ਮੁਸਕਰਾਓ ਅਤੇ ਵਾਰ ਕਰੋ ਇਹੀ ਚੀਨ ਦੀ ਨੀਤੀ

06/19/2020 3:56:35 AM

ਹਰੀ ਜੈਸਿੰਘ

ਮੁਸਕਰਾਓ ਅਤੇ ਵਾਰ ਕਰੋ, ਸ਼ਾਂਤੀ ਦੀ ਗੱਲ ਕਰੋ ਅਤੇ ਦੂਸਰੀ ਧਿਰ ਦੇ ਇਲਾਕੇ ਨੂੰ ਫੜੋ ਇਹ ਕਮਿਊਨਿਸਟ ਚੀਨ ਦਾ ਇਕ ਵਿਸਤਾਰਵਾਦੀ ਚਿਹਰਾ ਹੈ ਜਿਸਨੂੰ ਸਾਡੇ ਪੰਚਸ਼ੀਲ ਸਮਝੌਤੇ ’ਤੇ ਦਸਤਖਤ ਕਰਨ ਦੇ ਬਾਅਦ ਚੀਨ ਹਮੇਸ਼ਾ ਹੀ ਸਾਡੀ ਪਿੱਠ ’ਚ ਛੁਰਾ ਮਾਰਦਾ ਰਿਹਾ ਹੈ। ਪੰਜ ਦਹਾਕਿਆਂ ’ਚ ਐਕਚੁਅਲ ਕੰਟ੍ਰੋਲ ਰੇਖਾ (ਐੱਲ.ਏ.ਸੀ.) ’ਤੇ ਸਭ ਤੋਂ ਭਿਆਨਕ ਸਥਿਤੀ ’ਚ ਕਰਨਲ ਰੈਂਕ ਦੇ ਅਧਿਕਾਰੀ ਸਮੇਤ 20 ਫੌਜੀ ਜਵਾਨ ਲੱਦਾਖ ਦੀ ਗਲਵਾਨ ਨਦੀ ਘਾਟੀ ’ਚ ਚੀਨੀ ਫੌਜੀਆਂ ਵਲੋਂ 15 ਜੂਨ ਦੀ ਰਾਤ ਨੂੰ ਸ਼ਹੀਦ ਕਰ ਦਿੱਤੇ ਗਏ। ਇਥੇ ਫੌਜੀਆਂ ਦਾ ਟਕਰਾਅ ਚੱਲ ਰਿਹਾ ਸੀ। ਇਕ ਰਿਪੋਰਟ ’ਚ 45 ਚੀਨੀਆਂ ਦੇ ਮਾਰੇ-ਜ਼ਖਮੀ ਹੋ ਜਾਣ ਬਾਰੇ ਵੀ ਦੱਸਿਆ ਗਿਆ। ਚੀਨ ਦਾ ਹਿੰਸਕ ਚਿਹਰਾ ਇਸ ਲਈ ਦੇਖਿਆ ਗਿਆ ਕਿਉਂਕਿ ਪੇਈਚਿੰਗ ਇਕਪਾਸੜ ਅਤੇ ਜਿਉਂ ਦੀ ਤਿਉਂ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ । ਇਹ ਸਮੱਸਿਆ ਦੀ ਕਿਸਮ ਅਤੇ ਚੀਨ ਦੀ ਅਗਲੀ ਚੁਣੌਤੀ ਨੂੰ ਦਰਸਾਉਂਦਾ ਹੈ। ਜੇਕਰ ਅਸੀਂ ਪਿੱਛੇ ਦੇਖੀਏ ਤਾਂ ਪੰਚਸ਼ੀਲ ਸਮਝੌਤੇ ਨੇ ਤਿੱਬਤ ਦੇ ਲਈ ਸੱਭਿਆਚਾਰਕ ਅਤੇ ਧਾਰਮਕ ਪ੍ਰਭੂਸੱਤਾ ਦੀ ਗਰੰਟੀ ਦਿੱਤੀ। ਦਲਾਈਲਾਮਾ ਦੇ ਅਧੀਨ ਤਿੱਬਤੀਆਂ ਦੀ ਹਿਜਰਤ ਪ੍ਰਮੁੱਖ ਮਨੁੱਖੀ ਤ੍ਰਾਸਦੀਆਂ ’ਚੋਂ ਇਕ ਰਹੀ ਹੈ। ਕਮਿਊਨਿਸਟ ਚੀਨ ਨੇ ਇਸ ਦੇਸ਼ ’ਚ ਕਾਫੀ ਲਾਗਤ ਨਾਲ 1962 ਨਾਲ ਐੱਨ.