ਅਮੀਰ, ਗਰੀਬ ਇਥੇ ਹੁਣ ਸਾਰੇ ਬਰਾਬਰ

03/30/2020 2:32:15 AM

ਦਿਲੀਪ ਚੇਰੀਅਨ

ਸਾਨੂੰ ਆਪਣੇ ਦਮਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਹੋਵੇਗਾ, ਜਿਨ੍ਹਾਂ ਨੇ ਸਖਤ ਕਦਮ ਚੁੱਕੇ। ਕੋਰੋਨਾ ਵਾਇਰਸ ਵਰਗੀ ਖਤਰਨਾਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਕਰਨਾ ਹੀ ਇਕ ਰਾਹ ਨਜ਼ਰ ਆਇਆ। ਇਸ ਨੇ ਪ੍ਰਸ਼ਾਸਨ ਨੂੰ ਹਸਪਤਾਲ ’ਚ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਅਤੇ ਸੜਕਾਂ ’ਤੇ ਭੀੜ-ਭੜੱਕਾ ਘਟਾਉਣ ਲਈ ਜ਼ਰੂਰੀ ਕਦਮ ਚੁੱਕਣ ਲਈ ਵੀ ਸਮਾਂ ਦਿੱਤਾ। ਜੇਕਰ ਸਰਕਾਰ ਜਨਤਕ ਥਾਵਾਂ ’ਤੇ 2 ਵਿਅਕਤੀਆਂ ’ਚ ਦੂਰੀ ਬਣਾਉਣ ਦਾ ਸਖਤ ਸੰਦੇਸ਼ ਨਾ ਦਿੰਦੀ ਤਾਂ ਪ੍ਰਸ਼ਾਸਨ ਵੀ ਇਸ ਦੀ ਪਾਲਣਾ ਨਹੀਂ ਕਰਦਾ। ਮੰਦੇ ਭਾਗੀਂ ਸਾਡਾ ਰਾਸ਼ਟਰ ਸੰਜਮ ਵਰਤਣ ਵਾਲਾ ਰਾਸ਼ਟਰ ਨਹੀਂ। ਇਸ ਘੜੀ ’ਚ ਸਾਨੂੰ ਇਹ ਸਮਝਣਾ ਚਾਹੀਦਾ ਕਿ ਇਹ ਸਾਡੇ ਫਾਇਦੇ ਵਾਲੀ ਗੱਲ ਹੈ। ਇਸ ਵਾਇਰਸ ਲਈ ਨਾ ਤਾਂ ਕੋਈ ਦਵਾਈ ਹੈ ਅਤੇ ਨਾ ਹੀ ਕੋਈ ਸਹੀ ਇਲਾਜ। ਡਾਕਟਰ ਤਾਂ ਸਿਰਫ ਪ੍ਰਯੋਗ ਕਰ ਰਹੇ ਹਨ। ਸਾਨੂੰ ਮਾਣ ਹੈ ਅਤੇ ਅਸੀਂ ਕਿਸਮਤ ਵਾਲੇ ਹਾਂ ਕਿ ਸਾਡੇ ਕੋਲ ਅਜਿਹੇ ਹੁਨਰਮੰਦ ਡਾਕਟਰ ਹਨ। ਲੋਕਾਂ ਨਾਲ ਨਜਿੱਠਣ ਦਾ ਸਾਡੇ ਕੋਲ ਤਜਰਬਾ ਹੈ। ਸਾਡੇ ਕੋਲ ਟੈਸਟਿੰਗ ਕਿੱਟਾਂ, ਵੈਂਟੀਲੇਟਰਾਂ ਅਤੇ ਹਸਪਤਾਲਾਂ ’ਚ ਜ਼ਰੂਰੀ ਸਹੂਲਤਾਂ ਦੀ ਘਾਟ ਹੈ। ਸ਼ਹਿਰਾਂ ’ਚ ਤਾਂ ਅਸੀਂ ਟੈਸਟਿੰਗ ਲੈਬਾਰਟਰੀਆਂ ਤਕ ਤਾਂ ਪਹੁੰਚ ਬਣਾ ਸਕਦੇ ਹਾਂ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਅਜਿਹੇ ਦੂਰ-ਦੁਰਾਡੇ ਇਲਾਕਿਆਂ ਦਾ ਕੀ ਹੋਵੇਗਾ, ਜਿਥੇ ਨਾ ਤਾਂ ਟੀ. ਵੀ. ਸੈੱਟ ਹੈ ਅਤੇ ਨਾ ਹੀ ਅਖਬਾਰ। ਮੈਨੂੰ ਇਸ ਗੱਲ ਦਾ ਬਿਲਕੁਲ ਯਕੀਨ ਨਹੀਂ ਕਿ ਸਾਡੇ ਰਵਾਇਤੀ ਘਰੇਲੂ ਇਲਾਜ ਕਦੋਂ ਤਕ ਸਾਡੇ ਲਈ ਕੰਮ ਕਰ ਸਕਣਗੇ।

