ਕੀ ਮੋਦੀ ਨਤੀਜਾ ਦੇਣਾ ਜਾਰੀ ਰੱਖਣਗੇ

Thursday, Jun 12, 2025 - 05:37 PM (IST)

ਕੀ ਮੋਦੀ ਨਤੀਜਾ ਦੇਣਾ ਜਾਰੀ ਰੱਖਣਗੇ

9 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ’ਚ 11 ਸਾਲ ਪੂਰੇ ਕਰ ਲਏ ਅਤੇ ਇਹ ਉਨ੍ਹਾਂ ਦੇ ਇਤਿਹਾਸਕ ਤੀਜੇ ਲਗਾਤਾਰ ਕਾਰਜਕਾਲ ਦਾ ਪਹਿਲਾ ਸਾਲ ਸੀ। ਉਨ੍ਹਾਂ ਨੇ ਨਾ ਸਿਰਫ ਇਤਿਹਾਸ ਰਚਿਆ, ਜੇਤੂ, ਹਾਰੇ, ਅਡੋਲ ਰਹੇ ਸਗੋਂ ਪਿਛਲੇ ਦਹਾਕੇ ’ਚ ਵਿਰੋਧੀ ਧਿਰ ਵਲੋਂ ਤਿਆਰ ਹਰ ਸਿਆਸੀ ਮਿੱਥਕ ਨੂੰ ਤੋੜ ਦਿੱਤਾ, ਲਗਾਤਾਰ ਤਿੰਨ ਕਾਰਜਕਾਲ ਹਾਸਲ ਕਰਨ ਦਾ।

ਕਈ ਲੋਕਾਂ ਦਾ ਮੰਨਣਾ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਡਾਵਾਂਡੋਲ ਹਾਲਤ ’ਚ ਹੈ ਅਤੇ ਉਹ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਅਤੇ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) ਵਰਗੇ ਸਹਿਯੋਗੀਆਂ ’ਤੇ ਕਾਫੀ ਹੱਦ ਤੱਕ ਨਿਰਭਰ ਹੈ। ਜਦਕਿ ਦੋਵੇਂ ਹੀ ਪਾਰਟੀਆਂ ਦਲ-ਬਦਲੀ ਲਈ ਜਾਣੀਆਂ ਜਾਂਦੀਆਂ ਹਨ। ਇਕ ਸਾਲ ਬਾਅਦ ਇਹ ਖਦਸ਼ੇ ਬੇਬੁਨਿਆਦ ਪ੍ਰਤੀਤ ਹੁੰਦੇ ਹਨ। ਤੇਲਗੂ ਦੇਸਮ ਅਤੇ ਜਨਤਾ ਦਲ (ਯੂ) ਭਾਜਪਾ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹੀਆਂ ਹਨ।

ਚੋਣਾਂ ਪੱਖੋਂ ਮੋਦੀ ਨੂੰ 2024 ਦੀਆਂ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਸਿੱਟੇ ਵਜੋਂ ਮੋਦੀ 3.0 ਦਾ ਇਕ ਨਵਾਂ ਸੱਤਾ ਪ੍ਰਤੀਮਾਨ ਸਾਹਮਣੇ ਆਇਆ ਜੋ ਇਸ ‘ਇਸ ਵਾਰ 400 ਪਾਰ’ ਦੀ ਬਜਾਏ ‘ਇਕ ਵਾਰ ਗੱਠਜੋੜ ਸਰਕਾਰ’ ਦਾ ਨਾਅਰਾ ਦਿੰਦਾ ਹੈ। ਫਿਰ ਵੀ ਉਨ੍ਹਾਂ ਦੀ ਸਫਲਤਾ ’ਚ ਵਧੇਰੇ ਸਮਾਂ ਨਹੀਂ ਲੱਗਾ। ਆਪਣੇ ਤੀਜੇ ਕਾਰਜਕਾਲ ਦੇ ਇਕ ਸਾਲ ’ਚ, ਇਸ ’ਚ ਮੋਦੀ ਦੀ ਆਪਣੀ ਹੀ ਖੂਬੀ ਹੈ, ਉਨ੍ਹਾਂ ਦੀਆਂ ਸ਼ਰਤਾਂ ’ਤੇ-ਸਿਆਸੀ ਕਥਾਨਕ ’ਤੇ ਸਖਤ ਕੰਟਰੋਲ, ਇਕ ਮਜ਼ਬੂਤ ਅਤੇ ਸਮਝੌਤਾਹੀਣ ਰਾਸ਼ਟਰਵਾਦੀ ਦਾ ਅਕਸ ਅਤੇ ਵਿਰੋਧੀ ਧਿਰ ਨੂੰ ਵਾਰ-ਵਾਰ ਅਸਹਿਜ ਕੋਨਿਆਂ ’ਚ ਧੱਕਣਾ।

ਉਨ੍ਹਾਂ ਦੀ ਅਗਵਾਈ ’ਚ ਭਾਜਪਾ ਨੇ ਲੋਕ ਸਭਾ ਦੀਆਂ ਚੋਣਾਂ ’ਤੇ ਭਾਰੀ ਗਿਰਾਵਟ ਤੋਂ ਬਾਅਦ ਮਹਾਰਾਸ਼ਟਰ ਸਹਿਯੋਗੀ ਸ਼ਿਵ ਸੈਨਾ-ਐੱਨ. ਸੀ. ਪੀ. ਦੇ ਨਾਲ-ਨਾਲ ਹਰਿਆਣਾ ’ਚ ਵੀ ਭਾਰੀ ਜਿੱਤ ਹਾਸਲ ਕਰ ਕੇ ਸਫਲਤਾਪੂਰਵਕ ਆਪਣਾ ਰਾਹ ਬਦਲਿਆ। ਚੋਣ ਸਫਲਤਾ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ 27 ਸਾਲਾਂ ਪਿੱਛੋਂ ਕੇਜਰੀਵਾਲ ਦੀ ‘ਆਪ’ ਨੂੰ ਦਿੱਲੀ ’ਚ ਹਰਾ ਕੇ ਉਸ ਨੇ ਦੇਸ਼ ’ਚ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਤਾਕਤ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਲਈ।

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ’ਚ ਭਾਰਤ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ’ਚ ਭਾਰੀ ਤਬਦੀਲੀ ਆਈ ਹੈ। ‘ਆਪ੍ਰੇਸ਼ਨ ਸਿੰਧੂਰ’ ਨੇ ਭਾਰਤ ਦੇ ਸਿਧਾਂਤ ਨੂੰ ਮੁੜ ਪਰਿਭਾਸ਼ਿਤ ਕੀਤਾ।

ਅੱਤਵਾਦ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਦਾ ਇਕ ਨਵਾਂ ਪੈਮਾਨਾ ਸਥਾਪਿਤ ਕੀਤਾ। ਉਸ ਨੇ ਦੁਨੀਆ ਨੂੰ ਦਿਖਾ ਦਿੱਤਾ ਕਿ ਭਾਰਤ ਹੁਣ ਅੱਤਵਾਦ ਨੂੰ ਸਜ਼ਾ ਦੇਣ ’ਚ ਝਿਜਕ ਮਹਿਸੂਸ ਨਹੀਂ ਕਰੇਗਾ। ਕਦੇ ਵੀ, ਕਿਤੇ ਵੀ ।

ਇਸ ਤੋਂ ਪਤਾ ਚਲਦਾ ਹੈ ਕਿ ਅੱਤਵਾਦੀਅਾਂ ਤੇ ਉਨ੍ਹਾਂ ਦੇ ਮਾਸਟਰਮਾਈਂਡਾਂ ਲਈ ਲੁਕਣ ਲਈ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਪਾਕਿਸਤਾਨ ਅਤੇ ਪੀ. ਓ. ਕੇ. ’ਚ 100 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ, ਜਿਨ੍ਹਾਂ ’ਚ ਪੁਲਵਾਮਾ ਧਮਾਕਾ ਅਤੇ ਆਈ. ਸੀ.-814 ਦੇ ਅਗਵਾ ’ਚ ਸ਼ਾਮਲ ਚੋਟੀ ਦੇ ਨਿਸ਼ਾਨ ਵੀ ਸਨ। ਭਾਰਤ ’ਤੇ 25 ਸਾਲ ਤੋਂ ਹੋ ਰਹੇ ਹਮਲਿਆਂ ਨਾਲ ਜੁੜੇ ਸਰਹੱਦ ਪਾਰ ਅੱਤਵਾਦੀਆਂ ਦੇ 9 ਟਿਕਾਣਿਆਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਭਾਰਤ ਹੁਣ ਕਿਸੇ ਵੀ ਅੱਤਵਾਦੀ ਘਟਨਾ ਨੂੰ ਜੰਗ ਬਰਾਬਰ ਮੰਨਦਾ ਹੈ।

ਇਸ ਦੇ ਦਮ ’ਤੇ ਭਾਜਪਾ ਹੁਣ ਪੁਰੇ ਦੇਸ਼ ’ਚ ਰਾਸ਼ਟਰਵਾਦ ਦੀ ਲਹਿਰ ’ਤੇ ਸਵਾਰ ਹੈ। ਫੌਜੀ ਸਫਲਤਾਵਾਂ ਨੂੰ ਇਕ ਪਾਸੇ ਰੱਖਦੇ ਹੋਏ ਮੋਦੀ ਸਰਕਾਰ ਨੇ ਇਸ ਆਪ੍ਰੇਸ਼ਨ ਦਾ ਲਾਭ ਵਿਰੋਧੀ ਧਿਰ ਖਾਸ ਕਰ ਕੇ ਕਾਂਗਰਸ ਨੂੰ ਪਿੱਛੇ ਧੱਕਣ ਲਈ ਚੁੱਕਿਆ ਹੈ। ਇਸ ਦੀ ਸ਼ੁਰੂਆਤ ਭਾਜਪਾ-ਕਾਂਗਰਸ ਦਰਮਿਆਨ ਸੰਸਦ ਮੈਂਬਰਾਂ ਦੀ ‘ਆਪ ਕੀ ਸੂਚੀ’ ਬਨਾਮ ਮੇਰੀ ਸੂਚੀ ਨੂੰ ਲੈ ਕੇ ਛਿੜੀ ਜੰਗ ਨਾਲ ਹੋਈ, ਜਦ ਕਿ ਸਰਕਾਰ ਨੇ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਕੌਮਾਂਤਰੀ ਡਿਪਲੋਮੈਟਿਕ ਪਹੁੰਚ ਬਣਾਉਣ ਲਈ ਵਿਰੋਧੀ ਧਿਰ ਦੀ ਦੋ-ਪਾਰਟੀ ਹਮਾਇਤ ਦਾ ਸਹਾਰਾ ਲਿਆ ਤਾਂ ਕਿ ਭਾਰਤ ਦੀ ਜ਼ੀਰੋ ਸਹਿਣਸ਼ੀਲਤਾ ਨੂੰ ਦਰਸਾਇਆ ਅਤੇ ਪਾਕਿਸਤਾਨ ਸਪਾਂਸਰਡ ਅੱਤਵਾਦ ਨੂੰ ਅਲੱਗ-ਥਲੱਗ ਕਰਨ ’ਚ ਸਹਿਯੋਗ ਦਿੱਤਾ ਜਾ ਸਕੇ।

ਸਰਵ ਪਾਰਟੀ ਵਫਦਾਂ ਦੀਆਂ 7 ਟੀਮਾਂ ਨੇ ਘਰੇਲੂ ਪੱਧਰ ’ਤੇ ਆਪਣੀ ਬਾਈਕਾਟ ਅਤੇ ਵਿਤਕਰੇ ਭਰੀ ਸਿਆਸਤ ਨੂੰ ਛੱਡ ਦਿੱਤਾ ਅਤੇ ਇਕ ਆਵਾਜ਼ ’ਚ ਗੱਲ ਕੀਤੀ। ਕਾਂਗਰਸ ਵਲੋਂ ਖੇਡ ਵਿਗਾੜਨ ਪਿੱਛੋਂ ਉਸ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਨੇ ਟਵੀਟ ਕੀਤਾ, ‘‘ਕੀ ਦੇਸ਼ ਭਗਤ ਹੋਣਾ ਇੰਨਾ ਔਖਾ ਹੈ?’’ ਕਿਸੇ ਸਮੇਂ ਖੱਬੇ- ਪੱਖੀ ਅੱਤਵਾਦ ਦੀ ਕੇਂਦਰ ਵਜੋਂ ਬਦਨਾਮ ਬਸਤਰ ਹੁਣ ਨਕਸਲੀ ਅੱਤਵਾਦ ਤੋਂ ਲਗਭਗ ਮੁਕਤ ਹੋ ਗਿਆ ਹੈ। ਸਰਕਾਰ ਦੇ ਲਾਲ ਗਲਿਆਰੇ ਦੀ ਰੀੜ੍ਹ ਤੋੜ ਦਿੱਤੀ ਗਈ ਹੈ। ਖੱਬੇਪਖੀ ਅੱਤਵਾਦ ਤੋਂ ਪ੍ਰਭਾਵਤ ਜ਼ਿਲਿਆਂ ਦੀ ਗਿਣਤੀ ਅੱਜ 126 ਤੋਂ ਘਟ ਕੇ 6 ਰਹਿ ਗਈ ਹੈ।

ਵਰਣਨਯੋਗ ਢੰਗ ਨਾਲ ਮੋਦੀ 3.0 ਨੇ ਆਪਣੀਆਂ ਮੂਲ ਵਿਚਾਰਕ ਯੋਜਨਾਵਾਂ ’ਤੇ ਕੰਮ ਕਰਨਾ ਜਾਰੀ ਰੱਖਿਆ ਹੈ ਜਿਵੇਂ ਕਿ ਉਸ ਨੇ ਆਪਣੇ ਪਹਿਲੇ ਅਤੇ ਦੂਜੇ ਕਾਰਜਕਾਲ ’ਚ ਕੀਤਾ ਸੀ। ਅਪ੍ਰੈਲ ’ਚ ਸੰਸਦ ਨੇ ਵਕਫ (ਸੋਧ) ਐਕਟ 2025 ਪਾਸ ਕੀਤਾ। ਟ੍ਰਿਪਲ ਤਲਾਕ ’ਤੇ ਪਾਬੰਦੀ ਲਾਉਣ ਵਾਲੇ 2019 ਦੇ ਕਾਨੂੰਨ ਵਾਂਗ ਵਕਫ ਐਕਟ ਵੀ ਭਾਜਪਾ ਦੀ ਪਾਰਦਰਸ਼ਤਾ ਲਿਆਉਣ, ਜ਼ਮੀਨੀ ਅਧਿਕਾਰਾਂ ਨੂੰ ਬਹਾਲ ਕਰਨ ਅਤੇ ਵਿਸ਼ੇਸ਼ ਰੁੱਤ ਨਾਲ ਮੁਸਲਿਮ ਭਾਈਚਾਰੇ ਨਾਲ ਸਬੰਧਤ ਮਾਮਲਿਆਂ ’ਚ ਔਰਤਾਂ ਲਈ ਨਿਆਂ ਦੀ ਭਾਵਨਾ ਿਲਆਉਣ ਦੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਇੱਛਾ ਤੋਂ ਪੈਦਾ ਹੋਇਆ ਹੈ। ਇਹ ਕਾਨੂੰਨ ਅਜੇ ਸੁਪਰੀਮ ਕੋਰਟ ’ਚ ਚੁਣੌਤੀ ਅਧੀਨ ਹੈ।

ਮੱਠੀ ਰਫਤਾਰ ਨਾਲ ਚੱਲਣ ਵਾਲੀ ਨਿਆਂ ਵਿਵਸਥਾ ਨੂੰ ਠੀਕ ਕਰਨ ਅਤੇ ਸਾਡੀ ਮੱਠੀ ਜੁਡੀਸ਼ੀਅਲ ਪ੍ਰਕਿਰਿਆ ਦੀ ‘ਮਿਤੀ ’ਤੇ ਮਿਤੀ’ ਦੀ ਰੁਕਾਵਟ ਨੂੰ ਦੂਰ ਕਰਨ ਲਈ ਸਰਕਾਰ ਨੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਰਾਹੀਂ ਨਿਆਂ ਪ੍ਰਣਾਲੀ ’ਚ ਵੱਡੀ ਤਬਦੀਲੀ ਕੀਤੀ ਹੈ।

ਕਾਂਗਰਸ ਦੇ ਜਾਤੀ ਮੁੱਦੇ ਨੂੰ ਅਸਰਦਾਰ ਢੰਗ ਨਾਲ ਅਪਣਾਉਂਦੇ ਹੋਏ ਭਾਜਪਾ ਨੇ ਪਿਛਲੀਆਂ ਕਾਂਗਰਸ ਸਰਕਾਰਾਂ ’ਤੇ ਜਾਤੀ ਮਰਦਮਸ਼ੁਮਾਰੀ ਦੀ ਆਗਿਆ ਨਾ ਦੇਣ, ਅੰਬੇਡਕਰ ‘ਅਪਮਾਨ ਕਰਨ’ ਅਤੇ 1980 ਦੇ ਦਹਾਕੇ ’ਚ ਓ. ਬੀ. ਸੀ. ਕੋਟੇ ’ਤੇ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਠੰਢੇ ਬਸਤੇ ’ਚ ਪਾਉਣ ਦਾ ਦੋਸ਼ ਲਾਇਆ।