ਈ.ਐੱਫ. ਏ. ਇਲਾਕੇ ’ਚ ਵਿਕਾਸ ਲਈ ਭਾਰਤ ਦੇ ਸ਼ਾਂਤੀ ਦੇ ਸੁਪਨੇ ਨੂੰ ਚਕਨਾਚੂਰ ਕਰ ਦਿੱਤਾ। ਪੰਡਤ ਜਵਾਹਰ ਲਾਲ ਨਹਿਰੂ ਦਾ ਵਿਚਾਰ ਤਦ ਚੀਨ ਦੇ ਨਾਲ ਸ਼ਾਂਤੀ ਯਕੀਨੀ ਕਰਨ ਦਾ ਸੀ ਤਾਂਕਿ ਦੇਸ਼ ਇਕ ਨਵੇਂ ਭਾਰਤ ਦੇ ਨਿਰਮਾਣ ਲਈ ਆਪਣੀ ਊਰਜਾ ਅਤੇ ਸ੍ਰੋਤ ਜੁਟਾ ਸਕੇ। ਮੈਂ ਕਮਿਊਨਿਸਟ ਚੀਨ ਦੇ ਉਨ੍ਹਾਂ ਡਰਾਉਣੇ ਦਿਨਾਂ ਨੂੰ ਯਾਦ ਕਰ ਰਿਹਾ ਹਾਂ ਜਿਨ੍ਹਾਂ ਨੂੰ ਚੀਨ ਨਾਲ ਨਜਿੱਠਣ ਦੌਰਾਨ ਸਾਨੂੰ ਕੁਝ ਬੁਨਿਆਦੀ ਸਬਕ ਨਹੀਂ ਭੁੱਲਣੇ ਚਾਹੀਦੇ। ਭਾਰਤੀ ਨੇਤਾਵਾਂ ਨੂੰ ਯਾਦ ਰੱਖਣ ਲਈ ਸਭ ਤੋਂ ਮਹੱਤਵਪੂਰਨ ਸਬਕ ਇਹ ਹੈ ਕਿ ਚੀਨ ’ਤੇ ਕਦੀ ਭਰੋਸਾ ਨਾ ਕਰਨ। ਇਸ ਸੰਦਰਭ ’ਚ ਸਾਨੂੰ ਮਾਓ ਦੇ ਇਸ ਨਿਰਦੇਸ਼ ਨੂੰ ਯਾਦ ਰੱਖਣਾ ਚਾਹੀਦਾ ਹੈ, ‘‘ ਸਿਗਨਲ ਰਾਈਟ ਬਟ ਟਰਨ ਲੈਫਟ’’। ਮਾਓ ਮਰ ਚੁੱਕੇ ਹਨ ਅਤੇ ਇਸ ਦੁਨੀਆ ਤੋਂ ਚਲੇ ਗਏ ਹਨ। ਹੁਣ ਉਨ੍ਹਾਂ ਦੇ ਦੇਸ਼ ’ਚ ਉਨ੍ਹਾਂ ਦਾ ਖੌਫ ਨਹੀਂ ਹੈ ਪਰ ਉਨ੍ਹਾਂ ਦੇ ਉੱਤਰਾਧਿਕਾਰੀ ਜਿਨ੍ਹਾਂ ’ਚ ਸੱਤਾਧਾਰੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸ਼ਾਮਲ ਹਨ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਪੱਧਰੀ ਨੇਤਾਵਾਂ ਨੂੰ ਧੁੰਦਲੇ ਕਰਨ ’ਚ ਮਾਓ ਦੇ ਨਕਸ਼ੇ ਕਦਮ ’ਤੇ ਚੱਲ ਰਹੇ ਹਨ।

