ਭਾਜਪਾ ਨੂੰ ਰਾਜਗ ਦੀ ਪ੍ਰਾਸੰਗਿਕਤਾ ਦੀ ਯਾਦ ਦਿਵਾਉਂਦੇ ਹਨ ਹਾਲ ਹੀ ਦੀਆਂ ਚੋਣਾਂ ਦੇ ਨਤੀਜੇ
Wednesday, May 17, 2023 - 02:56 PM (IST)
ਇਸ ਮਹੀਨੇ ਨਰਿੰਦਰ ਮੋਦੀ ਸਰਕਾਰ ਆਪਣੀ 9ਵੀਂ ਵਰ੍ਹੇਗੰਢ ਰਵਾਇਤੀ ਧੂਮਧਾਮ ਨਾਲ ਮਨਾਵੇਗੀ ਪਰ ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ਦੇ 25 ਸਾਲ ਪੂਰੇ ਹੋਣ ਦੀ ਇਕ ਵਰ੍ਹੇਗੰਢ ’ਤੇ ਕਿਸੇ ਦਾ ਧਿਆਨ ਨਾ ਜਾਣ ਦਾ ਖਤਰਾ ਹੈ। ਰਾਜਗ ਰਸਮੀ ਤੌਰ ’ਤੇ 15 ਮਈ, 1998 ਨੂੰ ਲਾਂਚ ਕੀਤਾ ਗਿਆ ਸੀ ਅਤੇ 1998-2004 ਤੱਕ ਕੇਂਦਰ ’ਚ ਭਾਜਪਾ ਦੇ ਸ਼ਾਸਨ ਲਈ ਮਹੱਤਵਪੂਰਨ ਸਨ। ਹਾਲਾਂਕਿ 2014 ਦੀ ਜਿੱਤ ਤੋਂ ਬਾਅਦ ਸਹਿਯੋਗੀ ਪਾਰਟੀਆਂ ਪ੍ਰਤੀ ਭਾਜਪਾ ਲੀਡਰਸ਼ਿਪ ਦਾ ਸ਼ੁਰੂਆਤੀ ਉਤਸ਼ਾਹ ਘੱਟ ਹੋ ਗਿਆ ਹੈ।
ਭਾਜਪਾ ’ਚ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਸ਼ਨੀਵਾਰ ਦੇ ਕਰਨਾਟਕ ਵਿਧਾਨ ਸਭਾ ਅਤੇ ਉਪ ਚੋਣ ਦੇ ਨਤੀਜੇ ਭਾਜਪਾ ਨੂੰ ਰਾਜਗ ਦੀ ਪ੍ਰਾਸੰਗਿਕਤਾ ਦੀ ਯਾਦ ਦਿਵਾਉਂਦੇ ਹਨ। ਕਰਨਾਟਕ ’ਚ ਪਾਰਟੀ ਦੀ ਹਾਰ ਤੋਂ ਬਾਅਦ ਘੰਟਿਆਂ ਤੱਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦੱਖਣੀ ਭਾਰਤ ਹੁਣ ‘ਭਾਜਪਾ ਮੁਕਤ’ ਹੈ।
ਐਤਵਾਰ ਨੂੰ ਭਾਜਪਾ ਸੰਸਦ ਮੈਂਬਰ ਜੀ. ਵੀ. ਐੱਲ. ਨਰਸਿਮ੍ਹਾ ਰਾਓ ਨੇ ਸੂਬੇ ’ਚ ‘ਅਰਾਜਕਤਾ’ ਲਈ ਸੱਤਾਧਾਰੀ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ। ਵਿਸ਼ਾਖਾਪਟਨਮ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਰਾਓ ਨੇ ਜਨ ਸੇਨਾ ਪਾਰਟੀ (ਜੇ. ਐੱਸ. ਪੀ.) ਦੇ ਮੁਖੀ ਪਵਨ ਕਲਿਆਣ ਦੇ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਵਾਈ. ਐੱਸ. ਆਰ. ਸੀ. ਪੀ. ਵਿਰੋਧੀ ਵੋਟਾਂ ਨੂੰ ਵੰਡ ਹੋਣ ਨਾ ਦੇਣ ਦੇ ਸੱਦੇ ਦੀ ਪ੍ਰਸ਼ੰਸਾ ਕੀਤੀ। ਜੇ. ਐੱਸ. ਪੀ. ਅਤੇ ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਵਾਂਗ ਭਾਜਪਾ ਅਤੇ ਜੇ. ਐੱਸ. ਪੀ. ਸਹਿਯੋਗੀ ਹਨ। ਤੇਦੇਪਾ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜਗ ਤੋਂ ਬਾਹਰ ਹੋ ਗਈ ਸੀ ਪਰ ਹਾਲ ਹੀ ’ਚ ਉਸ ਨੇ ਸਬੰਧਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇਦੇਪਾ ਦਾ ਹਵਾਲਾ ਦਿੰਦੇ ਹੋਏ ਰਾਓ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੋਰ ਗਠਜੋੜਾਂ ’ਤੇ ਫੈਸਲਾ ਕਰੇਗੀ।
ਆਰ. ਐੱਸ. ਐੱਸ. ਦੇ ਵਿਚਾਰਕ ਅਤੇ ਭਾਜਪਾ ਬੁੱਧੀਜੀਵੀ ਸੈੱਲ ਦੇ ਸਾਬਕਾ ਮੁਖੀ ਆਰ. ਬਾਲਾਸ਼ੰਕਰ ਨੇ ਦੱਸਿਆ ਕਿ ਸਹਿਯੋਗੀ ਪਾਰਟੀਆਂ ’ਤੇ ਫੈਸਲਾ ਚੋਟੀ ਦੀ ਲੀਡਰਸ਼ਿਪ ਨੇ ਲੈਣਾ ਹੈ ਪਰ ਤੇਦੇਪਾ ਜਾਂ ਇੱਥੋਂ ਤੱਕ ਕਿ ਡੀ. ਐੱਮ. ਕੇ. ਜੇਕਰ ਚਾਹੇ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ,‘‘ਕਈ ਹੋਰ ਪਾਰਟੀਆਂ ਯੂ. ਪੀ. ਏ. ਦੀ ਤੁਲਨਾ ’ਚ ਰਾਜਗ ਦੇ ਨੇੜੇ ਹਨ ਜਿਵੇਂ ਕਿ ਬੀਜੂ ਜਨਤਾ ਦਲ, ਹਾਲ ਹੀ ’ਚ ਇੱਥੋਂ ਤੱਕ ਕਿ ਤੇਲੰਗਾਨਾ ਰਾਸ਼ਟਰ ਕਮੇਟੀ ਅਤੇ ਵਾਈ. ਐੱਸ. ਆਰ. ਸੀ. ਪੀ. ਵੀ।’’ ਬਾਲਾਸ਼ੰਕਰ ਨੇ ਮੰਨਿਆ ਕਿ ਕੁਝ ਸਹਿਯੋਗੀ (ਅਕਾਲੀ, ਜਨਤਾ ਦਲ (ਯੂਨਾਈਟਿਡ) ਅਤੇ ਸ਼ਿਵਸੈਨਾ ਦਾ ਇਕ ਧੜਾ) ਹੁਣ ਰਾਜਗ ਦੇ ਨਾਲ ਨਹੀਂ ਸਨ। ਫਿਰ ਵੀ ਰਾਜਗ ਨੇ ਪਿਛਲੇ 25 ਸਾਲਾਂ ’ਚ ਹੋਰ ਜ਼ਿਆਦਾ ਭਾਈਵਾਲਾਂ ਨੂੰ ਜੋੜਿਆ ਹੈ। ਬਾਲਾਸ਼ੰਕਰ ਨੇ ਕਿਹਾ, ‘‘ਰਾਜਗ ਦੀ ਸ਼ਾਨਦਾਰ ਸਫਲਤਾ ਹੈ ਕਿ ਕੇਂਦਰ ’ਚ 25 ’ਚੋਂ 16 ਸਾਲ ਤੱਕ ਸਰਕਾਰ ਰਹੀ ਅਤੇ 1998 ਦੇ ਬਾਅਦ ਤੋਂ 6 ’ਚੋਂ 4 ਲੋਕ ਸਭਾ ਚੋਣਾਂ ਜਿੱਤੀਆਂ।’’