ਸਰਕਾਰ ਨੇ ਆਪਣੀ ਸਿਆਸੀ ਚਾਲ ’ਚ ਚਲਾਕੀ ਦਿਖਾਉਂਦੇ ਹੋਏ ਅਗਲੀ ਮਰਦਮਸ਼ੁਮਾਰੀ ’ਚ ਜਾਤੀ ਦੀ ਗਿਣਤੀ ਕਰਨ ਦਾ ਫੈਸਲਾ ਲਿਆ ਹੈ। ਜਿਸ ਨਾਲ ਕਾਂਗਰਸ ਦੇ ਰਾਹੁਲ ਗਾਂਧੀ ’ਤੇ ਅਸਰ ਪਿਆ ਹੈ। ਉਨ੍ਹਾਂ ਲਗਭਗ ਦੋ ਸਾਲ ਤੱਕ ਇਸ ਮੁੱਦੇ ’ਤੇ ਕਾਫੀ ਸਿਆਸੀ ਪੂੰਜੀ ਖਰਚ ਕੀਤੀ ਹੈ।

ਹਰ ਦੇਸ਼ ਅਤੇ ਲੋਕਰਾਜ ਨੂੰ ਇਕ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੁੰਦੀ ਸੀ। ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਇਕਮੁੱਠ ਹੋ ਕੇ ਕੰਮ ਕਰੇ, ਬੇਸ਼ੱਕ ਹੀ ਉਹ ਆਪਣੇ ਸਹਿਯੋਗੀਆਂ ਦਰਮਿਆਨ ਦਿਸ਼ਾ ਅਤੇ ਏਕਤਾ ਦੀ ਭਾਲ ’ਚ ਸੰਘਰਸ਼ ਕਰ ਰਹੀ ਹੋਵੇ। ਉਹ ਕਿਸੇ ਵੀ ਪ੍ਰਮੁੱਖ ਸੂਬੇ ਦੀ ਚੋਣ ’ਤੇ ਜਿੱਤ ਹਾਸਲ ਨਹੀਂ ਕਰ ਸਕੀ ਹੈ। ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਰਗੀਆਂ ਵਿਰੋਧੀ ਪਾਰਟੀਆਂ ‘ਇੰਡੀਆ’ ਗ੍ਰਾਫ ਤੋਂ ਦੂਰ ਹੋ ਗਈਆਂ ਹਨ।

ਮੋਦੀ ਦੀ ਅਗਵਾਈ ਪ੍ਰਭਾਵਸ਼ਾਲੀ ਬਣੀ ਹੋਈ ਹੈ। ਇਕ ਫੈਸਲਾਕੁੰਨ ਆਗੂ ਦਾ, ਜਿਸਦੇ ਸਾਹਮਣੇ ਕੋਈ ਸਪੱਸ਼ਟ ਬਦਲ ਨਹੀਂ ਹੈ, ਉਨ੍ਹਾਂ ਦੀ ਸਰਕਾਰ ਸਵੈ-ਭਰੋਸੇ ਨਾਲ ਆਪਣੇ ਏਜੰਡੇ ਨੂੰ ਅੱਗੇ ਵਧਾ ਰਹੀ ਹੈ ।

ਵਧੇਰੇ ਸ਼ਕਤੀ ਨਾਲ ਜ਼ਿੰਮੇਵਾਰੀ ਵੀ ਵੱਧ ਹੋ ਜਾਂਦੀ ਹੈ। ਕੀ ਮੋਦੀ ਸਿਆਸਤ ਨੂੰ ਮੁੜ ਪ੍ਰਭਾਸ਼ਿਤ ਕਰਨ ਅਤੇ ਨਤੀਜੇ ਦੇਣੇ ਜਾਰੀ ਰੱਖਣਗੇ? ਉਨ੍ਹਾਂ ਦਾ ਪਿਛਲਾ ਰਿਕਾਰਡ ਦਰਸਾਉਂਦਾ ਹੈ ਕਿ ਉਹ ਅਜਿਹਾ ਕਰ ਸਕਦੇ ਹਨ ਅਤੇ ਕਰਨਗੇ।

–ਪੂਨਮ ਆਈ ਕੋਸ਼ਿਸ਼


author

Harpreet SIngh

Content Editor

Related News