ਇਕ ਪਤਨੀ ਰੱਖਣ ਦਾ ਨਿਯਮ

11/05/2019 1:44:56 AM

ਰਕਸ਼ਾ ਭਰਾੜੀਆ

ਵਿਸ਼ਵ ਪੱਧਰ ’ਤੇ ਸਮਾਜ ’ਚ 1231 ਲੋਕਾਂ ’ਤੇ ਕੀਤੇ ਗਏ ਸਰਵੇ ’ਚ ਪਾਇਆ ਗਿਆ ਹੈ ਕਿ 146 ਲੋਕ ਹੀ ਇਕ ਪਤਨੀ, ਜਦਕਿ 186 ਦੋ ਪਤਨੀਆਂ ਅਤੇ ਬਾਕੀ ਦੇ 588 ਜ਼ਿਆਦਾ ਪਤਨੀਆਂ ਰੱਖਣ ਵਾਲੇ ਸਨ ਅਤੇ ਚੌਥੇ ਲੋਕ ਜ਼ਿਆਦਾ ਪਤੀ ਰੱਖਣ ਵਾਲੇ ਸਨ। ਜੇਕਰ ਅਸੀਂ ਸਮਾਜ ’ਤੇ ਨਜ਼ਰ ਮਾਰੀਏ ਤਾਂ ਰਿਸ਼ਤਿਆਂ ਦੀ ਸੱਚੀ ਪ੍ਰਕਿਰਤੀ ਨੂੰ ਅਸੀਂ ਦੇਖਾਂਗੇ। ਸਮਾਜ ਵਿਚ 15 ਫੀਸਦੀ ਲੋਕ ਹੀ ਇਕ ਪਤਨੀ ਵਾਲੇ ਹਨ। ਜ਼ਿਆਦਾਤਰ ਲੋਕ ਬੇਵਫਾਈ ਝੱਲਦੇ ਹਨ। ਤਲਾਕ ਦੀ ਗਿਣਤੀ ਜ਼ਿਆਦਾ ਹੈ। ਕੁਝ ਹੀ ਜੋੜੇ ਆਪਣੇ ਕਰਮਾਂ ਦੇ ਹਿਸਾਬ ਨਾਲ ਇਕ-ਦੂਜੇ ਨਾਲ ਜੁੜੇ ਰਹਿੰਦੇ ਹਨ। ਜਦੋਂ ਉਨ੍ਹਾਂ ਦਾ ਧੀਰਜ ਟੁੱਟਦਾ ਹੈ ਤਾਂ ਉਨ੍ਹਾਂ ਵਿਚ ਨਿਰਾਸ਼ਾ ਜਾਗਦੀ ਹੈ। ਇਸ ਤੋਂ ਬਾਅਦ ਵਿਆਹ ਸਬੰਧੀ ਤਕਰਾਰ ਜਨਮ ਲੈਂਦਾ ਹੈ ਅਤੇ ਅੱਗੇ ਚੱਲ ਕੇ ਇਹ ਅਪਰਾਧ ਨੂੰ ਜਨਮ ਦਿੰਦਾ ਹੈ।

ਭਾਰਤ ਵਿਚ ਇਸ ’ਤੇ ਖੋਜ ਕਰਨ ਲਈ ਮੈਂ ਇਕ ਤੋਂ ਵੱਧ ਵਿਆਹ/ਸੈਕਸ ਪੇਸ਼ੇਵਰ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ’ਚੋਂ ਜ਼ਿਆਦਾਤਰ ਨੇ ਰਿਸ਼ਤਿਆਂ ਦੇ ਟੁੱਟਣ ਲਈ ਬੇਵਫਾਈ ਜਾਂ ਫਿਰ ਸ਼ੱਕ ਨੂੰ ਇਸ ਦੇ ਲਈ ਕਾਰਣ ਮੰਨਿਆ। ਨੀਰੂ ਕੰਵਰ, ਜੋ ਇਕ ਮੈਰਿਜ ਥੈਰੇਪਿਸਟ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਅੱਜ 50 ਫੀਸਦੀ ਮਾਮਲੇ ਸ਼ਹਿਰਾਂ ਤੋਂ ਆਉਂਦੇ ਹਨ, ਜੋ ਦਿਨ-ਬ-ਦਿਨ ਵਧ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈੈ ਕਿ 10 ’ਚੋਂ 6 ਲੋਕ, ਜਿਨ੍ਹਾਂ ਨੇ ਵਿਚਾਰ-ਵਟਾਂਦਰੇ ਲਈ ਉਨ੍ਹਾਂ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ ਸੀ, ਉਹ ਲੋਕ ਬੇਵਫਾਈ ਨਾਲ ਜੂਝ ਰਹੇ ਸਨ।

