ਹੁਣ ਅਮਰੀਕੀ ਹਿੰਦੂ ਵੀ ਬੋਲਣਗੇ ‘ਨਮਸਤੇ ਟਰੰਪ’

02/26/2020 1:35:42 AM

ਵਿਸ਼ਣੂ ਗੁਪਤ

‘ਨਮਸਤੇ ਟਰੰਪ’ ਪ੍ਰੋਗਰਾਮ ਦੀ ਸਫਲਤਾ ਤੋਂ ਦੁਨੀਆ ਹੈਰਾਨ ਹੈ। ਦੁਨੀਆ ਇਕ ਵਾਰ ਫਿਰ ਨਰਿੰਦਰ ਮੋਦੀ ਦੀ ਸ਼ਕਤੀ ਤੋਂ ਜਾਣੂ ਹੋਈ ਹੈ, ਖਾਸ ਕਰ ਕੇ ਅਮਰੀਕੀ ਲੋਕਾਂ ਲਈ ‘ਨਮਸਤੇ ਟਰੰਪ’ ਪ੍ਰੋਗਰਾਮ ਇਕ ਹੈਰਾਨ ਕਰ ਦੇਣ ਵਾਲਾ ਅਤੇ ਅਨੰਦ ਦੇਣ ਵਾਲਾ ਸਾਬਤ ਹੋਇਆ। ਪ੍ਰੋਗਰਾਮ ’ਚ ਜੁਟੀ ਭੀੜ ਅਤੇ ਭੀੜ ਦੇ ਉਤਸ਼ਾਹ ਤੋਂ ਖੁਦ ਡੋਨਾਲਡ ਟਰੰਪ ਪ੍ਰਭਾਵਿਤ ਹੋਏ ਹਨ। ਸਾਰੇ ਖਦਸ਼ੇ ਦੂਰ ਹੋਏ ਹਨ। ਖਦਸ਼ੇ ਇਹ ਸਨ ਕਿ ਕਿਤੇ ਡੋਨਾਲਡ ਟਰੰਪ ਕੁਝ ਅਜਿਹਾ ਨਾ ਬੋਲ ਜਾਣ, ਜਿਸ ਨਾਲ ਨਰਿੰਦਰ ਮੋਦੀ ਨੂੰ ਨੁਕਸਾਨ ਹੋਵੇ ਜਾਂ ਫਿਰ ਭਾਰਤ ਅਤੇ ਅਮਰੀਕਾ ਦੀ ਦੋਸਤੀ ’ਤੇ ਕੋਈ ਸੇਕ ਲੱਗੇ। ਇਹ ਭਾਰਤ ਲਈ ਖੁਸ਼ੀ ਦੀ ਗੱਲ ਹੈ ਕਿ ਡੋਨਾਲਡ ਟਰੰਪ ਨਾ ਸਿਰਫ ਸੰਜਮ ’ਚ ਰਹੇ ਸਗੋਂ ਭਾਰਤ ਅਤੇ ਅਮਰੀਕਾ ਦੀ ਦੋਸਤੀ ਨੂੰ ਇਕ ਨਵੀਂ ਸਿਖਰ ’ਤੇ ਲੈ ਗਏ। ਡੋਨਾਲਡ ਟਰੰਪ ਨਰਿੰਦਰ ਮੋਦੀ ਨੂੰ ਇਕ ਸ਼ਾਨਦਾਰ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਵਾਲਾ ਨੇਤਾ ਦੱਸ ਗਏ। ਭਾਰਤ ਦੇ ਹਿੱਤਾਂ ਪ੍ਰਤੀ ਵੀ ਟਰੰਪ ਸਮਰਪਿਤ ਹੋਏ। ਪਾਕਿਸਤਾਨ ਨੂੰ ਵੀ ਲੰਮੇ ਹੱਥੀਂ ਲਿਆ। ਪਾਕਿਸਤਾਨ ਦਾ ਨਾਂ ਨਾ ਲੈਂਦੇ ਹੋਏ ਟਰੰਪ ਨੇ ਕਿਹਾ ਕਿ ਇਸਲਾਮਿਕ ਅੱਤਵਾਦ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਸਪੱਸ਼ਟ ਹੈ। ਇਸਲਾਮਿਕ ਅੱਤਵਾਦ ਵਿਰੁੱਧ ਭਾਰਤ ਅਤੇ ਅਮਰੀਕਾ ਨਾਲ-ਨਾਲ ਹਨ। ਇਸਲਾਮਿਕ ਅੱਤਵਾਦ ਦੇ ਸਮਰਥਕਾਂ ’ਤੇ ਸਾਡੀ ਨੀਤੀ ਸਪੱਸ਼ਟ ਹੈ। ਇਹ ਪਾਕਿਸਤਾਨ ਲਈ ਟਰੰਪ ਦਾ ਸਪੱਸ਼ਟ ਸੰਕੇਤ ਸੀ। ਡੋਨਾਲਡ ਟਰੰਪ ਨੇ ਆਪਣੀਆਂ ਉਪਲੱਬਧੀਆਂ ਨੂੰ ਵੀ ਗਿਣਾਇਆ ਅਤੇ ਕਿਹਾ ਕਿ ਬਗਦਾਦੀ ਮਾਰਿਆ ਗਿਆ। ਆਈ. ਐੱਸ. ਆਈ. ਐੱਸ. ਨੂੰ ਤਬਾਹ ਕੀਤਾ। ਇਰਾਕ ’ਚੋਂ ਆਈ. ਐੱਸ. ਆਈ. ਐੱਸ. ਖਤਮ ਹੋ ਗਿਆ। ਯੁੱਧਨੀਤਕ ਹਿੱਸੇਦਾਰੀ ਅਤੇ ਯੁੱਧਨੀਤਕ ਸਮਝੌਤਿਆਂ ’ਤੇ ਵੀ ਡੋਨਾਲਡ ਟਰੰਪ ਨੇ ਸਹਿਣਸ਼ੀਲਤਾ ਦਿਖਾਈ ਹੈ। ਭਾਰਤ ਨੇ ‘ਨਮਸਤੇ ਟਰੰਪ’ ਦੇ ਸਫਲ ਪ੍ਰੋਗਰਾਮ ਨਾਲ ਦੁਨੀਆ ਨੂੰ ਕਈ ਸੰਦੇਸ਼ ਦਿੱਤੇ ਹਨ। ਹੁਣ ਇਥੇ ਇਹ ਸਵਾਲ ਉੱਠਦਾ ਹੈ ਕਿ ਡੋਨਾਲਡ ਟਰੰਪ ਦੇ ਸਫਲ ਦੌਰੇ ਨਾਲ ਭਾਰਤ ਨੇ ਦੁਨੀਆ ਨੂੰ ਕੀ-ਕੀ ਸੰਦੇਸ਼ ਦਿੱਤਾ। ਭਾਰਤ ਨੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਕਸ਼ਮੀਰ ਦੇ ਸਵਾਲ ’ਤੇ ਤੁਰਕੀ ਅਤੇ ਮਲੇਸ਼ੀਆ ਵਰਗੇ ਮੁਸਲਿਮ ਦੇਸ਼, ਜੋ ਅੱਤਵਾਦੀ ਦੇਸ਼ ਪਾਕਿਸਤਾਨ ਦੇ ਪ੍ਰਸਤ ਬਣੇ ਹੋਏ ਹਨ, ਉਸ ਨਾਲ ਭਾਰਤ ਨੂੰ ਕੋਈ ਚਿੰਤਾ ਨਹੀਂ ਹੈ, ਭਾਰਤ ਕਸ਼ਮੀਰ ਦੇ ਸਵਾਲ ’ਤੇ ਦੁਸ਼ਮਣ ਦੇਸ਼ਾਂ ਨੂੰ ਸਬਕ ਸਿਖਾਉਣ ਦੇ ਸਮਰੱਥ ਹੈ। ਨਾਗਰਿਕਤਾ ਸੋਧ ਕਾਨੂੰਨ ’ਤੇ ਜੋ ਕੁਝ ਯੂਰਪੀ ਸੰਸਦ ਦੇ ਮੈਂਬਰ ਟੱਪ ਰਹੇ ਹਨ, ਉਨ੍ਹਾਂ ਨੂੰ ਭਾਰਤ ਦੀ ਇਸ ਸ਼ਕਤੀ ਨੂੰ ਜਾਣ-ਸਮਝ ਲੈਣਾ ਚਾਹੀਦਾ ਹੈ। ਭਾਰਤ ਦੇ ਸਹਿਯੋਗ ਤੋਂ ਬਿਨਾਂ ਕੌਮਾਂਤਰੀ ਕੂਟਨੀਤੀ ਹੁਣ ਸਰਗਰਮ ਅਤੇ ਮੁਕੰਮਲ ਹੋ ਹੀ ਨਹੀਂ ਸਕਦੀ। ਕੌਮਾਂਤਰੀ ਸੰਸਥਾਵਾਂ ਨੂੰ ਭਾਰਤ ਵਿਰੋਧੀ ਸੋਚ ਵਿਕਸਿਤ ਕਰਨ ਤੋਂ ਪਹਿਲਾਂ ਅਮਰੀਕਾ ਅਤੇ ਯੂਰਪ ਵਾਂਗ ਭਾਰਤ ਦੀ ਸੰਸਾਰਕ ਸ਼ਕਤੀ ਦਾ ਅਹਿਸਾਸ ਕਰ ਲੈਣਾ ਚਾਹੀਦਾ ਹੈ। ਨਿਸ਼ਚਿਤ ਤੌਰ ’ਤੇ ਡੋਨਾਲਡ ਟਰੰਪ ਦੇ ਸਫਲ ਭਾਰਤ ਦੌਰੇ ਨਾਲ ਅੱਤਵਾਦੀ ਦੇਸ਼ ਪਾਕਿਸਤਾਨ ਨੂੰ ਕਰੰਟ ਲੱਗਾ ਹੈ। ਇਸੇ ਕਾਰਣ ਪਾਕਿਸਤਾਨੀ ਮੀਡੀਆ ਡੋਨਾਲਡ ਟਰੰਪ ਦਾ ਜੰਮ ਕੇ ਵਿਰੋਧ ਕਰ ਰਿਹਾ ਹੈ ਅਤੇ ਨਰਿੰਦਰ ਮੋਦੀ-ਡੋਨਾਲਡ ਟਰੰਪ ਦੀ ਇਸ ਦੋਸਤੀ ਨੂੰ ਦੁਨੀਆ ਲਈ ਖਤਰਾ ਦੱਸ ਰਿਹਾ ਹੈ। ਆਪਣੇ ਪਹਿਲੇ ਕਾਰਜਕਾਲ ਦੇ ਆਖਰੀ ਸਮੇਂ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤੀ ਦੌਰਾ ਚੋਣਾਂ ’ਤੇ ਅਾਧਾਰਿਤ ਹੈ, ਆਪਣੀ ਰਾਸ਼ਟਰਪਤੀ ਚੋਣ ਦੀ ਕਸੌਟੀ ’ਤੇ ਹੀ ਡੋਨਾਲਡ ਟਰੰਪ ਨੇ ਭਾਰਤ ਦਾ ਦੌਰਾ ਕੀਤਾ ਹੈ। ਉਨ੍ਹਾਂ ਨੂੰ ਭਾਰਤ ਦਾ ਸਾਥ ਚਾਹੀਦਾ ਹੈ। ਨਰਿੰਦਰ ਮੋਦੀ ਦੇ ਸਮਰਥਨ ਦੇ ਆਧਾਰ ’ਤੇ ਡੋਨਾਲਡ ਟਰੰਪ ਫਿਰ ਤੋਂ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਇਹ ਉਨ੍ਹਾਂ ਦੀ ਭਾਰਤ ਦੌਰੇ ਦੀ ਅਪ੍ਰਤੱਖ ਨੀਤੀ ਹੈ।

ਅਮਰੀਕਾ ’ਚ ਕੋਈ ਇਕ-ਦੋ ਲੱਖ ਨਹੀਂ ਸਗੋਂ 40 ਲੱਖ ਹਿੰਦੂ ਰਹਿੰਦੇ ਹਨ। ਇਹ ਭਾਰਤੀ ਮੂਲ ਦੇ ਹਿੰਦੂ ਅਮਰੀਕਾ ਦੀ ਰਾਜਨੀਤੀ ਅਤੇ ਪ੍ਰਸ਼ਾਸਨ ਹੀ ਨਹੀਂ ਸਗੋਂ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਦੇ ਹਨ। ਮੁਸਲਿਮ ਮੂਲ ਦੇਸ਼ਾਂ ਤੋਂ ਗਈ ਮੁਸਲਿਮ ਆਬਾਦੀ ਅਤੇ ਭਾਰਤ ਅਤੇ ਕੈਰੇਬੀਅਨ ਦੇਸ਼ਾਂ ਤੋਂ ਗਈ ਹਿੰਦੂ ਆਬਾਦੀ ਵਿਚਾਲੇ ਜ਼ਮੀਨ-ਆਸਮਾਨ ਦਾ ਫਰਕ ਹੈ। ਮੁਸਲਿਮ ਮੂਲ ਦੇ ਦੇਸ਼ਾਂ ਤੋਂ ਗਈ ਮੁਸਲਿਮ ਆਬਾਦੀ, ਜਿਥੇ ਅਮਰੀਕਾ ਲਈ ਬੋਝ ਬਣ ਗਈ ਹੈ, ਅਮਰੀਕਾ ’ਚ ਹਿੰਸਾ ਅਤੇ ਅੱਤਵਾਦ ਦਾ ਕਾਰਣ ਬਣ ਗਈ ਹੈ, ਅਮਰੀਕੀ ਅਰਥਵਿਵਸਥਾ ਦੀ ਕਸੌਟੀ ’ਤੇ ਨਕਾਰਾਤਮਕ ਬਣ ਗਈ ਹੈ, ਇਸ ਲਈ ਕਿ ਇਹ ਮੁਸਲਿਮ ਆਬਾਦੀ ਜ਼ਿਆਦਾਤਰ ਅਨਪੜ੍ਹ ਅਤੇ ਬੇਰੋਜ਼ਗਾਰਾਂ ਦੀ ਸ਼੍ਰੇਣੀ ’ਚ ਰਹੀ ਹੈ। ਮੁਸਲਿਮ ਆਬਾਦੀ ਕਾਰਣ ਅਮਰੀਕਾ ਨੂੰ ਵਾਰ-ਵਾਰ ਅੱਤਵਾਦ ਦੀ ਕਰੋਪੀ ’ਚੋਂ ਲੰਘਣਾ ਪਿਆ ਹੈ। ਡੋਨਾਲਡ ਟਰੰਪ ਨੇ ਕਈ ਮੁਸਲਿਮ ਦੇਸ਼ਾਂ ਦੀ ਮੁਸਲਿਮ ਆਬਾਦੀ ’ਤੇ ਅਮਰੀਕਾ ਆਉਣ ’ਤੇ ਪਾਬੰਦੀ ਲਾ ਦਿੱਤੀ ਸੀ। ਅਜੇ ਵੀ ਅਮਰੀਕਾ ’ਚ ਮੁਸਲਿਮ ਦੇਸ਼ਾਂ ਦੀ ਮੁਸਲਿਮ ਆਬਾਦੀ ਦੇ ਦਾਖਲੇ ’ਤੇ ਅਪ੍ਰਤੱਖ ਤੌਰ ’ਤੇ ਕਈ ਪਾਬੰਦੀਆਂ ਲੱਗੀਆਂ ਹੋਈਆਂ ਹਨ ਅਤੇ ਡੋਨਾਲਡ ਟਰੰਪ ਪ੍ਰਸ਼ਾਸਨ ਮੁਸਲਿਮ ਵਰਗ ਨੂੰ ਵੀਜ਼ਾ ਦੇਣ ’ਚ ਉਦਾਸੀਨ ਬਣਿਆ ਰਹਿੰਦਾ ਹੈ। ਪਰ ਅਮਰੀਕਨ ਹਿੰਦੂ ਆਬਾਦੀ ਅਜਿਹੀ ਨਹੀਂ ਹੈ। ਹਿੰਦੂ ਮੂਲ ਦੀ ਆਬਾਦੀ ਅਮਰੀਕਾ ਲਈ ਭਾਰ ਨਹੀਂ ਹੈ, ਹਿੰਦੂ ਮੂਲ ਦੀ ਆਬਾਦੀ ਅਮਰੀਕਾ ’ਚ ਹਿੰਸਾ ਜਾਂ ਅੱਤਵਾਦ ਦੇ ਕਾਰਣ ਦਾ ਪ੍ਰਤੀਕ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹਿੰਦੂ ਆਬਾਦੀ ਅਮਰੀਕਾ ਲਈ ਮਾਣ ਦਾ ਪ੍ਰਤੀਕ ਹੈ। ਹੁਣ ਇਥੇ ਇਹ ਸਵਾਲ ਉੱਠਦਾ ਹੈ ਕਿ ਹਿੰਦੂ ਆਬਾਦੀ ਅਮਰੀਕਾ ਲਈ ਮਾਣ ਦਾ ਵਿਸ਼ਾ ਕਿਉਂ ਹੈ, ਜਿਸ ਦੇ ਪੱਖ ’ਚ ਆਧਾਰ ਕੀ ਹੈ? ਸਭ ਤੋਂ ਵੱਡੀ ਗੱਲ ਇਹ ਹੈ ਕਿ ਹਿੰਦੂ ਆਬਾਦੀ ਮੁਸਲਿਮ ਆਬਾਦੀ ਵਾਂਗ ਅਨਪੜ੍ਹ ਅਤੇ ਬੇਰੋਜ਼ਗਾਰਾਂ ਦੀ ਸ਼੍ਰੇਣੀ ’ਚ ਨਹੀਂ ਹੈ। ਹਿੰਦੂ ਆਬਾਦੀ ਪੜ੍ਹੀ-ਲਿਖੀ ਅਤੇ ਟ੍ਰੇਂਡ ਹੈ। ਇਹੀ ਕਾਰਣ ਹੈ ਕਿ ਅਮਰੀਕੀ ਪ੍ਰਸ਼ਾਸਨ ਦਾ ਆਧਾਰ ਥੰਮ੍ਹ ਹਿੰਦੂ ਬਣ ਗਏ ਹਨ। ਅਮਰੀਕੀ ਹਿੰਦੂਆਂ ਦੀ ਪਹੁੰਚ ਸਾਰੇ ਖੇਤਰਾਂ ’ਚ ਹੈ। ਅਮਰੀਕੀ ਰਾਜਨੀਤੀ ਤੋਂ ਲੈ ਕੇ ਅਮਰੀਕੀ ਅਰਥਵਿਵਸਥਾ ਤੱਕ ’ਚ ਹਿੰਦੂਆਂ ਦਾ ਦਬਦਬਾ ਹੈ। ਪਹਿਲਾਂ ਅਮਰੀਕੀ ਪ੍ਰਸ਼ਾਸਨ ਅਤੇ ਅਮਰੀਕੀ ਅਰਥਵਿਵਸਥਾ ’ਤੇ ਯਹੂਦੀਆਂ ਦਾ ਪ੍ਰਭਾਵ ਸੀ ਪਰ ਜਿਵੇਂ-ਜਿਵੇਂ ਮਾਹਿਰਾਂ ਦੇ ਖੇਤਰ ’ਚ ਮਾਹਿਰ ਹਿੰਦੂਆਂ ਦਾ ਦਾਖਲਾ ਹੁੰਦਾ ਚਲਾ ਗਿਆ, ਉਵੇਂ-ਉਵੇਂ ਹਿੰਦੂਆਂ ਦਾ ਦਬਦਬਾ ਵੀ ਵਧਦਾ ਚਲਾ ਗਿਆ। ਅੱਜ ਡੋਨਾਲਡ ਟਰੰਪ ਦੀ ਸਰਕਾਰ ’ਚ ਹਿੰਦੂ ਮੂਲ ਦੇ ਲੋਕਾਂ ਦੀ ਹਾਜ਼ਰੀ ਵੀ ਵਰਣਨਯੋਗ ਹੈ। ਇਹ ਇਸ ਦਾ ਪ੍ਰਮਾਣ ਹੈ। ਅਮਰੀਕਾ ’ਚ ਵਸੇ ਹਿੰਦੂਆਂ ਨੇ ਆਪਣੇ ਕਰਮ ਅਤੇ ਈਮਾਨਦਾਰੀ ਦੀ ਕਸੌਟੀ ’ਤੇ ਆਪਣੀ ਕਾਮਯਾਬੀ ਹਾਸਲ ਕੀਤੀ ਹੈ। ਇਹ ਅਮਰੀਕੀ ਹੋਂਦ ਦੇ ਨਾਲ ਖਿਲਵਾੜ ਵੀ ਨਹੀਂ ਕਰਦੇ। ਇਹ ਅਮਰੀਕਾ ਦੀ ਪ੍ਰਭੂਸੱਤਾ ਪ੍ਰਤੀ ਸਹਿਣਸ਼ੀਲਤਾ ਰੱਖਦੇ ਹਨ। ਕੋਈ ਅਜਿਹਾ ਕੰਮ ਨਹੀਂ ਕਰਦੇ, ਜਿਸ ਨਾਲ ਅਮਰੀਕਾ ਦੀ ਪ੍ਰਭੂਸੱਤਾ ਨੂੰ ਸੱਟ ਲੱਗੇ।

ਅਮਰੀਕੀ ਹਿੰਦੂ ਪਹਿਲਾਂ ਡੈਮੋਕ੍ਰੇਟ ਪਾਰਟੀ ਦਾ ਸਮਰਥਨ ਕਰਦੇ ਸਨ। ਏਸ਼ੀਅਨ ਅਮਰੀਕੀ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨਾਂ ਦੀ ਸੰਸਥਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਮਰੀਕੀ ਹਿੰਦੂ ਡੈਮੋਕ੍ਰੇਟ ਪਾਰਟੀ ਦੇ ਰਸਮੀ ਵੋਟਰ ਹਨ। ਪਿਛਲੀ ਵਾਰ ਅਮਰੀਕੀ ਹਿੰਦੂਆਂ ਨੇ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਨੂੰ ਵੋਟਾਂ ਪਾਈਆਂ ਸਨ। ਇਸ ਦੇ ਪਿੱਛੇ ਕਾਰਣ ਇਹ ਰਿਹਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਉਦਾਰਵਾਦ ਦੀ ਸਮਰਥਕ ਰਹੀ ਹੈ, ਜਦਕਿ ਰਿਪਬਲਿਕਨ ਸ਼ੁਰੂ ਤੋਂ ਹੀ ਰਾਸ਼ਟਰਵਾਦੀ ਰਹੇ ਹਨ ਪਰ ਡੋਨਾਲਡ ਟਰੰਪ ਨੇ ਆਪਣੇ ਪ੍ਰਸ਼ਾਸਨ ਦੌਰਾਨ ਅਮਰੀਕੀ ਹਿੰਦੂਆਂ ਪ੍ਰਤੀ ਸਹਿਣਸ਼ੀਲਤਾ ਅਪਣਾਈ ਹੈ। ਅਮਰੀਕੀ ਹਿੰਦੂਆਂ ਨੂੰ ਆਪਣੀ ਸਰਕਾਰ ’ਚ ਵੱਖ-ਵੱਖ ਅਹੁਦਿਆਂ ’ਤੇ ਬਿਠਾਇਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਪ੍ਰਤੀ ਡੋਨਾਲਡ ਟਰੰਪ ਨੇ ਹਮੇਸ਼ਾ ਸਹੀ ਰੁਖ਼ ਅਪਣਾਇਆ ਹੈ। ਪਾਕਿਸਤਾਨ ਨੂੰ ਡੋਨਾਲਡ ਟਰੰਪ ਨੇ ਜਿੰਨਾ ਝਟਕਾ ਦਿੱਤਾ ਹੈ, ਓਨਾ ਹੋਰ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਨਹੀਂ ਦਿੱਤਾ। ਸਿਰਫ ਇੰਨਾ ਹੀ ਨਹੀਂ ਸਗੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਵੀ ਰੋਕੀ ਹੈ, ਅੱਤਵਾਦ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਪਾਕਿਸਤਾਨ ਨੂੰ ਬੇਨਕਾਬ ਵੀ ਕੀਤਾ ਹੈ। ਡੋਨਾਲਡ ਟਰੰਪ ਕਾਰਣ ਹੀ ਅੱਜ ਭਾਰਤ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕਾਹਲਾ ਹੈ। ਜਦੋਂ ਪਾਕਿਸਤਾਨ ’ਤੇ ਡੋਨਾਲਡ ਟਰੰਪ ਦਾ ਦਬਾਅ ਪਿਆ, ਉਦੋਂ ਪਾਕਿਸਤਾਨ ਦੀ ਸਪੱਸ਼ਟ ਅਤੇ ਸ਼ਰੇਆਮ ਅੱਤਵਾਦ ਦੀ ਨੀਤੀ ਸੀਮਤ ਹੋ ਗਈ। ਅਮਰੀਕਨ ਹਿੰਦੂ ਕਸ਼ਮੀਰ ਦੇ ਸਵਾਲ ’ਤੇ, ਅੱਤਵਾਦ ਦੇ ਸਵਾਲ ’ਤੇ ਅਤੇ ਪ੍ਰਭੂਸੱਤਾ ਦੇ ਸਵਾਲ ’ਤੇ ਅਮਰੀਕਨ ਮੁਸਲਿਮ ਆਬਾਦੀ ਦੀ ਮਾਨਸਿਕਤਾ ਤੋਂ ਖਫਾ ਹਨ। ਅਮਰੀਕੀ ਹਿੰਦੂਆਂ ਦੀ ਸਮਝ ਇਹ ਵਿਕਸਿਤ ਹੋਈ ਹੈ ਕਿ ਅਮਰੀਕੀ ਮੁਸਲਿਮ ਵੀ ਕਸ਼ਮੀਰ ਦੇ ਸਵਾਲ ਨੂੰ, ਅੱਤਵਾਦ ਦੇ ਸਵਾਲ ਨੂੰ, ਪ੍ਰਭੂਸੱਤਾ ਦੇ ਸਵਾਲ ਨੂੰ ਇਸਲਾਮਿਕ ਦ੍ਰਿਸ਼ਟੀਕੋਣ ਤੋਂ ਦੇਖਦੇ ਹਨ। ਇਹੀ ਕਾਰਣ ਹੈ ਕਿ ਅਮਰੀਕਨ ਮੁਸਲਿਮ ਕਸ਼ਮੀਰ ਦੇ ਸਵਾਲ ’ਤੇ ਪਾਕਿਸਤਾਨ ਦਾ ਸਾਥ ਦਿੰਦੇ ਹਨ, ਪਾਕਿਸਤਾਨ ਦਾ ਸਮਰਥਨ ਕਰਦੇ ਹਨ, ਅੱਤਵਾਦ ਦੇ ਸਵਾਲ ’ਤੇ ਪਾਕਿਸਤਾਨ ਅਤੇ ਹੋਰ ਮੁਸਲਿਮ ਅੱਤਵਾਦੀ ਦੇਸ਼ਾਂ ਦਾ ਸਮਰਥਨ ਕਰਦੇ ਹਨ। ਅਮਰੀਕਨ ਮੁਸਲਿਮ ਆਬਾਦੀ ਦੀ ਪ੍ਰਭੂਸੱਤਾ ਅਮਰੀਕਨ ਨਾ ਹੋ ਕੇ ਇਸਲਾਮਿਕ ਹੁੰਦੀ ਹੈ। ਇਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਪੂਰੀ ਦੁਨੀਆ ਦੀ ਮੁਸਲਿਮ ਆਬਾਦੀ ਪ੍ਰਗਟ ਕਰਦੀ ਰਹੀ ਹੈ ਅਤੇ ਇਸੇ ਦ੍ਰਿਸ਼ਟੀਕੋਣ ’ਤੇ ਅਾਧਾਰਿਤ ਉਨ੍ਹਾਂ ਦਾ ਜੇਹਾਦ ਅਤੇ ਅੱਤਵਾਦ ਹੁੰਦਾ ਹੈ।

ਅਮਰੀਕਾ ’ਚ ਵੀ ਹੁਣ ਚੋਣਾਂ ’ਚ ਹਿੰਦੂ-ਮੁਸਲਿਮ ਸਵਾਲ ਡੂੰਘਾ ਹੋ ਗਿਆ ਹੈ, ਜਿਸ ਤਰ੍ਹਾਂ ਭਾਰਤ ’ਚ ਚੋਣਾਂ ਦੌਰਾਨ ਹਿੰਦੂ-ਮੁਸਲਿਮ ਰਾਜਨੀਤੀ ਪ੍ਰਬਲ ਹੋ ਜਾਂਦੀ ਹੈ, ਉਸੇ ਤਰ੍ਹਾਂ ਅਮਰੀਕਾ ’ਚ ਵੀ ਹੁਣ ਹਿੰਦੂ-ਮੁਸਲਿਮ ਰਾਜਨੀਤੀ ਪ੍ਰਬਲ ਹੋ ਚੁੱਕੀ ਹੈ। ਪਿਛਲੀ ਰਾਸ਼ਟਰਪਤੀ ਚੋਣ ਡੋਨਾਲਡ ਟਰੰਪ ਨੇ ਮੁਸਲਿਮ ਵਿਰੋਧ ’ਚ ਜਿੱਤੀ ਸੀ। ਡੋਨਾਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ’ਚ ਕਿਹਾ ਸੀ ਕਿ ਉਹ ਰਾਸ਼ਟਰਪਤੀ ਬਣਨਗੇ ਤਾਂ ਫਿਰ ਮੁਸਲਿਮ ਜੇਹਾਦ ਦੀ ਮਾਨਸਿਕਤਾ ਦਾ ਦਮਨ ਕਰਨਗੇ ਅਤੇ ਅਮਰੀਕਾ ’ਚ ਰਹਿ ਰਹੀ ਮੁਸਲਿਮ ਆਬਾਦੀ ਦੇ ਜੇਹਾਦੀ ਪੱਥ ਨੂੰ ਜ਼ਮੀਨਦੋਜ਼ ਕਰ ਦੇਣਗੇ। ਆਪਣੇ ਚਾਰ ਸਾਲ ਦੇ ਕਾਰਜਕਾਲ ’ਚ ਡੋਨਾਲਡ ਟਰੰਪ ਨੇ ਮੁਸਲਿਮ ਆਬਾਦੀ ਨੂੰ ਪ੍ਰਭੂਸੱਤਾ ਦੀ ਕਸੌਟੀ ’ਤੇ ਖਰੇ ਉਤਰਨ ਦਾ ਪਾਠ ਮਜ਼ਬੂਤੀ ਨਾਲ ਪੜ੍ਹਾਇਆ ਹੈ। ਇਸ ਕਾਰਣ ਮੁਸਲਿਮ ਆਬਾਦੀ ਉਨ੍ਹਾਂ ਨਾਲ ਖੁਣਸ ਰੱਖਦੀ ਹੈ, ਉਨ੍ਹਾਂ ਦੇ ਵਿਰੋਧ ’ਚ ਖੜ੍ਹੀ ਰਹਿੰਦੀ ਹੈ। ਪਿਛਲੀਆਂ ਰਾਸ਼ਟਰਪਤੀ ਚੋਣਾਂ ’ਚ ਮੁਸਲਿਮ ਆਬਾਦੀ ਨੇ ਡੈਮੋਕ੍ਰੇਟ ਹਿਲੇਰੀ ਕਲਿੰਟਨ ਨੂੰ ਵੋਟਾਂ ਪਾਈਆਂ ਸਨ। ਇਸ ਵਾਰ ਵੀ ਮੁਸਲਿਮ ਆਬਾਦੀ ਡੋਨਾਲਡ ਟਰੰਪ ਦੇ ਵਿਰੁੱਧ ਅਤੇ ਡੈਮੋਕ੍ਰੇਟ ਪਾਰਟੀ ਦੇ ਸਮਰਥਨ ’ਚ ਵੋਟਾਂ ਪਾਵੇਗੀ। ਇਸ ਲਈ ਡੋਨਾਲਡ ਟਰੰਪ ਦੀ ਮਜਬੂਰੀ ਵੀ ਸਮਝੀ ਜਾ ਸਕਦੀ ਹੈ। ਅਮਰੀਕੀ ਹਿੰਦੂਆਂ ਦੀ ਸੰਸਥਾ ਰਿਪਬਲਿਕਨ ਹਿੰਦੂ ਕੋਲੀਸ਼ਨ ਦਾ ਵੀ ਕਹਿਣਾ ਹੈ ਕਿ ਅਮਰੀਕੀ ਹਿੰਦੂਆਂ ਲਈ ਡੋਨਾਲਡ ਟਰੰਪ ਜ਼ਿਆਦਾ ਸਹਿਜ ਅਤੇ ਹਿੱਤਕਾਰੀ ਹਨ। ਅਮਰੀਕੀ ਹਿੰਦੂ ਹੁਣ ਡੋਨਾਲਡ ਟਰੰਪ ਦਾ ਸਮਰਥਨ ਕਰਨਗੇ। ਇਸ ਤਰ੍ਹਾਂ ਦੀ ਹਵਾ ਅਮਰੀਕਾ ’ਚ ਵਗ ਰਹੀ ਹੈ। ਅਮਰੀਕੀ ਮੀਡੀਆ ਵੀ ਇਹੀ ਪ੍ਰਦਰਸ਼ਿਤ ਕਰ ਰਿਹਾ ਹੈ ਕਿ ਡੋਨਾਲਡ ਟਰੰਪ ਨੇ ਹਿੰਦੂਆਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਦਾ ਦੌਰਾ ਕੀਤਾ ਹੈ। ਅਮਰੀਕਾ ’ਚ ਉਨ੍ਹਾਂ ਦੀ ਆਲੋਚਨਾ ਵੀ ਕਾਫੀ ਹੋ ਰਹੀ ਹੈ ਪਰ ਟਰੰਪ ਆਪਣੀਆਂ ਆਲੋਚਨਾਵਾਂ ਤੋਂ ਡਰਦੇ ਨਹੀਂ ਹਨ, ਨਾ ਹੀ ਆਲੋਚਨਾਵਾਂ ਨਾਲ ਆਪਣੀ ਸੋਚ ਬਦਲਦੇ ਹਨ। ਨਰਿੰਦਰ ਮੋਦੀ ਦਾ ਪ੍ਰਭਾਵ ਵੀ ਅਮਰੀਕਨ ਹਿੰਦੂਆਂ ’ਤੇ ਹੈ। ਮੋਦੀ ਦੇ ਪ੍ਰਭਾਵ ਕਾਰਣ ਅਮਰੀਕਨ ਹਿੰਦੂ ਡੋਨਾਲਡ ਟਰੰਪ ਦਾ ਸਮਰਥਨ ਕਰਨ ਲਈ ਪ੍ਰੇਰਿਤ ਹੋਣਗੇ। ਨਿਸ਼ਚਿਤ ਤੌਰ ’ਤੇ ਡੋਨਾਲਡ ਟਰੰਪ ਭਾਰਤ ਅਤੇ ਅਮਰੀਕਨ ਹਿੰਦੂਆਂ ਲਈ ਇਕ ਸ਼ਾਨਦਾਰ ਅਤੇ ਹਿੱਤਕਾਰੀ ਬਦਲ ਹਨ।

Email : guptvishnu@gmail.com


Bharat Thapa

Content Editor

Related News