ਸਾਰਿਆਂ ਲਈ ਇਹ ਪ੍ਰੀਖਿਆ ਦੀ ਘੜੀ

ਸਾਨੂੰ ਚੀਨ, ਯੂਰਪ ਅਤੇ ਅਮਰੀਕਾ ਤੋਂ ਵੀ ਸਿੱਖਿਆ ਲੈਣੀ ਹੋਵੇਗੀ, ਜਿਥੇ ਇਸ ਵਾਇਰਸ ਨੇ ਤਬਾਹੀ ਮਚਾਈ। ਸਾਡੀ ਫੌਜ ਨੇ ਵੀ ਹਸਪਤਾਲ ਸਥਾਪਿਤ ਕੀਤੇ ਅਤੇ ਉਹ ਇੰਨੀ ਸਮਰੱਥ ਹੈ ਕਿ ਬਿਪਤਾ ਦੌਰਾਨ ਸਾਡੀ ਹਰ ਮਦਦ ਕਰ ਸਕਦੀ ਹੈ। ਸਾਨੂੰ ਭਰੋਸਾ ਰੱਖਣਾ ਹੋਵੇਗਾ। ਮੈਂ ਜਾਣਦਾ ਹਾਂ ਕਿ ਸਭ ਦੇ ਲਈ ਇਹ ਪ੍ਰੀਖਿਆ ਦੀ ਘੜੀ ਹੈ। ਅਸੀਂ ਸਾਰੇ ਘਬਰਾਏ, ਚਿੰਤਤ ਅਤੇ ਪਰੇਸ਼ਾਨ ਵੀ ਹਾਂ। ਸਾਨੂੰ ਹਾਂ-ਪੱਖੀ ਤਰੀਕੇ ਨਾਲ ਇਸ ਘੜੀ ਦਾ ਸਾਹਮਣਾ ਕਰਨਾ ਹੋਵੇਗਾ। ਇਸ ਸਮੇਂ ਸੰਯੁਕਤ ਪਰਿਵਾਰ ਦੀ ਮਹੱਤਤਾ ਵਧ ਗਈ ਹੈ। ਸਾਡੇ ਬੱਚੇ, ਪੋਤੇ-ਪੋਤੀਆਂ ਖੇਡ ਰਹੇ, ਟੀ. ਵੀ. ਦੇਖ ਰਹੇ ਹਨ ਅਤੇ ਇਕੱਠੇ ਪੜ੍ਹ ਵੀ ਰਹੇ ਹਨ। ਸਾਨੂੰ ਵੱਡਿਆਂ ਨੂੰ ਵੀ ਉਨ੍ਹਾਂ ਤੋਂ ਸਿੱਖਣਾ ਹੋਵੇਗਾ। ਮੈਂ ਉਨ੍ਹਾਂ ਤੋਂ ਰੋਜ਼ਾਨਾ ਹੀ ਕੁਝ ਨਾ ਕੁਝ ਸਿੱਖਦਾ ਹਾਂ। ਅਸੀਂ ਵੀ ਆਪਣੇ ਬੱਚਿਆਂ ਨੂੰ ਆਪਣੇ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਇਤਿਹਾਸ ਬਾਰੇ ਪੜ੍ਹਾ ਸਕਦੇ ਹਾਂ ਅਤੇ ਆਪਣੇ ਪਰਿਵਾਰਕ ਇਤਿਹਾਸ ਬਾਰੇ ਜਾਣਕਾਰੀ ਦੇ ਸਕਦੇ ਹਾਂ। ਇਹ ਹੋਰ ਵੀ ਚੰਗੀ ਗੱਲ ਹੈ ਕਿ ਰਾਮਾਇਣ ਅਤੇ ਮਹਾਭਾਰਤ ਨੇ ਫਿਰ ਤੋਂ ਟੀ. ਵੀ. ’ਤੇ ਵਾਪਸੀ ਕੀਤੀ ਹੈ। ਨੌਜਵਾਨ ਸਾਨੂੰ ਵੀਡੀਓ ਗੇਮਜ਼ ਬਾਰੇ ਸਿਖਾ ਰਹੇ ਹਨ ਅਤੇ ਅਸੀਂ ਫਿਰ ਤੋਂ ਲੂਡੋ, ਕੈਰਮ ਬੋਰਡ ਆਦਿ ’ਤੇ ਵਾਪਸੀ ਕਰ ਚੁੱਕੇ ਹਾਂ। ਕੁਝ ਲੋਕ ਬੈਡਮਿੰਟਨ ਅਤੇ ਪਿੱਠੂ ਗੇਮ ਖੇਡਣ ’ਚ ਰੁੱਝੇ ਹੋਏ ਹਨ ਤਾਂ ਕਿਤੇ ਕਬੱਡੀ ਖੇਡਣ ’ਚ ਲੋਕ ਲੱਗੇ ਹੋਏ ਹਨ। ਲੋਕ ਆਪਣਾ ਸਮਾਂ ਚੰਗੀਆਂ ਫਿਲਮਾਂ ਦੇਖਣ ’ਚ ਹੀ ਬਿਤਾ ਰਹੇ ਹਨ। ਸਾਨੂੰ ਹਾਂ-ਪੱਖੀ ਦੇਖਣਾ ਹੋਵੇਗਾ ਅਤੇ ਇਸ ਲਾਕਡਾਊਨ ਨੂੰ ਪ੍ਰਮਾਤਮਾ ਦਾ ਇਕ ਤੋਹਫਾ ਸਮਝਣਾ ਹੋਵੇਗਾ।

ਮੈਂ ਜਾਣਦਾ ਹਾਂ ਕਿ ਅਸੀਂ ਕੁਝ ਪੁਰਾਣੇ ਦੋਸਤਾਂ ਅਤੇ ਪਰਿਵਾਰਾਂ ਦੀ ਅਣਦੇਖੀ ਕੀਤੀ ਹੈ। ਸਾਡੇ ਕੋਲ ਮੋਬਾਇਲ ਹੈ ਤਾਂ ਅਸੀਂ ਉਸ ਨਾਲ ਚੈਟ ਕਰ ਸਕਦੇ ਹਾਂ। ਸਾਨੂੰ ਆਪਣੇ ਗੁਆਂਢੀਆਂ ਦਾ ਵੀ ਧਿਆਨ ਰੱਖਣਾ ਹੋਵਗਾ। ਮੰਦੇ ਭਾਗੀਂ ਰੋਜ਼ਾਨਾ ਕਮਾਉਣ ਵਾਲੇ ਮਜ਼ਦੂਰ ਇਸ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਹਨ ਪਰ ਸਰਕਾਰ ਨੇ ਸਾਰਿਆਂ ਵੱਲ ਕਦਮ ਵਧਾਏ ਹਨ ਅਤੇ ਆਪਣਾ ਪੂਰਾ ਜ਼ੋਰ ਲਾ ਰਹੀ ਹੈ। ਰੋਜ਼ਾਨਾ ਕਮਾ ਕੇ ਖਾਣ ਵਾਲੇ ਲੋਕਾਂ ਲਈ ਸਰਕਾਰ ਜੂਝ ਰਹੀ ਹੈ। ਇਹ ਸੰਕਟ ਦੀ ਘੜੀ ਹੈ।

