਕਿ ਇਸ ਦਾ ਮਤਲਬ ਕੀ ਹੈ ਅਤੇ ਇਸ ਦਾ ਮਤਲਬ ਇਹ ਹੈ ਕਿ ਪ੍ਰਦਰਸ਼ਨਾਂ ਨਾਲ ਸਖਤੀ ਨਾਲ ਅਤੇ ਬਲਪੂਰਵਕ ਨਜਿੱਠਿਆ ਜਾਵੇ ਅਤੇ ਕਿਸੇ ਤਰ੍ਹਾਂ ਦਾ ਤਰਸ ਨਾ ਦਿਖਾਇਆ ਜਾਵੇ। ਅਸਲ ’ਚ ਕਸ਼ਮੀਰੀਆਂ ਨਾਲ ਇਸ ਤਰ੍ਹਾਂ ਦਾ ਵਤੀਰਾ ਸਿਰਫ ਇਸ ਸਰਕਾਰ ਦੇ ਸਮੇਂ ਸ਼ੁਰੂ ਨਹੀਂ ਹੋਇਆ, ਸਗੋਂ ਲੰਮੇ ਸਮੇਂ ਤੋਂ ਅਜਿਹਾ ਹੀ ਚੱਲਿਆ ਆ ਰਿਹਾ ਹੈ। ਅਸੀਂ ਉਨ੍ਹਾਂ ਦੇ ਅਨੁਸਾਰ ਜੋ ਕੁਝ ਕੀਤਾ ਹੈ, ਉਹ ਤਿੰਨ ਦਹਾਕਿਆਂ ਤੋਂ ਹੋ ਰਿਹਾ ਹੈ ਪਰ ਅਜਿਹਾ ਲੱਗਦਾ ਹੈ ਕਿ ਅਸੀਂ ਕੁਝ ਨਹੀਂ ਸਿੱਖਿਆ ਹੈ। ਸਾਡੀ ਵੱਡੀ ਗਲਤੀ ਇਹ ਹੈ ਕਿ ਅਸੀਂ ਨਾਗਰਿਕਾਂ ਅਤੇ ਫੌਜੀਆਂ ਦੇ ਬਲੀਦਾਨਾਂ ਨਾਲ ਖੁਸ਼ ਹੁੰਦੇ ਹਾਂ ਅਤੇ ਸੋਚਦੇ ਹਾਂ ਕਿ ਹਾਲਾਤ ਆਮ ਵਾਂਗ ਹੋ ਰਹੇ ਹਨ, ਜਦਕਿ ਅਸੀਂ ਹੀ ਹਾਲਾਤ ਨੂੰ ਅਸਾਧਾਰਨ ਬਣਾਇਆ ਹੈ।
 
ਆਕਾਰ ਪਟੇਲ

Bharat Thapa

Content Editor

Related News