ਭਾਰਤ ’ਚ ਲਗਭਗ 50 ਫੀਸਦੀ ਗਰਭਵਤੀ ਔਰਤਾਂ ਵੱਧ ਖਤਰੇ ’ਚ

Thursday, Feb 22, 2024 - 01:53 PM (IST)

ਭਾਰਤ ’ਚ ਲਗਭਗ 50 ਫੀਸਦੀ ਗਰਭਵਤੀ ਔਰਤਾਂ ਵੱਧ ਖਤਰੇ ’ਚ

ਵੱਧ ਖਤਰੇ ਵਾਲੀ ਗਰਭਧਾਰਨ ਦੀ ਵਿਆਪਕਤਾ ਮੇਘਾਲਿਆ (67.8 ਫੀਸਦੀ), ਮਣੀਪੁਰ (66.7 ਫੀਸਦੀ), ਮਿਜ਼ੋਰਮ (60.3 ਫੀਸਦੀ) ’ਚ ਸਭ ਤੋਂ ਵੱਧ ਸੀ, ਜਦੋਂਕਿ ਸਿੱਕਮ (33.3 ਫੀਸਦੀ), ਓਡਿਸ਼ਾ (37.3 ਫੀਸਦੀ) ਅਤੇ ਛੱਤੀਸਗੜ੍ਹ (38) ’ਚ ਸਭ ਤੋਂ ਘੱਟ ਸੀ।

ਭਾਰਤ ਵਿਚ ਲਗਭਗ 24,000 ਗਰਭਵਤੀ ਔਰਤਾਂ ਦੇ ਡਾਟਾ ਦਾ ਵਿਸ਼ਲੇਸ਼ਣ ਕਰਨ ਵਾਲੇ ਇਕ ਅਧਿਐਨ ਵਿਚ ਵੱਧ ਖਤਰੇ ਵਾਲੀ ਗਰਭਧਾਰਨ ਦੀ ਵਿਆਪਕਤਾ 49.4 ਫੀਸਦੀ ਪਾਈ ਗਈ ਹੈ। ਲਗਭਗ 33 ਫੀਸਦੀ ਗਰਭਵਤੀ ਔਰਤਾਂ ’ਚ ਇਕ ਹੀ ਵੱਧ ਖਤਰੇ ਦਾ ਕਾਰਕ ਸੀ, ਜਦਕਿ 16 ਫੀਸਦੀ ’ਚ ਕਈ ਵੱਧ ਜ਼ੋਖਿਮ ਕਾਰਕ ਸਨ। ਪੂਰਬ-ਉੱਤਰ ਸੂਬਾ ਮੇਘਾਲਿਆ (67.8 ਫੀਸਦੀ), ਮਣੀਪੁਰ (66.7 ਫੀਸਦੀ) ਅਤੇ ਮਿਜ਼ੋਰਮ (62.5 ਫੀਸਦੀ) ਅਤੇ ਦੱਖਣੀ ਸੂਬਾ ਤੇਲੰਗਾਨਾ (60.3 ਫੀਸਦੀ) ਵਿਚ ਭਾਰਤ ’ਚ ਵੱਧ ਖਤਰੇ ਵਾਲੇ ਕਾਰਕਾਂ ਦਾ ਪ੍ਰਸਾਰ ਸਭ ਤੋਂ ਵੱਧ ਸੀ ਜਦਕਿ ਸਿੱਕਮ (33.3 ਫੀਸਦੀ), ਓਡਿਸ਼ਾ (37.3 ਫੀਸਦੀ) ਅਤੇ ਛੱਤੀਸਗੜ੍ਹ (38.1 ਫੀਸਦੀ) ਵਿਚ ਵੱਧ ਖਤਰੇ ਵਾਲੇ ਗਰਭਧਾਰਨ ਦਾ ਰੁਝਾਨ ਸਭ ਤੋਂ ਘੱਟ ਸੀ। ਗਲੋਬਲ ਹੈਲਥ ਜਰਨਲ ’ਚ ਹੁਣੇ ਜਿਹੇ ਪ੍ਰਕਾਸ਼ਿਤ ਆਈ. ਸੀ. ਐੱਮ. ਆਰ. ਦੇ ਸੋਧਕਰਤਿਆਂ ਵਲੋਂ ਇਕ ਅਧਿਐਨ ਅਨੁਸਾਰ 33 ਫੀਸਦੀ ਨਾਲ ਮੇਘਾਲਿਆ ’ਚ ਔਰਤਾਂ ’ਚ ਕਈ ਵੱਧ ਖਤਰੇ ਵਾਲੇ ਕਾਰਕਾਂ ਦਾ ਮੁੜ ਵਾਪਰਨਾ ਸਭ ਤੋਂ ਵੱਧ ਸੀ। ਇਸ ਪਿਛੋਂ ਮਣੀਪੁਰ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦਾ ਸਥਾਨ ਹੈ।