ਭਵਿੱਖ ’ਚ ਵਿਰੋਧੀਆਂ ਕੋਲ ਕਾਫੀ ਸਮਾਂ ਸੀ ਕਿ ਉਹ ਸਰਕਾਰ ਨੂੰ ਜ਼ਿਆਦਾ ਉਪਾਵਾਂ ਨੂੰ ਨਾ ਕਰਨ ਕਰਕੇ ਕੋਸਦੀ ਰਹੀ। ਇਹ ਅਜਿਹੇ ਪਲ ਹਨ ਕਿ ਸਾਨੂੰ ਸਰਕਾਰ ਦੀ ਮਦਦ ਕਰਨੀ ਹੋਵੇਗੀ, ਜੋ ਸਾਡੀ ਮਦਦ ਕਰਨ ਲਈ ਜੱਦੋ-ਜਹਿਦ ਕਰ ਰਹੀ ਹੈ। ਸਾਡੀਆਂ ਸਿਹਤ ਸੇਵਾਵਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਪੁਲਸ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਸਾਨੂੰ ਉਸ ਦੀ ਪ੍ਰਸ਼ੰਸਾ ਕਰਨੀ ਹੋਵੇਗੀ। ਮੈਨੂੰ ਅਜਿਹੇ ਲੋਕਾਂ ਨੂੰ ਸਲਾਮ ਕਰਨਾ ਹੋਵੇਗਾ। ਮੈਂ ਇਸ ਗੱਲ ਨੂੰ ਦੁਹਰਾਉਣਾ ਚਾਹਾਂਗਾ ਕਿ ਮੋਦੀ ਸੂਬਿਆਂ ਦੇ ਮੁੱਖ ਮੰਤਰੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੋਰ ਦੇਸ਼ਾਂ ਦੀ ਤੁਲਨਾ ’ਚ ਜ਼ਿਆਦਾ ਚੰਗਾ ਕਰ ਰਹੇ ਹਨ। ਆਓ, ਅਸੀਂ ਸਾਰੇ ਇਕ ਹੋ ਜਾਈਏ ਅਤੇ ਇਕ-ਦੂਜੇ ਦੀ ਮਦਦ ਕਰੀਏ। ਅਰਥਵਿਵਸਥਾ ’ਤੇ ਅਸੀਂ ਬਾਅਦ ’ਚ ਵੀ ਵਿਚਾਰ ਕਰ ਸਕਦੇ ਹਾਂ। ਇਸ ਸਮੇਂ ਇਸ ਮੁਸੀਬਤ ਤੋਂ ਬਚਣ ਲਈ ਇਕ-ਦੂਜੇ ਦਾ ਹੱਥ ਫੜਨਾ ਹੋਵੇਗਾ। ਇਸ ਮਹਾਮਾਰੀ ਦੌਰਾਨ ਸਾਰੇ ਅਮੀਰ, ਗਰੀਬ, ਪ੍ਰਭਾਵੀ ਲੋਕ ਅਤੇ ਆਮ ਆਦਮੀ ਬਰਾਬਰ ਹੋ ਚੁੱਕੇ ਹਨ। ਇਨ੍ਹਾਂ ’ਚ ਕੋਈ ਵੀ ਹੱਦ ਨਹੀਂ ਰਹੀ। ਅਾਖਿਰ ’ਚ ਮੈਂ ਇਹੀ ਕਹਿਣਾ ਚਾਹਾਂਗਾ ਕਿ ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ।’’


Bharat Thapa

Content Editor

Related News