ਦਿੱਲੀ ਦੀਆਂ ਫੈਮਿਲੀ ਅਦਾਲਤਾਂ ਵੀ ਅੱਜਕਲ ਇਹੀ ਮੰਨਦੀਆਂ ਹਨ ਕਿ ਵਿਆਹੁਤਾ ਜੋੜਿਆਂ ਵਿਚ ਅੱਜਕਲ ਵਿਆਹ ਤੋਂ ਬਾਹਰ ਰਿਸ਼ਤਿਆਂ ਦੇ ਮਾਮਲੇ ਵਧ ਰਹੇ ਹਨ ਅਤੇ ਤਲਾਕ ਦੇ ਮਾਮਲਿਆਂ ਦਾ ਮੁੱਖ ਕਾਰਣ ਵੀ ਇਹੀ ਹੈ। ਵਕੀਲਾਂ ਅਤੇ ਵਿਚ-ਬਚਾਅ ਕਰਨ ਵਾਲੇ ਲੋਕਾਂ ਦਾ ਵੀ ਇਹੀ ਕਹਿਣਾ ਹੈ। ਪਟਿਆਲਾ ਹਾਊਸ ਫੈਮਿਲੀ ਕੋਰਟ ਦੇ ਮੁੱਖ ਕਾਊਂਸਲਰ ਦਾ ਕਹਿਣਾ ਹੈ ਕਿ ਹਰੇਕ ਪਰਿਵਾਰਕ ਕੋਰਟ ’ਚ ਹਰ ਮਹੀਨੇ 15 ’ਚੋਂ 10 ਪਟੀਸ਼ਨਾਂ ਵਿਭਚਾਰ ਨਾਲ ਸਬੰਧਤ ਹੁੰਦੀਆਂ ਹਨ। ਫੈਮਿਲੀ ਕੋਰਟਸ ਦੀਆਂ ਰਿਕਾਰਡਜ਼ ਬੁੱਕਸ ਵੀ ਬੇਵਫਾਈ ਅਤੇ ਵਿਭਚਾਰ ਦੇ ਅੰਕੜਿਆਂ ਨਾਲ ਭਰੀਆਂ ਪਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲਾ ਇਤਿਹਾਸਿਕ ਸਮਾਜ ਅਜਿਹਾ ਸੀ, ਜਿਸ ਵਿਚ ਨਾ ਤਾਂ ਇਕ ਪਤਨੀ ਰੱਖਣ ਵਾਲੇ ਸਨ ਅਤੇ ਨਾ ਹੀ ਵੇਸਵਾਵਾਂ ਸਨ ਅਤੇ ਲੱਗਭਗ ਫ੍ਰੀ ਸੈਕਸ ਪ੍ਰਚਲਨ ’ਚ ਸੀ।

ਦੱਖਣੀ-ਪੱਛਮੀ ਚੀਨ ਵਿਚ ਲੁਗੁ ਲੇਕ ਨਾਂ ਦਾ ਖੇਤਰ ਹੈ, ਜੋ ਮੌਸੂ ਜਾਤੀ ਦੇ ਲੋਕਾਂ ਦਾ ਘਰ ਹੈ। ਪਹਾੜੀ ਖੇਤਰ ਵਿਚ ਉਚਾਈ ਵਾਲਾ ਇਹ ਏਕਾਂਤ ਖੇਤਰ ਹੈ ਅਤੇ ਸ਼ਾਇਦ ਵਿਸ਼ਵ ਵਿਚ ਇਕ ਅਦਭੁੱਤ ਸਥਾਨ ਹੈ। 2000 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਮੌਸੂ ਲੋਕ ਮਾਤ੍ਰਵੰਸ਼ੀ ਸਮਾਜ ’ਚ ਰਹਿੰਦੇ ਹਨ। ਉਨ੍ਹਾਂ ਦੀ ਭਾਸ਼ਾ ਵਿਚ ਪਿਤਾ, ਪਤੀ ਜਾਂ ਫਿਰ ਵੇਸਵਾ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ।

ਇਸ ਜਾਤੀ ਦੀ ਲੜਕੀ ਜਦੋਂ ਆਪਣੀ ਪਹਿਲੀ ਜਵਾਨੀ ਦੇਖਦੀ ਹੈ ਤਾਂ ਉਸ ਨੂੰ ਆਪਣਾ ਵੱਖਰਾ ਕਮਰਾ ਦਿੱਤਾ ਜਾਂਦਾ ਹੈ। ਇਸ ਕਮਰੇ ਦਾ ਇਕ ਦਰਵਾਜ਼ਾ ਗਲੀ ਵੱਲ ਖੁੱਲ੍ਹਦਾ ਹੈ ਅਤੇ ਇਕ ਦਰਵਾਜ਼ਾ ਅੰਦਰ ਬਣੇ ਚੈਂਬਰ ਵੱਲ ਹੁੰਦਾ ਹੈ, ਜਿਥੇ ਉਹ ਕਿਸੇ ਵੀ ਬਾਹਰੀ ਮਰਦ ਨੂੰ ਸੱਦਾ ਦੇ ਸਕਦੀ ਹੈ। ਉਸੇ ਦੇ ਨਾਲ ਪੂਰੀ ਰਾਤ ਗੁਜ਼ਾਰਦੀ ਹੈ ਪਰ ਸ਼ਰਤ ਇਹ ਹੈ ਕਿ ਉਸ ਵਿਅਕਤੀ ਨੇ ਸਵੇਰ ਹੋਣ ਤੋਂ ਪਹਿਲਾਂ ਘਰ ਛੱਡਣਾ ਹੁੰਦਾ ਹੈ। ਉਸ ਲੜਕੀ ਤੋਂ ਜਨਮੇ ਅਜਿਹੇ ਬੱਚੇ ਦਾ ਪਾਲਣ-ਪੋਸ਼ਣ ਲੜਕੀ ਦਾ ਪਰਿਵਾਰ ਕਰਦਾ ਹੈ, ਜਿਸ ਵਿਚ ਉਸ ਦੇ ਭਰਾ, ਭੈਣਾਂ, ਮਾਂ, ਚਾਚੀਆਂ ਅਤੇ ਚਾਚੇ ਸ਼ਾਮਿਲ ਹੁੰਦੇ ਹਨ।