ਨੈਸ਼ਨਲ ਇੰਸਟੀਚਿਊਟ ਫਾਰ ਰਿਸਰਚ ਇਨ ਰੀ-ਪ੍ਰੋਡਕਟਿਵ ਐਂਡ ਚਾਈਲਡ ਹੈਲਥ (ਐੇੱਨ. ਆਈ.ਆਰ. ਆਰ. ਸੀ. ਐੱਚ.) ਮੁੰਬਈ ਦੇ ਅਧਿਐਨ ’ਚ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 (2019-2021) ਦੇ ਰਾਸ਼ਟਰੀ ਪ੍ਰਤੀਨਿਧੀ ਕ੍ਰਾਸ ਸੈਕਸ਼ਨਲ ਘਰੇਲੂ ਸਰਵੇਖਣ ਡਾਟਾ ਦੀ ਵਰਤੋਂ ਕੀਤੀ ਗਈ। ਖੋਜਕਰਤਿਆਂ ਨੇ ਆਬਾਦੀ ਸਿਹਤ ਸਰਵੇਖਣ (ਡੀ. ਐੱਚ. ਐੱਸ.) ਪ੍ਰੋਗਰਾਮ ਨਾਲ ਯੂਨਿਟ-ਪੱਧਰੀ ਡਾਟਾ ਦੀ ਵਰਤੋਂ ਕੀਤੀ। 15 ਸਾਲ ਦੀ ਉਮਰ ਦੀਆਂ ਲਗਭਗ 28,400 ਵਰਤਮਾਨ ਗਰਭਵਤੀ ਔਰਤਾਂ ਦਾ ਡਾਟਾ ਇਕੱਤਰ ਕੀਤਾ ਗਿਆ।

ਅਧਿਐਨ ’ਚ ਫੈਮਿਲੀ ਹੈਲਥ ਐੱਸ. (2019-2021) ਦੇ ਕਰਾਸ-ਸੈਕਸ਼ਨਲ ਦੇ ਸਰਵੇਖਣ ਡਾਟਾ ਦੀ ਵਰਤੋਂ ਕੀਤੀ ਗਈ ਹੈ। 49 ਸਾਲ ਦੀ ਉਮਰ ਦੀਆਂ ਲਗਭਗ 28,400 ਗਰਭਵਤੀ ਔਰਤਾਂ ਦਾ ਡਾਟਾ ਕੱਢਿਆ ਗਿਆ, ਸਰਵੇਖਣ ਦੇ ਸਮੇਂ 23, 853 ਔਰਤਾਂ ਗਰਭਵਤੀ ਸਨ।

