ਇਕ ਮਹਾਨ ਸੰਗਠਨਕਰਤਾ ਸਨ ਦਤੋਪੰਤ ਠੇਂਗੜੀ ਜੀ

09/21/2020 2:44:15 AM

ਡਾ. ਮਨਮੋਹਨ ਵੈਦ

ਜਿਸ ਸਮੇਂ ਸਵ. ਦਤੋਪੰਤ ਠੇਂਗੜੀ ਜੀ ਨੇ ਭਾਰਤੀ ਮਜ਼ਦੂਰ ਸੰਘ ਦੀ ਸਥਾਪਨਾ ਕੀਤੀ ਉਹ ਸਾਮੰਤਵਾਦ ਦੇ ਵਿਸ਼ਵ ਪੱਧਰੀ ਆਕਰਸ਼ਣ, ਗਲਬੇ ਅਤੇ ਬੋਲਬਾਲੇ ਦਾ ਸਮਾਂ ਸੀ। ਉਸ ਹਾਲਤ ’ਚ ਰਾਸ਼ਟਰੀ ਵਿਚਾਰ ਤੋਂ ਪ੍ਰੇਰਿਤ ਸ਼ੁੱਧ ਭਾਰਤੀ ਵਿਚਾਰ ’ਤੇ ਆਧਾਰਿਤ ਇਕ ਮਜ਼ਦੂਰ ਅੰਦੋਲਨ ਦੀ ਸ਼ੁਰੂਆਤ ਕਰਨੀ ਅਤੇ ਅਨੇਕ ਵਿਰੋਧ ਅਤੇ ਰੋਕਾਂ ਦੇ ਬਾਵਜੂਦ ਉਸ ਨੂੰ ਲਗਾਤਾਰ ਵਧਾਉਂਦੇ ਜਾਣਾ ਇਹ ਪਹਾੜ ਜਿਹਾ ਕੰਮ ਸੀ। ਸ਼ਰਧਾ, ਵਿਸ਼ਵਾਸ ਅਤੇ ਸਮੁੱਚੀ ਮਿਹਨਤ ਦੇ ਬਿਨਾਂ ਇਹ ਕੰਮ ਸੰਭਵ ਨਹੀਂ ਸੀ ਤਦ ਉਨ੍ਹਾਂ ਦੀ ਕਿਹੋ ਜਿਹੀ ਮਾਨਸਿਕ ਸਥਿਤੀ ਰਹੀ ਹੋਵੇਗੀ। ਇਹ ਸਮਝਣ ਲਈ ਇਕ ਦ੍ਰਿਸ਼ਟਾਂਤ-ਕਥਾ ਦਾ ਸਮਰਨ ਹੁੰਦਾ ਹੈ।

ਅਜੇ ਬਸੰਤ ਦੀ ਬਹਾਰ ਸ਼ੁਰੂ ਵੀ ਨਹੀਂ ਹੋਈ ਸੀ। ਅੰਬ ’ਤੇ ਅਜੇ ਬੂਰ ਵੀ ਨਹੀਂ ਆਇਆ ਸੀ ਤਦ ਠੰਡੀ ਹਵਾ ਦੇ ਬੁੱਲਿਆਂ ਦੇ ਥਪੇੜੇ ਸਹਿੰਦਾ ਹੋਇਆ ਇਕ ਜੰਤੂ ਆਪਣੀ ਖੁੱਡ ’ਚੋਂ ਬਾਹਰ ਨਿਕਲਿਆ। ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਬਹੁਤ ਸਮਝਾਇਆ ਕਿ ਆਪਣੀ ਖੁੱਡ ’ਚ ਹੀ ਰਹਿ ਕੇ ਆਰਾਮ ਕਰੋ, ਅਜਿਹੇ ਸਮੇਂ ਬਾਹਰ ਨਿਕਲੋਗੇ ਤਾਂ ਮਰ ਜਾਓਗੇ ਪਰ ਉਸ ਨੇ ਕਿਸੇ ਦੀ ਇਕ ਨਾ ਸੁਣੀ। ਬੜੀ ਹੀ ਮੁਸ਼ਕਲ ਨਾਲ ਉਹ ਤਾਂ ਅੰਬ ਦੇ ਰੁੱਖ ਦੇ ਤਣੇ ’ਤੇ ਚੜ੍ਹਨ ਲੱਗਾ। ਓਧਰ ਅੰਬ ਦੀ ਟਹਿਣੀ ’ਤੇ ਝੂਮਦੇ ਹੋਏ ਇਕ ਤੋਤੇ ਨੇ ਉਸ ਨੂੰ ਦੇਖਿਆ। ਆਪਣੀ ਚੁੰਝ ਹੇਠਾਂ ਝੁਕਾਉਂਦੇ ਹੋਏ ਉਸ ਨੇ ਪੁੱਛਿਆ, ‘‘ਓਏ! ਜੰਤੂ, ਇਸ ਠੰਡ ’ਚ ਕਿਥੇ ਚੱਲ ਪਿਐਂ?’’ ‘‘ਅੰਬ ਖਾਣ’, ਜੰਤੂ ਨੇ ਜਵਾਬ ਦਿੱਤਾ। ਤੋਤਾ ਹੱਸ ਪਿਆ, ਉਸ ਨੂੰ ਉਹ ਜੰਤੂ ਮੂਰਖਾਂ ਦਾ ਸਰਦਾਰ ਜਾਪਿਆ। ਉਸ ਨੇ ਮਾਮੂਲੀ ਜਿਹਾ ਕਿਹਾ, ‘‘ਓਏ ਮੂਰਖ ਅੰਬ ਦਾ ਤਾਂ ਇਸ ਰੁੱਖ ’ਤੇ ਨਾਮੋ-ਨਿਸ਼ਾਨ ਨਹੀਂ ਹੈ। ਮੈਂ ਉੱਪਰ-ਹੇਠਾਂ ਸਾਰੀਅਾਂ ਥਾਵਾਂ ਦੇਖ ਸਕਦਾ ਹਾਂ।’’

‘‘ਤੁਸੀਂ ਬੇਸ਼ੱਕ ਹੀ ਦੇਖ ਸਕਦੇ ਹੋਵੋਗੇ।’’ ਜੰਤੂ ਨੇ ਆਪਣੀ ਡਗਮਗ ਚਾਲ ਚੱਲਦੇ ਹੋਏ ਕਿਹਾ, ‘‘ਪਰ ਮੈਂ ਜਦ ਤੱਕ ਪਹੁੰਚਾਂਗਾ ਤਦ ਉਥੇ ਅੰਬ ਜ਼ਰੂਰ ਹੋਣਗੇ।’’

ਇਸ ਜੰਤੂ ਦੇ ਜਵਾਬ ’ਚ ਕਿਸੇ ਸਾਧਕ ਵਰਗੀ ਜੀਵਨ ਦ੍ਰਿਸ਼ਟੀ ਹੈ। ਉਹ ਆਪਣੀ ਸ਼ੁੱਧਤਾ ਨੂੰ ਨਹੀਂ ਦੇਖਦਾ। ਉਲਟ ਹਾਲਾਤ ਤੋਂ ਉਹ ਘਬਰਾਉਂਦਾ ਨਹੀਂ ਹੈ। ਹੌਸਲੇ ਦਾ ਕੋਈ ਵੀ ਚਿੰਨ੍ਹ ਦਿਖਾਈ ਨਾ ਦੇਣ ਦੇ ਬਾਵਜੂਦ ਉਸ ਨੂੰ ਆਪਣੀ ਹੌਸਲਾ ਪ੍ਰਾਪਤੀ ਦੇ ਵਿਸ਼ੇ ’ਚ ਸੰਪੂਰਨ ਸ਼ਰਧਾ ਹੈ। ਆਪਣੇ ਇਕ-ਇਕ ਕਦਮ ਦੇ ਨਾਲ-ਨਾਲ ਫਲ ਵੀ ਪੱਕਦੇ ਜਾਣਗੇ। ਇਸ ਵਿਸ਼ੇ ’ਚ ਉਸ ਨੂੰ ਰੱਤੀ ਭਰ ਸ਼ੱਕ ਨਹੀਂ ਹੈ। ਉਸ ਦੇ ਰਿਸ਼ਤੇਦਾਰ ਜਾਂ ਤੋਤਾ-ਪੰਡਿਤ ਭਾਵੇਂ ਕੁਝ ਵੀ ਕਹਿਣ, ਉਸ ਦੀ ਉਸ ਨੂੰ ਪ੍ਰਵਾਹ ਨਹੀਂ ਹੈ। ਉਸ ਦੇ ਅੰਤਰਮਨ ’ਚ ਤਾਂ ਬਸ ਇਕ ਹੀ ਲਗਨ ਹੈ ਅਤੇ ਇਕ ਹੀ ਰਟਨ।