ਜਲੰਧਰ ਲੋਕ ਸਭਾ ਉਪ ਚੋਣ ਦੇ ਨਤੀਜੇ ਨੇ ਸ਼ਨੀਵਾਰ ਨੂੰ ਭਾਜਪਾ ਨੂੰ ਯਾਦ ਦਿਵਾਇਆ ਕਿ ਪਿਛਲੇ 12 ਮਹੀਨਿਆਂ ’ਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਸੂਬਾ ਇਕਾਈ ਦੇ ਸਾਬਕਾ ਮੁਖੀ ਸੁਨੀਲ ਜਾਖੜ ਵਰਗੇ ਨੇਤਾਵਾਂ ਦੇ ਪਾਰਟੀ ’ਚ ਸ਼ਾਮਲ ਹੋਣ ਦੇ ਬਾਵਜੂਦ ਉਹ ਆਪਣੇ ਪਹਿਲੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਬਿਨਾਂ ਪੰਜਾਬ ’ਚ ਸੰਘਰਸ਼ ਕਰਦੀ ਰਹੇਗੀ। ਆਮ ਆਦਮੀ ਪਾਰਟੀ (ਆਪ) ਦੇ ਜੇਤੂ ਉਮੀਦਵਾਰ ਦੇ 3,02,000 ਵੋਟਾਂ ਦੇ ਮੁਕਾਬਲੇ ਭਾਜਪਾ ਉਮੀਦਵਾਰ ਨੂੰ 1,34,000 ਵੋਟਾਂ ਮਿਲੀਆਂ ਅਤੇ 1,54,000 ਸ਼੍ਰੋਮਣੀ ਅਕਾਲੀ ਦਲ ਨੂੰ। ਇਕ ਸੂਤਰ ਨੇ ਕਿਹਾ ਕਿ ਸੰਯੁਕਤ ਅਕਾਲੀ-ਭਾਜਪਾ ਵੋਟ ਸ਼ੇਅਰ ਅਤੇ ‘ਆਪ’ ਵਿਚਾਲੇ ਦਾ ਫਰਕ ਵਰਨਣਯੋਗ ਤੌਰ ’ਤੇ 1 ਫੀਸਦੀ ਸੀ।
ਹਾਲਾਂਕਿ ਸ਼੍ਰੋਅਦ ਨੇਤਾ ਨਰੇਸ਼ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਤੋਂ ਸਾਵਧਾਨ ਹੈ। ਗੁਜਰਾਲ ਜਿਨ੍ਹਾਂ ਨੇ ਹੁਣ ਰਾਜਗ ਤਾਲਮੇਲ ਕਮੇਟੀ ’ਚ ਆਪਣੀ ਪਾਰਟੀ ਦੀ ਨੁਮਾਇੰਦਗੀ ਕੀਤੀ, ਨੇ ਕਿਹਾ, ‘‘ਭਾਜਪਾ ਨੂੰ ਆਪਣੇ ਅਤੇ ਆਪਣੇ ਪਹਿਲੇ ਸਹਿਯੋਗੀਆਂ ਦਰਮਿਆਨ ਯਕੀਨ ਦੀ ਕਮੀ ਨੂੰ ਮੁੜ ਤੋਂ ਬਣਾਉਣ ਦੀ ਲੋੜ ਹੈ। ਉਨ੍ਹਾਂ ਗਠਜੋੜ ਧਰਮ ਦਾ ਪਾਲਣ ਨਹੀਂ ਕੀਤਾ, ਇਸ ਦੇ ਸਿਧਾਂਤਾਂ ਨੂੰ ਤੋੜ ਦਿੱਤਾ ਅਤੇ ਸ਼ਿਵਸੈਨਾ, ਜਦ (ਯੂ) ਅਤੇ ਸ਼੍ਰੋਅਦ ਵਰਗੀਆਂ ਸਹਿਯੋਗੀ ਪਾਰਟੀਆਂ ਦੇ ਸਿਆਸੀ ਸਥਾਨ ਜਾਂ ਵਿਧਾਇਕਾਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ।’’