ਅਧਿਐਨ ਵਿਚ ਦੇਖਿਆ ਗਿਆ ਕਿ ਕਮਜ਼ੋਰ ਆਬਾਦੀ ਦੀਆਂ ਗਰਭਵਤੀ ਔਰਤਾਂ ਜਿਵੇਂ ਕਿ ਗਰੀਬ ਔਰਤਾਂ ਅਤੇ ਜਿਨ੍ਹਾਂ ਕੋਲ ਕੋਈ ਸਿੱਖਿਆ ਨਹੀਂ ਸੀ, ਉਨ੍ਹਾਂ ’ਚ ਇਕ ਜਾਂ ਵੱਧ ਖਤਰੇ ਵਾਲੇ ਗਰਭਧਾਰਨ ਦੀ ਸੰਭਾਵਨਾ ਹੁੰਦੀ ਹੈ। ਪ੍ਰਮੁੱਖ ਵੱਧ ਖਤਰੇ ਵਾਲੇ ਕਾਰਕਾਂ ’ਚ ਜਨਮ ਦੇ ਸਮੇਂ ਘੱਟ ਫਰਕ (ਅੰਤਿਮ ਜਨਮ ਤੋਂ ਵਰਤਮਾਨ ਗਰਭਧਾਰਨ ਦੇ ਸਮੇਂ ਦਰਮਿਆਨ ਦਾ ਸਮਾਂ ਫਰਕ 18 ਮਹੀਨੇ ਤੋਂ ਘੱਟ ਹੋਣਾ), ਉਲਟ ਜਨਮ ਨਤੀਜੇ ਜਿਵੇਂ ਗਰਭਪਾਤ ਜਾਂ ਮਰੇ ਬੱਚੇ ਨੂੰ ਜਨਮ ਦੇਣਾ (ਸਟਿਲ ਬੌਰਨ ਚਾਈਲਡ) ਅਤੇ ਅਖੀਰ ’ਚ ਔਰਤ-ਮਰਦ ਸ਼ਾਮਲ ਸਨ। ਹਾਲ ਹੀ ’ਚ ਹੋਈਆਂ ਸਭ ਤੋਂ ਵੱਧ ਡਲਿਵਰੀਆਂ ਸੀਜ਼ੇਰੀਅਨ ਸੈਕਸ਼ਨ ਨਾਲ ਹੋਈਆਂ ਸਨ।

ਸੀਜ਼ੇਰੀਅਨ ਸੈਕਸ਼ਨ ’ਚ ਅੱਲ੍ਹੜ ਲੜਕੀਆਂ, 15 ਤੋਂ 17 ਸਾਲ ਦੀ ਉਮਰ ਦੀਆਂ ਔਰਤਾਂ ਤੇ 35 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ, ਗਰਭਵਤੀ ਔਰਤਾਂ, ਜੋ ਛੋਟੀਆਂ ਹਨ (ਉਚਾਈ 140 ਸੈ.ਮੀ. ਤੋਂ ਘੱਟ) ਅਤੇ ਜਿਨ੍ਹਾਂ ਦਾ ਬਾਡੀ ਮਾਸ ਇੰਡੈਕਸ 30 ਤੋਂ ਵੱਧ ਹੈ, ਸ਼ਾਮਲ ਹਨ। ਵੱਧ ਵਜ਼ਨ ਵਾਲੀਆਂ ਔਰਤਾਂ ਲਈ ਗਰਭ ਦੇ ਸਮੇਂ ਦੌਰਾਨ ਵਜ਼ਨ ’ਚ 7 ਤੋਂ 11 ਕਿਲੋਗ੍ਰਾਮ ਤਕ ਵਾਧਾ ਤੇ ਮੋਟਾਪੇ ਤੋਂ ਪੀੜਤ ਔਰਤਾਂ ਲਈ 5-9 ਕਿਲਗ੍ਰਾਮ ਵਜ਼ਨ ਵਧਣਾ ਗਰਭ ਅਵਸਥਾ ਮੰਨਿਆ ਜਾਂਦਾ ਸੀ। ਜੀਵਨਸ਼ੈਲੀ ਦੇ ਖਤਰਿਆਂ ਦੇ ਕਾਰਕਾਂ ’ਚ ਤੰਬਾਕੂ ਦੀ ਵਰਤੋਂ ਅਤੇ ਸ਼ਰਾਬ ਦਾ ਸੇਵਨ ਸ਼ਾਮਲ ਹੈ ਜਦਕਿ ਪਿਛਲੇ ਜਨਮ ਦੇ ਖਤਰਿਆਂ ’ਚ 5 ਤੋਂ ਵੱਧ ਬੱਚਿਆਂ ਵਾਲੀਆਂ ਗਰਭਵਤੀ ਔਰਤਾਂ , ਘੱਟ ਜਨਮ ਫਰਕ ਵਾਲੀਆਂ ਔਰਤਾਂ ਅਤੇ 59 ਮਹੀਨੇ ਤੋਂ ਵੱਧ ਲੰਬੇ ਜਨਮ ਫਰਕ ਵਾਲੀਆਂ ਔਰਤਾਂ ਸ਼ਾਮਲ ਹਨ।