ਹਰਿ ਸੇ ਲਾਗੀ ਰਹੋ ਮੇਰੇ ਭਾਈ ਤੇਰੀ ਬਨਤ-ਬਨਤ ਬਨ ਜਾਈ।

ਅਤੇ ਅੱਜ ਅਸੀਂ ਦੇਖਦੇ ਹਾਂ ਕਿ ਭਾਰਤੀ ਮਜ਼ਦੂਰ ਸੰਘ ਭਾਰਤ ਦਾ ਸਭ ਤੋਂ ਵੱਡਾ ਮਜ਼ਦੂਰ ਸੰਗਠਨ ਹੈ।

ਚੰਗੇ ਸੰਗਠਨ ਦਾ ਇਹ ਗੁਣ ਹੁੰਦਾ ਹੈ ਕਿ ਤੁਸੀਂ ਕਿੰਨੇ ਵੀ ਪ੍ਰਤਿਭਾਸ਼ਾਲੀ ਕਿਉਂ ਨਾ ਹੋਵੋ, ਆਪਣੇ ਸਹਿਯੋਗੀਅਾਂ ਦੇ ਵਿਚਾਰ ਅਤੇ ਸੁਝਾਅ ਨੂੰ ਖੁੱਲ੍ਹੇ ਮਨ ਨਾਲ ਸੁਣਨਾ ਅਤੇ ਯੋਗ ਸੁਝਾਅ ਦਾ ਸਹਿਜ ਪ੍ਰਵਾਨ ਵੀ ਕਰਨਾ। ਠੇਂਗੜੀ ਜੀ ਅਜਿਹੇ ਹੀ ਸੰਗਠਕ ਸਨ। ਜਦੋਂ ਕਿਰਤੀਅਾਂ ਦਰਮਿਆਨ ਕਾਰਜ ਆਰੰਭ ਕਰਨਾ ਤੈਅ ਹੋਇਆ ਤਦ ਉਸ ਨੇ ਸੰਗਠਨ ਦਾ ਨਾਂ ਭਾਰਤੀ ਕਿਰਤੀ ਸੰਘ ਸੋਚਿਆ ਸੀ ਪਰ ਜਦੋਂ ਇਸ ਨਾਲ ਸੰਬੰਧਤ ਵਰਕਰਾਂ ਦੀ ਪਹਿਲੀ ਬੈਠਕ ’ਚ ਇਹ ਗੱਲ ਸਾਹਮਣੇ ਆਈ ਕਿ ਸਮਾਜ ਦੇ ਜਿਸ ਵਰਗ ਦਰਮਿਆਨ ਅਸੀਂ ਕੰਮ ਕਰਨਾ ਹੈ, ਉਨ੍ਹਾਂ ਲਈ ‘ਕਿਰਤੀ’ ਸ਼ਬਦ ਸਮਝਣਾ ਸੌਖਾ ਨਹੀਂ ਹੋਵੇਗਾ। ਕੁਝ ਸੂਬਿਅਾਂ ’ਚ ਤਾਂ ਇਸ ਦਾ ਸਹੀ ਉਚਾਰਨ ਕਰਨ ’ਚ ਵੀ ਔਖ ਆ ਸਕਦੀ ਹੈ, ਇਸ ਲਈ ‘ਕਿਰਤੀ’ ਦੀ ਥਾਂ ’ਤੇ ‘ਮਜ਼ਦੂਰ’ ਇਸ ਆਸਾਨ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ। ਉਸ ਨੂੰ ਤੁਰੰਤ ਪ੍ਰਵਾਨ ਕੀਤਾ ਗਿਆ ਅਤੇ ਸੰਗਠਨ ਦਾ ਨਾਂ ‘ਭਾਰਤੀ ਮਜ਼ਦੂਰ ਸੰਘ’ ਤੈਅ ਹੋਇਆ।