ਹਾਲਾਂਕਿ ਉੱਤਰ ਪ੍ਰਦੇਸ਼ ਦੀਆਂ ਉਪ ਚੋਣਾਂ ਨੇ ਰਾਜਗ ਦੀ ਪ੍ਰਾਸੰਗਿਕਤਾ ਦੇ ਇਕ ਹੋਰ ਪਹਿਲੂ ਨੂੰ ਉਜਾਗਰ ਕੀਤਾ। ਅਪਨਾ ਦਲ (ਸੋਨੀਲਾਲ) ਨੇ ਦੋ ਉਪ ਚੋਣਾਂ ਲੜੀਆਂ ਅਤੇ ਜਿੱਤੀਆਂ-ਮਿਰਜ਼ਾਪੁਰ ’ਚ ਛਾਨਬੇ ਅਤੇ ਰਾਮਪੁਰ ’ਚ ਸਵਾਰ ਅਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਇਆ। ਸਵਾਰ ’ਚ ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਦੀ ਅਗਵਾਈ ਵਾਲੀ ਪਾਰਟੀ ਨੇ ਸ਼ਫੀਕ ਅਹਿਮਦ ਅੰਸਾਰੀ ਨੂੰ ਮੈਦਾਨ ’ਚ ਉਤਾਰਿਆ ਜਿਨ੍ਹਾਂ ਨੇ ਸਪਾ ਨੇਤਾ ਆਜ਼ਮ ਖਾਨ ਦਾ ਗੜ੍ਹ ਮੰਨੀ ਜਾਣ ਵਾਲੀ ਸੀਟ ’ਤੇ ਸਪਾ ਦੀ ਅਨੁਰਾਧਾ ਚੌਹਾਨ ਨੂੰ ਹਰਾਇਆ। ਇਕ ਅਜਿਹਾ ਚੋਣ ਖੇਤਰ ਜਿਸ ਨੂੰ ਭਾਜਪਾ ਜਾਂ ਉਸ ਦੇ ਸਹਿਯੋਗੀਆਂ ਨੇ ਦੋ ਦਹਾਕਿਆਂ ’ਚ ਨਹੀਂ ਜਿੱਤਿਆ ਸੀ। ਪਟੇਲ ਨੇ ਜਿੱਤ ਦਾ ਸਿਹਰਾ ਰਾਜਦ ’ਚ ਲੋਕਾਂ ਦੇ ਲਗਾਤਾਰ ਭਰੋਸੇ ਨੂੰ ਦਿੱਤਾ। ਇਕ ਸੂਤਰ ਨੇ ਕਿਹਾ ਕਿ ਕਿਉਂਕਿ ਭਾਜਪਾ ਨੇ 2022 ’ਚ ਯੂ. ਪੀ. ’ਚ ਇਕ ਵੀ ਮੁਸਲਿਮ ਉਮੀਦਵਾਰ ਨੂੰ ਮੈਦਾਨ ’ਚ ਨਹੀਂ ਉਤਾਰਿਆ, ਇਸ ਲਈ ਉਹ ਆਪਣੇ ਸਹਿਯੋਗੀਆਂ ਦੀ ਵਰਤੋਂ ਭਾਈਚਾਰੇ ਨੂੰ ਦਿਖਾਉਣ ਲਈ ਕਰ ਸਕਦੀ ਹੈ ਕਿ ਉਸ ਦੀ ਸੁਰੱਖਿਆ ਉਨ੍ਹਾਂ ਤੱਕ ਪੁੱਜਦੀ ਹੈ ਅਤੇ ਇਕ ਅਕਸ ਪੇਸ਼ ਕਰਦੀ ਹੈ।
2020 ’ਚ ਭਾਜਪਾ ਨਾਲੋਂ ਆਪਣਾ ਨਾਤਾ ਤੋੜਨ ਵਾਲੀ ਪਾਰਟੀ ਦੇ ਇਕ ਨੇਤਾ ਨੇ ਕਿਹਾ, ‘‘ਇਹ ਸਿਰਫ ਗਿਣਤੀ ਬਾਰੇ ਨਹੀਂ ਹੈ। ਕਦੀ-ਕਦੀ ਗਠਜੋੜ ਅਤੇ ਗਠਜੋੜ ਦਾ ਪ੍ਰਤੀਕਾਤਮਕ ਮੁੱਲ ਹੁੰਦਾ ਹੈ।’’