31 ਫੀਸਦੀ ਗਰਭਵਤੀ ਔਰਤਾਂ ’ਚ ਪਿਛਲੇ ਜਨਮ ਦੇ ਵਰਤਮਾਨ ਗਰਭਧਾਰਨ ਦੇ ਪਿਛੋਂ 18 ਮਹੀਨੇ ਤੋਂ ਘੱਟ ਦਾ ਫਰਕ ਦੇਖਿਆ ਗਿਆ, ਇਸ ਪਿਛੋਂ 19 ਫੀਸਦੀ ਔਰਤਾਂ ’ਚ ਉਲਟ ਜਨਮ ਦੀ ਸਮੱਸਿਆ ਦੇਖੀ ਗਈ ਜਿਨ੍ਹਾਂ ’ਚ ਮਰੇ ਹੋਏ ਬੱਚੇ ਦਾ ਜਨਮ ਹੁੰਦਾ ਹੈ। ਜਾਂ ਤਾਂ ਵੱਖ-ਵੱਖ ਗਰਭਪਾਤ, ਜਿਨ੍ਹਾਂ ਔਰਤਾਂ ਦਾ ਹਾਲ ਹੀ ’ਚ ਸੀਜ਼ੇਰੀਅਨ ਸੈਕਸ਼ਨ ਰਾਹੀਂ ਪ੍ਰਸੂਤ ਹੋਇਆ ਸੀ, ਉਨ੍ਹਾਂ ’ਚੋਂ 16.4 ਫੀਸਦੀ ’ਚੋਂ 4 ਔਰਤਾਂ ਸਨ। ਹੋਰ ਵੱਧ ਖਤਰੇ ਵਾਲੇ ਕਾਰਕਾਂ ’ਚ ਔਰਤਾਂ ’ਚ ਲੰਬੇ ਸਮੇਂ ਤਕ ਅੰਤਰ ਸਮੇਂ ਤੋਂ ਪਹਿਲਾਂ ਪ੍ਰਸੂਤ ਦਾ 15.8 ਫੀਸਦੀ ਇਤਿਹਾਸ (14.1 ਫੀਸਦੀ) ਅਤੇ ਇਕੋ ਵੇਲੇ ਦੋ ਬੀਮਾਰੀਆਂ ਹੋਣਾ (6.4 ਫੀਸਦੀ) ਸ਼ਾਮਲ ਸਨ।