ਸੰਗਠਨ ’ਚ ਕੰਮ ਕਰਨਾ ਮਤਲਬ ‘ਮੈਂ’ ਤੋਂ ‘ਅਸੀਂ’ ਦੀ ਯਾਤਰਾ ਕਰਨੀ ਹੁੰਦੀ ਹੈ। ਫਰਜ਼ ਨਿਭਾਉਣ ਵਾਲੇ ਵਿਅਕਤੀ ਦੇ ਲਈ ਇਹ ਸੌਖਾ ਨਹੀਂ ਹੁੰਦਾ ਹੈ। ਉਹ ਆਪਣੇ ‘ਮੈਂ’ ਦੇ ਪ੍ਰੇਮ ’ਚ ਪੈਂਦਾ ਹੈ। ਕਿਸੇ ਤਰ੍ਹਾਂ ਇਹ ‘ਮੈਂ’ ਪ੍ਰਗਟ ਹੁੰਦਾ ਹੀ ਰਹਿੰਦਾ ਹੈ। ਸੰਤਾਂ ਨੇ ਇੰਝ ਕਿਹਾ ਹੈ ਕਿ ਇਸ ‘ਮੈਂ’ ਦੀ ਗੱਲ ਹੀ ਕੁਝ ਅਜੀਬ ਹੈ। ਉਹ ਅਗਿਆਨੀ ਨੂੰ ਛੂੰਹਦਾ ਤੱਕ ਨਹੀਂ ਹੈ ਪਰ ਗਿਆਨੀ ਦਾ ਗਲਾ ਇੰਝ ਫੜ ਲੈਂਦਾ ਹੈ ਕਿ ਉਹ ਛੁੱਟਣਾ ਬੜਾ ਔਖਾ ਹੁੰਦਾ ਹੈ ਪਰ ਸੰਗਠਨ ’ਚ, ਸੰਗਠਨ ਦੇ ਨਾਲ ਅਤੇ ਸੰਗਠਨ ਲਈ ਕੰਮ ਕਰਨ ਵਾਲਿਅਾਂ ਨੂੰ ਇਸ ਤੋਂ ਬਚਣਾ ਹੀ ਪੈਂਦਾ ਹੈ।

ਠੇਂਗੜੀ ਜੀ ਦੀ ਇਕ ਹੋਰ ਗੱਲ ਵਿਲੱਖਣ ਸੀ ਕਿ ਉਹ ਆਮ ਤੋਂ ਆਮ ਮਜ਼ਦੂਰ ਨਾਲ ਵੀ ਇੰਨੇ ਨਿੱਘ ਨਾਲ ਮਿਲਦੇ ਸਨ ਕਿ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਚਹਿਲਕਦਮੀ ਕਰਦੇ ਹੋਏ ਉਸ ਨਾਲ ਗੱਲਾਂ ਕਰਦੇ ਸਨ। ਕਿਸੇ ਨੂੰ ਵੀ ਨਹੀਂ ਜਾਪਦਾ ਸੀ ਕਿ ਉਹ ਇਕ ਅਖਿਲ ਭਾਰਤੀ ਪੱਧਰ ਦੇ ਨੇਤਾ, ਵਿਸ਼ਵ ਪ੍ਰਸਿੱਧ ਚਿੰਤਕ ਨਾਲ ਗੱਲ ਕਰ ਰਿਹਾ ਹੈ।