ਇਹ ਸਾਰੇ ਖੂਨ ਦੇ ਰਿਸ਼ਤੇ ਹੁੰਦੇ ਹਨ ਅਤੇ ਉਹ ਬੱਚੇ ਦੇ ਜਨਮ ਤੋਂ ਹੀ ਉਸ ਨੂੰ ਜਾਣਦੇ ਹਨ। ਇਥੇ ਵਿਆਹ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਨਾ ਹੀ ਇਕ ਪਤਨੀ ਰੱਖਣ ਦਾ। ਇਤਿਹਾਸ ਤੋਂ ਪਹਿਲਾਂ ਦੇ ਸਾਡੇ ਪੂਰਵਜਾਂ ਦੇ ਅਜਿਹੇ ਸਾਰੇ ਬੱਚੇ ਸੰਵੇਦਨਸ਼ੀਲ ਆਧੁਨਿਕ ਯੁੱਗ ਵਿਚ ਘਟੀਆ ਇਨਸਾਨ ਅਖਵਾਉਣਗੇ। ਇਸ ਤਰ੍ਹਾਂ ਪਿਤਾ ਜ਼ਿੰਮੇਵਾਰੀ ਰਹਿਤ ਹੋ ਜਾਣਗੇ ਅਤੇ ਉਹ ਆਪਣੇ ਬੱਚਿਆਂ ਦੀ ਆਰਥਿਕ ਤੌਰ ’ਤੇ ਮਦਦ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦੇ ਉਪਰ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਹੋਵੇਗਾ।

ਸ਼ਾਇਦ ਮੌਸੂ ਸੰਸਕ੍ਰਿਤੀ ਦਾ ਮੁੱਖ ਮੰਤਵ ਚੱਲਦਾ-ਫਿਰਦਾ ਵਿਆਹ ਹੀ ਹੋਵੇਗਾ। ਰਸਮੀ ਤੌਰ ’ਤੇ ਮੌਸੂ ਔਰਤ, ਜੋ ਕਿਸੇ ਵਿਅਕਤੀ ਵਿਸ਼ੇਸ਼ ਵਿਚ ਦਿਲਚਸਪੀ ਰੱਖਦੀ ਹੋਵੇਗੀ, ਉਸੇ ਨੂੰ ਉਹ ਰਾਤ ਗੁਜ਼ਾਰਨ ਲਈ ਆਪਣੇ ਕਮਰੇ ਵਿਚ ਬੁਲਾਏਗੀ ਅਤੇ ਗੁਪਤ ਤੌਰ ’ਤੇ ਰਾਤ ਕੱਟਣ ਤੋਂ ਬਾਅਦ ਉਹ ਵਿਅਕਤੀ ਸਵੇਰੇ ਰਵਾਨਾ ਹੋ ਜਾਵੇਗਾ।

ਜੇਕਰ ਮੌਸੂ ਜਾਤੀ ਵਾਂਗ ਹੀ ਸਾਡੇ ਸਮਾਜ ਵਿਚ ਅਜਿਹੇ ਬੰਧਨ ਨਾ ਹੋਣ ਤਾਂ ਫਿਰ ਸੈਕਸ, ਪਿਆਰ ਜਾਂ ਆਰਥਿਕ ਸੁਰੱਖਿਆ, ਜੋ ਸਾਡੇ ਸਮਾਜ ਵਿਚ ਉਪਲੱਬਧ ਹੈ, ਉਨ੍ਹਾਂ ਦਾ ਕੀ ਬਣੇਗਾ? ਇਸ ਤਰ੍ਹਾਂ ਇਕ ਹੀ ਵਾਰ ਵਿਆਹ ਕਰਨ ਦੀ ਪ੍ਰਥਾ ਧਰਤੀ ’ਤੇ ਜੀਵਨ ਗੁਜ਼ਾਰਨ ਦਾ ਰਸਤਾ ਨਹੀਂ ਹੈ।


Bharat Thapa

Content Editor

Related News