ਪੂਰਬੀ ਲਦਾਖ ਦੇ ਗਲਵਾਨ ਇਲਾਕੇ ’ਚ ਸਰਹੱਦੀ ਅੜਿੱਕੇ ਨੰ ਹਲ ਕਰਨ ਲਈ ਜ਼ਮੀਨੀ ਪੱਧਰ ’ਤੇ ਗੱਲਬਾਤ ਦੇ ਸੱਤਵੇਂ ਹਫਤੇ ’ਚ ਚੀਨ ਦੀ ਸ਼ੱਕੀ ਭੂਮਿਕਾ ਨੂੰ ਹੋਰ ਕੋਈ ਨਹੀਂ ਸਮਝ ਸਕਦਾ। ਦੋਵਾਂ ਧਿਰਾਂ ਨੇ ਮੇਜਰ ਜਨਰਲ ਦੀ ਗੱਲਬਾਤ ਦੇ 5 ਦੌਰ ਆਯੋਜਿਤ ਕੀਤੇ ਹਨ। ਬ੍ਰਿਗੇਡੀਅਰ ਤੇ ਕਰਨਲ ਪੱਧਰ ’ਤੇ ਗੱਲਬਾਤ ਦੀ ਇਕ ਲੜੀ ਵੀ ਰਹੀ ਹੈ। ਦੋਵਾਂ ਧਿਰਾਂ ਵਲੋਂ ਸਹਿਮਤੀ ਸੀਮਿਤ ਵਿਗਾੜ ਦੇ ਬਾਵਜੂਦ ਚੀਨੀ ਇਲਾਕੇ ’ਚ ਵੱਡੇ ਪੱਧਰ ’ਤੇ ਨਿਰਮਾਣ ’ਚ ਕੋਈ ਤਬਦੀਲੀ ਨਹੀਂ ਹੋਈ। ਕੁੱਝ ਥਾਵਾਂ ’ਤੇ ਭਾਰਤੀ ਸੰਗਠਤ ਖੇਤਰ ’ਚ ਜਾਣ ਦੇ ਇਲਾਵਾ ਚੀਨ ਨੇ ਫੌਜੀਆਂ ਦੀਆਂ ਸਰਗਰਮੀਆਂ ਨੂੰ ਵਧਾਇਆ ਹੈ। ਉਸਨੇ ਲੜਾਕੂ ਬੰਬ ਵਰ੍ਹਾਊ, ਰਾਕੇਟ-ਬਲਾਂ, ਹਵਾਈ ਰੱਖਿਆ ਰਾਡਾਰ ਅਤੇ ਜੈਮਰ ਨੂੰ ਤਾਇਨਾਤ ਕੀਤਾ ਹੈ। ਆਪਣੇ ਵਲੋਂ ਭਾਰਤ ਨੇ ਸਵੈ-ਰੱਖਿਆ ਲਈ ਆਪਣੇ ਨਿਰਮਾਣ ਨੂੰ ਬਣਾਈ ਰੱਖਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤੀ ਲੀਡਰਸ਼ਿਪ ਝੂਠ ਬੋਲ ਰਹੀ ਕਿ ਅਜਿਹੀ ਚੀਜ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਭਾਰਤ ਨੇ ਆਪਣੇ 1962 ਦੇ ਦਰਦਨਾਕ ਤਜਰਬੇ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਇਹ ਅੱਜ ਚੀਨੀ ਪਖ ਤੋਂ ਕਿਸੇ ਵੀ ਚੁਣੌਤੀ ਨੂੰ ਝੱਲਣ ਲਈ ਪਹਿਲਾਂ ਨਾਲੋਂ ਬਿਹਤਰ ਹੈ। ਲਦਾਖ ’ਚ ਸੜਕਾਂ ਦਾ ਨਿਰਮਾਣ ਚੀਨ ਨਾਲ ਨਜਿੱਠਣ ’ਚ ਸਾਡੀ ਭਵਿੱਖ ਦੀ ਸੋਚ ਦਾ ਹਿੱਸਾ ਰਿਹਾ ਹੈ। ਐੱਲ.