ਸਗੋਂ ਇੰਝ ਮਹਿਸੂਸ ਹੁੰਦਾ ਸੀ ਕਿ ਉਹ ਆਪਣੇ ਕਿਸੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ, ਪਰਿਵਾਰ ਦੇ ਜੇਠੇ ਵਿਅਕਤੀ ਨਾਲ ਮਿਲ ਰਿਹਾ ਹੈ। ਉਨ੍ਹਾਂ ਦਾ ਅਧਿਐਨ ਵੀ ਬਹੁਤ ਵਿਆਪਕ ਅਤੇ ਡੂੰਘਾ ਸੀ। ਅਨੇਕਾਂ ਪੁਸਤਕਾਂ ਦੇ ਸੰਦਰਭ ਅਤੇ ਅਨੇਕਾਂ ਕਿੱਸੇ ਉਨ੍ਹਾਂ ਦੇ ਨਾਲ ਗੱਲਬਾਤ ’ਚ ਆਉਂਦੇ ਸਨ ਪਰ ਇਕ ਗੱਲ ਜੋ ਮੇਰੇ ਮਨ ਨੂੰ ਛੂਹ ਜਾਂਦੀ ਸੀ, ਉਹ ਕਿ ਕੋਈ ਇਕ ਕਿਸਮ ਦਾ ਚੁਟਕਲਾ ਜੋ ਠੇਂਗੜੀ ਜੀ ਨੇ ਕਈ ਵਾਰ ਆਪਣੀ ਸ਼ਖਸੀਅਤ ’ਚ ਉਨ੍ਹਾਂ ਨੂੰ ਦੱਸਿਆ ਹੋਵੇਗਾ, ਉਹੀ ਕਿੱਸਾ ਜੇਕਰ ਮੇਰੇ ਵਰਗਾ ਕੋਈ ਤਜਰਬੇਹੀਣ, ਯੂਨੀਅਨ ਵਰਕਰ ਉਨ੍ਹਾਂ ਨੂੰ ਕਹਿਣ ਲੱਗਦਾ ਤਾਂ ਉਹ ਕਿਤੇ ਵੀ ਉਸ ਨੂੰ ਅਜਿਹਾ ਜ਼ਰਾ ਜਿੰਨਾ ਵੀ ਮਹਿਸੂਸ ਨਹੀਂ ਹੋਣ ਦਿੰਦੇ ਸਨ ਕਿ ਉਹ ਇਹ ਕਿੱਸਾ ਪਹਿਲਾਂ ਤੋਂ ਹੀ ਜਾਣਦੇ ਹਨ।

ਇਹ ਸੰਜਮ ਆਸਾਨ ਨਹੀਂ ਹੈ। ਮੈਂ ਤਾਂ ਇਹ ਜਾਣਦਾ ਹਾਂ, ਅਜਿਹਾ ਕਹਿਣ ਦਾ ਜਾਂ ਪ੍ਰਗਟਾਉਣ ਦਾ ਮੋਹ ਬੜੇ ਤਜਰਬੇਕਾਰ ਵਰਕਰਾਂ ਨੂੰ ਹੁੰਦਾ ਹੈ। ਅਜਿਹਾ ਮੈਂ ਕਈ ਵਾਰ ਦੇਖਿਆ ਹੈ ਪਰ ਠੇਂਗੜੀ ਜੀ ਉਸ ਨੂੰ ਅਜਿਹੀ ਲਗਨ ਨਾਲ, ਬੜੇ ਧਿਆਨ ਨਾਲ ਸੁਣਦੇ ਸਨ ਕਿ ਜਿਵੇਂ ਉਸ ਨੂੰ ਪਹਿਲੀ ਵਾਰ ਸੁਣ ਰਹੇ ਹੋਣ।

ਆਪਣਾ ਕਾਰਜ ਵਧਾਉਣ ਦੀ ਉਤਸੁਕਤਾ, ਇੱਛਾ ਅਤੇ ਯਤਨਸ਼ੀਲ ਰਹਿਣ ਦੇ ਬਾਵਜੂਦ ਬੇਲੋੜੀ ਕਾਹਲੀ ਨਹੀਂ ਕਰਨੀ, ਇਹ ਵੀ ਸ੍ਰੇਸ਼ਠ ਸੰਗਠਕ ਦਾ ਗੁਣ ਹੈ। ਪਰਮ ਪੂਜਨੀਕ ਸ਼੍ਰੀ ਗੁਰੂ ਜੀ ਕਹਿੰਦੇ ਸਨ, ‘ਹੌਲੀ-ਹੌਲੀ ਜਲਦੀ ਕਰੋ’।

ਸ਼੍ਰੀ ਠੇਂਗੜੀ ਜੀ ਸ੍ਰੇਸ਼ਠ ਸੰਗਠਕ ਦੇ ਨਾਲ-ਨਾਲ ਦਾਰਸ਼ਨਿਕ ਵੀ ਸਨ। ਭਾਰਤੀ ਚਿੰਤਨ ਦੀਅਾਂ ਡੂੰਘਾਈਅਾਂ ਦੇ ਵੱਖ-ਵੱਖ ਪਹਿਲੂ ਉਨ੍ਹਾਂ ਨਾਲ ਗੱਲਬਾਤ ’ਚ ਸੌਖੇ ਖੁੱਲ੍ਹਦੇ ਸਨ। ਮਜ਼ਦੂਰ ਖੇਤਰ ’ਚ ਸਾਮੰਤਵਾਦੀਅਾਂ ਦਾ ਗਲਬਾ ਅਤੇ ਦਬਦਬਾ ਸੀ, ਇਸ ਲਈ ਸਾਰੇ ਕਿਰਤੀ ਸੰਗਠਨਾਂ ਦੀ ਭਾਸ਼ਾ ਜਾਂ ਨਾਅਰੇ ਵੀ ਸਾਮੰਤਵਾਦੀਅਾਂ ਦੀ ਸ਼ਬਦਾਵਲੀ ’ਚ ਹੁੰਦੇ ਸਨ।

ਭਾਰਤੀ ਮਜ਼ਦੂਰ ਸੰਘ ਅਤੇ ਭਾਰਤੀ ਕਿਸਾਨ ਸੰਘ ਇਨ੍ਹਾਂ ਸੰਗਠਨਾਂ ਦੇ ਇਲਾਵਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਸਵਦੇਸ਼ੀ ਜਾਗਰਣ ਮੰਚ, ਪ੍ਰੱਗਿਆ ਪ੍ਰਵਾਹ, ਵਿਗਿਆਨ ਭਾਰਤੀ ਆਦਿ ਸੰਗਠਨਾਂ ਦੀ ਰਚਨਾ ਦੀ ਨੀਂਹ ’ਚ ਠੇਂਗੜੀ ਜੀ ਦਾ ਯੋਗਦਾਨ ਅਤੇ ਸਹਿਯੋਗ ਰਿਹਾ ਹੈ। ਉਨ੍ਹਾਂ ਨੇ ਭਾਰਤੀ ਕਲਾ ਦ੍ਰਿਸ਼ਟੀ ’ਤੇ ਜੋ ਲੇਖ ਪੇਸ਼ ਕੀਤਾ ਉਹ ਅੱਗੇ ਜਾ ਕੇ ਸੰਸਕਾਰ ਭਾਰਤੀ ਦਾ ਵਿਚਾਰਕ ਯੱਗ ਬਣਿਆ। ਸ਼੍ਰੀ ਠੇਂਗੜੀ ਜੀ ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਉਨ੍ਹਾਂ ਦੀ ਪਾਵਨ ਯਾਦ ਨੂੰ ਮੇਰੀ ਨਿਮਰਤਾ ਭਰੀ ਸ਼ਰਧਾਂਜਲੀ।

(ਲੇਖਕ Û: ਰਾਸ਼ਟਰੀ ਸਵੈਮਸੇਵਕ ਸੰਘ ਦੇ ਸਹਿ-ਸਰਕਾਰਯਵਾਹ ਹਨ।)


Bharat Thapa

Content Editor

Related News