ਅੱਲ੍ਹੜ ਉਮਰ ਵਿਚ ਗਰਭਧਾਰਨ ਤੋਂ ਪੈਦਾ ਹੋਣ ਵਾਲੇ ਖਤਰੇ ਦਾ ਕਾਰਨ ਤ੍ਰਿਪੁਰਾ ’ਚ ਸਭ ਤੋਂ ਵੱਧ ਸੀ। 5 ਤੋਂ ਵੱਧ ਬੱਚਿਆਂ ਵਾਲੀਆਂ ਔਰਤਾਂ (ਉੱਚ ਜਨਮ ਕ੍ਰਮ) ਮੇਘਾਲਿਆ (10.7 ਫੀਸਦੀ) ਵਿਚ ਦੇਖਿਆ ਗਿਆ, ਜਦੋਂਕਿ 18 ਮਹੀਨੇ ਤੋਂ ਘੱਟ ਦਾ ਜਨਮ ਫਰਕ ਆਂਧਰਾ ਪ੍ਰਦੇਸ਼ (48.1 ਫੀਸਦੀ) ’ਚ ਸਭ ਤੋਂ ਵੱਧ ਸੀ ਅਤੇ ਸੀਜ਼ੇਰੀਅਨ ਡਲਿਵਰੀ ਲੱਦਾਖ ਅਤੇ ਪੁਡੂਚੇਰੀ ’ਚ ਸਭ ਤੋਂ ਵੱਧ ਸੀ। (ਹਰੇਕ 50 ਫੀਸਦੀ)। ਚੰਡੀਗੜ੍ਹ ’ਚ ਔਰਤਾਂ ’ਚ ਸਭ ਤੋਂ ਵੱਧ ਉਲਟ ਜਨਮ ਨਤੀਜੇ (40 ਫੀਸਦੀ) ਅਤੇ ਨਾਲ ਹੀ ਸਮੇਂ ਤੋਂ ਪਹਿਲਾਂ ਜਨਮ (37.5 ਫੀਸਦੀ) ਸਨ।

ਦੇਸ਼ ਭਰ ’ਚ ਵੱਧ ਖਤਰੇ ਵਾਲੇ ਗਰਭਧਾਰਨ ਦੇ ਉੱਚ ਪ੍ਰਸਾਰ ’ਚ ਯੋਗਦਾਨ ਪਾਉਣ ਵਾਲੇ ਮੁਢਲੇ ਕਾਰਕ ਘੱਟ ਜਨਮ ਫਰਕ ਸੀ। ਘੱਟ ਜਨਮ ਫਰਕ ਦੀ ਮੁੱਖ ਸਮੱਸਿਆ ਇਹ ਸੀ ਕਿ ਅੱਧੀਆਂ ਭਾਰਤੀ ਔਰਤਾਂ ਆਪਣੀ ਅਗਲੀ ਗਰਭ ਅਵਸਥਾ ’ਚ ਦੇਰ ਲਈ ਗਰਭ ਨਿਰੋਧਕ ਦੀ ਵਰਤੋਂ ਨਹੀਂ ਕਰ ਰਹੀ ਸਨ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਜਨਮ ਦੇ ਘੱਟ ਫਰਕ ਕਾਰਨ ਮੌਤ ਦਰ 3 ਜਾਂ ਵੱਧ ਸਾਲਾਂ ਦੇ ਜਨਮ ਦੇ ਫਰਕ ਦੇ ਮਾਮਲੇ ’ਚ ਮੌਤ ਦਰ ਦੀ ਤੁਲਨਾ ’ਚ ਦੁੱਗਣੀ ਵੱਧ ਦੱਸੀ ਗਈ ਹੈ।

ਸਿੱਖਿਅਤ ਔਰਤਾਂ ਦੀ ਤੁਲਨਾ ’ਚ ਬਿਨਾਂ ਕਿਸੇ ਸਿੱਖਿਆ ਸ਼੍ਰੇਣੀ ਵਾਲੀਆਂ ਔਰਤਾਂ (22.5 ਫੀਸਦੀ) ’ਚ ਕਈ ਵੱਧ ਖਤਰਿਆਂ ਦਾ ਅਨੁਪਾਤ ਵੱਧ ਸੀ।- ਆਰ. ਪ੍ਰਸਾਦ


author

Rakesh

Content Editor

Related News