ਓ.ਸੀ. ਭਾਰਤ ਅਤੇ ਪਾਕਿਸਤਾਨ ਨੂੰ ਅਲੱਗ ਕਰਦੀ ਹੈ। ਹਾਲਾਂਕਿ ਤ੍ਰਾਸਦੀ ਇਹ ਹੈ ਕਿ ਅਸਲ ਕੰਟ੍ਰੋਲ ਰੇਖਾ ਐੱਲ.ਓ.ਸੀ. ਦੀ ਤੁਲਨਾ ’ਚ ਬੇਹੱਦ ਘੱਟ ਸਪੱਸ਼ਟ ਹੈ । 1975 ’ਚ ਤੁਲੰਗ ਲਾ ’ਤੇ ਗੋਲੀ ਨਹੀਂ ਚਲਾਈ ਗਈ ਸੀ। ਚੀਨ ’ਚ ਸਾਬਕਾ ਵਿਦੇਸ਼ ਸਕੱਤਰ ਅਤੇ ਸਾਬਕਾ ਰਾਜਦੂਤ ਨਿਰੂਪਮਾ ਰਾਓ ਦੇ ਅਨੁਸਾਰ, ‘‘ਮੌਜ਼ੂਦਾ ਅੜਿੱਕਿਆਂ ਨੇ ਭਾਰਤੀ ਸਰਹੱਦਾਂ ਨੂੰ ਚੁਣੌਤੀ ਦਿੱਤੀ ਹੈ। ਉਹ ਕਹਿੰਦੀ ਹੈ ਕਿ ਸਾਡੇ ਲਈ ਇਕੋ ਇਕ ਬਦਲ ਤਿਆਰ ਰਹਿਣਾ ਹੈ। ਸਾਨੂੰ ਆਪਣੀਆਂ ਸੜਕਾਂ ਦਾ ਨਿਰਮਾਣ ਕਰਨਾ ਅਤੇ ਬੁਨਿਆਦੀ ਢਾਂਚੇ ’ਚ ਸੁਧਾਰ ਕਰਨਾ ਹੋਵੇਗਾ। ਸਾਨੂੰ ਅਚਾਨਕ ਪੈਦਾ ਹੋਏ ਅਜਿਹੇ ਹਾਲਾਤਾਂ ਨਾਲ ਨਜਿੱਠਣਾ ਹੋਵੇਗਾ ਅਤੇ ਖੁਦ ਨੂੰ ਤਿਆਰ ਰੱਖਣਾ ਹੋਵੇਗਾ। ਖੇਡ ਨੂੰ ਇਸ ਤਰ੍ਹਾਂ ਖੇਡਿਆ ਜਾਵੇ ਕਿ ਸਾਡੇ ਹਿੱਤਾਂ ਦੀ ਰੱਖਿਆ ਹੋਵੇ।’’ਇਹ ਬਿਲਕੁਲ ਸਹੀ ਹੈ ਕਿ ਕਿਉਂਕਿ ਚੀਨ ਦੀਆਂ ਸ਼ਾਂਤੀ ਪ੍ਰਤੀਬੱਧਤਾਵਾਂ ਦੇ ਸਨਮਾਨ ’ਚ ਉਸਦਾ ਟਰੈਕ ਖਰਾਬ ਹੈ। ਉਸਦੀ ਧਾਰਨਾ ’ਚ ਫਰਕ ਹੈ। ਰਾਓ ਦੇ ਅਨੁਸਾਰ ਚੀਨ ਨੇ ਜਾਣਬੁੱਝ ਕੇ ਆਪਣੇ ਦਾਅਵਿਆਂ ਨੂੰ ਅਸਪੱਸ਼ਟ ਛੱਡ ਦਿੱਤਾ ਹੈ। ਉਹ ਅੱਗੇ ਕਹਿੰਦੀ ਹੈ , ‘‘ਚੀਨੀ ਲੋਕ ਇਸ ’ਚ ਮਾਹਿਰ ਹਨ। ਉਹ ਅਾਹੁਦਿਆਂ ’ਤੇ ਨਹੀਂ ਟਿਕਦੇ ਅਤੇ ਜ਼ਮੀਨ ’ਤੇ ਉਨ੍ਹਾਂ ਦੀਆਂ ਹਰਕਤਾਂ ਅਤੀਤ ’ਚ ਕੀਤੀਆਂ ਗਈਆਂ ਚੀ਼ਜ਼ਾਂ ਨੂੰ ਲਗਾਤਾਰ ਪ੍ਰਭਾਸ਼ਿਤ ਕਰਦੀਆਂ ਹਨ। ਚੀਨੀ ਕਦੀ ਇਕ ਸਥਾਨ ’ਤੇ ਚਿਪਕ ਕੇ ਨਹੀਂ ਬੈਠਦੇ ਅਤੇ ਜ਼ਮੀਨ ’ਤੇ ਉਨ੍ਹਾਂ ਦੀ ਹਰਕਤ ਬਦਲਦੀ ਰਹਿੰਦੀ ਹੈ। ਸਾਨੂੰ ਕਦੀ ਵੀ ਉਨ੍ਹਾਂ ਦੇ ਨਕਸ਼ਿਆਂ ਨੂੰ ਦੇਖਣ ਦਾ ਮੌਕਾ ਨਹੀਂ ਮਿਲਿਅਾ।’’

ਦਰਅਸਲ ਪੈਂਗੋਂਗ ਤਸੋ ਝੀਲ ਇਲਾਕੇ ’ਚ ਸਟੈਂਡ ਆਫ ਵੀ ਚੀਨ ਦੇ ਸ਼ੱਕੀ ਇਰਾਦਿਆਂ ਨੂੰ ਦਰਸਾਉਂਦਾ ਹੈ। ਪੈਂਗੋਂਗ ਤਸੋ ’ਤੇ ਭਾਰਤ ਦੀ ਅਸਲ ਕੰਟ੍ਰੋਲ ਰੇਖਾ ਫਿੰਗਰ 8 ’ਤੇ ਅਤੇ ਚੀਨ ਦੀ ਫਿੰਗਰ 4 ’ਤੇ ਦੌੜਦੀ ਹੈ ਪਰ ਹੁਣ ਚੀਨੀ ਬਲਾਂ ਨੇ ਆਪਣੇ ਟੈਂਟਾਂ ਨੂੰ ਫਿੰਗਰ 4 ਇਲਾਕੇ ’ਚ ਸਥਾਪਤ ਕਰ ਲਿਆ ਹੈ। ਇਸ ਕਾਰਨ ਉਹ ਭਾਰਤ ਨੂੰ ਐਕਚੂਅਲ ਕੰਟ੍ਰੋਲ ਰੇਖਾ ਫਿੰਗਰ 8 ’ਤੇ ਪਹੁੰਚਣ ਤੋਂ ਰੋਕ ਰਿਹਾ ਹੈ। ਇਕ ਅਖਬਾਰ ਦੇ 4 ਜੂਨ ਦੇ ਅੰਕ ’ਚ ਅਨੰਤ ਕ੍ਰਿਸ਼ਣਨ ਨੇ ਖੁੱਲ੍ਹੇ ਤੌਰ ’ਤੇ ਕਿਹਾ ਕਿ ਭਾਰਤ-ਚੀਨ ਗੱਲਬਾਤ ਪ੍ਰਮੁੱਖ ਤੌਰ ’ਤੇ ਤਿੰਨ ਖੇਤਰਾਂ ਜਿਵੇਂ ਗਲਵਾਨ ਘਾਟੀ,ਪੈਂਗੋਂਗ ਤਸੋ ਅਤੇ ਗੋਗਰਾ ’ਤੇ ਨਿਰਭਰ ਕਰਦੀ ਹੈ। ਨਵੀਂ ਦਿੱਲੀ ਚਾਹੁੰਦੀ ਹੈ ਕਿ ਚੀਨੀ ਬਲ 5 ਮਈ ਤੋਂ ਪਹਿਲਾਂ ਵਾਲੀ ਸਥਿਤੀ ’ਤੇ ਪਰਤ ਜਾਣ ਪਰ ਚੀਨ ਨੇ ਆਪਣੇ ਬਲਾਂ ਨੂੰ ਜ਼ਿਆਦਾ ਗਿਣਤੀ ’ਚ ਫਿੰਗਰ 4 ਇਲਾਕੇ ’ਤੇ ਤਾਇਨਾਤ ਕੀਤਾ ਹੈ। ਨਵੀਂ ਦਿੱਲੀ ਨੇ ਹਮੇਸ਼ਾ ਤੋਂ ਹੀ ਫਿੰਗਰ 4 ’ਚ ਖੇਤਰ ਰੱਖੇ ਹਨ ਜੋ ਫਿੰਗਰ 8 ਤੱਕ ਜਾਂਦੇ ਹਨ। ਭਾਰਤ ਅਸਲ ’ਚ 135 ਕਿਲੋਮੀਟਰ ਝੀਲ ਦਾ ਇਕ ਤਿਹਾਈ ਹਿੱਸਾ ਆਪਣੇ ਕੋਲ ਰੱਖਦਾ ਹੈ । ਗਲਵਾਨ ਘਾਟੀ ਕਦੀ ਵੀ ਸੰਘਰਸ਼ ਦਾ ਖੇਤਰ ਨਹੀਂ ਬਣਿਆ ਪਰ 15 ਜੂਨ ਦੇ ਘਟਨਾਕ੍ਰਮ ਨੇ ਚੀਨ ਦੇ ਅਸਲੀ ਚਹਿਰੇ ਨੂੰ ਬੇਨਕਾਬ ਕੀਤਾ ਹੈ। ਲੱਦਾਖ ’ਚ ਚੀਨੀ ਵਿਸਤਾਰ ਨੂੰ ਦੇਖਦੇ ਹੋਏ ਭਾਰਤ ਨੂੰ ਸੋਚ-ਸਮਝ ਕੇ ਆਪਣੀ ਫੌਜੀ ਅਤੇ ਕੂਟਨੀਤਕ ਗੱਲਬਾਤ ਨੂੰ ਵਧਾਉਣਾ ਪਵੇਗਾ। ਇੱਥੇ ਇਹ ਗੱਲ ਯਾਦ ਰੱਖਣੀ ਵੀ ਜ਼ਰੂਰੀ ਹੋਵੇਗੀ ਕਿ ਲੱਦਾਖ ’ਚ ਸਰਹੱਦੀ ਸੰਕਟ ਸਤੰਬਰ 2014 ’ਚ ਪੈਦਾ ਹੋਇਆ ਸੀ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਹਿਮਦਾਬਾਦ ਪਹੁੰਚੇ ਸਨ। ਇਕ ਨਵੀਂ ਰਿਪੋਰਟ ਦਾ ਕਹਿਣਾ ਹੈ ਕਿ ਜਿਵੇਂ ਹੀ ਸ਼ੀ ਅਤੇ ਮੋਦੀ ਸਾਬਰਮਤੀ ਨਦੀ ਦੇ ਕੰਢੇ ’ਤੇ ਝੂਲੇ ’ਤੇ ਬੈਠੇ ਸਨ , ਇਕ ਹਜ਼ਾਰ ਤੋਂ ਵਧ ਚੀਨੀ ਫੌਜੀਆਂ ਨੇ ਚੁਨਾਰ ’ਚ ਭਾਰਤੀ ਇਲਾਕੇ ’ਚ ਅੱਗੇ ਵਧਣਾ ਸ਼ੁਰੂ ਕੀਤਾ। ਇਹ ਖੇਤਰ ਤਿੱਬਤ ਦੇ ਨਾਲ ਲੱਦਾਖ ਨਾਲ ਲੱਗਦਾ ਹੈ। ਉਸ ਸਮੇਂ ਇਹ ਮੁੱਦਾ ਫੌਜੀ ਅਤੇ ਕੂਟਨੀਤਕ ਗੱਲਬਾਤ ਰਾਹੀਂ ਹੱਲ ਕਰ ਦਿੱੱਤਾ ਗਿਆ। ਮੈਨੂੰ ਇਹ ਯਕੀਨ ਨਹੀਂ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ ਸ਼ੀ ਦੇ ਨਾਲ ਓਨਾ ਹੀ ਨਜ਼ਦੀਕੀ ਰਿਸ਼ਤਾ ਰੱਖਣਗੇ, ਸ਼ਾਇਦ ਉਨ੍ਹਾਂ ਦੀ ਦਖਲ ਅੰਦਾਜ਼ੀ ਮੌਜੂਦਾ ਸਮੇਂ ਅੜਿੱਕੇ ਨੂੰ ਦੂਰ ਕਰਨ ’ਚ ਸਹਾਇਕ ਸਿੱਧ ਹੋਵੇਗੀ।


Bharat Thapa

Content Editor

Related News